ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ ਨੇ ਚੇੱਨਈ ਵਿੱਚ ਸਥਿਤ ਦੱਖਣੀ ਖੇਤਰੀ ਦਫ਼ਤਰ ਦਾ ਉਦਘਾਟਨ ਕੀਤਾ ਹੈ

Posted On: 26 FEB 2021 1:30PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਵਰਚੁਅਲ ਮਾਧਿਅਮ ਰਾਹੀਂ ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ ਦੇ ਚੇੱਨਈ ਵਿਚਲੇ ਖੇਤਰੀ ਦਫ਼ਤਰ (ਦੱਖਣ) ਦਾ ਉਦਘਾਟਨ ਕੀਤਾ । ਉਦਘਾਟਨ ਵੇਲੇ ਕੇਂਦਰੀ ਖ਼ਜ਼ਾਨਾ ਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਵੀ ਹਾਜ਼ਰ ਸਨ ।

https://ci5.googleusercontent.com/proxy/duf3qGa7OIbF5DNYmBoM-RQMzTHxB3WdRKYHRXNtchVknHgU14G3bixBSno5YGW65gcJpPoXb8lUXC27pY-lNGy71DFH4LM2djs1LZl1AKMIqAKQS28N7ytLVA=s0-d-e1-ft#https://static.pib.gov.in/WriteReadData/userfiles/image/image001MDG1.jpg

 

ਕਾਰਪੋਰੇਟ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਜੇਸ਼ ਵਰਮਾ , ਸੀ ਸੀ ਆਈ ਚੇਅਰਪਰਸਨ ਸ਼੍ਰੀ ਅਸ਼ੋਕ ਕੁਮਾਰ ਗੁਪਤਾ , ਡਾਕਟਰ ਸੰਗੀਤਾ ਵਰਮਾ ਅਤੇ ਸ਼੍ਰੀ ਬੀ ਐੱਸ ਬਿਸ਼ਨੋਈ ਸੀ ਸੀ ਆਈ ਮੈਂਬਰ , ਸ਼੍ਰੀ ਐੱਸ ਘੋਸ਼ ਦਾਸਤੀਦਰ ਸਕੱਤਰ ਸੀ ਸੀ ਆਈ ਅਤੇ ਸੀ ਸੀ ਆਈ ਅਧਿਕਾਰੀਆਂ ਨੇ ਵੀ ਇਸ ਵਰਚੁਅਲ ਉਦਘਾਟਨੀ ਸਮਾਗਮ ਵਿੱਚ ਸਿ਼ਰਕਤ ਕੀਤੀ ।

ਸੀ ਸੀ ਆਈ ਚੇਅਰਪਰਸਨ ਸ਼੍ਰੀ ਅਸ਼ੋਕ ਕੁਮਾਰ ਗੁਪਤਾ ਨੇ ਖ਼ਜ਼ਾਨਾ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦਾ ਸਵਾਗਤ ਕੀਤਾ ਅਤੇ ਸੀ ਸੀ ਆਈ ਦੇ ਚੇੱਨਈ ਦਫ਼ਤਰ ਦਾ ਉਦਘਾਟਨ ਕਰਨ ਲਈ ਧੰਨਵਾਦ ਕੀਤਾ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚੇੱਨਈ ਵਿੱਚਲਾ ਖੇਤਰੀ ਦਫ਼ਤਰ ਸੀ ਸੀ ਆਈ ਦੀ ਖੇਤਰੀ ਉਪਸਥਿਤੀ ਵਧਾਉਣ ਵੱਲ ਇੱਕ ਕਦਮ ਹੈ ਅਤੇ ਅਰਥਚਾਰੇ ਵਿੱਚ ਵਧੇਰੇ ਮੁਕਾਬਲਾ ਲਿਆਉਣ ਲਈ ਮਹੱਤਵਪੂਰਨ ਭਾਈਵਾਲਾਂ ਦੇ ਤੌਰ ਤੇ ਸੂਬਿਆਂ ਨਾਲ ਨੇੜੇ ਹੋ ਕੇ ਇੱਕ ਸੰਘੀ ਰੈਗੂਲੇਟਰ ਦੇ ਫਰਜ਼ ਪੂਰੇ ਕਰਦਾ ਹੈ ।

ਸੀ ਸੀ ਆਈ ਦਾ ਚੇੱਨਈ ਦਫ਼ਤਰ ਦਿੱਲੀ ਦੇ ਦਫ਼ਤਰ ਨਾਲ ਤਾਲਮੇਲ ਕਰਨ ਲਈ ਵਕਾਲਤ , ਜਾਂਚ ਅਤੇ ਲਾਗੂ ਕਰਨ ਸਬੰਧੀ ਸਹੂਲਤ ਵਜੋਂ ਕੰਮ ਕਰੇਗਾ । ਖੇਤਰੀ ਦਫ਼ਤਰ ਤਾਮਿਲਨਾਡੂ , ਕੇਰਲ , ਕਰਨਾਟਕ , ਆਂਧਰ ਪ੍ਰਦੇਸ਼ , ਤੇਲੰਗਾਨਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਪੁਡੂਚੇਰੀ ਅਤੇ ਲਕਸ਼ਦੀਪ ਦੀਆਂ ਜਰੂਰਤਾਂ ਪੂਰੀਆਂ ਕਰੇਗਾ ।

ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਸੀ ਸੀ ਆਈ ਦੇ ਯਤਨਾਂ ਤੇ ਸੰਤੋਸ਼ ਪ੍ਰਗਟ ਕੀਤਾ ਅਤੇ ਵਿਕਾਸ ਅਤੇ ਆਰਥਿਕ ਗਤੀ ਦੇ ਯਤਨਾਂ ਵਿੱਚ ਇੱਕ ਸਹਿਯੋਗੀ ਬਣਨ ਦੀ ਜਰੂਰਤ ਤੇ ਜ਼ੋਰ ਦਿੱਤਾ । ਸੀ ਸੀ ਆਈ ਸਕੱਤਰ ਨੇ ਵਿੱਤ ਮੰਤਰੀ , ਰਾਜ ਮੰਤਰੀ ਅਤੇ ਸਕੱਤਰ ਐੱਮ ਸੀ ਏ ਦਾ ਵਿਸ਼ੇਸ਼ ਧੰਨਵਾਦ ਕੀਤਾ ।

ਆਰ ਐੱਮ / ਕੇ ਐੱਮ ਐੱਨ


(Release ID: 1701141) Visitor Counter : 224