ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਫਿੱਕੀ ਉੱਚ ਸਿੱਖਿਆ ਸੰਮੇਲਨ ਨੂੰ ਸੰਬੋਧਨ ਕੀਤਾ


ਕਿਹਾ ਰਾਸ਼ਟਰੀ ਸਿੱਖਿਆ ਨੀਤੀ ਭਾਰਤ ਨੂੰ ਵਿਸ਼ਵ ਦੀ ਗਿਆਨ ਰਾਜਧਾਨੀ ਬਣਾਏਗੀ

Posted On: 26 FEB 2021 2:02PM by PIB Chandigarh

ਰੇਲਵੇ, ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ ਤੇ ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) ਵਿਚ ਇਨੋਵੇਸ਼ਨ, ਉੱਦਮਤਾ ਅਤੇ ਹੁਨਰ ਵਿਕਾਸ ਤੇ ਧਿਆਨ ਦਿੱਤਾ ਗਿਆ ਹੈ। ਫਿੱਕੀ ਉੱਚ ਸਿੱਖਿਆ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਿਆ ਨੀਤੀ ਸਾਡੇ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਤਰੀਕੇ ਵਿਚ ਬਦਲਾਅ ਲਿਆਵੇਗੀ। ਸਿੱਖਿਆ ਅਤੇ ਗਿਆਨ ਦੇ ਵਿਸਥਾਰ ਨਾਲ ਇਕ ਨਵੀਂ ਪਹਿਲ ਨੂੰ ਮੌਕਾ ਮਿਲੇਗਾ ਜੋ ਭਾਰਤ ਨੂੰ ਵਿਸ਼ਵ ਦੀ ਗਿਆਨ ਰਾਜਧਾਨੀ ਬਣਾਏਗਾ।

 

ਸ਼੍ਰੀ ਗੋਇਲ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਨਾਲ ਅਸੀਂ ਗਰਵ ਮਹਿਸੂਸ ਕਰਾਂਗੇ ਕਿ ਦੇਸ਼ ਵਿਚ ਹਰ ਬੱਚਾ ਬਰਾਬਰ ਕੁਆਲਟੀ ਦੀ ਸਿੱਖਿਆ ਲੈਣ ਦਾ ਅਧਿਕਾਰੀ ਹੋਵੇਗਾ। ਉਨ੍ਹਾਂ ਕਿਹਾ ਕਿ ਗਿਆਨ ਇਕ ਅਦਭੁਤ ਖਜ਼ਾਨਾ ਹੈ ਜੋ ਇਸ ਨੂੰ ਵੰਡਣ ਨਾਲ ਇਹ ਫੈਲਦਾ ਹੈ ਅਤੇ ਜੇਕਰ ਇਸ ਨੂੰ ਇਸਤੇਮਾਲ ਨਾ ਕੀਤਾ ਜਾਵੇ ਤਾਂ ਇਹ ਸੁੰਗਡ਼ਦਾ ਹੈ। ਸਾਡੀ ਜ਼ਿੰਦਗੀ ਦਾ ਹਰੇਕ ਪਲ ਸਿੱਖਣ ਲਈ ਹੈ ਜੋ ਸਾਡੇ ਗਿਆਨ ਨੂੰ ਵਧਾਉਂਦਾ ਹੈ ਅਤੇ ਸਮਾਜ ਨਾਲ ਸਾਡੇ ਗਿਆਨ ਨੂੰ ਵੰਡਦਾ ਹੈ। ਮੰਤਰੀ ਨੇ ਕਿਹਾ ਕਿ ਨੀਤੀ ਵਿਦਿਆਰਥੀਆਂ ਨੂੰ ਆਪਣੀ ਮਨ ਪਸੰਦ ਦੇ ਖੇਤਰਾਂ ਵਿਚ ਵਧੇਰੇ ਸਿਰਜਨਾਤਮਕ ਹੋਣ ਦੀ ਆਗਿਆ ਦੇਂਦੀ ਹੈ। ਉਨ੍ਹਾਂ ਕਿਹਾ ਕਿ ਨੀਤੀ ਬਹੁਤ ਜ਼ਿਆਦਾ ਵਿਚਾਰ ਵਟਾਂਦਰਿਆਂ ਤੋਂ ਬਾਅਦ ਬਣਾਈ ਗਈ ਹੈ ਅਤੇ ਇਸ ਲਈ ਇਸ ਨੂੰ ਵਿਸ਼ਾਲ ਪੱਧਰ ਤੇ ਸਵੀਕਾਰ ਕੀਤਾ ਗਿਆ ਹੈ।

 

ਮੰਤਰੀ ਨੇ ਕਿਹਾ ਕਿ ਜੇ ਅਸੀਂ ਵਿਅਕਤਿਤਵ ਵਿਕਾਸ, ਪਡ਼੍ਹਾਈ ਦੀ ਜ਼ਿੰਮੇਵਾਰੀ ਅਤੇ ਨੈਤਿਕ ਵਿਗਿਆਨ ਤੇ ਧਿਆਨ ਕੇਂਦ੍ਰਿਤ ਕਰਦੇ ਹਾਂ ਤਾਂ ਇਹ ਸਾਨੂੰ ਵਧੀਆ ਨਾਗਰਿਕ ਬਣਾਉਣ ਲਈ ਤਿਆਰ ਕਰਦੀ ਹੈ ਅਤੇ ਰਾਸ਼ਟਰਵਾਦ ਦੀ ਭਾਵਨਾ ਅਤੇ ਪਡ਼੍ਹਾਈ ਦੀ ਆਦਤ ਵਿਕਸਤ ਕਰਦੀਆਂ ਹਨ, ਇਹ ਸਾਡੇ  ਬੱਚਿਆਂ ਨੂੰ ਸਿੱਖਿਅਤ ਕਰਨ ਦੇ ਰਸਤੇ ਦੀ ਮੁਡ਼ ਵਿਆਖਿਆ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਅਜਿਹਾ ਪੱਧਰ ਹਾਸਿਲ ਕਰਨਾ ਹੈ ਜਿਥੇ ਵਿਦਿਆਰਥੀਆਂ ਨੂੰ ਵਿਕਸਤ ਦੇਸ਼ਾਂ ਤੋਂ ਵੀ ਉੱਚ ਅਧਿਐਨ ਕਰਨ ਲਈ ਸਾਡੇ ਦੇਸ਼ ਵਿਚ ਆਉਣਾ ਹੋਵੇਗਾ ਅਤੇ ਇਥੋਂ ਤੱਕ ਕਿ ਆਈਆਈਟੀਜ਼ ਅਤੇ ਆਈਆਈਐਮਜ਼ ਸੰਸਥਾਵਾਂ ਤੋਂ ਇਲਾਵਾ ਹੋਰਨਾਂ ਸੰਸਥਾਵਾਂ ਵਿਚ ਵੀ ਪੜਨ ਲਈ ਆਉਣਾ ਹੋਵੇਗਾ। ਸ਼੍ਰੀ ਗੋਇਲ ਨੇ ਕਿਹਾ ਕਿ ਇਕਜੁੱਟ ਹੋ ਕੇ ਇਹ ਦੇਸ਼ ਅਦਭੁਤ ਕਰ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਇਕ ਹੋਣ ਦੀ ਭਾਵਨਾ ਨਾਲ ਇਕਜੁੱਟ ਹੋ ਕੇ ਸਿੱਖਿਆ ਖੇਤਰ ਵਿਚ ਕੰਮ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਵਿਸ਼ਵ ਦੇ 7 ਅਰਬ ਨਾਗਰਿਕਾਂ ਲਈ ਇਕ ਰੋਡਮੈਪ ਤਿਆਰ ਕੀਤਾ ਜਾਵੇ।

 

ਮੰਤਰੀ ਨੇ ਰਾਸ਼ਟਰ ਨਿਰਮਾਣ, ਬੱਚਿਆਂ ਦੇ ਭਵਿੱਖ ਨੂੰ ਸਵਾਰਨ ਅਤੇ ਗਰੀਬੀ ਨੂੰ ਦੂਰ ਕਰਨ ਲਈ ਸਕੂਲਾਂ ਅਤੇ ਅਧਿਆਪਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਸ਼੍ਰੀ ਗੋਇਲ ਨੇ ਕਿਹਾ ਕਿ ਸਿੱਖਿਆ ਇਕ ਵੱਡੀ ਸਮਾਨਤਾ ਵਾਲੀ, ਹਰੇਕ ਨੂੰ ਸ਼ਕਤੀਸ਼ਾਲੀ ਬਣਾਉਣ ਵਾਲੀ ਅਤੇ ਸਹੀ ਸਮੇਂ ਤੇ ਸਹੀ ਫੈਸਲੇ ਲੈਣ ਵਿਚ ਮਦਦ ਕਰਦੀ ਹੈ।

 --------------------------------- 

ਵਾਈਬੀ ਐਸਐਸ


(Release ID: 1701244) Visitor Counter : 128