ਗ੍ਰਹਿ ਮੰਤਰਾਲਾ
ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਗ੍ਰਿਹ ਸਕੱਤਰ ਪੱਧਰ ਦੀ 19ਵੀਂ ਵਾਰਤਾ
Posted On:
27 FEB 2021 2:06PM by PIB Chandigarh
ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਗ੍ਰਿਹ ਸਕੱਤਰ ਪੱਧਰ ਦੀ 19ਵੀਂ ਗੱਲਬਾਤ (ਐਚਐਸਐਲਟੀ) ਵਰਚੁਅਲ ਤੌਰ ਤੇ 'ਮੁਜੀਬ ਬਰਸ਼ੋ' ਅਤੇ ਬੰਗਲਾਦੇਸ਼ ਦੇ ਮੁਕਤੀ ਯੁੱਧ ਦੇ 50 ਸਾਲ ਪੂਰੇ ਹੋਣ ਅਤੇ ਦੋਹਾਂ ਦੇਸ਼ਾਂ ਦਰਮਿਆਨ ਕੂਟਨੀਤਿਕ ਸੰਬੰਧਾਂ ਦੀ ਸਥਾਪਨਾ ਦੇ ਪਿਛੋਕੜ ਵਿਚ ਹੋਈ। ਭਾਰਤੀ ਵਫਦ ਦੀ ਅਗਵਾਈ ਕੇਂਦਰੀ ਗ੍ਰਿਹ ਸਕੱਤਰ ਸ਼੍ਰੀ ਅਜੇ ਕੁਮਾਰ ਭੱਲਾ ਨੇ ਕੀਤੀ। ਬੰਗਲਾਦੇਸ਼ ਦੇ ਵਫਦ ਦੀ ਅਗਵਾਈ ਬੰਗਲਾਦੇਸ਼ ਦੇ ਗ੍ਰਿਹ ਮਾਮਲਿਆਂ ਬਾਰੇ ਮੰਤਰਾਲਾ ਦੀ ਜਨਤਕ ਸੁਰੱਖਿਆ ਡਵੀਜ਼ਨ ਦੇ ਸੀਨੀਅਰ ਸਕੱਤਰ ਸ਼੍ਰੀ ਮੁਸਤੁਫਾ ਕਮਾਲ ਉੱਦਦੀਨ ਨੇ ਕੀਤੀ।
ਭਾਰਤ ਅਤੇ ਬੰਗਲਾਦੇਸ਼ ਨੇ ਆਪਣੇ ਦੁੱਵਲੇ ਸੰਬੰਧਾਂ ਨੂੰ ਉੱਚ ਮਹੱਤਤਾ ਦਿੱਤੀ। ਦੋਹਾਂ ਸਕੱਤਰਾਂ ਨੇ ਸੁਰੱਖਿਆ ਅਤੇ ਸਰਹੱਦ ਨਾਲ ਜੁੜੇ ਮੁੱਦਿਆਂ ਤੇ ਸਹਿਯੋਗ ਵਧਾਉਣ ਬਾਰੇ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਦੋਹਾਂ ਧਿਰਾਂ ਨੇ ਇਸ ਗੱਲ ਦੀ ਮੁੜ ਤੋਂ ਪੁਸ਼ਟੀ ਕੀਤੀ ਕਿ ਦੋਹਾਂ ਦੇਸ਼ਾਂ ਵਿਚੋਂ ਕੋਈ ਵੀ ਆਪਣੇ ਇਲਾਕੇ ਨੂੰ ਅਜਿਹੀਆਂ ਗਤੀਵਿਧੀਆਂ ਲਈ ਵਰਤੋਂ ਦੀ ਇਜਾਜ਼ਤ ਨਹੀਂ ਦੇਵੇਗਾ ਜੋ ਇਕ-ਦੂਜੇ ਦੇ ਹਿੱਤਾ ਪ੍ਰਤੀ ਦੁਸ਼ਮਨੀ ਵਾਲੀਆਂ ਹੋਣ।
ਦੋਹਾਂ ਦੇਸ਼ਾਂ ਨੇ ਭਾਰਤ-ਬੰਗਲਾਦੇਸ਼ ਸਰਹੱਦ (ਆਈਬੀਬੀ) ਨਾਲ ਪੈਂਡਿੰਗ ਪਈ ਫੈਂਸਿੰਗ ਨੂੰ ਜਲਦੀ ਪੂਰਾ ਕਰਨ ਤੇ ਵੀ ਚਰਚਾ ਕੀਤੀ ਜਿਵੇਂ ਕਿ ਦੋਹਾਂ ਦੇਸ਼ਾਂ ਅਤੇ ਪ੍ਰਧਾਨ ਮੰਤਰੀ ਵਲੋਂ ਸਹਿਮਤੀ ਜਤਾਈ ਗਈ ਸੀ।
ਦੋਹਾਂ ਧਿਰਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਸਹਿਯੋਗ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅੱਤਵਾਦ ਅਤੇ ਕੱਟੜਵਾਦ ਦੇ ਖਤਰੇ ਨੂੰ ਦੂਰ ਕਰਨ ਲਈ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ। ਦੋਹਾਂ ਦੇਸ਼ਾਂ ਵਲੋਂ ਸਰਹੱਦ ਪਾਰੋਂ ਨਾਜਾਇਜ਼ ਗਤੀਵਿਧੀਆਂ ਨੂੰ ਕੰਟਰੋਲ ਕਰਨ ਲਈ ਕੋਆਰਡੀਨੇਟਿਡ ਬੋਰਡਰ ਮੈਨੇਜਮੈਂਟ ਪਲੈਨ (ਸੀਬੀਐਮਪੀ) ਦੀ ਪ੍ਰਭਾਵਸ਼ਾਲੀ ਢੰਗ ਨਾਲ ਕਾਰਜ ਦੀ ਸ਼ਲਾਘਾ ਕੀਤੀ ਗਈ ।
ਅਗਸਤ, 2019 ਵਿਚ ਗ੍ਰਿਹ ਮੰਤਰੀਆਂ ਦੇ ਪੱਧਰ ਦੀ ਵਾਰਤਾ (ਐਚਐਮਐਲਟੀ) ਵਿਖੇ ਲਏ ਗਏ ਫੈਸਲੇ ਨੂੰ ਲਾਗੂ ਕਰਨ ਲਈ ਜਨਵਰੀ, 2021 ਵਿਚ ਪੁਲਿਸ ਮੁੱਖੀਆਂ ਵੱਲੋਂ ਕੀਤੀ ਗਈ ਉਦਘਾਟਨੀ ਵਾਰਤਾ ਦੀ ਦੋਹਾਂ ਧਿਰਾਂ ਵਲੋਂ ਸ਼ਲਾਘਾ ਕੀਤੀ ਗਈ।
ਦੋਹਾਂ ਧਿਰਾਂ ਨੇ ਜਾਅਲੀ ਭਾਰਤੀ ਕਰੰਸੀ ਨੋਟਾਂ (ਐਫਆਈਸੀਐਨ) ਅਤੇ ਪਾਬੰਦੀਸ਼ੁਦਾ ਚੀਜ਼ਾਂ (ਨਸ਼ਿਆਂ) ਦੀ ਸਮਗਲਿੰਗ ਨੂੰ ਰੋਕਣ ਲਈ ਸਹਿਯੋਗ ਦੇ ਪੱਧਰ ਨੂੰ ਹੋਰ ਵਧਾਉਣ ਤੇ ਰਜ਼ਾਮੰਦੀ ਜਤਾਈ।
ਬੰਗਲਾਦੇਸ਼ ਨੇ ਵੱਖ-ਵੱਖ ਸੁਰੱਖਿਆ ਏਜੰਸੀਆਂ ਲਈ ਸਿਖਲਾਈ ਅਤੇ ਸਮਰੱਥਾ ਨਿਰਮਾਣ ਦੇ ਖੇਤਰ ਵਿਚ ਭਾਰਤ ਵਲੋਂ ਉਪਲਬਧ ਕਰਵਾਈ ਗਈ ਸਹਾਇਤਾ ਦੀ ਸ਼ਲਾਘਾ ਕੀਤੀ।
ਦੋਹਾਂ ਧਿਰਾਂ ਨੇ ਸੁਰੱਖਿਆ ਅਤੇ ਸਰਹੱਦ ਨਾਲ ਜੁੜੇ ਸਹਿਯੋਗ ਦੀ ਪੂਰੀ ਯੋਜਨਾ ਦੀ ਸਮੀਖਿਆ ਕੀਤੀ ਅਤੇ ਦੋਹਾਂ ਦੇਸ਼ਾਂ ਦੀ ਲੀਡਰਸ਼ਿਪ ਦੇ ਵਿਜ਼ਨ ਨੂੰ ਪੂਰਾ ਕਰਨ ਲਈ ਨੇੜਿਓਂ ਕੰਮ ਕਰਨ ਤੇ ਸਹਿਮਤੀ ਜਤਾਈ।
--------------------------------
ਐਨਡਬਲਿਊ /ਆਰਕੇ /ਪੀਕੇ /ਏਵਾਈ /ਡੀਡੀਡੀ
(Release ID: 1701385)
Visitor Counter : 219