ਮੰਤਰੀ ਮੰਡਲ

ਕੈਬਨਿਟ ਨੇ ਆਈਟੀ ਹਾਰਡਵੇਅਰ ਦੇ ਲਈ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ ਨੂੰ ਪ੍ਰਵਾਨਗੀ ਦਿੱਤੀ

Posted On: 24 FEB 2021 3:44PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਆਈਟੀ ਹਾਰਡਵੇਅਰ ਲਈ ਪ੍ਰੋਡਕਸ਼ਨ ਲਿੰਕਡ ਇੰਨਸੈਂਟਿਵ (ਪੀਐੱਲਆਈ) ਸਕੀਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਕੀਮ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨ ਅਤੇ ਆਈਟੀ ਹਾਰਡਵੇਅਰ ਦੀ ਵੈਲਿਊ ਚੇਨ ਵਿੱਚ ਵੱਡੇ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਲਈ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ ਦਾ ਪ੍ਰਸਤਾਵ ਰੱਖਦੀ ਹੈ। ਪ੍ਰਸਤਾਵਿਤ ਸਕੀਮ ਦੇ  ਟੀਚਾਗਤ ਖੇਤਰਾਂ ਵਿੱਚ ਲੈਪਟੌਪ, ਟੇਬਲੈਟਸ, ਆਲ-ਇਨ-ਵਨ ਪੀਸੀ ਅਤੇ ਸਰਵਰ ਸ਼ਾਮਲ ਹਨ।

 

ਇਸ ਸਕੀਮ ਦੇ ਤਹਿਤ ਪਾਤਰ ਕੰਪਨੀਆਂ ਨੂੰ 4 ਸਾਲ ਦੀ ਅਵਧੀ ਲਈ ਟੀਚਾਗਤ ਖੇਤਰ ਦੇ ਅੰਤਰਗਤ ਅਤੇ ਭਾਰਤ ਵਿੱਚ ਬਣੇ ਉਤਪਾਦਾਂ ਲਈ ਨੈੱਟ ਇਨਕ੍ਰੀਮੈਂਟਲ ਸੇਲ (ਅਧਾਰ ਸਾਲ, 2019-20) ’ਤੇ 4% ਤੋਂ  2% / 1% ਤੱਕ ਦੀ ਪ੍ਰੋਤਸਾਹਨ ਰਾਸ਼ੀ ਦੇਣ ਦਾ ਪ੍ਰਸਤਾਵ ਰੱਖਿਆ ਗਿਆ ਹੈ।

 

ਇਸ ਸਕੀਮ ਨਾਲ ਲੈਪਟੌਪ, ਟੇਬਲੈਟਸ, ਆਲ-ਇਨ-ਵਨ ਪੀਸੀ ਅਤੇ ਸਰਵਰ ਸਮੇਤ ਆਈਟੀ ਹਾਰਡਵੇਅਰ ਨਿਰਮਾਣ ਨਾਲ ਜੁੜੀਆਂ 5 ਪ੍ਰਮੁੱਖ ਗਲੋਬਲ ਕੰਪਨੀਆਂ ਅਤੇ 10 ਘਰੇਲੂ ਕੰਪਨੀਆਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ। ਇਹ ਆਤਮਨਿਰਭਰ ਭਾਰਤ ਦੇ ਤਹਿਤ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ  ਇੱਕ ਮਹੱਤਵਪੂਰਨ ਖੇਤਰ ਹੈ ਕਿਉਂਕਿ ਇਸ ਵੇਲੇ ਇਨ੍ਹਾਂ ਵਸਤਾਂ ਲਈ  ਆਯਾਤ  ਨਿਰਭਰਤਾ ਬਹੁਤ ਅਧਿਕ ਹੈ।

 

ਵਿੱਤੀ ਪ੍ਰਭਾਵ:

 

ਪ੍ਰਸਤਾਵਿਤ ਸਕੀਮ ਦੀ  4 ਸਾਲ ਦੌਰਾਨ ਕੁੱਲ ਲਾਗਤ ਲਗਭਗ 7,350 ਕਰੋੜ ਰੁਪਏ ਹੈ, ਜਿਸ ਵਿੱਚ 7,325 ਕਰੋੜ ਰੁਪਏ ਦਾ ਪ੍ਰੋਤਸਾਹਨ ਖਰਚ ਅਤੇ 25 ਕਰੋੜ ਰੁਪਏ ਦੇ ਪ੍ਰਬੰਧਕੀ ਖਰਚੇ ਸ਼ਾਮਲ ਹਨ।

 

ਲਾਭ:

 

ਇਹ ਸਕੀਮ ਦੇਸ਼ ਵਿੱਚ ਇਲੈਕਟ੍ਰੌਨਿਕਸ ਈਕੋਸਿਸਟਮ ਦੇ ਵਿਕਾਸ ਨੂੰ ਵਧਾਏਗੀ। ਭਾਰਤ, ਗਲੋਬਲ ਵੈਲਿਊ ਚੇਨਜ਼ ਨਾਲ ਏਕੀਕਰਨ ਦੇ ਕਾਰਨ ਇਲੈਕਟ੍ਰੌਨਿਕਸ ਸਿਸਟਮ ਡਿਜ਼ਾਈਨ ਐਂਡ ਮੈਨੂਫੈਕਚਰਿੰਗ (ਈਐੱਸਡੀਐੱਮ) ਦੇ ਖੇਤਰ ਵਿੱਚ ਇੱਕ ਗਲੋਬਲ ਹੱਬ ਵਜੋਂ ਉੱਭਰੇਗਾ ਅਤੇ ਆਈਟੀ ਹਾਰਡਵੇਅਰ ਦੇ ਨਿਰਯਾਤ ਲਈ ਇੱਕ ਡੈਸਟੀਨੇਸ਼ਨ ਬਣ ਜਾਵੇਗਾ।

 

ਇਸ ਸਕੀਮ ਦੇ ਤਹਿਤ 4 ਸਾਲ ਵਿੱਚ ਰੋਜ਼ਗਾਰ ਦੇ 1,80,000 (ਪ੍ਰਤੱਖ ਅਤੇ ਅਪ੍ਰਤੱਖ) ਤੋਂ ਵੱਧ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ।

 

ਇਹ ਸਕੀਮ ਆਈਟੀ ਹਾਰਡਵੇਅਰ ਦੇ ਲਈ ਘਰੇਲੂ ਮੁੱਲ ਵਾਧੇ  ਨੂੰ ਪ੍ਰੋਤਸਾਹਨ ਪ੍ਰਦਾਨ ਕਰੇਗੀ ਜਿਸ ਦੇ  2025 ਤੱਕ 20% - 25% ਤੱਕ ਵਧਣ ਦੀ ਉਮੀਦ ਹੈ।

 

*****

 

ਡੀਐੱਸ(Release ID: 1700476) Visitor Counter : 232