ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ ਟੀਕਾਕਰਨ - 42ਵਾਂ ਦਿਨ


1.37 ਕਰੋੜ ਤੋਂ ਵੱਧ ਕੋਵਿਡ-19 ਟੀਕੇ ਲਗਾਏ ਗਏ

ਅੱਜ ਸ਼ਾਮ 6 ਵਜੇ ਤੱਕ 2.84 ਲੱਖ ਟੀਕੇ ਲਗਾਏ ਗਏ, 1,71,089 ਸਿਹਤ ਸੰਭਾਲ ਵਰਕਰਾਂ ਨੇ ਅੱਜ ਟੀਕੇ ਦੀ ਦੂਜੀ ਡੋਜ਼ ਹਾਸਿਲ ਕੀਤੀ

Posted On: 26 FEB 2021 8:19PM by PIB Chandigarh

ਦੇਸ਼ ਵਿਚ ਸਿਹਤ ਸੰਭਾਲ ਅਤੇ ਫਰੰਟਲਾਈਨ ਵਰਕਰਾਂ ਨੂੰ ਕੋਵਿਡ-19 ਟੀਕਾ ਲਗਾਉਣ ਦਾ ਸਮੂਹਕ ਅੰਕੜਾ 1.37 ਕਰੋੜ ਤੋਂ ਪਾਰ ਹੋ ਗਿਆ ਹੈ।

ਅੱਜ ਸ਼ਾਮ 6 ਵਜੇ ਤੱਕ ਦੀ ਆਰਜ਼ੀ ਰਿਪੋਰਟ ਅਨੁਸਾਰ 2,89,320 ਸੈਸ਼ਨਾਂ ਰਾਹੀਂ ਕੁਲ 1,37,56,940 ਵਿਅਕਤੀਆਂ ਨੂੰ ਟੀਕੇ ਲਗਾਏ ਜਾ ਚੁੱਕੇ ਸਨ।

 

 

ਇਨ੍ਹਾਂ ਵਿਚ 66,37,049 ਸਿਹਤ ਸੰਭਾਲ ਵਰਕਰ (76.6%) ਸ਼ਾਮਿਲ ਹਨ ਜਿਨ੍ਹਾਂ ਨੇ ਪਹਿਲੀ ਡੋਜ਼ ਲਈ ਹੈ। 22,04,083 ਸਿਹਤ ਸੰਭਾਲ ਵਰਕਰ (62.9%) ਉਹ ਹਨ ਜਿਨ੍ਹਾਂ ਨੇ ਦੂਜੀ ਡੋਜ਼ ਲਈ ਹੈ ਅਤੇ ਇਸ ਦੇ ਨਾਲ ਹੀ 49,15,808 ਫਰੰਟਲਾਈਨ ਵਰਕਰਾਂ (47.7%) ਨੇ ਵੀ ਪਹਿਲੀ ਡੋਜ਼ ਲਈ ਹੈ। ਦੇਸ਼ਵਿਆਪੀ ਟੀਕਾਕਰਨ ਦੀ ਮੁਹਿੰਮ 16 ਜਨਵਰੀ, 2021 ਨੂੰ ਸ਼ੁਰੂ ਕੀਤੀ ਗਈ ਸੀ ਅਤੇ ਫਰੰਟਲਾਈਨ ਵਰਕਰਾਂ ਦਾ ਟੀਕਾਕਰਨ 2 ਫਰਵਰੀ, 2021 ਨੂੰ ਸ਼ੁਰੂ ਕੀਤਾ ਗਿਆ ਸੀ।.

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

ਪਹਿਲੀ ਡੋਜ਼

ਦੂਜੀ ਡੋਜ਼

ਪਹਿਲੀ ਡੋਜ਼

66,37,049 (76.6%)

22,04,083 (62.9%)

49,15,808 (47.7%)

 

ਅੱਜ ਸ਼ਾਮ 6 ਵਜੇ ਤੱਕ ਦੇਸ਼ਵਿਆਪੀ ਕੋਵਿਡ-19 ਟੀਕਾਕਰਨ ਮੁਹਿੰਮ ਦੌਰਾਨ ਕੁਲ 2,84,297 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਜਿਨ੍ਹਾਂ ਵਿਚੋਂ 1,13,208 ਲਾਭਪਾਤਰੀਆਂ ਨੂੰ ਟੀਕੇ ਦੀ ਪਹਿਲੀ ਡੋਜ਼ ਦਿੱਤੀ ਗਈ ਹੈ ਅਤੇ ਆਰਜ਼ੀ ਰਿਪੋਰਟ ਮੁਤਾਬਕ 1,71,089 ਸਿਹਤ ਸੰਭਾਲ ਵਰਕਰਾਂ ਨੇ ਟੀਕੇ ਦੀ ਦੂਜੀ ਡੋਜ਼ ਹਾਸਿਲ ਕੀਤੀ ਹੈ। ਅੱਜ ਦੇ ਦਿਨ ਦੀਆਂ ਅੰਤਿਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਹੋ ਜਾਣਗੀਆਂ।

 

 

ਅੱਜ ਸ਼ਾਮ 6 ਵਜੇ ਤੱਕ 10,405 ਸੈਸ਼ਨ ਆਯੋਜਿਤ ਕੀਤੇ ਗਏ ਸਨ।

ਸਾਰੇ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਅੱਜ ਕੋਵਿਡ ਟੀਕਾਕਰਨ ਦਾ ਸੰਚਾਲਨ ਕੀਤਾ ਹੈ।

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਵੈਕਸੀਨ ਲਗਵਾ ਚੁੱਕੇ ਲਾਭਪਾਤਰੀ

   

ਪਹਿਲੀ ਖੁਰਾਕ

ਦੂਜੀ ਖੁਰਾਕ

ਕੁੱਲ ਖੁਰਾਕਾਂ

1

ਅੰਡੇਮਾਨ ਅਤੇ ਨਿਕੋਬਾਰ ਟਾਪੂ

6,127

2,413

8,540

2

ਆਂਧਰ ਪ੍ਰਦੇਸ਼

5,15,007

1,34,516

6,49,523

3

ਅਰੁਣਾਚਲ ਪ੍ਰਦੇਸ਼

24,658

6,700

31,358

4

ਅਸਾਮ

1,92,301

23,981

2,16,282

5

ਬਿਹਾਰ

5,59,203

79,142

6,38,345

6

ਚੰਡੀਗੜ੍ਹ

20,890

1,712

22,602

7

ਛੱਤੀਸਗੜ

3,76,475

50,557

4,27,032

8

ਦਾਦਰਾ ਅਤੇ ਨਗਰ ਹਵੇਲੀ

5,252

337

5,589

9

ਦਮਨ ਅਤੇ ਦਿਉ

2,151

254

2,405

10

ਦਿੱਲੀ

3,64,032

34,781

3,98,813

11

ਗੋਆ

18,722

2,072

20,794

12

ਗੁਜਰਾਤ

8,33,340

1,60,294

9,93,634

13

ਹਰਿਆਣਾ 

2,21,841

71,983

2,93,824

14

ਹਿਮਾਚਲ ਪ੍ਰਦੇਸ਼

1,00,723

17,041

1,17,764

15

ਜੰਮੂ ਅਤੇ ਕਸ਼ਮੀਰ

2,40,817

16,255

2,57,072

16

ਝਾਰਖੰਡ

2,83,808

23,597

3,07,405

17

ਕਰਨਾਟਕ

6,02,967

2,07,700

8,10,667

18

ਕੇਰਲ

4,46,072

91,729

5,37,801

19

ਲੱਦਾਖ

8,753

748

9,501

20

ਲਕਸ਼ਦੀਪ 

2,368

710

3,078

21

ਮੱਧ ਪ੍ਰਦੇਸ਼

6,49,377

1,31,088

7,80,465

22

ਮਹਾਰਾਸ਼ਟਰ

10,20,108

1,40,372

11,60,480

23

ਮਨੀਪੁਰ

51,109

2,519

53,628

24

ਮੇਘਾਲਿਆ

28,860

1,350

30,210

25

ਮਿਜ਼ੋਰਮ

21,772

5,635

27,407

26

ਨਾਗਾਲੈਂਡ

29,463

5,495

34,958

27

ਓਡੀਸ਼ਾ

4,58,368

1,54,434

6,12,802

28

ਪੁਡੂਚੇਰੀ

9,455

1,024

10,479

29

ਪੰਜਾਬ

1,54,197

36,254

1,90,451

30

ਰਾਜਸਥਾਨ

7,97,900

1,52,486

9,50,386

31

ਸਿੱਕਮ

16,950

1,361

18,311

32

ਤਾਮਿਲਨਾਡੂ

3,79,563

51,676

4,31,239

33

ਤੇਲੰਗਾਨਾ

2,84,058

1,14,020

3,98,078

34

ਤ੍ਰਿਪੁਰਾ

89,395

21,349

1,10,744

35

ਉੱਤਰ ਪ੍ਰਦੇਸ਼

11,70,022

2,74,151

14,44,173

36

ਉਤਰਾਖੰਡ

1,40,671

14,323

1,54,994

37

ਪੱਛਮੀ ਬੰਗਾਲ

9,02,528

1,29,100

10,31,628

38

ਫੁਟਕਲ

5,23,554

40,924

5,64,478

 

ਕੁੱਲ

1,15,52,857

22,04,083

1,37,56,940

 

26 ਫਰਵਰੀ 2021 ਨੂੰ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਟੀਕਾਕਰਨ ਬਾਰੇ ਪ੍ਰਸ਼ਾਸਕਾਂ ਅਤੇ ਪ੍ਰੋਗਰਾਮ ਪ੍ਰਬੰਧਕਾਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਕੀਤਾ ਗਿਆ । ਜਿਸ ਵਿੱਚ  ਕੋ-ਵਿਨ 2.0 ਨੂੰ ਸੇਧਿਤ ਕਰਨ ਅਤੇ ਅਗਲੇ ਪੜਾਅ ਵਿੱਚ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਅਤੇ 45 ਸਾਲ ਜਾਂ ਇਸਤੋਂ ਵੱਧ ਉਮਰ ਦੇ ਲੋਕਾਂ ਲਈ ਸਹਿਮਤੀ ਨਾਲ ਕੋਵਿਡ -19 ਸੰਬੰਧੀ ਕੀਤੇ ਜਾਣ ਵਾਲੇ  ਟੀਕਾਕਰਨ ਬਾਰੇ ਜਾਣਕਾਰੀ  ਦਿੱਤੀ ਗਈ ।

6 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਰਜਿਸਟਰਡ ਸਿਹਤ ਸੰਭਾਲ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਵਿਚੋਂ 75%  ਤੋਂ ਵੱਧ  ਨੂੰ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ। ਇਹ ਹਨ - ਦਾਦਰਾ ਅਤੇ ਨਗਰ ਹਵੇਲੀ, ਗੁਜਰਾਤ, ਲਕਸ਼ਦੀਪ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਤ੍ਰਿਪੁਰਾ.

 

7 ਰਾਜਾਂ ਨੇ ਰਜਿਸਟਰਡ ਸਿਹਤ ਸੰਭਾਲ ਵਰਕਰਾਂ ਵਿਚੋਂ  80%  ਤੋਂ ਵੱਧ ਸਿਹਤ ਵਰਕਰਾਂ ਦਾ ਪਹਿਲੀ ਡੋਜ਼ ਲਈ ਟੀਕਾਕਰਨ ਕਰ ਦਿੱਤਾ ਹੈ। ਇਹ ਰਾਜ ਹਨ - ਬਿਹਾਰ, ਉੜੀਸਾ, ਝਾਰਖੰਡ, ਛੱਤੀਸਗੜ੍ਹ, ਕਰਨਾਟਕ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ।

ਦੂਜੇ ਪਾਸੇ ਚਾਰ ਰਾਜਾਂ  / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਜਿਸਟਰਡ ਸਿਹਤ ਸੰਭਾਲ ਵਰਕਰਾਂ ਵਿਚੋਂ 50% ਤੋਂ ਘੱਟ ਵਰਕਰਾਂ ਨੂੰ ਪਹਿਲੀ ਡੋਜ਼ ਦਿੱਤੇ ਜਾਣ ਦੀ ਰਿਪੋਰਟ ਮਿਲੀ ਹੈ। ਇਹ ਹਨ - ਨਾਗਾਲੈਂਡ, ਪੰਜਾਬ, ਚੰਡੀਗਡ਼੍ਹ ਅਤੇ ਪੁਡੂਚੇਰੀ।

 

7 ਰਾਜਾਂ ਨੇ ਫਰੰਟ ਲਾਈਨ ਵਰਕਰਾਂ ਵਿਚੋਂ 60 ਪ੍ਰਤੀਸ਼ਤ ਤੋਂ ਵੱਧ ਰਜਿਸਟਰਡ ਫਰੰਟ ਲਾਈਨ ਵਰਕਰਾਂ ਨੂੰ ਪਹਿਲੀ ਡੋਜ਼ ਦੇਣ ਦੀ ਰਿਪੋਰਟ ਕੀਤੀ ਹੈ। ਇਹ ਹਨ - ਓਡੀਸ਼ਾ, ਹਿਮਾਚਲ ਪ੍ਰਦੇਸ਼, ਛੱਤੀਸਗੜ, ਉਤਰਾਖੰਡ, ਝਾਰਖੰਡ, ਲੱਦਾਖ ਅਤੇ ਜੰਮੂ ਕਸ਼ਮੀਰ।

 

ਦੂਜੇ ਪਾਸੇ 8 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਰਜਿਸਟਰਡ ਫਰੰਟ ਲਾਈਨ ਵਰਕਰਾਂ ਵਿਚੋਂ 30 ਪ੍ਰਤੀਸ਼ਤ ਤੋਂ ਵੱਧ ਨੂੰ ਪਹਿਲੀ ਡੋਜ਼ ਦੇਣ ਦੀ ਰਿਪੋਰਟ ਕੀਤੀ ਹੈ। ਇਹ ਹਨ - ਅਰੁਣਾਚਲ ਪ੍ਰਦੇਸ਼, ਤਾਮਿਲਨਾਡੂ, ਅੰਡਮਾਨ ਅਤੇ ਨਿਕੋਬਾਰ ਟਾਪੂ, ਮਨੀਪੁਰ, ਅਸਾਮ, ਮੇਘਾਲਿਆ, ਕੇਰਲ ਅਤੇ ਪੁਡੂਚੇਰੀ।

 

5 ਰਾਜ ਜਿਨ੍ਹਾਂ ਵਿੱਚ ਸਭ ਤੋਂ ਵੱਧ ਟੀਕਾਕਰਨ ਰਿਕਾਰਡ ਕੀਤਾ ਹੈ , ਇਹ ਰਾਜ ਹਨ - ਉਹ ਹਨ ਉੱਤਰ ਪ੍ਰਦੇਸ਼ (73,434), ਪੱਛਮੀ ਬੰਗਾਲ (38,522), ਗੁਜਰਾਤ (35,540), ਕਰਨਾਟਕ (21,459) ਅਤੇ ਮਹਾਰਾਸ਼ਟਰ (18,190) ।

ਹੁਣ ਤੱਕ 51 ਵਿਅਕਤੀਆਂ ਨੂੰ ਹਸਪਤਾਲਾਂ ਵਿਚ ਭਰਤੀ ਕੀਤਾ ਗਿਆ ਹੈ ਜੋ ਕੁਲ ਟੀਕਾਕਰਨ ਦਾ 0.0004 ਪ੍ਰਤੀਸ਼ਤ ਬਣਦਾ ਹੈ। ਹੁਣ ਤੱਕ ਹਸਪਤਾਲਾਂ ਵਿਚ ਦਾਖਲ ਕੀਤੇ ਗਏ 51 ਕੇਸਾਂ ਵਿਚੋਂ 27 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਜਦਕਿ 23 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ 1 ਵਿਅਕਤੀ ਇਲਾਜ ਅਧੀਨ ਹਨ। ਪਿਛਲੇ 24 ਘੰਟਿਆਂ ਵਿੱਚ, ਹਸਪਤਾਲ ਵਿੱਚ ਦਾਖਲ ਹੋਣ ਦੀ ਕੋਈ ਨਵੀਂ ਘਟਨਾ ਦੀ ਖ਼ਬਰ ਨਹੀਂ ਮਿਲੀ ਹੈ।

ਹੁਣ ਤੱਕ ਕੁਲ 46 ਮੌਤਾਂ ਰਿਕਾਰਡ ਕੀਤੀਆਂ ਗਈਆਂ ਹਨ। ਇਹ ਕੋਵਿਡ-19 ਦੇ ਕੁਲ ਟੀਕਾਕਰਨ ਦਾ 0.0004 ਪ੍ਰਤੀਸ਼ਤ ਬਣਦਾ ਹੈ। 46 ਵਿਅਕਤੀਆਂ ਵਿਚੋਂ 23 ਵਿਅਕਤੀਆਂ ਦੀ ਹਸਪਤਾਲ ਵਿਚ ਮੌਤ ਹੋਈ ਹੈ ਜਦਕਿ 23 ਮੌਤਾਂ ਹਸਪਤਾਲ ਤੋਂ ਬਾਹਰ ਰਿਕਾਰਡ ਕੀਤੀਆਂ ਗਈਆਂ ਹਨ।

ਹੁਣ ਤੱਕ ਗੰਭੀਰ/ ਅਤਿ ਗੰਭੀਰ / ਏਈਐਫਆਈ/ਮੌਤ ਦਾ ਕੋਈ ਵੀ ਮਾਮਲਾ ਟੀਕਾਕਰਨ ਕਾਰਣ ਨਹੀਂ ਹੋਇਆ ਹੈ।

 

 

ਪਿਛਲੇ 24 ਘੰਟਿਆਂ ਦੌਰਾਨ, ਇੱਕ ਨਵੀਂ ਮੌਤ ਦੀ ਖਬਰ ਮਿਲੀ ਹੈ। ਇੱਕ 41 ਸਾਲਾ ਬਜ਼ੁਰਗ, ਜੋ ਬਿਹਾਰ ਦੇ ਭੋਜਪੁਰ ਦੀ ਵਸਨੀਕ ਸੀ, ਦੀ ਟੀਕਾਕਰਨ ਦੇ 15 ਦਿਨਾਂ ਬਾਅਦ ਮੌਤ ਹੋ ਗਈ ਹੈ। ਉਸ ਦੀ ਮੌਤ ਦਾ ਸ਼ੱਕੀ ਕਾਰਨ ਮਾਇਓਕਾਰਡੀਅਲ ਇਨਫੈਕਸ਼ਨ ਮੰਨਿਆ ਜਾ ਰਿਹਾ ਹੈ। ਪੋਸਟ-ਮੋਟਰਮ ਨਹੀਂ ਕੀਤਾ ਗਿਆ ਹੈ ।

 

****

ਐਮਵੀ / ਐਸਜੇ  


(Release ID: 1701273) Visitor Counter : 219