ਪ੍ਰਧਾਨ ਮੰਤਰੀ ਦਫਤਰ

ਆਈਆਈਟੀ ਖੜਗਪੁਰ, ਪੱਛਮ ਬੰਗਾਲ ਦੀ 66ਵੀਂ ਕਨਵੋਕੇਸ਼ਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 23 FEB 2021 3:23PM by PIB Chandigarh

ਨਮਸਕਾਰ ਜੀ, 

 

ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਜੀ, ਸ਼੍ਰੀ ਸੰਜੈ ਧੋਤ੍ਰੇ ਜੀ,   IIT ਖੜਗਪੁਰ ਦੇ ਚੇਅਰਮੈਨ ਸ਼੍ਰੀ ਸੰਜੀਵ ਗੋਯਨਕਾ ਜੀ, ਡਾਇਰੈਕਟਰ ਸ਼੍ਰੀ ਵੀ. ਕੇ ਤਿਵਾਰੀ ਜੀ,  ਹੋਰ ਫੈਕਲਟੀ ਮੈਂਬਰਸ, ਸਾਰੇ ਕਰਮਚਾਰੀ ਸਾਥੀ, ਪੈਰੇਂਟਸ ਅਤੇ ਮੇਰੇ ਯੁਵਾ ਸਾਥੀਓ!!   ਅੱਜ ਦਾ ਦਿਨ IIT ਖੜਗਪੁਰ ਦੇ ਸਿਰਫ਼ ਉਨ੍ਹਾਂ Students ਦੇ ਲਈ ਅਹਿਮ ਨਹੀਂ ਹੈ, ਜਿਨ੍ਹਾਂ ਨੂੰ ਡਿਗਰੀ ਮਿਲ ਰਹੀ ਹੈ। ਅੱਜ ਦਾ ਦਿਨ ਨਵੇਂ ਭਾਰਤ ਦੇ ਨਿਰਮਾਣ ਲਈ ਵੀ ਉਤਨਾ ਹੀ ਅਹਿਮ ਹੈ।  ਤੁਸੀਂ ਸਾਰਿਆਂ ਤੋਂ ਸਿਰਫ਼ ਤੁਹਾਡੇ ਪੈਰੇਂਟਸ ਅਤੇ ਤੁਹਾਡੇ ਪ੍ਰੋਫੈਸਰ ਦੀਆਂ ਹੀ ਉਮੀਦਾਂ ਨਹੀਂ ਜੁੜੀਆਂ ਹਨ ਬਲਕਿ 130 ਕਰੋੜ ਭਾਰਤਵਾਸੀਆਂ ਦੀਆਂ ਅਕਾਂਖਿਆਵਾਂ ਦੇ ਵੀ ਤੁਸੀਂ ਪ੍ਰਤੀਨਿੱਧੀ ਹੋ।  ਇਸ ਲਈ, ਇਸ ਸੰਸਥਾਨ ਤੋਂ ਦੇਸ਼ ਨੂੰ 21ਵੀਂ ਸਦੀ ਦੇ ਆਤਮਨਿਰਭਰ ਭਾਰਤ ਵਿੱਚ ਬਣ ਰਹੇ ਨਵੇਂ ਇਕੋਸਿਸਟਮ ਦੇ ਲਈ ਨਵੀਂ ਲੀਡਰਸ਼ਿਪ ਦੀ ਵੀ ਉਮੀਦ ਹੈ। ਨਵਾਂ ਇਕੋਸਿਸਟਮ, ਸਾਡੇ ਸਟਾਰਟਅੱਪਸ ਦੀ ਦੁਨੀਆ ਵਿੱਚ, ਨਵਾਂ ਇਕੋਸਿਸਟਮ, ਸਾਡੇ ਇਨੋਵੇਸ਼ਨ ਰਿਸਰਚ ਦੀ ਦੁਨੀਆ ਵਿੱਚ, ਨਵਾਂ ਇਕੋਸਿਸਟਮ, ਸਾਡੇ ਕਾਰਪੋਰੇਟ ਵਰਲਡ ਵਿੱਚ,  ਅਤੇ ਨਵਾਂ ਇਕੋਸਿਸਟਮ, ਦੇਸ਼ ਦੀ ਪ੍ਰਸ਼ਾਸਨਿਕ ਵਿਵਸਥਾ ਵਿੱਚ, ਇਸ ਕੈਂਪਸ ਤੋਂ ਨਿਕਲ ਕੇ ਤੁਹਾਨੂੰ ਸਿਰਫ਼ ਆਪਣਾ ਨਵਾਂ ਜੀਵਨ ਹੀ ਸਟਾਰਟ ਨਹੀਂ ਕਰਨਾ ਹੈ, ਬਲਕਿ ਤੁਹਾਨੂੰ ਦੇਸ਼ ਦੇ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਵਾਲੇ ਖੁਦ ਵਿੱਚ ਇੱਕ ਸਟਾਰਟਅੱਪ ਵੀ ਬਨਣਾ ਹਨ। ਇਸ ਲਈ ਇਹ ਜੋ ਡਿਗਰੀ, ਇਹ ਜੋ ਮੈਡਲ ਤੁਹਾਡੇ ਹੱਥ ਵਿੱਚ ਹੈ, ਉਹ ਇੱਕ ਤਰ੍ਹਾਂ ਨਾਲ ਕਰੋੜਾਂ ਆਸਾਵਾਂ ਦਾ ਆਕਾਂਖਿਆ ਪੱਤਰ ਹੈ, ਜਿਨ੍ਹਾਂ ਨੂੰ ਤੁਹਾਨੂੰ ਪੂਰਾ ਕਰਨਾ ਹੈ। ਤੁਸੀਂ ਵਰਤਮਾਨ ’ਤੇ ਨਜ਼ਰ  ਰੱਖਦੇ ਹੋਏ ਫਿਊਚਰ ਨੂੰ ਵੀ ਐਂਟੀਸਿਪੇਟ ਕਰੋ। ਸਾਡੀਆਂ ਅੱਜ ਦੀਆਂ ਜ਼ਰੂਰਤਾਂ ਕੀ ਹਨ ਅਤੇ 10 ਸਾਲ ਬਾਅਦ ਕੀ ਜ਼ਰੂਰਤਾਂ ਹੋਣ ਵਾਲੀਆਂ ਹਨ, ਉਨ੍ਹਾਂ ਦੇ ਲਈ ਅੱਜ ਕੰਮ ਕਰਾਂਗੇ ਤਾਂ, ਕੱਲ੍ਹ ਦੇ Innovations ਭਾਰਤ ਅੱਜ ਬਣਾਵੇਗਾ।

 

ਸਾਥੀਓ, 

 

ਇੰਜੀਨੀਅਰ ਹੋਣ ਦੇ ਨਾਤੇ ਇੱਕ ਸਮਰੱਥਾ ਆਪ ਵਿੱਚ ਸਹਿਜ ਰੂਪ ਵਿਕਸਿਤ ਹੁੰਦੀ ਹੈ ਅਤੇ ਉਹ ਹੈ ਚੀਜ਼ਾਂ ਨੂੰ Pattern ਤੋਂ Patent ਤੱਕ ਲੈ ਜਾਣ ਦੀ ਸਮਰੱਥਾ। ਯਾਨੀ ਇੱਕ ਤਰ੍ਹਾਂ ਨਾਲ ਆਪ ਵਿੱਚ ਵਿਸ਼ਿਆਂ ਨੂੰ ਜ਼ਿਆਦਾ ਵਿਸਤਾਰ ਨਾਲ ਦੇਖਣ ਦੀ, ਇੱਕ ਨਵੇਂ vision ਦੀ, ਆਪ ਵਿੱਚ ਇੱਕ ਸਮਰੱਥਾ ਹੁੰਦੀ ਹੈ। ਇਸ ਲਈ ਅੱਜ ਸਾਡੇ ਆਸ-ਪਾਸ information ਦਾ ਜੋ ਭੰਡਾਰ ਹੈ ਉਸ ਵਿੱਚੋਂ ਪ੍ਰੋਬਲਮਸ ਅਤੇ ਉਨ੍ਹਾਂ ਦੇ ਪੈਟਰਨ ਨੂੰ ਆਪ ਬਹੁਤ ਬਰੀਕੀ ਨਾਲ ਦੇਖ ਪਾਉਂਦੇ ਹੋ। ਹਰ problem ਦੇ ਨਾਲ patterns ਜੁੜੇ ਹੁੰਦੇ ਹਨ। ਸਮੱਸਿਆਵਾਂ ਦੇ Patterns ਦੀ ਸਮਝ ਸਾਨੂੰ ਉਨ੍ਹਾਂ ਦੇ  long term solutions ਦੀ ਤਰਫ਼ ਲੈ ਜਾਂਦੀ ਹੈ। ਇਹ ਸਮਝ ਭਵਿੱਖ ਵਿੱਚ ਨਵੀਂ discoveries, ਨਵੇਂ breakthroughs ਉਸ ਦਾ ਇੱਕ ਆਧਾਰ ਬਣਦੀ ਹੈ। ਤੁਸੀਂ ਸੋਚੋ, ਤੁਸੀਂ ਕਿੰਨੇ ਜੀਵਨ ਵਿੱਚ ਬਦਲਾਅ ਲਿਆ ਸਕਦੇ ਹੋ,  ਕਿੰਨੇ ਜੀਵਨ ਬਚਾ ਸਕਦੇ ਹੋ, ਦੇਸ਼ ਦੇ ਸੰਸਾਧਨਾਂ ਨੂੰ ਬਚਾ ਸਕਦੇ ਹੋ,  ਅਗਰ ਤੁਸੀਂ ਪੈਟਰਨ ਨੂੰ ਸਮਝੋ ਅਤੇ ਉਸ ਨੂੰ ਸਮਝ ਕੇ ਸਮਾਧਾਨ ਕੱਢੋ। ਅਤੇ ਇਸ ਗੱਲ ਦੀ ਵੀ ਪੂਰੀ ਸੰਭਾਵਨਾ ਹੈ ਕਿ ਭਵਿੱਖ ਵਿੱਚ ਇਹੀ ਸਮਾਧਾਨ ਤੁਹਾਨੂੰ commercial Success ਵੀ ਦੇਣ।

 

ਸਾਥੀਓ,  

 

ਜੀਵਨ ਦੇ ਜਿਸ ਮਾਰਗ ’ਤੇ ਹੁਣ ਤੁਸੀਂ ਅੱਗੇ ਵਧ ਰਹੇ ਹੋ, ਉਸ ਵਿੱਚ ਨਿਸ਼ਚਿਤ ਤੌਰ ’ਤੇ ਤੁਹਾਡੇ ਸਾਹਮਣੇ ਕਈ ਸਵਾਲ ਵੀ ਆਉਣਗੇ। ਇਹ ਰਸਤਾ ਸਹੀ ਹੈ, ਜਾਂ ਗਲਤ ਹੈ, ਨੁਕਸਾਨ ਤਾਂ ਨਹੀਂ ਹੋ ਜਾਵੇਗਾ, ਸਮਾਂ ਬਰਬਾਦ ਤਾਂ ਨਹੀਂ ਹੋ ਜਾਵੇਗਾ? ਅਜਿਹੇ ਬਹੁਤ ਸਾਰੇ ਸਵਾਲ ਤੁਹਾਡੇ ਦਿਲ ਦਿਮਾਗ ਨੂੰ ਜਕੜ ਲੈਣਗੇ। ਇਨ੍ਹਾਂ ਸਵਾਲਾਂ ਦਾ ਜਵਾਬ ਹੈ - Self Three, ਮੈਂ ਸੈਲਫੀ ਨਹੀਂ ਕਹਿ ਰਿਹਾ ਹਾਂ, Self Three. ਯਾਨੀ Self-awareness, Self-confidence ਅਤੇ ਜੋ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਉਹ ਹੈ Selfless-ness. ਤੁਸੀਂ ਆਪਣੀ ਤਾਕਤ ਨੂੰ ਪਹਿਚਾਣ ਕੇ ਅੱਗੇ ਵਧੋ,  ਪੂਰੇ ‍ਆਤਮਵਿਸ਼ਵਾਸ ਨਾਲ ਅੱਗੇ ਵਧੋ ਅਤੇ ਨਿਰਸੁਆਰਥ ਭਾਵ ਨਾਲ ਅੱਗੇ ਵਧੋ। ਸਾਡੇ ਇੱਥੇ ਕਿਹਾ ਗਿਆ ਹੈ-  ਸ਼ਨੈ: ਪੰਥਾ: ਸ਼ਨੈ: ਕੰਥਾ ਸ਼ਨੈ: ਪਰਵਤਲੰਘਨਮ।  ਸ਼ਨੈਰਵਿਦਿਯਾ ਸ਼ਨੈਰਵਿੱਤੰ ਪਨਚਤਾਨਿ ਸ਼ਨੈ: ਸ਼ਨੈ: ॥  (शनैः पन्थाः शनैः कन्था शनैः पर्वतलंघनम। शनैर्विद्या शनैर्वित्तं पञ्चतानि शनैः शनैः ॥)  ਯਾਨੀ ਜਦੋਂ ਰਸਤਾ ਲੰਬਾ ਹੋਵੇ, ਚਾਦਰ ਦੀ ਸਿਲਾਈ ਹੋਵੇ, ਪਹਾੜ ਦੀ ਚੜ੍ਹਾਈ ਹੋਵੇ, ਪੜਾਈ ਹੋਵੇ ਜਾਂ ਜੀਵਨ ਲਈ ਕਮਾਈ ਹੋਵੇ, ਇਨ੍ਹਾਂ ਸਾਰਿਆਂ ਲਈ ਧੀਰਜ ਦਿਖਾਉਣਾ ਹੁੰਦਾ ਹੈ, ਧੀਰਜ ਰੱਖਣਾ ਹੁੰਦਾ ਹੈ। ਵਿਗਿਆਨ ਨੇ ਸੈਂਕੜੇ ਸਾਲ ਪਹਿਲਾਂ ਦੀ ਇਨ੍ਹਾਂ ਸਮੱਸਿਆਵਾਂ ਨੂੰ ਅੱਜ ਕਾਫ਼ੀ ਸਰਲ ਕਰ ਦਿੱਤਾ ਹੈ।  ਲੇਕਿਨ ਨਾਲੇਜ ਅਤੇ ਸਾਇੰਸ ਦੇ ਪ੍ਰਯੋਗ, ਇਨ੍ਹਾਂ ਨੂੰ ਲੈ ਕੇ ਇਹ ਕਹਾਵਤ ਹੌਲ਼ੀ-ਹੌਲ਼ੀ ਧੀਰਜ ਨਾਲ,  ਇਹ ਕਹਾਵਤ ਅੱਜ ਵੀ ਉਤਨੀ ਹੀ ਸਦੀਵੀ ਹੈ। ਤੁਸੀਂ ਸਾਰੇ, ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਜਿਸ ਮਾਰਗ ’ਤੇ ਚਲੇ ਹੋ, ਉੱਥੇ ਜਲਦਬਾਜ਼ੀ ਦੇ ਲਈ ਕੋਈ ਸਥਾਨ ਨਹੀਂ ਹੈ। ਤੁਸੀਂ ਜੋ ਸੋਚਿਆ ਹੈ, ਤੁਸੀਂ ਜਿਸ ਇਨੋਵੇਸ਼ਨ ’ਤੇ ਕੰਮ ਕਰ ਰਹੇ ਹੋ, ਸੰਭਵ ਹੈ ਉਸ ਵਿੱਚ ਤੁਹਾਨੂੰ ਪੂਰੀ ਸਫਲਤਾ ਨਾ ਵੀ ਮਿਲੇ। ਲੇਕਿਨ ਤੁਹਾਡੀ ਉਸ ਅਸਫਲਤਾ ਨੂੰ ਵੀ ਸਫਲਤਾ ਹੀ ਮੰਨਿਆ ਜਾਵੇਗਾ,  ਕਿਉਂਕਿ ਤੁਸੀਂ ਉਸ ਤੋਂ ਵੀ ਕੁਝ ਸਿੱਖੋਗੇ। ਤੁਹਾਨੂੰ ਯਾਦ ਰੱਖਣਾ ਹੈ ਕਿ ਹਰ ਵਿਗਿਆਨੀ ਅਤੇ  ਟੈਕਨੋਲੋਜੀਕਲ ਅਸਫਲਤਾ ਤੋਂ ਇੱਕ ਨਵਾਂ ਰਸਤਾ ਨਿਕਲਦਾ ਹੈ, ਮੈਂ ਤੁਹਾਨੂੰ ਸਫਲਤਾ ਦੇ ਰਸਤੇ ’ਤੇ ਜਾਂਦੇ ਹੋਏ ਦੇਖਣਾ ਚਾਹੁੰਦਾ ਹਾਂ। ਇਹ ਅਸਫਲਤਾ ਹੀ ਸਫਲਤਾ ਦਾ ਤੁਹਾਡਾ ਰਸਤਾ ਬਣਾ ਸਕਦੀ ਹੈ।

 

ਸਾਥੀਓ, 

 

21ਵੀਂ ਸਦੀ ਦੇ ਭਾਰਤ ਦੀ ਸਥਿਤੀ ਵੀ ਬਦਲ ਗਈ ਹੈ, ਜ਼ਰੂਰਤਾਂ ਵੀ ਬਦਲ ਗਈਆਂ ਹਨ ਅਤੇ Aspirations ਵੀ ਬਦਲ ਗਈਆਂ ਹਨ। ਹੁਣ IITs ਨੂੰ ਇੰਡੀਅਨ ਇੰਸਟੀਟਿਊਟਸ ਆਵ੍ ਟੈਕਨੋਲੋਜੀ ਹੀ ਨਹੀਂ, Institutes of Indigenous Technologies ਦੇ ਮਾਮਲੇ ਵਿੱਚ Next Level ’ਤੇ ਲੈ ਜਾਣ ਦੀ ਜ਼ਰੂਰਤ ਹੈ। ਸਾਡੀ IITs ਜਿਨ੍ਹਾਂ ਜ਼ਿਆਦਾ ਭਾਰਤ ਦੀਆਂ ਚੁਣੌਤੀਆਂ ਨੂੰ ਦੂਰ ਕਰਨ ਦੇ ਲਈ ਰਿਸਰਚ ਕਰਨਗੀਆਂ, ਭਾਰਤ ਲਈ ਸਮਾਧਾਨ ਤਿਆਰ ਕਰਨਗੀਆਂ, ਉਤਨਾ ਹੀ ਉਹ Global Application ਦਾ ਵੀ ਮਾਧਿਅਮ ਬਣਨਗੀਆਂ। ਸਾਡੀ ਇਤਨੀ ਵੱਡੀ ਜਨਸੰਖਿਆ ਦੇ ਦਰਮਿਆਨ ਤੁਹਾਡਾ ਜੋ ਐਕਸਪੈਰੀਮੈਂਟ ਸਫਲ ਹੋ ਕੇ ਨਿਕਲੇਗਾ, ਉਹ ਦੁਨੀਆ ਵਿੱਚ ਕਿਤੇ ਵੀ ਅਸਫਲ ਨਹੀਂ ਹੋਵੇਗਾ।

 

ਸਾਥੀਓ, 

 

ਤੁਸੀਂ ਇਹ ਜਾਣਦੇ ਹੋ ਕਿ ਅਜਿਹੇ ਸਮੇਂ ਵਿੱਚ ਜਦੋਂ ਦੁਨੀਆ ਕਲਾਈਮੇਟ ਚੇਂਜ ਦੀਆਂ ਚੁਣੌਤੀਆਂ ਨਾਲ ਜੂਝ ਰਹੀ ਹੈ, ਭਾਰਤ ਨੇ International Solar Alliance-ISA ਦਾ ਵਿਚਾਰ ਦੁਨੀਆ ਦੇ ਸਾਹਮਣੇ ਰੱਖਿਆ ਅਤੇ ਇਸ ਨੂੰ ਮੂਰਤ ਰੂਪ ਦਿੱਤਾ। ਅੱਜ ਦੁਨੀਆ ਦੇ ਅਨੇਕਾਂ ਦੇਸ਼, ਭਾਰਤ ਦੁਆਰਾ ਸ਼ੁਰੂ ਕੀਤੇ ਗਏ ਅਭਿਆਨ ਨਾਲ ਜੁੜ ਰਹੇ ਹਨ। ਹੁਣ ਸਾਡੇ  ’ਤੇ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਅਭਿਆਨ ਨੂੰ ਹੋਰ ਅੱਗੇ ਲੈ ਜਾਈਏ। ਕੀ ਅਸੀਂ ਦੁਨੀਆ ਨੂੰ ਸਸਤੀ, ਅਫੋਰਡੇਬਲ, ਇਨਵਾਇਰਨਮੈਂਟ ਫ੍ਰੈਂਡਲੀ ਟੈਕਨੋਲੋਜੀ ਦੇ ਸਕਦੇ ਹਾਂ ਜੋ ਭਾਰਤ ਦੀ ਇਸ ਪਹਿਲ ਨੂੰ ਹੋਰ ਅੱਗੇ ਲੈ ਜਾਵੇ, ਭਾਰਤ ਦੀ ਪਹਿਚਾਣ ਨੂੰ ਹੋਰ ਮਜ਼ਬੂਤ ਕਰੇ। ਅੱਜ ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਹੈ ਜਿੱਥੇ ਸੋਲਰ ਪਾਵਰ ਦੀ ਕੀਮਤ ਪ੍ਰਤੀ ਯੂਨਿਟ ਬਹੁਤ ਘੱਟ ਹੈ। ਲੇਕਿਨ ਘਰ-ਘਰ ਤੱਕ ਸੋਲਰ ਪਾਵਰ ਪਹੁੰਚਾਉਣ ਲਈ ਹੁਣ ਵੀ ਬਹੁਤ ਚੁਣੌਤੀਆਂ ਹਨ। ਮੈਂ ਤਾਂ ਇੱਕ ਵਾਰ ਕਿਹਾ ਵੀ ਸੀ ਮੈਂ ਆਈਆਈਟੀ ਦੇ ਸਟੂਡੈਂਟਸ ਦੇ ਸਾਹਮਣੇ ਜ਼ਰੂਰ ਕਹਾਂਗਾ ਕਿ ਅਗਰ ਮਾਨ ਲਓ ਅਸੀਂ ਕਲੀਨ ਕੂਕਿੰਗ ਦੀ movement ਚਲਾਈਏ ਅਤੇ ਸੋਲਰ ਦੇ ਅਧਾਰ ’ਤੇ ਹੀ ਘਰ ਵਿੱਚ ਚੁਲ੍ਹਾ ਜਲਦਾ ਹੋਵੇ ਅਤੇ ਸੋਲਰ ਦੇ ਅਧਾਰ ’ਤੇ ਹੀ ਘਰ ਲਈ ਜ਼ਰੂਰੀ ਐਨਰਜੀ ਸਟੋਰੇਜ ਦੀ ਬੈਟਰੀ ਦੀ ਵਿਵਸਥਾ ਅਸੀਂ ਬਣਾ ਸਕਦੇ ਹਾਂ। ਤੁਸੀਂ ਦੇਖੋ ਹਿੰਦੁਸਤਾਨ ਵਿੱਚ 25 ਕਰੋੜ ਚੁਲ੍ਹੇ ਹਨ। 25 ਕਰੋੜ ਘਰਾਂ ਵਿੱਚ ਚੁਲ੍ਹੇ ਹਨ।  25 ਕਰੋੜ ਦੀ ਮਾਰਕਿਟ ਹੈ। ਜੇਕਰ ਇਸ ਵਿੱਚ ਸਫਲਤਾ ਮਿਲ ਗਈ ਤਾਂ ਜੋ ਇਲੈਕਟ੍ਰੌਨਿਕ ਵਹੀਕਲ ਲਈ ਸਸਤੀ ਬੈਟਰੀ ਦੀ ਜੋ ਖੋਜ ਹੋ ਰਹੀ ਹੈ ਉਹ ਉਸ ਨੂੰ ਕਰੌਸ ਸਬਸੀਡਾਈਜ ਕਰ ਦੇਵੇਗਾ। ਹੁਣ ਇਹ ਕੰਮ ਆਈਆਈਟੀ ਦੇ ਨੌਜਵਾਨਾਂ ਤੋਂ ਵਧ ਕੇ ਦੇ ਕੌਣ ਕਰ ਸਕਦਾ ਹੈ। ਭਾਰਤ ਨੂੰ ਅਜਿਹੀ ਟੈਕਨੋਲੋਜੀ ਚਾਹੀਦੀ ਹੈ ਜੋ ਐਨਵਾਇਰਨਮੈਂਟ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਵੇ, ਡਿਊਰੇਬਲ ਹੋਵੇ ਅਤੇ ਲੋਕ ਜ਼ਿਆਦਾ ਅਸਾਨੀ ਨਾਲ ਉਸ ਦਾ ਇਸਤੇਮਾਲ ਕਰ ਸਕਣ।

 

ਸਾਥੀਓ, 

 

ਡਿਜਾਸਟਰ ਮੈਨੇਜਮੈਂਟ ਵੀ ਇੱਕ ਅਜਿਹਾ ਵਿਸ਼ਾ ਹੈ ਜਿਸ ’ਤੇ ਭਾਰਤ ਨੇ ਦੁਨੀਆ ਦਾ ਧਿਆਨ ਆਕਰਸ਼ਿਤ ਕੀਤਾ ਹੈ। ਵੱਡੇ ਡਿਜਾਸਟਰ ਵਿੱਚ ਜੀਵਨ ਦੇ ਨਾਲ ਹੀ ਸਭ ਤੋਂ ਜ਼ਿਆਦਾ ਇਨਫ੍ਰਾਸਟ੍ਰਕਚਰ ਨੂੰ ਨੁਕਸਾਨ ਪਹੁੰਚਦਾ ਹੈ। ਇਸ ਨੂੰ ਸਮਝਦੇ ਹੋਏ ਭਾਰਤ ਨੇ ਦੋ ਸਾਲ ਪਹਿਲਾਂ,  ਸੰਯੁਕਤ ਰਾਸ਼ਟਰ ਵਿੱਚ, Coalition for Disaster Resilient Infrastructure - CDRI ਦਾ ਸੱਦਾ ਦਿੱਤਾ ਸੀ। ਦੁਨੀਆ ਦੇ ਅਨੇਕ ਦੇਸ਼ ਵੀ ਇਸ ਨਾਲ ਜੁੜ ਰਹੇ ਹਨ, ਡਿਜਾਸਟਰ ਮੈਨੇਜਮੈਂਟ ਨੂੰ ਲੈ ਕੇ ਭਾਰਤ ਦੀ ਚਿੰਤਾ, ਭਾਰਤ ਦੀ ਪਹਿਲ ਨੂੰ ਸਮਝ ਰਹੇ ਹਨ, ਅੱਜ ਦੁਨੀਆ ਉਸ ਦਾ ਸੁਆਗਤ ਕਰ ਰਹੀ ਹੈ। ਅਜਿਹੇ ਸਮੇਂ ਵਿੱਚ ਭਾਰਤ ਦੇ ਟੈਕਨੋਲੋਜੀ ਐਕਸਪਰਟਸ ਉਨ੍ਹਾਂ ’ਤੇ ਵੀ ਨਜ਼ਰਾਂ ਹੀ ਸੁਭਾਵਿਕ ਹਨ ਕਿ ਡਿਜਾਸਟਰ ਰਿਜਿਲੀਐਂਟ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਵਿੱਚ ਦੁਨੀਆ ਨੂੰ ਕੀ ਸਲਿਊਸ਼ਨ ਦੇ ਸਕਦੇ ਹਾਂ। ਦੇਸ਼ ਵਿੱਚ ਅੱਜ ਜੋ ਛੋਟੇ-ਵੱਡੇ ਘਰਾਂ ਦਾ ਨਿਰਮਾਣ ਹੁੰਦਾ ਹੈ, ਇਮਾਰਤਾਂ ਦਾ ਨਿਰਮਾਣ ਹੁੰਦਾ ਹੈ, ਉਸ ਨੂੰ ਅਸੀਂ ਟੈਕਨੋਲੋਜੀ ਦੀ ਮਦਦ ਨਾਲ ਡਿਜਾਸਟਰ ਪਰੂਫ਼ ਕਿਵੇਂ ਕਰ ਸਕਦੇ ਹਾਂ, ਇਸ ਬਾਰੇ ਸੋਚਣਾ ਹੋਵੇਗਾ। ਵੱਡੇ–ਵੱਡੇ ਬ੍ਰਿਜ ਬਣਦੇ ਹਾਂ।  ਇੱਕ ਤੂਫਾਨ ਆ ਜਾਵੇ ਸਭ ਤਬਾਹ ਹੋ ਜਾਂਦਾ ਹੈ। ਅਸੀਂ ਹੁਣੇ ਦੇਖਿਆ ਉੱਤਰਾਖੰਡ ਵਿੱਚ ਕੀ ਹੋਇਆ। ਅਸੀਂ ਅਜਿਹੀਆਂ ਵਿਵਸਥਾਵਾਂ ਕਿਵੇਂ ਵਿਕਸਿਤ ਕਰੀਏ।

 

ਸਾਥੀਓ, 

 

ਗੁਰੂਦੇਵ ਟੈਗੋਰ ਨੇ ਕਿਹਾ ਸੀ - “Getting your nation means realising your own soul in an extended way .  When we start recreating our nation through thought,  work and service,  then only can we see our own soul in our nation”.  ਅੱਜ ਖੜਗਪੁਰ ਸਹਿਤ ਦੇਸ਼ ਦੇ ਪੂਰੇ IIT ਨੈੱਟਵਰਕ ਤੋਂ ਦੇਸ਼ ਦੀ ਇਹ ਆਸ਼ਾ ਹੈ ਕਿ ਉਹ ਆਪਣੀ ਭੂਮਿਕਾ ਦਾ ਵਿਸਤਾਰ ਕਰੇ। ਤੁਹਾਡੇ ਇੱਥੇ ਤਾਂ ਪਹਿਲਾਂ ਤੋਂ ਹੀ ਇਸ ਦੇ ਲਈ ਇੱਕ ਸਮ੍ਰਿੱਧ ਇਕੋਸਿਸਟਮ ਹੈ। ਬਲਕਿ ਇੰਡਸਟ੍ਰੀ 4.0 ਦੇ ਲਈ ਵੀ ਇੱਥੇ ਮਹੱਤਵਪੂਰਨ ਇਨੋਵੇਸ਼ਨ ’ਤੇ ਬਲ ਦਿੱਤਾ ਜਾ ਰਿਹਾ ਹੈ। AI ਨਾਲ ਜੁੜੀ ਅਕੈਡਮਿਕ ਰਿਸਰਚ ਨੂੰ ਇੰਡਸਟ੍ਰੀਅਲ ਲੈਵਲ ’ਤੇ ਪਰਿਵਰਤਨ ਕਰਨ ਦੇ ਲਈ ਤੁਸੀਂ ਕਾਫ਼ੀ ਪ੍ਰਯਤਨ ਕਰ ਰਹੇ ਹੋ।  ਇੰਟਰਨੈੱਟ ਆਵ੍ ਥਿੰਗਸ ਹੋਵੇ ਜਾਂ ਫਿਰ ਮਾਡਰਨ ਕੰਸਟ੍ਰਕਸ਼ਨ ਟੈਕਨੋਲੈਜੀ, IIT ਖੜਗਪੁਰ ਪ੍ਰਸ਼ੰਸਾਯੋਗ ਕੰਮ ਕਰ ਰਿਹਾ ਹੈ। ਕੋਰੋਨਾ ਨਾਲ ਲੜਾਈ ਵਿੱਚ ਵੀ ਤੁਹਾਡੇ ਸੌਫਟਵੇਅਰ ਸਮਾਧਾਨ ਦੇਸ਼ ਦੇ ਕੰਮ ਆ ਰਹੇ ਹਨ। ਹੁਣ ਤੁਹਾਨੂੰ ਹੈਲਥ ਟੈੱਕ ਦੇ ਫਿਊਚਰਿਸਟਿਕ ਸਲਿਊਸ਼ਨਸ ਨੂੰ ਲੈ ਕੇ ਵੀ ਤੇਜ਼ੀ ਨਾਲ ਕੰਮ ਕਰਨਾ ਹੀ ਹੈ।  ਜਦੋਂ ਮੈਂ ਹੈਲਥ ਟੈੱਕ ਦੀ ਗੱਲ ਕਰਦਾ ਹਾਂ ਤਾਂ ਸਿਰਫ਼ Data, Software ਅਤੇ Hardware ਯਾਨੀ ਗੈਜੇਟਸ ਦੀ ਹੀ ਗੱਲ ਨਹੀਂ ਕਰਦਾ, ਬਲਕਿ ਇੱਕ ਇਕੋਸਿਸਟਮ ਦੀ ਗੱਲ ਕਰਦਾ ਹਾਂ। Prevention ਤੋਂ ਲੈ ਕੇ Cure ਤੱਕ ਦੇ ਆਧੁਨਿਕ ਸਮਾਧਾਨ ਸਾਨੂੰ ਦੇਸ਼ ਨੂੰ ਦੇਣ ਹਨ। ਕੋਰੋਨਾ ਦੇ ਇਸ ਸਮੇਂ ਵਿੱਚ ਅਸੀਂ ਦੇਖਿਆ ਹੈ ਕਿ ਕਿਵੇਂ ਪਰਸਨਲ ਹੈਲਥਕੇਅਰ Equipments ਇੱਕ ਬਹੁਤ ਵੱਡਾ ਮਾਰਕਿਟ ਬਣ ਕੇ ਉਭਰੇ ਹਨ। ਲੋਕ ਪਹਿਲਾਂ ਥਰਮਾਮੀਟਰ ਅਤੇ ਜ਼ਰੂਰੀ ਦਵਾਈਆਂ ਤਾਂ ਘਰਾਂ ਵਿੱਚ ਰੱਖਦੇ ਸਨ, ਲੇਕਿਨ ਹੁਣ ਬਲਡ ਪ੍ਰੈਸ਼ਰ ਚੈੱਕ ਕਰਨ ਲਈ, ਸ਼ੁਗਰ ਚੈੱਕ ਕਰਨ ਲਈ, ਬਲਡ ਆਕਸੀਜਨ ਚੈੱਕ ਕਰਨ ਲਈ Equipments ਘਰ ਵਿੱਚ ਰੱਖਦੇ ਹਨ। ਹੈਲਥ ਅਤੇ ਫਿਟਨੈੱਸ ਨਾਲ ਜੁੜੀਆਂ Equipments ਵੀ ਘਰਾਂ ਵਿੱਚ ਵਧ ਰਹੀਆਂ ਹਨ। ਭਾਰਤ ਵਿੱਚ ਪਰਸਨਲ ਹੈਲਥਕੇਅਰ Equipments,  ਅਫੋਰਡੇਬਲ ਹੋਵੇ, ਸਟੀਕ ਜਾਣਕਾਰੀ ਦੇਣ ਵਾਲੇ ਹੋਣ, ਇਸ ਦੇ ਲਈ ਵੀ ਸਾਨੂੰ ਟੈਕਨੋਲੋਜੀ ਦੀ ਮਦਦ ਨਾਲ ਨਵੇਂ ਸਮਾਧਾਨ ਵਿਕਸਿਤ ਕਰਨੇ ਹੋਣਗੇ।

 

ਸਾਥੀਓ, 

 

ਕੋਰੋਨਾ ਦੇ ਬਾਅਦ ਬਣੀਆਂ ਆਲਮੀ ਪਰਿਸਥਿਤੀਆਂ ਵਿੱਚ ਸਾਇੰਸ, ਟੈਕਨੋਲੋਜੀ, ਰਿਸਰਚ ਅਤੇ ਇਨੋਵੇਸ਼ਨ ਵਿੱਚ ਭਾਰਤ ਇੱਕ ਬਹੁਤ ਗਲੋਬਲ ਪਲੇਅਰ ਬਣ ਸਕਦਾ ਹੈ। ਇਸ ਸੋਚ  ਦੇ ਨਾਲ ਇਸ ਸਾਲ ਦੇ ਸਾਇੰਸ ਅਤੇ ਰਿਸਰਚ ਦੇ ਲਈ ਬਜਟ ਵਿੱਚ ਵੀ ਵੱਡਾ ਵਾਧਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਰਿਸਰਚ ਫੈਲੋ ਸਕੀਮ ਦੇ ਮਾਧਿਅਮ ਨਾਲ ਵੀ ਆਪ ਜਿਹੇ ਟੈਲੇਂਟੇਡ ਸਾਥੀਆਂ ਦੇ ਲਈ ਰਿਸਰਚ ਦਾ ਨਵਾਂ ਮਾਧਿਅਮ ਉਪਲੱਬਧ ਹੋਇਆ ਹੈ। ਤੁਹਾਡੇ ਆਇਡੀਆ ਦੇ Incubation ਦੇ ਲਈ Start up India ਮਿਸ਼ਨ ਤੋਂ ਵੀ ਤੁਹਾਨੂੰ ਮਦਦ ਮਿਲੇਗੀ। ਕੁਝ ਦਿਨ ਪਹਿਲਾਂ ਹੀ ਇੱਕ ਹੋਰ ਮਹੱਤਵਪੂਰਨ ਪਾਲਸੀ ਰਿਫਾਰਮ ਕੀਤਾ ਗਿਆ ਹੈ, ਜਿਸ ਦੇ ਬਾਰੇ ਮੈਂ ਵਿਸ਼ੇਸ਼ ਤੌਰ ’ਤੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ।  ਸਰਕਾਰ ਨੇ ਮੈਪ ਅਤੇ Geospatial Data ਨੂੰ ਕੰਟਰੋਲ ਤੋਂ ਮੁਕਤ ਕਰ ਦਿੱਤਾ ਹੈ। ਇਸ ਕਦਮ   ਨਾਲ Tech Startup Ecosystem ਨੂੰ ਬਹੁਤ ਮਜ਼ਬੂਤੀ ਮਿਲੇਗੀ। ਇਸ ਕਦਮ ਨਾਲ ਆਤਮਨਿਰਭਰ ਭਾਰਤ ਦਾ ਅਭਿਆਨ ਵੀ ਹੋਰ ਤੇਜ਼ ਹੋਵੇਗਾ। ਇਸ ਕਦਮ ਨਾਲ ਦੇਸ਼ ਦੇ ਯੁਵਾ Start-ups ਅਤੇ Innovators ਨੂੰ ਨਵੀਂ ਆਜ਼ਾਦੀ ਮਿਲੇਗੀ।

 

ਸਾਥੀਓ, 

 

ਮੈਨੂੰ ਦੱਸਿਆ ਗਿਆ ਹੈ ਕਿ ਜਿਮਖਾਨਾ ਵਿੱਚ ਆਪ ਲੋਕ ਕਈ ਸਮਾਜਿਕ, ਸੱਭਿਆਚਾਰਕ,  ਸਪੋਰਟਸ ਅਤੇ ਦੂਸਰੀ ਐਕਟੀਵਿਟੀਜ਼ ਵਿੱਚ ਐਕਟਿਵ ਰੂਪ ਨਾਲ ਪਾਰਟੀਸਿਪੇਟ ਕਰਦੇ ਹੋ।  ਇਹ ਬਹੁਤ ਜ਼ਰੂਰੀ ਹੈ। ਸਾਡਾ ਧਿਆਨ ਸਿਰਫ਼ ਆਪਣੀ ਹੀ ਮੁਹਾਰਤ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਹੈ। ਸਾਡੇ ਗਿਆਨ ਅਤੇ ਨਜ਼ਰੀਏ ਦਾ ਵਿਆਪਕ ਵਿਸਤਾਰ ਹੋਣਾ ਚਾਹੀਦਾ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਵੀ ਇਸ ਦੇ ਲਈ ਇੱਕ ਮਲਟੀ-ਡਿਸਿਪਲੀਨਰੀ ਅਪ੍ਰੋਚ ਦਾ ਵਿਜ਼ਨ ਰੱਖਿਆ ਗਿਆ ਹੈ। ਮੈਨੂੰ ਖੁਸ਼ੀ ਹੈ ਕਿ IIT ਖੜਗਪੁਰ ਇਸ ਵਿੱਚ ਪਹਿਲਾਂ ਹੀ ਬਿਹਤਰ ਕੰਮ ਕਰ ਰਿਹਾ ਹੈ। ਮੈਂ IIT ਖੜਗਪੁਰ ਨੂੰ ਇੱਕ ਹੋਰ ਗੱਲ ਲਈ ਵੀ ਵਧਾਈ ਦੇਵਾਂਗਾ। ਤੁਸੀਂ ਆਪਣੇ ਅਤੀਤ ਨੂੰ, ਆਪਣੇ ਪੁਰਾਤਨ ਗਿਆਨ-ਵਿਗਿਆਨ ਨੂੰ ਜਿਸ ਤਰ੍ਹਾਂ ਭਵਿੱਖ ਦੇ ਆਪਣੇ ਇਨੋਵੇਸ਼ਨ ਦੀ ਤਾਕਤ  ਦੇ ਰੂਪ ਵਿੱਚ ਐਕਸਪਲੋਰ ਕਰ ਰਹੇ ਹੋ, ਉਹ ਸਹੀ ਵਿੱਚ ਪ੍ਰਸ਼ੰਸਾਯੋਗ ਹੈ। ਆਪਣੇ ਵੇਦਾਂ ਤੋਂ ਲੈ ਕੇ ਉਪਨਿਸ਼ਦਾਂ ਅਤੇ ਦੂਸਰੀਆਂ ਸੰਹਿਤਾਵਾਂ ਵਿੱਚ ਜੋ ਗਿਆਨ ਦਾ ਖਜ਼ਾਨਾ ਹੈ, ਉਸ ’ਤੇ ਤੁਸੀਂ ਐਮਪੀਰਿਕਲ ਸਟਡੀ ਨੂੰ ਵੀ ਪ੍ਰੋਤਸਾਹਿਤ ਕਰ ਰਹੇ ਹੋ। ਮੈਂ ਇਸ ਦੀ ਬਹੁਤ ਸ਼ਲਾਘਾ ਕਰਦਾ ਹਾਂ।

 

ਸਾਥੀਓ, 

 

ਇਸ ਸਾਲ ਭਾਰਤ ਆਜ਼ਾਦੀ ਦੇ 75ਵੇਂ ਸਾਲ ਵਿੱਚ ਪਰਵੇਸ਼ ਕਰਨ ਵਾਲਾ ਹੈ। IIT ਖੜਗਪੁਰ ਦੇ ਲਈ ਇਹ ਸਾਲ ਇਸ ਲਈ ਵੀ ਵਿਸ਼ੇਸ਼ ਹੈ ਕਿਉਂਕਿ ਇਹ ਸਥਾਨ, ਜਿੱਥੇ ਤੁਸੀਂ ਸਾਧਨਾ ਕਰਦੇ ਹੋ, ਜਿੱਥੇ ਤੁਸੀਂ ਜੀਵਨ ਨੂੰ ਨਵਾਂ ਆਯਾਮ ਦਿੰਦੇ ਹੋ। ਇਹ ਸਥਾਨ ਸੁਤੰਤਰਤਾ ਅੰਦੋਲਨ ਦੇ ਮਹਾਨ ਅਤੀਤ ਨਾਲ ਜੁੜਿਆ ਰਿਹਾ ਹੈ। ਇਹ ਭੂਮੀ ਅੰਦੋਲਨ ਦੇ ਯੁਵਾ ਸ਼ਹੀਦਾਂ ਦੀ, ਟੈਗੋਰ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਨੈਤਿਕਤਾ ਦੀ ਸਾਖੀ ਰਹੀ ਹੈ। ਮੇਰੀ ਤੁਹਾਨੂੰ ਤਾਕੀਦ ਹੈ ਕਿ ਬੀਤੇ ਵਰ੍ਹਿਆਂ ਵਿੱਚ ਜੋ 75 ਵੱਡੇ ਇਨੋਵੇਸ਼ਨ, ਵੱਡੇ ਸਮਾਧਾਨ ਆਈਆਈਟੀ ਖੜਗਪੁਰ ਤੋਂ ਨਿਕਲੇ ਹਨ,  ਉਨ੍ਹਾਂ ਦਾ ਸੰਕਲਨ ਕਰੋ। ਉਨ੍ਹਾਂ ਨੂੰ ਦੇਸ਼ ਅਤੇ ਦੁਨੀਆ ਤੱਕ ਪਹੁੰਚਾਓ। ਅਤੀਤ ਦੀਆਂ ਇਨ੍ਹਾਂ ਪ੍ਰੇਰਣਾਵਾਂ ਤੋਂ ਆਉਣ ਵਾਲੇ ਵਰ੍ਹਿਆਂ ਲਈ, ਦੇਸ਼ ਨੂੰ ਨਵਾਂ ਪ੍ਰੋਤਸਾਹਨ ਮਿਲੇਗਾ, ਨੌਜਵਾਨਾਂ ਨੂੰ ਨਵਾਂ ‍ਆਤਮਵਿਸ਼ਵਾਸ ਮਿਲੇਗਾ। ਤੁਸੀਂ ‍ਆਤਮਵਿਸ਼ਵਾਸ ਦੇ ਨਾਲ ਅੱਗੇ ਵਧਦੇ ਰਹੋਗੇ, ਦੇਸ਼ ਦੀਆਂ ਉਮੀਦਾਂ ਨੂੰ ਕਦੇ ਭੁਲੋਗੇ ਨਹੀਂ। ਦੇਸ਼ ਦੀਆਂ ਆਕਾਂਖਿਆਵਾਂ ਹੀ ਅੱਜ ਦਾ ਤੁਹਾਡਾ ਪ੍ਰਮਾਣ ਪੱਤਰ ਹੈ। ਇਹ ਪ੍ਰਮਾਣ ਪੱਤਰ ਦੀਵਾਰ ’ਤੇ ਟਿਕਾਉਣ ਦੇ ਲਈ ਜਾਂ ਕੈਰੀਅਰ ਲਈ ਸਿਰਫ਼ ਭੇਜਣ ਲਈ ਨਹੀਂ ਹੈ। ਇਹ ਜੋ ਤੁਹਾਨੂੰ ਅੱਜ ਸਰਟੀਫਿਕੇਟ ਮਿਲ ਰਿਹਾ ਹੈ। ਉਹ 130 ਕਰੋੜ ਦੇਸ਼ ਦੀਆਂ ਆਕਾਂਖਿਆਵਾਂ ਦਾ ਇੱਕ ਪ੍ਰਕਾਰ ਦਾ ਮੰਗ ਪੱਤਰ ਹੈ, ਵਿਸ਼ਵਾਸ ਪੱਤਰ ਹੈ, ਭਰੋਸਾ ਪੱਤਰ ਹੈ। ਮੈਂ ਤੁਹਾਨੂੰ ਅੱਜ ਦੇ ਇਸ ਸ਼ੁਭ ਮੌਕੇ ’ਤੇ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਹਾਡੇ ਮਾਤਾ–ਪਿਤਾ ਦੀ ਤੁਹਾਡੇ ਪ੍ਰਤੀ ਜੋ ਉਮੀਦ ਹੈ, ਤੁਹਾਡੇ ਅਧਿਆਪਕਾਂ ਨੇ ਜੋ ਤੁਹਾਡੇ ਲਈ ਮਿਹਨਤ ਕੀਤੀ ਹੈ। ਇਹ ਸਭ ਕੁਝ ਤੁਹਾਡੇ ਪੁਰੁਸ਼ਾਰਥ ਤੋਂ, ਤੁਹਾਡੇ ਸੁਪਨਿਆਂ ਤੋਂ, ਤੁਹਾਡੇ ਸੰਕਲਪ ਤੋਂ, ਤੁਹਾਡੀ ਯਾਤਰਾ ਤੋਂ ਤਸੱਲੀ ਪ੍ਰਾਪਤ ਕਰਨਗੇ।  ਇਸ ਉਮੀਦ ਦੇ ਨਾਲ ਬਹੁਤ–ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਧੰਨਵਾਦ !!

 

*****

 

ਡੀਐੱਸ/ਏਕੇਜੇ/ਡੀਕੇ



(Release ID: 1700322) Visitor Counter : 119