ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੇ ਦੋ ਸਾਲ ਪੂਰੇ


ਸਾਡੇ ਕਿਸਾਨਾਂ ਦੀ ਦ੍ਰਿੜ੍ਹਤਾ ਅਤੇ ਜਨੂੰਨ ਪ੍ਰੇਰਣਾਦਾਇਕ ਹੈ : ਪ੍ਰਧਾਨ ਮੰਤਰੀ



ਸਰਕਾਰ ਨੇ ‍ਨਿਊਨਤਮ ਸਮਰਥਨ ਮੁੱਲ ਵਿੱਚ ਇਤਿਹਾਸਿਕ ਵਾਧਾ ਕੀਤਾ : ਪ੍ਰਧਾਨ ਮੰਤਰੀ

Posted On: 24 FEB 2021 10:54AM by PIB Chandigarh

ਕਿਸਾਨਾਂ ਲਈ ਜੀਵਨ ਦੀ ਗਰਿਮਾ ਅਤੇ ਖੁਸ਼ਹਾਲੀ ਸੁਨਿਸ਼ਚਿਤ ਕਰਨ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਨੇ ਅੱਜ ਦੋ ਸਾਲ ਪੂਰੇ ਕਰ ਲਏ ਹਨ। 

 

ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਕਈ ਟਵੀਟ ਜਾਰੀ ਕਰਦੇ ਹੋਏ ਕਿਹਾ, “ਦੋ ਸਾਲ ਪਹਿਲਾਂ ਅੱਜ ਦੇ ਦਿਨ, ਦੇਸ਼ਵਾਸੀਆਂ ਦੇ ਲਈ ਅੰਨ ਉਪਜਾਉਣ ਲਈ ਦਿਨ-ਰਾਤ ਸਖ਼ਤ ਮਿਹਨਤ ਕਰਨ ਵਾਲੇ ਆਪਣੇ ਮਿਹਨਤੀ ਕਿਸਾਨਾਂ ਦੇ ਜੀਵਨ ਨੂੰ ਗਰਿਮਾ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਖੁਸ਼ਹਾਲੀ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਸ਼ੁਰੂ ਕੀਤੀ ਗਈ ਸੀ। ਸਾਡੇ ਕਿਸਾਨਾਂ ਦੀ ਦ੍ਰਿੜ੍ਹਤਾ ਅਤੇ ਜਨੂੰਨ ਪ੍ਰੇਰਣਾਦਾਇਕ ਹੈ।

 

ਪਿਛਲੇ 7 ਸਾਲਾਂ ਵਿੱਚ ਭਾਰਤ ਸਰਕਾਰ ਨੇ ਖੇਤੀਬਾੜੀ ਵਿੱਚ ਬਦਲਾਅ ਲਿਆਉਣ ਦੇ ਲਈ ਕਈ ਕਦਮ ਉਠਾਏ ਹਨ। ਬਿਹਤਰ ਸਿੰਚਾਈ ਤੋਂ ਲੈ ਕੇ ਆਧੁਨਿਕ ਟੈਕਨੋਲੋਜੀ ਤੱਕ,  ਅਧਿਕ ਕਰਜ਼ੇ ਅਤੇ ਬਜ਼ਾਰ ਤੋਂ ਲੈ ਕੇ ਉਚਿਤ ਖੇਤੀਬਾੜੀ ਬੀਮੇ ਤੱਕ,  ਭੂਮੀ ਸਿਹਤ ਉੱਤੇ ਫੋਕਸ ਤੋਂ ਲੈ ਕੇ ਵਿਚੋਲਿਆਂ ਨੂੰ ਖ਼ਤਮ ਕਰਨ ਤੱਕ ਵਿਆਪਕ ਉਪਾਅ ਕੀਤੇ ਗਏ ਹਨ। 

 

ਸਾਡੀ ਸਰਕਾਰ ਨੂੰ ‍ਨਿਊਨਤਮ ਸਮਰਥਨ ਮੁੱਲ ਵਿੱਚ ਇਤਿਹਾਸਿਕ ਵਾਧਾ ਕਰਨ ਦਾ ਮਾਣ ਪ੍ਰਾਪਤ ਹੋਇਆ ਸੀ। ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਹਰ ਸੰਭਵ ਉਪਾਅ ਕਰ ਰਹੇ ਹਾਂ। 

 

ਕਿਸਾਨਾਂ ਲਈ ਜੋ ਵੀ ਕਾਰਜ ਕੀਤਾ ਗਿਆ ਹੈ,  ਉਸ ਦੀ ਇੱਕ ਝਲਕ ਤੁਸੀਂ ਨਮੋਐਪ ‘ਤੇ ਦੇਖ ਸਕਦੇ ਹੋ। 

 

 

ਪੀਐੱਮ ਕਿਸਾਨ ਨਿਧੀ ਦੀ ਲਾਂਚਿੰਗ ਨੂੰ ਅੱਜ ਦੋ ਸਾਲ ਪੂਰੇ ਹੋ ਰਹੇ ਹਨ। ਅੰਨਦਾਤਿਆਂ ਦੇ ਕਲਿਆਣ ਨੂੰ ਸਮਰਪਿਤ ਇਸ ਯੋਜਨਾ ਨਾਲ ਕਰੋੜਾਂ ਕਿਸਾਨ ਭਾਈਆਂ-ਭੈਣਾਂ ਦੇ ਜੀਵਨ ਵਿੱਚ ਜੋ ਬਦਲਾਅ ਆਏ ਹਨ,  ਉਸ ਤੋਂ ਸਾਨੂੰ ਉਨ੍ਹਾਂ ਦੇ ਲਈ ਹੋਰ ਅਧਿਕ ਕੰਮ ਕਰਨ ਦੀ ਪ੍ਰੇਰਣਾ ਮਿਲੀ ਹੈ।  

 

ਅੰਨਦਾਤਿਆਂ ਦੇ ਜੀਵਨ ਨੂੰ ਅਸਾਨ ਬਣਾਉਣ ਅਤੇ ਉਨ੍ਹਾਂ ਦੀ ਆਮਦਨ ਦੁੱਗਣੀ ਕਰਨ ਦਾ ਜੋ ਸੰਕਲਪ ਦੇਸ਼ ਨੇ ਲਿਆ ਹੈ, ਉਸ ਵਿੱਚ ਪੀਐੱਮ ਕਿਸਾਨ ਨਿਧੀ ਦੀ ਮਹੱਤਵਪੂਰਨ ਭੂਮਿਕਾ ਹੈ। ਅੱਜ ਸਾਡੇ ਕਿਸਾਨ ਆਤਮਨਿਰਭਰ ਭਾਰਤ ਅਭਿਯਾਨ ਦੇ ਵੀ ਅਭਿੰਨ ਅੰਗ ਬਣ ਰਹੇ ਹਨ।”

 

 

***

 

ਡੀਐੱਸ/ਵੀਜੇ



(Release ID: 1700424) Visitor Counter : 184