ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋ-ਵਿਨ 2.0 ਕੋਵਿਡ ਪੋਰਟਲ ਤੇ ਕੋਵਿਡ-19 ਟੀਕਾਕਰਨ ਦੇ ਅਗਲੇ ਪਡ਼ਾਅ ਲਈ ਰਜਿਸਟ੍ਰੇਸ਼ਨ www.cowin.gov.in ਤੇ 1 ਮਾਰਚ, 2021 ਨੂੰ ਸਵੇਰੇ 9 ਵਜੇ ਖੁਲ੍ਹੇਗੀ


10,000 ਤੋਂ ਵੱਧ ਪ੍ਰਾਈਵੇਟ ਹਸਪਤਾਲਾਂ ਨੂੰ ਆਯੁਸ਼ਮਾਨ ਭਾਰਤ ਪੀਐਮ-ਜੇਏਵਾਈ ਅਧੀਨ ਐਮਪੈਨਲ ਕੀਤਾ ਗਿਆ, 600 ਤੋਂ ਵੱਧ ਹਸਪਤਾਲਾਂ ਨੂੰ ਰਾਜ ਦੀਆਂ ਯੋਜਨਾਵਾਂ ਅਧੀਨ ਸੀਜੀਐਚਐਸ ਅਤੇ ਹੋਰ ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਡ ਟੀਕਾਕਰਨ ਕੇਂਦਰਾਂ ਵਜੋਂ ਕੰਮ ਕਰਨ ਲਈ ਐਮਪੈਨਲ ਕੀਤਾ ਗਿਆ

ਸਾਰੀਆਂ ਸਰਕਾਰੀ ਸਿਹਤ ਸਹੂਲਤਾਂ ਤੇ ਕੋਵਿਡ ਟੀਕਾਕਰਨ ਮੁਫਤ ਹੋਵੇਗਾ

Posted On: 28 FEB 2021 6:54PM by PIB Chandigarh

ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦਾ ਉਮਰ ਅਨੁਕੂਲ ਆਬਾਦੀ ਗਰੁੱਪਾਂ ਲਈ ਦੂਜਾ ਪਡ਼ਾਅ 1 ਮਾਰਚ, 2021 (ਕਲ੍ਹ) ਸ਼ੁਰੂ ਹੋਵੇਗਾ। ਰਜਿਸਟ੍ਰੇਸ਼ਨ 1 ਮਾਰਚ, 2021 ਨੂੰ (www.cowin.gov.in) ਤੇ ਸਵੇਰੇ 9 ਵਜੇ ਖੁਲ੍ਹੇਗੀ। ਨਾਗਰਿਕ ਕੋ-ਵਿਨ 2.0 ਪੋਰਟਲ ਜਾਂ ਕਿਸੇ ਹੋਰ ਆਈਟੀ ਐਪਲੀਕੇਸ਼ਨਾਂ ਜਿਵੇਂ ਕਿ ਆਰੋਗਯ ਸੇਤੂ ਆਦਿ ਰਾਹੀਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ਤੇ ਟੀਕਾਕਰਨ ਲਈ ਆਪਣੇ ਆਪ ਨੂੰ ਰਜਿਸਟਰਡ ਕਰਨ, ਬੁੱਕ ਕਰਨ ਅਤੇ ਅਪਾਇੰਟਮੈਂਟ ਲੈਣ ਦੇ ਯੋਗ ਹੋਣਗੇ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲਾ ਅਤੇ ਰਾਸ਼ਟਰੀ ਸਿਹਤ ਅਥਾਰਟੀ (ਐਨਐਚਏ) ਵਲੋਂ ਆਯੁਸ਼ਮਾਨ ਭਾਰਤ ਪੀਐਮ-ਜੇਏਵਾਈ ਅਧੀਨ 10,000 ਪ੍ਰਾਈਵੇਟ ਹਸਪਤਾਲਾਂ, ਸੀਜੀਐਚਐਸ ਅਧੀਨ ਐਮਪੈਨਲਡ 600 ਤੋਂ ਵੱਧ ਹਸਪਤਾਲਾਂ ਅਤੇ ਰਾਜ ਸਰਕਾਰਾਂ ਦੀਆਂ ਸਿਹਤ ਬੀਮਾ ਯੋਜਨਾਵਾਂ ਅਧੀਨ ਐਮਪੈਨਲ ਕੀਤੇ ਗਏ ਪ੍ਰਾਈਵੇਟ ਹਸਪਤਾਲਾਂ ਨਾਲ ਇਕ ਓਰੀਐਂਟੇਸ਼ਨ ਵਰਕਸ਼ਾਪ ਦੌਰਾਨ ਕੋ-ਵਿਨ 2.0 ਤੇ ਸਾਂਝੀ ਕੀਤੀ ਗਈ। ਕੋ-ਵਿਨ 2.0 ਡਿਜੀਟਲ ਪਲੇਟਫਾਰਮ  ਵਿਚ ਨਵੇਂ ਫੀਚਰਾਂ ਦੇ ਏਕੀਕ੍ਰਿਤ ਕੀਤੇ ਗਏ ਨਿਯਮਾਂ ਬਾਰੇ ਉਨ੍ਹਾਂ ਨੂੰ ਦੱਸਿਆ ਗਿਆ। ਐਮਪੈਨਲ ਕੀਤੇ ਗਏ ਪ੍ਰਾਈਵੇਟ ਕੋਵਿਡ ਟੀਕਾਕਰਨ ਕੇਂਦਰਾਂ (ਸੀਵੀਸੀਜ਼) ਨੂੰ ਵੀ ਟੀਕਾਕਰਨ ਦੀ ਪ੍ਰਕ੍ਰਿਆ ਦੇ ਵੱਖ-ਵੱਖ ਪਹਿਲੂਆਂ ਅਤੇ ਟੀਕਾਕਰਨ ਦੀਆਂ ਮਾਡ਼ੀਆਂ ਘਟਨਾਵਾਂ ਦੇ ਪ੍ਰਬੰਧਨ (ਏਈਐਫਆਈ) ਦੀ ਪ੍ਰਕ੍ਰਿਆ ਤੇ ਸਿਖਲਾਈ ਵੀ ਦਿੱਤੀ ਗਈ ਜੋ ਰਾਸ਼ਟਰੀ ਸਿਹਤ ਅਥਾਰਟੀ (ਐਨਐਚਏ) ਦੀ ਸਹਾਇਤਾ ਨਾਲ ਵੀਡੀਓ ਕਾਨਫਰੈਂਸ਼ਿੰਗ ਰਾਹੀ ਦਿੱਤੀ ਗਈ।

 

ਭਾਗੀਦਾਰਾਂ ਨੂੰ ਦੱਸਿਆ ਗਿਆ ਕਿ ਸਾਰੇ ਨਾਗਰਿਕਾਂ ਨੂੰ ਜੋ ਬਜ਼ੁਰਗ ਹਨ, ਜਾਂ 60 ਜਾਂ ਇਸ ਤੋਂ ਵੱਧ ਦੀ ਉਮਰ 1 ਜਨਵਰੀ, 2022 ਤੱਕ ਹਾਸਿਲ ਕਰ ਚੁੱਕੇ ਹੋਣਗੇ, ਟੀਕਾਕਰਨ ਦੇ ਯੋਗ ਹਨ ਅਤੇ ਅਜਿਹੇ ਸਾਰੇ ਹੀ ਨਾਗਰਿਕਾਂ ਨੂੰ ਜੋ ਬਜ਼ੁਰਗ ਨੂੰ 45 ਤੋਂ 59 ਸਾਲ ਦੇ ਹੋ ਚੁੱਕੇ ਹੋਣਗੇ ਅਤੇ ਉਨ੍ਹਾਂ ਨੂੰ ਨਿਰਧਾਰਤ 20 ਸਹਿ-ਬੀਮਾਰੀਆਂ ਵਿਚੋਂ ਕੋਈ ਵੀ ਇਕ ਹੈ ਤਾਂ ਉਹ ਵੀ ਟੀਕਾਕਰਨ ਦੇ ਯੋਗ ਹੋਣਗੇ (ਜਿਵੇਂ ਕਿ ਅਨੈਕਸ ਕੀਤਾ ਗਿਆ ਹੈ)। 

 

ਇਕ ਲਾਭਪਾਤਰੀ ਲਈ ਕਿਸੇ ਵੀ ਇਕ ਸਮੇਂ ਦੇ ਬਿੰਦੂ ਤੇ ਇਕ ਡੋਜ਼ ਲਈ ਸਿੱਧੀ ਨਿਯੁਕਤੀ ਮਿਲੇਗੀ। ਹਰੇਕ ਡੋਜ਼ ਲਈ ਇਸ ਸਮੇਂ ਤੇ ਇਕ ਬਿੰਦੂ ਤੇ   ਕੋਵਿਡ ਟੀਕਾਕਰਨ ਕੇਂਦਰ ਲਈ ਕਿਸੇ ਵੀ ਤਰੀਖ ਲਈ ਨਿਯੁਕਤੀਆਂ ਉਸ ਦਿਨ ਬਾਅਦ ਦੁਪਹਿਰ 3 ਵਜੇ ਬੰਦ ਹੋ ਜਾਣਗੀਆਂ ਜਿਸ ਲਈ ਥਾਵਾਂ ਖੋਲ੍ਹੀਆਂ ਗਈਆਂ ਸਨ। ਮਿਸਾਲ ਦੇ ਤੌਰ ਤੇ ਪਹਿਲੀ ਮਾਰਚ ਨੂੰ ਥਾਵਾਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੁਲ੍ਹਣਗੀਆਂ ਅਤੇ ਇਸ ਤੋਂ ਪਹਿਲਾਂ ਕਿਸੇ ਵੀ ਸਮੇਂ ਨਿਯੁਕਤੀਆਂ ਬੁੱਕ ਕਰਵਾਈਆਂ ਜਾ ਸਕਦੀਆਂ ਹਨ ਜੋ ਉਪਲਬਧਤਾ ਅਨੁਸਾਰ ਹੋਣਗੀਆਂ। ਹਾਲਾਂਕਿ 1 ਮਾਰਚ ਨੂੰ ਕਿਸੇ ਵੀ ਭਵਿੱਖ ਦੀ ਤਰੀਖ ਲਈ ਅਪਾਂਇੰਟਮੈਂਟ ਨਿਯੁਕਤ ਕੀਤੀ ਜਾ ਸਕਦੀ ਹੈ ਜਿਸ ਲਈ ਟੀਕਾਕਰਨ ਥਾਵਾਂ ਉਪਲਬਧ ਹੋਣਗੀਆਂ। ਦੂਜੀ ਡੋਜ਼ ਲਈ ਇਕ ਸਲਾਟ ਉਸੇ ਹੀ ਕੋਵਿਡ ਟੀਕਾਕਰਨ ਕੇਂਦਰ ਤੇ ਪਹਿਲੀ ਡੋਜ਼ ਦੀ ਅਪਾਂਇੰਟਮੈਂਟ ਦੀ ਤਰੀਖ ਤੋਂ 29ਵੇਂ ਦਿਨ ਵੀ ਬੁੱਕ ਕਰਵਾਈ ਜਾ ਸਕਦੀ ਹੈ। ਜੇਕਰ ਇਕ ਲਾਭਪਾਤਰੀ ਪਹਿਲੀ ਡੋਜ਼ ਦੀ ਪਹਿਲੀ ਅਪਾਂਇੰਟਮੈਂਟ ਰੱਦ ਕਰਦਾ ਹੈ ਤਾਂ ਦੋਹਾਂ ਡੋਜ਼ਾਂ ਦੀ ਅਪਾਂਇੰਟਮੈਂਟ ਰੱਦ ਕੀਤੀ ਜਾਵੇਗੀ।

 

ਯੋਗ ਵਿਅਕਤੀ ਆਪਣੇ ਮੋਬਾਇਲ ਨੰਬਰ ਰਾਹੀਂ ਕੋ-ਵਿਨ 2.0 ਪੋਰਟਲ ਤੇ ਕਦਮ ਦਰ ਕਦਮ ਪ੍ਰਕ੍ਰਿਆ ਰਾਹੀਂ ਰਜਿਸਟ੍ਰੇਸ਼ਨ ਕਰਵਾਉਣ ਦੇ ਯੋਗ ਹੋਣਗੇ। ਇਕ ਮੋਬਾਇਲ ਨੰਬਰ ਨਾਲ ਇਕ ਵਿਅਕਤੀ ਵੱਧ ਤੋਂ ਵੱਧ 4 ਲਾਭਪਾਤਰੀਆਂ ਲਈ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਹਾਲਾਂਕਿ ਇਕ ਮੋਬਾਇਲ ਨੰਬਰ ਤੇ ਰਜਿਸਟਰਡ ਕੀਤੇ ਗਏ ਸਾਰੇ ਲਾਭਪਾਤਰੀਆਂ ਨੂੰ ਮੋਬਾਇਲ ਨੰਬਰ ਤੋਂ ਇਲਾਵਾ ਹੋਰ ਕੁਝ ਵੀ ਸਾਂਝਾ ਨਹੀਂ ਕਰਨਾ ਹੋਵੇਗਾ। ਅਜਿਹੇ ਹਰੇਕ ਲਾਭਪਾਤਰੀ ਲਈ ਫੋਟੋ ਪਛਾਣ ਪੱਤਰ ਕਾਰਡ ਨੰਬਰ ਜ਼ਰੂਰ ਵੱਖਰਾ ਹੋਣਾ ਚਾਹੀਦਾ ਹੈ। ਹੇਠ ਲਿਖੇ ਫੋਟੋ ਪਛਾਣ ਦਸਤਾਵੇਜ਼ਾਂ ਵਿਚੋਂ ਕਿਸੇ ਨੂੰ ਵੀ ਨਾਗਰਿਕਾਂ ਵਲੋਂ ਔਨਲਾਈਨ ਰਜਿਸਟ੍ਰੇਸ਼ਨ ਹਾਸਿਲ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ -

 

1. ਆਧਾਰ ਕਾਰਡ / ਪੱਤਰ 

 

2, ਵੋਟਰ ਪਛਾਣ ਕਾਰਡ (ਈਪੀਆਈਸੀ)

 

3. ਪਾਸਪੋਰਟ

 

4. ਡ੍ਰਾਈਵਿੰਗ ਲਾਇਸੈਂਸ

 

5. ਪੈਨ ਕਾਰਡ

 

6. ਐਨਪੀਆਰ ਸਮਾਰਟ ਕਾਰਡ

 

7. ਫੋਟੋ ਸਮੇਤ ਪੈਨਸ਼ਨ ਦਸਤਾਵੇਜ਼

 

ਟੀਕਾਕਰਨ ਲਈ ਨਾਗਰਿਕ ਰਜਿਸਟ੍ਰੇਸ਼ਨ ਅਤੇ ਨਿਯੁਕਤੀ ਲਈ ਉਪਭੋਗਤਾ ਗਾਈਡ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਰਾਸ਼ਟਰੀ ਸਿਹਤ ਅਥਾਰਟੀ (ਐਨਐਚਏ) ਦੀਆਂ ਵੈਬਸਾਈਟਾਂ ਤੇ ਵੀ ਅਪਲੋਡ ਕੀਤੀ ਗਈ ਹੈ।

https://www.mohfw.gov.in/pdf/UserManualCitizenRegistration&AppointmentforVaccination.pdf


 

ਇਨ੍ਹਾਂ ਸਾਰੇ ਪ੍ਰਾਈਵੇਟ ਹਸਪਤਾਲਾਂ ਦੀ ਇਕ ਸੂਚੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਰਾਸ਼ਟਰੀ ਸਿਹਤ ਅਥਾਰਟੀ ਦੀ ਵੈਬਸਾਈਟ ਤੇ ਅਪਲੋਡ ਕੀਤੀ ਗਈ ਹੈ। ਇਨ੍ਹਾਂ ਤੱਕ ਹੇਠ ਲਿਖੇ ਅਨੁਸਾਰ ਪਹੁੰਚ ਕੀਤੀ ਜਾ ਸਕਦੀ ਹੈ 

  1. https://www.mohfw.gov.in/pdf/CGHSEmphospitals.xlsx

         

 

  1.  

https://www.mohfw.gov.in/pdf/PMJAYPRIVATEHOSPITALSCONSOLIDATED.xlsx


 

ਇਹ ਵੀ ਦੱਸਿਆ ਗਿਆ ਸੀ ਕਿ ਕੇਂਦਰ ਸਰਕਾਰ ਸਾਰੇ ਟੀਕਿਆਂ ਦੀ ਖਰੀਦ ਕਰੇਗੀ ਅਤੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫਤ ਵਿਚ ਸਪਲਾਈ ਕਰੇਗੀ ਜਿਸ ਦੇ ਐਵਜ ਵਿਚ ਉਹ ਇਨ੍ਹਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਕੋਵਿਡ ਟੀਕਾਕਰਨ ਕੇਂਦਰਾਂ (ਸੀਵੀਸੀਜ਼) ਨੂੰ ਵੰਡੇਗਣਗੇ। ਇਹ ਗੱਲ ਮੁਡ਼ ਤੋਂ ਦੁਹਰਾਈ ਗਈ ਹੈ ਕਿ ਸਰਕਾਰੀ ਸਿਹਤ ਸਹੂਲਤਾਂ ਤੇ ਲਾਭਪਾਤਰੀਆਂ ਨੂੰ ਉਪਲਬਧ ਕਰਵਾਏ ਗਏ ਸਾਰੇ ਟੀਕੇ ਮੁਫਤ ਹੋਣਗੇ ਜਦਕਿ ਪ੍ਰਾਈਵੇਟ ਸਹੂਲਤਾਂ ਲਾਭਪਾਤਰੀ ਤੋਂ ਪ੍ਰਤੀ ਡੋਜ਼ ਲਈ 250 ਰੁਪਏ ਪ੍ਰਤੀ ਵਿਅਕਤੀ ਤੋਂ ਵੱਧ ਵਸੂਲ ਨਹੀਂ ਕਰ ਸਕਦੇ (ਟੀਕੇ ਲਈ 150 ਰੁਪਏ ਅਤੇ ਆਪ੍ਰੇਸ਼ਨਲ ਲਾਗਤ ਲਈ 100 ਰੁਪਏ)। ਪ੍ਰਾਈਵੇਟ ਹਸਪਤਾਲਾਂ ਨੂੰ ਉਨ੍ਹਾਂ ਨੂੰ ਅਲਾਟ ਕੀਤੀਆਂ ਗਈਆਂ ਟੀਕੇ ਦੀਆਂ ਡੋਜ਼ਾਂ ਦੀ ਕੀਮਤ ਰਾਸ਼ਟਰੀ ਸਿਹਤ ਅਥਾਰਟੀ ਦੇ ਨਾਮਜ਼ਦ ਖਾਤੇ ਵਿਚ ਜਮ੍ਹਾਂ ਕਰਵਾਉਣੀ ਹੋਵੇਗੀ। ਅਦਾਇਗੀ ਲਈ ਪ੍ਰਵੇਸ਼ ਦਵਾਰ ਰਾਸ਼ਟਰੀ ਸਿਹਤ ਅਥਾਰਟੀ ਵਲੋਂ ਉਨ੍ਹਾਂ ਦੀ ਵੈਬਸਾਈਟ ਤੇ ਹੋਵੇਗਾ।

 

ਭਾਰਤ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵੀਸ਼ੀਲਡ ਕੋਵੈਕਸਿਨ ਦੀਆਂ ਦੋ ਕੋਵਿਡ-19 ਵੈਕਸੀਨਾਂ ਸਿਹਤ ਦੇਖਭਾਲ ਵਰਕਰਾਂ (ਐਚਸੀਡਬਲਿਊਜ਼) ਅਤੇ ਫਰੰਟ ਲਾਈਨ ਵਰਕਰਾਂ (ਐਫਐਲਡਬਲਿਊਜ਼) ਲਈ ਮੁਫਤ ਸਪਲਾਈ ਕੀਤੀਆਂ ਹਨ ਅਤੇ ਇਹ ਅਗਲੇ ਤਰਜੀਹੀ ਗਰੁੱਪ ਯਾਨੀਕਿ 60 ਸਾਲ ਜਾਂ ਇਸ ਤੋਂ ਉੱਪਰ ਦੇ ਗਰੁੱਪ ਅਤੇ 45 ਤੋਂ 59 ਸਾਲ ਦੀ ਉਮਰ ਦੇ ਪਹਿਲਾਂ ਪ੍ਰੀਨਿਰਧਾਰਤ ਸਹਿ-ਬੀਮਾਰੀਆਂ ਤੋਂ ਪੀਡ਼ਤਾਂ ਨੂੰ ਕਵਰ ਕਰਨ ਦੇ ਯੋਗ ਹੋਣਗੇ।

 

ਰਾਜਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਕੋਵਿਡ-19 ਟੀਕਾਕਰਨ ਕੇਂਦਰਾਂ (ਸੀਵੀਸੀਜ਼) ਨੂੰ (ਦੋਹਾਂ ਸਰਕਾਰੀ ਅਤੇ ਪ੍ਰਾਈਵੇਟ ਐਮਪੈਨਲਡ ਸਹੂਲਤਾਂ) ਨਾਲ ਕੋਵਿਡ ਟੀਕਾਕਰਨ ਸੈਂਟਰਾਂ (ਸੀਵੀਸੀਜ਼) ਨੂੰ ਟੀਕੇ ਦੀ ਨਿਰਵਿਘਨ ਡਲਿਵਰੀ ਲਈ ਨੇਡ਼ਲੇ ਕੋਡ ਚੇਨ ਬਿੰਦੂਆਂ ਨਾਲ ਲਿੰਕ ਕਰਨ। 

 

ਸਪੈਸੀਫਾਈਡ ਸਹਿ ਬੀਮਾਰੀਆਂ ਦੀ ਸੂਚੀ

 

45 ਤੋਂ 59 ਸਾਲ ਦੀ ਉਮਰ ਦੇ ਗਰੁੱਪ ਦੇ ਨਾਗਰਿਕਾਂ ਦੀ ਯੋਗਤਾ ਦਾ ਨਿਰਧਾਰਨ 

 

ਲਡ਼ੀ ਨੰਬਰ

ਮਾਪਦੰਡ

1

ਪਿਛਲੇ ਇੱਕ ਸਾਲ ਵਿੱਚ ਦਿਲ ਦੀ ਬੀਮਾਰੀ ਨਾਲ ਹਸਪਤਾਲ ਵਿਚ ਦਾਖਲਾ

2

ਪੋਸਟ ਕਾਰਡਿਐਕ ਟਰਾਂਸਪਲਾਂਟ / ਖੱਬਾ ਵੈਂਟ੍ਰਿਕੂਲਰ ਅਸਿਸਟ ਡਿਵਾਈਸ (ਐਲਵੀਏਡੀ)

3

ਸਿਗਨਿਫਿਕੈਂਟ ਲੈਫਟ ਵੈਂਟ੍ਰਿਕੂਲਰ ਸਿਸਟੋਲਿਕ ਡਿਸਫੰਕਸ਼ਨ (ਐਲਵੀਈਐਫ -40%)

4

ਮਾਧਮਿਕ ਜਾਂ ਗੰਭੀਰ ਵਾਲਵੂਲਰ ਦਿਲ ਦੀ ਬਿਮਾਰੀ

5

ਕੰਜੈਨਿਟਲ ਹਾਰਟ ਡਿਜ਼ੀਜ਼ ਗੰਭੀਰ ਪੀਏਐਚ ਜਾਂ ਇਡੀਓਪੈਥਿਕ ਪੀਏਐਚ ਨਾਲ

6

ਕੋਰੋਨਰੀ ਆਰਟਰੀ ਡਿਜ਼ੀਜ਼, ਪਾਸਟ ਸੀਏਬੀਜੀ / ਪੀਟੀਸੀਏ / ਐਮਆਈ ਨਾਲ 

ਅਤੇ ਹਾਈਪਰਟੈਨਸ਼ਨ  ਇਲਾਜ ਤੇ ਹਾਈਪਰਟੈਨਸ਼ਨ/ ਡਾਇਬਿਟੀਜ਼

7

ਇਲਾਜ ਤੇ ਐਨਜਾਈਨਾ ਅਤੇ ਹਾਈਪਰਟੈਨਸ਼ਨ / ਡਾਇਬਿਟੀਜ਼

8

ਇਲਾਜ ਤੇ ਸੀਟੀ / ਐਮਆਰਆਈ ਦਸਤਾਵੇਜ਼ੀ ਸਦਮਾ ਅਤੇ ਹਾਈਪਰਟੈਨਸ਼ਨ / ਡਾਇਬਿਟੀਜ਼

9

ਇਲਾਜ ਤੇ ਪਲਮੋਨਰੀ ਆਰਟਰੀ ਹਾਈਪਰਟੈਨਸ਼ਨ ਅਤੇ ਹਾਈਪਰਟੈਨਸ਼ਨ / ਡਾਇਬਿਟੀਜ਼

10

ਡਾਇਬੀਟੀਜ਼ ( 10 ਸਾਲਾਂ ਜਾਂ ਜਟਿਲਤਾਵਾਂ ਨਾਲ) ਅਤੇ ਹਾਈਪਰਟੈਨਸ਼ਨ

11

ਕਿਡਨੀ / ਲਿਵਰ / ਹੇਮਾਟੋਪੋਇਟਿਕ ਸਟੈਮ ਸੈੱਲ ਟ੍ਰਾਂਸਪਲਾਂਟ : ਪ੍ਰਾਪਤਕਰਤਾ / ਇੰਤਜ਼ਾਰ ਦੀ ਸੂਚੀ ਵਿੱਚ

12

ਹਿਮੋਡਾਇਆਲਿਸਸ / ਸੀਏਪੀਡੀ ਤੇ ਐਂਡ ਸਟੇਜ ਕਿਡਨੀ ਡਿਜ਼ੀਜ਼

13

ਓਰਲ ਕੋਰਟੀਕੋ ਸਟੀਰੋਇਡਜ਼ / ਇਮਿਊਨੋਸੁਪ੍ਰੈਸੈਂਟ ਮੈਡੀਕੇਸ਼ਨ ਦੀ ਲੰਬੀ ਮੌਜੂਦਾ ਵਰਤੋਂ

14

ਡੀਕੰਪੈਂਸੇਟਿਡ ਸਿਰੋਸਿਸ

15

ਪਿਛਲੇ ਦੋ ਸਾਲਾਂ ਵਿਚ ਸਾਹ ਦੀ ਗੰਭੀਰ ਬੀਮਾਰੀ ਨਾਲ ਹਸਪਤਾਲ ਵਿਚ ਦਾਖਲ ਹੋਣਾ/ ਐਫਈਵੀ 1 <50%

16

ਲਿਮਫੋਮਾ / ਲਿਊਕੇਮੀਆ / ਮਾਇਲੋਮਾ

17

ਕਿਸੇ ਵੀ ਕੈਂਸਰ ਥੈਰੇਪੀ ਤੇ 1 ਜੁਲਾਈ 2020 ਨੂੰ ਜਾਂ ਮੌਜੂਦਾ ਤੌਰ ਤੇ ਕਿਸੇ ਵੀ ਠੋਸ ਕੈਂਸਰ ਲਈ ਜਾਂਚ

18

ਸਿੱਕਲ ਸੈੱਲ ਡਿਜ਼ੀਜ਼ / ਬੋਨਮੈਰੋ ਫੇਲਿਓਰ / ਅਪਲਾਸਟਿਕ ਅਨੀਮੀਆ / ਥੈਲੇਸੀਮੀਆ ਮੇਜਰ

19

ਪ੍ਰਾਇਮਰੀ ਇਮਿਊਨੋਡੈਫੀਸ਼ਿਐਂਸੀ ਡਿਜ਼ੀਜਿ਼ਜ਼ / ਐਚਆਈਵੀ

20

ਇੰਟੈਲੈਕਚੁਅਲ ਮਸਕੁਲਰ ਡਿਸਟ੍ਰੌਫੀ/ ਸਾਹ ਦੀ ਪ੍ਰਣਾਲੀ ਨਾਲ ਐਸਿਡ ਅਟੈਕ / ਡਿਸਅਬਿਲਟੀਜ਼ ਨਾਲ ਵਿਅਕਤੀਆਂ ਦੀਆਂ ਉੱਚ ਸਹਾਇਤਾ ਜ਼ਰੂਰਤਾਂ /ਡੈਫ ਬਲਾਇੰਡਨੈੱਸ ਸਮੇਤ ਮਲਟੀਪਲ ਡਿਸਅਬਿਲਟੀ ਕਾਰਣ ਅਯੋਗਤਾਵਾਂ ਨਾਲ ਵਿਅਕਤੀ


 

ਐਮਵੀ/ ਐਸਜੇ(Release ID: 1701716) Visitor Counter : 135