ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੋਇੰਬਟੂਰ ’ਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ–ਪੱਥਰ ਰੱਖਿਆ


‘ਸਾਗਰਮਾਲਾ ਯੋਜਨਾ’ ਦੇ ਮਾਧਿਅਮ ਨਾਲ ਬੰਦਰਗਾਹ ਦੀ ਪ੍ਰਮੁੱਖ ਭੂਮਿਕਾ ਸਬੰਧੀ ਵਿਕਾਸ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦੇਖੀ ਜਾ ਸਕਦੀ ਹੈ: ਪ੍ਰਧਾਨ ਮੰਤਰੀ



ਅੱਜ ਲਾਂਚ ਕੀਤੇ ਗਏ ਵਿਕਾਸ ਕਾਰਜਾਂ ਨਾਲ ਕੋਇੰਬਟੂਰ ਤੇ ਸਮੁੱਚੇ ਤਮਿਲ ਨਾਡੂ ਨੂੰ ਲਾਭ ਹੋਵੇਗਾ: ਪ੍ਰਧਾਨ ਮੰਤਰੀ

Posted On: 25 FEB 2021 5:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 1000 ਮੈਗਾਵਾਟ ਸਮਰੱਥਾ ਵਾਲਾ ਨਯੇਵੇਲੀ ਸਥਿਤ ਨਵਾਂ ਤਾਪ ਬਿਜਲੀ ਪ੍ਰੋਜੈਕਟ ਅਤੇ 709 ਮੈਗਾਵਾਟ ਸਮਰੱਥਾ ਵਾਲਾ ਐੱਨਐੱਲਸੀਆਈਐੱਲ ਦਾ ਸੋਲਰ ਬਿਜਲੀ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਵੀ.ਓ. ਚਿਦੰਬਰਾਨਾਰ ਬੰਦਰਗਾਹ ਤੇ ਗ੍ਰਿੱਡ ਕਨੈਕਟਡ ਗ੍ਰਾਊਂਡ ਅਧਾਰਿਤ 5 ਮੈਗਾਵਾਟ ਦੇ ਸੋਲਰ ਬਿਜਲੀ ਪਲਾਂਟ ਦੇ ਡਿਜ਼ਾਇਨ, ਸਪਲਾਈ, ਸਥਾਪਨਾ ਤੇ ਸੰਚਾਲਨ ਅਤੇ ਲੋਅਰ ਭਵਾਨੀ ਪ੍ਰੋਜੈਕਟ ਸਿਸਟਮ ਦੇ ਵਿਸਤਾਰ, ਮੁਰੰਮਤ ਤੇ ਆਧੁਨਿਕੀਕਰਣ ਦਾ ਨੀਂਹਪੱਥਰ ਰੱਖਿਆ। ਉਨ੍ਹਾਂ ਕੋਇੰਬਟੂਰ, ਮਦੁਰਾਇ, ਸੇਲਮ, ਤੰਜਾਵੁਰ, ਵੈੱਲੋਰ, ਤਿਰੂਚਿਰਾਪੱਲੀ, ਤਿਰੁੱਪੁਰ, ਤਿਰੂਨੇਲਵੇਲੀ ਤੇ ਤੁਤੁਕੁੜੀ ਸਮੇਤ ਨੌਂ ਸਮਾਰਟ ਸਿਟੀਜ਼ ਵਿੱਚ ਇੰਟੈਗ੍ਰੇਟਡ ਕਮਾਂਡ ਅਤੇ ਕੰਟਰੋਲ ਸੈਂਟਰਜ਼’ (ICCC) ਦੇ ਵਿਕਾਸ ਲਈ ਵੀ ਨੀਂਹਪੱਥਰ ਰੱਖਿਆ। ਉਨ੍ਹਾਂ ਵੀ.ਓ. ਚਿਦੰਬਰਾਨਾਰ ਬਰੰਦਰਗਾਹ ਉੱਤੇ ਕੋਰਮਪੱਲਮ ਪੁਲ ਦੀ 8–ਲੇਨਿੰਗ ਅਤੇ ਰੇਲ ਓਵਰ ਬ੍ਰਿਜ (ROB) ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦੇ ਤਹਿਤ ਉਸਾਰੀਆਂ ਟੈਨੇਮੈਂਟਸ ਦਾ ਉਦਘਾਟਨ ਕੀਤਾ। ਤਮਿਲ ਨਾਡੂ ਦੇ ਰਾਜਪਾਲ, ਮੁੱਖ ਮੰਤਰੀ ਤੇ ਉੱਪਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਇਸ ਮੌਕੇ ਮੌਜੂਦ ਸਨ।

 

ਇਸ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਇੰਬਟੂਰ ਉਦਯੋਗ ਤੇ ਨਵਾਚਾਰ ਦਾ ਸ਼ਹਿਰ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਦਾ ਲਾਭ ਕੋਇੰਬਟੂਰ ਅਤੇ ਸਮੁੱਚੇ ਤਮਿਲ ਨਾਡੂ ਨੂੰ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਵਾਨੀ ਸਾਗਰ ਬੰਨ੍ਹ ਦੇ ਆਧੁਨਿਕੀਕਰਣ ਨਾਲ 2 ਲੱਖ ਤੋਂ ਵੱਧ ਏਕੜ ਜ਼ਮੀਨ ਸਿੰਜੀ ਜਾਵੇਗੀ ਅਤੇ ਇਸ ਪ੍ਰੋਜੈਕਟ ਦਾ ਲਾਭ ਕਈ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਹੋਵੇਗਾ। ਉਨ੍ਹਾਂ ਭਾਰਤ ਦੇ ਉਦਯੋਗਿਕ ਵਿਕਾਸ ਵਿੱਚ ਪਾਏ ਪ੍ਰਮੁੱਖ ਯੋਗਦਾਨ ਲਈ ਤਮਿਲ ਨਾਡੂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਈ ਪ੍ਰਮੁੱਖ ਬਿਜਲੀ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਉੱਤੇ ਖ਼ੁਸ਼ੀ ਪ੍ਰਗਟਾਈ ਕਿਉਂਕਿ ਉਦਯੋਗਿਕ ਵਿਕਾਸ ਦੀਆਂ ਬੁਨਿਆਦੀ ਜ਼ਰੂਰਤਾਂ ਵਿੱਚੋਂ ਇੱਕ ਨਿਰੰਤਰ ਬਿਜਲੀ ਸਪਲਾਈ ਹੈ। ਉਨ੍ਹਾਂ ਕਿਹਾ ਕਿ 709 ਮੈਗਾਵਾਟ ਸੋਲਰ ਬਿਜਲੀ ਪ੍ਰੋਜੈਕਟ ਨੂੰ ਦੇਸ਼ ਵਿੱਚ ਹੀ ਵਿਕਸਤ ਕੀਤਾ ਗਿਆ ਹੈ ਅਤੇ ਇਸ ਪ੍ਰੋਜੈਕਟ ਦੀ ਲਾਗਤ 3,000 ਕਰੋੜ ਰੁਪਏ ਹੈ। ਉਨ੍ਹਾਂ ਇਹ ਵੀ ਕਿਹਾ ਕਿ 7,800 ਕਰੋੜ ਰੁਪਏ ਦੀ ਲਾਗਤ ਨਾਲ 1,000 ਮੈਗਾਵਾਟ ਦੇ ਇੱਕ ਹੋਰ ਤਾਪ ਬਿਜਲੀ ਪ੍ਰੋਜੈਕਟ ਦਾ ਨਿਰਮਾਣ ਕੀਤਾ ਗਿਆ ਹੈ, ਜੋ ਤਮਿਲ ਨਾਡੂ ਲਈ ਬਹੁਤ ਲਾਭਦਾਇਕ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੈਦਾ ਹੋਣ ਵਾਲੀ 65% ਬਿਜਲੀ ਤਮਿਲ ਨਾਡੂ ਨੂੰ ਦਿੱਤੀ ਜਾਵੇਗੀ।

 

ਪ੍ਰਧਾਨ ਮੰਤਰੀ ਨੇ ਤੁਤੁਕੁੜੀ ਵਿਖੇ ਵੀ.ਓ. ਚਿਦੰਬਰਨਾਰ ਨਾਲ ਸਬੰਧਿਤ ਵਿਭਿੰਨ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਤਮਿਲ ਨਾਡੂ ਦਾ ਸਮੁੰਦਰੀ ਵਾਪਰ ਤੇ ਬੰਦਰਗਾਹ ਰਾਹੀਂ ਵਿਕਾਸ ਦਾ ਸ਼ਾਨਦਾਰ ਇਤਿਹਾਸ ਹੈ। ਅੱਜ ਲਾਂਚ ਕੀਤੇ ਗਏ ਪ੍ਰੋਜੈਕਟ ਇਸ ਬੰਦਰਗਾਹ ਦੀ ਮਾਲ ਨਾਲ ਨਿਪਟਣ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਪ੍ਰਦੂਸ਼ਣਮੁਕਤ ਪਹਿਲ ਲਈ ਮਦਦਗਾਰ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਕਾਰਜਕੁਸ਼ਲ ਬੰਦਰਗਾਹਾਂ ਭਾਰਤ ਨੂੰ ਆਤਮਨਿਰਭਰਬਣਾਉਣ ਅਤੇ ਕਾਰੋਬਾਰ ਦੇ ਨਾਲਨਾਲ ਲੌਜਿਸਟਕਸ ਦਾ ਧੁਰਾ ਬਣਾਉਣ ਲਈ ਯੋਗਦਾਨ ਪਾ ਰਹੀਆਂ ਹਨ। ਸ਼੍ਰੀ ਮੋਦੀ ਨੇ ਮਹਾਨ ਸੁਤੰਤਰਤਾ ਸੈਨਾਨੀ ਵੀਓਸੀ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, ‘ਜੀਵੰਤ ਭਾਰਤੀ ਜਹਾਜ਼ਰਾਨੀ ਉਦਯੋਗ ਅਤੇ ਸਮੁੰਦਰੀ ਯਾਤਰਾਵਾਂ ਦੇ ਵਿਕਾਸ ਲਈ ਉਨ੍ਹਾਂ ਦੀ ਦੂਰਦ੍ਰਿਸ਼ਟੀ ਸਾਨੂੰ ਵੱਡੇ ਪੱਧਰ ਉੱਤੇ ਪ੍ਰੇਰਿਤ ਕਰਦੀ ਹੈ।ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਵੀਓਸੀ ਬੰਦਰਗਾਹ ਨੇ ਗ੍ਰਿੱਡ ਨਾਲ ਜੁੜਿਆ 20 ਕਰੋੜ ਰੁਪਏ ਦੀ ਲਾਗਤ ਨਾਲ 5 ਮੈਗਾਵਾਟ ਸਮਰੱਥਾ ਵਾਲੇ ਜ਼ਮੀਨ ਅਧਾਰਿਤ ਸੋਲਰ ਬਿਜਲੀ ਪਲਾਂਟ ਲਿਆ ਹੈ ਅਤੇ 140 ਕਿਲੋਵਾਟ ਦੀ ਸਮਰੱਥਾ ਵਾਲੇ ਰੂਫ਼ਟੌਪ ਸੋਲਰ ਪ੍ਰੋਜੈਕਟ ਦੀ ਸਥਾਪਨਾ ਪ੍ਰਗਤੀਅਧੀਨ ਹੈ। ਉਨ੍ਹਾਂ ਇਸ ਨੂੰ ਊਰਜਾ ਆਤਮਨਿਰਭਰਤਾਦੀ ਇੱਕ ਮਿਸਾਲ ਦੱਸਿਆ।

 

ਪ੍ਰਧਾਨ ਮੰਤਰੀ ਨੇ ਦ੍ਰਿੜ੍ਹਤਾਪੂਰਬਕ ਕਿਹਾ ਕਿ ਬੰਦਰਗਾਹ ਰਾਹੀਂ ਵਿਕਾਸ ਪ੍ਰਤੀ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਨੂੰ ਸਾਗਰਮਾਲਾ ਸਕੀਮ ਦੁਆਰਾ ਦੇਖਿਆ ਜਾ ਸਕਦਾ ਹੈ। ਛੇ ਲੱਖ ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਲਗਭਗ 575 ਪ੍ਰੋਜੈਕਟਾਂ ਦੀ ਸ਼ਨਾਖ਼ਤ 2015–2035 ਦੇ ਸਮੇਂ ਦੌਰਾਨ ਲਾਗੂ ਕਰਨ ਲਈ ਕੀਤੀ ਗਈ ਹੈ। ਇਨ੍ਹਾਂ ਕੰਮਾਂ ਵਿੱਚ: ਬੰਦਰਗਾਹ ਦਾ ਆਧੁਨਿਕੀਕਰਣ, ਨਵੀਂ ਬੰਦਰਗਾਹ ਦਾ ਵਿਕਾਸ, ਬੰਦਰਗਾਹ ਦੀ ਕਨੈਕਟੀਵਿਟੀ ਵਿੱਚ ਵਾਧਾ, ਪੋਰਟ ਨਾਲ ਸਬੰਧਿਤ ਉਦਯੋਗੀਕਰਣ ਅਤੇ ਤੱਟਾਂ ਲਾਗਲੇ ਇਲਾਕਿਆਂ ਦੇ ਨਿਵਾਸੀਆਂ ਦਾ ਵਿਕਾਸ ਸ਼ਾਮਲ ਹਨ। ਉਨ੍ਹਾਂ ਸੂਚਿਤ ਕੀਤਾ ਕਿ ਨਵਾਂ ਮਲਟੀਮੋਡਲ ਲੌਜਿਸਟਿਕਸ ਪਾਰਕ ਛੇਤੀ ਹੀ ਚੇਨਈ ਚ ਸ਼੍ਰੀਪੇਰੂਮਬੁਦੂਰ ਨੇੜੇ ਮੱਪੇਦੂ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਰਮਪੱਲਮ ਪੁਲ ਦੀ 8–ਲੇਨਿੰਗ ਅਤੇ ਰੇਲ ਓਵਰ ਬ੍ਰਿਜ ਵੀ ਸਾਗਰਮਾਲਾ ਪ੍ਰੋਗਰਾਮਦੇ ਤਹਿਤ ਲਿਆ ਗਿਆ ਸੀ।ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰੋਜੈਕਟ ਬੰਦਰਗਾਹ ਨੂੰ ਆਉਣਜਾਣ ਲਈ ਬੇਰੋਕ ਤੇ ਭੀੜਭੜੱਕੇ ਤੋਂ ਮੁਕਤ ਲਾਂਘੇ ਦੀ ਸੁਵਿਧਾ ਦੇਵੇਗਾ। ਇਸ ਨਾਲ ਮਾਲਵਾਹਕ ਟਰੱਕਾਂ ਦੇ ਆਉਣਜਾਣ ਦਾ ਸਮਾਂ ਘਟੇਗਾ।

 

ਸ਼੍ਰੀ ਮੋਦੀ ਨੇ ਕਿਹਾ ਕਿ ਵਿਕਾਸ ਦੇ ਕੇਂਦਰ ਵਿੱਚ ਹਰੇਕ ਵਿਅਕਤੀ ਦੇ ਸਵੈਮਾਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ,‘ਸਵੈਮਾਣ ਯਕੀਨੀ ਬਣਾਉਣ ਦੇ ਬੁਨਿਆਦੀ ਤਰੀਕਿਆਂ ਵਿੱਚੋਂ ਇੱਕ ਹਰੇਕ ਨੂੰ ਪਨਾਹ ਮੁਹੱਈਆ ਕਰਵਾਉਣਾ ਹੈ। ਸਾਡੇ ਲੋਕਾਂ ਦੇ ਸੁਪਨਿਆਂ ਤੇ ਖ਼ਾਹਿਸ਼ਾਂ ਨੂੰ ਖੰਭ ਦੇਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾਸ਼ੁਰੂ ਕੀਤੀ ਗਈ ਸੀ।ਉਨ੍ਹਾਂ ਕਈ ਖੇਤਰਾਂ ਵਿੱਚ ਉਸਾਰੀਆਂ 4,144 ਟੈਨੇਮੈਂਟਸ ਦਾ ਉਦਘਾਟਨ ਕਰਦਿਆਂ ਅਤੇ ਸਮੁੱਚੇ ਤਮਿਲ ਨਾਡੂ ਵਿੱਚ ਸਮਾਰਟ ਸਿਟੀਜ਼ ਵਿੱਚ ਸੰਗਠਤ ਕਮਾਂਡ ਤੇ ਕੰਟਰੋਲ ਸੈਂਟਰਜ਼ ਦਾ ਨੀਂਹਪੱਥਰ ਰੱਖਣ ਤੇ ਖ਼ੁਸ਼ੀ ਪ੍ਰਗਟਾਈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪ੍ਰੋਜੈਕਟ ਦੀ ਲਾਗਤ 332 ਕਰੋੜ ਰੁਪਏ ਹੈ ਅਤੇ ਇਹ ਮਕਾਨ ਅਜਿਹੇ ਬੇਘਰੇ ਲੋਕਾਂ ਹਵਾਲੇ ਕੀਤੇ ਜਾਣਗੇ, ਜਿਨ੍ਹਾਂ ਕੋਲ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਰਹਿਣ ਲਈ ਕੋਈ ਛੱਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇੰਟੈਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਟਰਸਇਨ੍ਹਾਂ ਸਾਰੇ ਸ਼ਹਿਰਾਂ ਵਿੱਚ ਵਿਭਿੰਨ ਸੇਵਾਵਾਂ ਦਾ ਪ੍ਰਬੰਧ ਚਲਾਉਣ ਲਈ ਇੱਕ ਸੂਝਵਾਨ ਤੇ ਸੰਗਠਤ ਆਈਟੀ ਸਮਾਧਾਨ ਮੁਹੱਈਆ ਕਰਵਾਉਣਗੇ।

 

***

 

ਡੀਐੱਸ/ਏਕੇ


(Release ID: 1700976) Visitor Counter : 262