ਰਸਾਇਣ ਤੇ ਖਾਦ ਮੰਤਰਾਲਾ
ਤੀਜੇ ਜਨਔਸ਼ਧੀ ਦਿਵਸ ਦੇ ਜਸ਼ਨ ਸ਼ੁਰੂ ਹੋਏ
ਜਨਔਸ਼ਧੀ ਦਿਵਸ ਹਫਤਾ 1 ਮਾਰਚ ਤੋਂ 7 ਮਾਰਚ, 2021 ਤੱਕ ਮਨਾਇਆ ਜਾਵੇਗਾ
ਤੀਜੇ ਜਨਔਸ਼ਧੀ ਦਿਵਸ ਦਾ ਵਿਸ਼ਾ "ਸੇਵਾ ਭੀ - ਰੁਜ਼ਗਾਰ ਭੀ"
ਅੱਜ 1000 ਤੋਂ ਵੱਧ ਸਿਹਤ ਨਿਰੀਖਣ ਕੈਂਪ ਆਯੋਜਿਤ ਕੀਤੇ ਗਏ
Posted On:
01 MAR 2021 5:44PM by PIB Chandigarh
ਤੀਜੇ ਜਨਔਸ਼ਧੀ ਦਿਵਸ 2021 ਦੇ ਹਫਤਾ ਭਰ ਚਲਣ ਵਾਲੇ ਜਸ਼ਨ ਅੱਜ ਤੋਂ ਸ਼ੁਰੂ ਹੋਏ ਯਾਨੀਕਿ ਪਹਿਲੀ ਮਾਰਚ ਤੋਂ 7 ਮਾਰਚ 2021 ਤਕ ਚਲਣਗੇ। ਜਨਔਸ਼ਧੀ ਕੇਂਦਰਾਂ ਨੇ ਅੱਜ ਦੇਸ਼ ਭਰ ਵਿਚ ਨਿਰੀਖਣ ਕੈਂਪ ਲਗਾਏ । ਇਹਨ੍ਹਾਂ ਵਿਚ ਬਲੱਡ-ਪ੍ਰੈਸ਼ਰ ਚੈੱਕ-ਅਪ, ਸ਼ੂਗਰ ਲੈਵਲ ਚੈੱਕ-ਅਪ, ਮੁਫਤ ਡਾਕਟਰੀ ਸਲਾਹਾਂ, ਮੁਫਤ ਦਵਾਈਆਂ ਦੀ ਵੰਡ ਆਦਿ ਸ਼ਾਮਿਲ ਸੀ I ਤਕਰੀਬਨ 1000 ਤੋਂ ਵੱਧ ਸਿਹਤ ਨਿਰੀਖਣ ਕੈਂਪ ਅੱਜ ਦੇਸ਼ ਭਰ ਵਿਚ ਵੱਖ-ਵੱਖ ਥਾਵਾਂ ਤੇ ਆਯੋਜਿਤ ਕੀਤੇ ਗਏ। ਆਮ ਜਨਤਾ ਜੋ ਇਨ੍ਹਾਂ ਸਿਹਤ ਕੈਂਪਾਂ ਵਿਚ ਪਹੁੰਚੀ ਸੀ, ਨੂੰ ਜਨਔਸ਼ਧੀ ਕੇਂਦਰਾਂ ਤੇ ਦਵਾਈਆਂ ਦੇ ਮੁੱਲ ਲਾਭਾਂ ਅਤੇ ਕੁਆਲਟੀ ਬਾਰੇ ਦੱਸਿਆ ਅਤੇ ਸਿੱਖਿਅਤ ਕੀਤਾ ਗਿਆ, ਜੋ ਜਨਔਸ਼ਧੀ ਕੇਂਦਰਾਂ ਤੇ ਵੇਚੀਆਂ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ (ਪੀਐਮ-ਬੀਜੇਪੀ) ਨੂੰ ਲਾਗੂ ਕਰਨ ਵਾਲੀ ਏਜੰਸੀ ਬਿਊਰੋ ਆਫ ਫਾਰਮਾ ਪੀਐਸਯੂਜ਼ ਆਫ ਇੰਡੀਆ (ਬੀਪੀਪੀਆਈ) 7 ਮਾਰਚ, 2021 ਨੂੰ "ਸੇਵਾ ਭੀ - ਰੁਜ਼ਗਾਰ ਭੀ" ਵਿਸ਼ੇ ਨਾਲ ਤੀਜਾ ਜਨਔਸ਼ਧੀ ਦਿਵਸ ਮਨਾ ਰਹੀ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਰ ਸਾਲ 7 ਮਾਰਚ ਦੇ ਦਿਨ ਨੂੰ ਦੇਸ਼ ਭਰ ਵਿਚ "ਜਨਔਸ਼ਧੀ ਦਿਵਸ" ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਪਿਛਲੇ ਸਾਲ ਦੂਜੇ ਜਨਔਸ਼ਧੀ ਦਿਵਸ ਤੇ 5695 ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਕੇਂਦਰਾਂ ਨੇ ਭਾਰਤ ਦੇ 15 ਲੱਖ ਤੋਂ ਵੱਧ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਨਾਲ ਜਸ਼ਨ ਵਿਚ ਹਿੱਸਾ ਲਿਆ ਸੀ। ਜਨਔਸ਼ਧੀ ਦਿਵਸ ਦੇ ਹਫਤਾ ਭਰ ਚੱਲਣ ਵਾਲੇ ਜਸ਼ਨ, ਸਿਹਤ ਨਿਰੀਖਣ ਕੈਂਪ, ਜਨਔਸ਼ਧੀ ਪਰਿਚਰਚਾ, ਟੀਚ ਦੈਮ ਯੰਗ, ਜਨਔਸ਼ਧੀ ਕਾ ਸਾਥ ਆਦਿ ਦੀਆਂ ਵੱਖ-ਵੱਖ ਗਤੀਵਿਧੀਆਂ ਦੇ ਸੰਚਾਲਨ ਨਾਲ ਦੇਸ਼ ਭਰ ਵਿਚ ਆਯੋਜਿਤ ਕੀਤੇ ਜਾ ਰਹੇ ਹਨ।
"ਪ੍ਰਧਾਨ ਮੰਤਰੀ ਜਨਔਸ਼ਧੀ ਪਰਿਯੋਜਨਾ" ਭਾਰਤ ਸਰਕਾਰ ਦੇ ਫਾਰਮਾਸਿਊਟਿਕਲ ਵਿਭਾਗ ਦੀ ਇਕ ਨਿਵੇਕਲੀ ਪਹਿਲ ਹੈ ਜੋ ਆਮ ਜਨਤਾ ਨੂੰ ਹੁਣ ਕਿਫਾਇਤੀ ਕੀਮਤਾਂ ਤੇ ਕੁਆਲਟੀ ਦਵਾਈਆਂ ਉਪਲਬਧ ਕਰਵਾਉਣ ਦੇ ਯਤਨ ਕਰ ਰਹੀ ਹੈ। ਸਟੋਰਾਂ ਦੀ ਗਿਣਤੀ 7400 ਤੋਂ ਵਧ ਗਈ ਹੈ ਅਤੇ ਦੇਸ਼ ਦੇ ਸਾਰੇ 734 ਜ਼ਿਲ੍ਹਿਆਂ ਨੂੰ ਕਵਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿੱਤੀ ਸਾਲ 2019-20 ਦੌਰਾਨ ਪੀਐਮਬੀਜੇਪੀ ਨੇ ਐਮਆਰਪੀ ਤੇ 433.61 ਕਰੋੜ ਰੁਪਏ ਦੀ ਵਿੱਕਰੀ ਕੀਤੀ ਹੈ। ਇਸ ਨਾਲ ਦੇਸ਼ ਦੇ ਆਮ ਨਾਗਰਿਕਾਂ ਨੂੰ ਅਨੁਮਾਨਤ 2500 ਕਰੋੜ ਰੁਪਏ ਦੀ ਬੱਚਤ ਹੋਈ ਹੈ ਕਿਉਂਕਿ ਇਹ ਦਵਾਈਆਂ ਔਸਤ ਮਾਰਕੀਟ ਕੀਮਤ ਨਾਲੋਂ 50 ਪ੍ਰਤੀਸ਼ਤ ਤੋਂ 90 ਪ੍ਰਤੀਸ਼ਤ ਤੱਕ ਸਸਤੀਆਂ ਹਨ। 2020-21 ਦੇ ਮੌਜੂਦਾ ਵਿੱਤੀ ਸਾਲ ਵਿਚ 28.02.2021 ਤੱਕ 586.50 ਕਰੋੜ ਰੁਪਏ ਦੀ ਵਿੱਕਰੀ ਹੋ ਚੁੱਕੀ ਸੀ ਜਿਸ ਨਾਲ ਲੋਕਾਂ ਨੂੰ ਬਰਾਂਡਿਡ ਦਵਾਈਆਂ ਦੇ ਮੁਕਾਬਲੇ ਤਕਰੀਬਨ 3500 ਕਰੋੜ ਰੁਪਏ ਦੀ ਬੱਚਤ ਹੋਈ ਹੈ। ਇਹ ਸਕੀਮ ਟਿਕਾਊ ਅਤੇ ਨਿਯਮਤ ਆਮਦਨ ਨਾਲ ਸਵੈ-ਰੁਜ਼ਗਾਰ ਦਾ ਇਕ ਚੰਗਾ ਸਰੋਤ ਵੀ ਉਪਲਬਧ ਕਰਵਾਉਂਦੀ ਹੈ।
------------------------
ਐਮਸੀ/ ਕੇਪੀ/ ਏਕੇ
(Release ID: 1701810)
Visitor Counter : 238