ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੂੰ ਡ੍ਰੋਨ ਵਰਤੋਂ ਦੀ ਪ੍ਰਵਾਨਗੀ ਦਿੱਤੀ ਗਈ ਏ


ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇ ਸਮਰਥਨ ਲਈ ਰਿਮੋਟ ਸੈਂਸਿੰਗ ਲਈ ਪ੍ਰਵਾਨਗੀ

Posted On: 19 FEB 2021 2:20PM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਭਾਰਤ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੂੰ ਸ਼ਰਤਾਂ ਦੀ ਛੋਟ ਨਾਲ ਰਿਮੋਟਲੀ ਪਾਇਲੇਟਡ ਏਅਰ ਕ੍ਰਾਫਟ ਸਿਸਟਮ (ਆਰ ਪੀ ਏ ਐੱਸ) ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਹੈ । ਇਹ ਪ੍ਰਵਾਨਗੀ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ (ਪੀ ਐੱਮ ਐਫ ਬੀ ਵਾਈ) ਤਹਿਤ ਗ੍ਰਾਮ ਪੰਚਾਇਤ ਪੱਧਰ ਤੇ ਝਾੜ ਦਾ ਪਤਾ ਲਾਉਣ ਲਈ ਦੇਸ਼ ਦੇ 100 ਜਿ਼ਲਿ੍ਹਆਂ ਦੇ ਖੇਤੀਬਾੜੀ ਖੇਤਰਾਂ ਵਿੱਚ ਰਿਮੋਟ ਸੈਂਸਿੰਗ ਡਾਟਾ ਇਕੱਠਾ ਕਰਨ ਲਈ ਖੇਤੀਬਾੜੀ ਅਤੇ ਸਿਕਾਨ ਭਲਾਈ ਮੰਤਾਲੇ ਨੂੰ ਡ੍ਰੋਨ ਤਾਇਨਾਤ ਕਰਨ ਲਈ ਦਿੱਤੀ ਗਈ ਹੈ ।

ਛੋਟ ਪ੍ਰਵਾਨਗੀ ਪੱਤਰ ਜਾਰੀ ਕਰਨ ਦੀ ਤਰੀਕ ਤੋਂ ਇੱਕ ਸਾਲ ਲਈ ਜਾਂ ਡਿਜੀਟਲ ਸਕਾਈ ਪਲੇਟਫਾਰਮ ਦੇ ਸੰਚਾਲਨ ਹੋਣ ਤੱਕ , ਜੋ ਵੀ ਪਹਿਲਾਂ ਹੋਵੇ , ਲਈ ਵੈਧਯ ਹੋਵੇਗੀ । ਫਿਰ ਵੀ ਇਹ ਛੋਟ ਕੇਲਵ ਉਸ ਵੇਲੇ ਹੀ ਵੈਧਯ ਹੋਵੇਗੀ ਜਦੋਂ ਸਾਰੀਆਂ ਸ਼ਰਤਾਂ ਅਤੇ ਸੀਮਾਵਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ । ਕਿਸੇ ਵੀ ਸ਼ਰਤ ਦੀ ਉਲੰਘਣਾ ਦੀ ਸੂਰਤ ਵਿੱਚ ਇਹ ਛੋਟ ਬਿਲਕੁਲ ਖਤਮ ਹੋ ਜਾਵੇਗੀ ਅਤੇ ਸੀ ਏ ਆਰ ਵਿੱਚਲੇ ਪੈਰ੍ਹਾ 18 ਅਨੁਸਾਰ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ ।

ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਲੇ ਨੂੰ ਰਿਮੋਟਲੀ ਪਾਇਲੇਟਡ ਏਅਰ ਕ੍ਰਾਫਟ ਸੰਚਾਲਨ ਲਈ ਹੇਠ ਲਿਖੀਆਂ ਸ਼ਰਤਾਂ ਅਤੇ ਸੀਮਾਵਾਂ ਦਾ ਪਾਲਣ ਕਰਨਾ ਹੋਵੇਗਾ ।



1. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੂੰ ਇਹ ਛੋਟ 5.6 , 6 , 7 , 8.4 , 9 , 11.1 (ਸੀ ਡੀ) , 11.2 (ਏ ਡੀ) 12.4 , 12.5 , 12.18 , 12.19 ਅਤੇ ਸੀ ਏ ਆਰ ਦੇ 15.3 ਦੇ ਸੈਕਸ਼ਨ 3 , ਸੀਰੀਜ਼ ਐਕਸ , ਭਾਗ ਪਹਿਲਾ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਹਵਾਈ ਜਹਾਜ਼ ਨਿਯਮਾਂ 193 ਦੇ ਨਿਯਮ 15 ਏ ਅਧੀਨ ਦਿੱਤੀ ਗਈ ਹੈ ।

2. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ (1) ਸਥਾਨਕ ਪ੍ਰਸ਼ਾਸਨ (2) ਰੱਖਿਆ ਮੰਤਰਾਲਾ (3) ਗ੍ਰਹਿ ਮੰਤਰਾਲਾ (4) ਭਾਰਤੀ ਹਵਾਈ ਸੈਨਾ ਤੋਂ ਏਅਰ ਡਿਫੈਂਸ ਕਲੀਅਰੈਂਸ ਅਤੇ (5) ਭਾਰਤ ਦੀ ਏਅਰ ਪੋਰਟ ਅਥਾਰਟੀ ਤੋਂ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰੇਗਾ । ਇਹ ਸਾਰੀਆਂ ਪ੍ਰਵਾਨਗੀਆਂ ਰਿਮੋਟਲੀ ਪਾਇਲੇਟਿਡ ਏਅਰ ਕ੍ਰਾਫਟ ਸਿਸਟਮ (ਆਰ ਪੀ ਏ ਐੱਸ) ਦੇ ਸੰਚਾਲਨ ਤੋਂ ਪਹਿਲਾਂ ਪ੍ਰਾਪਤ ਕਰਨੀਆਂ ਹੋਣਗੀਆਂ ।

3. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਕੇਵਲ ਉਨ੍ਹਾਂ ਵਿਸ਼ੇਸ਼ ਆਰ ਪੀ ਐੱਸ ਮਾਡਲਸ ਦਾ ਸੰਚਾਲਨ ਕਰੇਗਾ , ਜਿਨ੍ਹਾਂ ਨੂੰ ਐੱਸ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰਸ (ਐੱਸ ਓ ਪੀਸ) ਹਵਾਲਾ ਨੰਬਰ 9119 (ਪੀ ਐੱਮ ਐੱਫ ਬੀ ਵਾਈ) ਆਈ ਐੱਸ ਓ ਪੀ 01 ਰਿਵੀਜ਼ਨ ਨੰਬਰ ਓ ਆਫ ਡਬਲਿਊ ਆਰ ਐੱਮ ਐੱਸ , ਐੱਸ ਓ ਪੀ ਹਵਾਲਾ ਨੰਬਰ 9119 (ਪੀ ਐੱਮ ਐੱਫ ਬੀ ਵਾਈ) ਆਈ ਐੱਸ ਓ ਪੀ / 01 ਰਿਵੀਜ਼ਨ ਨੰਬਰ ਓ ਆਫ਼ ਐੱਗਰੋਟੈੱਕ ਅਤੇ ਐੱਸ ਓ ਪੀ ਹਵਾਲਾ ਨੰਬਰ 9119 (ਪੀ ਐੱਮ ਐੱਫ ਬੀ ਵਾਈ) ਐੱਸ ਓ ਪੀ / 01 ਹਵਾਲਾ ਨੰਬਰ ਓ ਆਫ਼ ਏ ਐੱਮ ਐੱਨ ਈ ਐੱਕਸ ਵਿੱਚ ਮਨਜ਼ੂਰੀ ਦਿੱਤੀ ਗਈ ਹੈ । ਸੰਚਾਲਨ ਉੱਪਰ ਦੱਸੇ ਐੱਸ ਓ ਪੀਸ ਅਨੁਸਾਰ ਕੀਤਾ ਜਾਵੇਗਾ । ਆਰ ਪੀ ਏ ਐੱਸ ਦੀ ਭਾਰਤ ਸਰਕਾਰ ਕੋਲ ਸਵੈਇੱਛਤ ਘੋਸ਼ਣਾ ਕਰਨੀ ਹੋਵੇਗੀ ਅਤੇ ਜਾਰੀ ਵੈਧਯ ਡ੍ਰੋਨ ਅਕਨਾਲੇਜਮੈਂਟ ਨੰਬਰ (ਡੀ ਏ ਐੱਨ) ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਰੱਖੇ ਗਏ ਫਲੀਟ ਵੇਰਵੇ ਵੀ ਦੱਸਣੇ ਹੋਣਗੇ । ਐੱਸ ਓ ਪੀ ਜਾਂ ਮਾਡਲ ਜਾਂ ਵਰਤੋਂ ਵਿੱਚ ਕੋਈ ਵੀ ਪਰਿਵਰਤਨ / ਤਰਮੀਮ / ਸੋਧ ਜੋ ਐੱਸ ਓ ਪੀ ਜਾਂ ਮਾਡਲ ਜਾਂ ਵਰਤੋਂ ਕਰਨ ਲਈ ਕੀਤੀ ਜਾਵੇਗੀ , ਨੂੰ ਐੱਸ ਓ ਪੀ ਵਿੱਚ ਸ਼ਾਮਲ ਕਰਨਾ ਹੋਵੇਗਾ ਅਤੇ ਡੀ ਜੀ ਸੀ ਏ ਨੂੰ ਪ੍ਰਵਾਨਗੀ ਲਈ ਭੇਜਣਾ ਹੋਵੇਗਾ ।

4. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਯਕੀਨੀ ਬਣਾਵੇਗਾ ਕਿ ਕੇਵਲ ਤਜ਼ਰਬਾਕਾਰ ਤੇ ਸਿੱਖਿਅਤ ਕਰਮਚਾਰੀ ਹੀ ਆਰ ਪੀ ਏ ਐੱਸ ਦਾ ਸੰਚਾਲਨ ਕਰੇ , ਹੋਰ ਖੇਤੀਬਾੜੀ ਤੇ ਕਿਸਾਨ ਭਲਾਈ ਭਲਾਈ ਮੰਤਰਾਲਾ ਯਕੀਨੀ ਬਣਾਵੇਗਾ ਕਿ ਮਨਜ਼ੂਰ ਐੱਫ ਟੀ ਓਜ਼ / ਆਰ ਪੀ ਟੀ ਓਜ਼ ਦੁਆਰਾ ਸਿੱਖਿਅਤ ਫਲਾਈਟ ਕ੍ਰਿਊ ਹੀ ਹੋਵੇ ।

ਬੀ ਸੀ ਸੀ ਆਈ ਇਹ ਯਕੀਨੀ ਬਣਾਵੇਗਾ ਕਿ ਕੇਵਲ ਸਿੱਖਿਅਤ 1 ਤਜ਼ਰਬੇਕਾਰ ਬੋਨਾਫਾਈਡ ਪ੍ਰਸੋਨਲ ਹੀ ਮਨਜ਼ੂਰ ਐੱਸ ਓ ਪੀ ਤੇ ਅਧਾਰਿਤ ਆਰ ਪੀ ਏ ਐੱਸ ਦਾ ਸੰਚਾਲਨ ਕਰੇਗਾ । ਬਾਅਦ ਵਿੱਚ ਆਰ ਪੀ ਏ ਐੱਸ ਅਪਰੇਟਰ ਇਹ ਯਕੀਨੀ ਬਣਾਵੇਗਾ ਕਿ ਰਿਮੋਟ ਫਲਾਈਟ ਕ੍ਰਿਊ ਨੂੰ ਮਨਜ਼ੂਰਸ਼ੁਦਾ ਐੱਫ ਟੀ ਓਸ ੇ ਆਰ ਪੀ ਟੀ ਓਸ ਰਾਹੀਂ ਸਿੱਖਿਅਤ ਕੀਤਾ ਜਾਵੇ ।

5. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਯਕੀਨੀ ਬਣਾਵੇਗਾ ਕਿ ਆਰ ਪੀ ਏ ਐੱਸ ਆਰ ਪੀ ਐੱਸ ਕੰਮ ਕਰਨ ਦੀ ਸਥਿਤੀ ਵਿੱਚ ਹੈ ਅਤੇ ਮਨਜ਼ੂਰ ਐੱਸ ਓ ਪੀ ਅਨੁਸਾਰ ਉਸਦਾ ਰੱਖ ਰਖਾਅ ਕੀਤਾ ਗਿਆ ਹੈ ਅਤੇ ਖਰਾਬੀ (ਉਪਕਰਨ ਦੇ ਵਿਗਾੜ) ਕਾਰਨ ਕਿਸੇ ਵੀ ਹੋਣ ਵਾਲੀ ਘਟਨਾ ਲਈ ਜਿ਼ੰਮੇਵਾਰ ਹੋਵੇਗਾ ।

6. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਹਰੇਕ ਆਰ ਪੀ ਏ ਉਡਾਣ ਨੂੰ ਦਰਜ ਕਰੇਗਾ ਅਤੇ ਡੀ ਜੀ ਸੀ ਏ ਵੱਲੋਂ ਮੰਗਣ ਤੇ ਇਹ ਰਿਕਾਰਡ ਉਪਲਬਧ ਕੀਤਾ ਜਾਵੇਗਾ ।

7. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਏਰੀਅਲ , ਫੋਟੋਗ੍ਰਾਫੀ ਸਬੰਧੀ ਜ਼ਰੂਰੀ ਮਨਜ਼ੂਰੀ ਡਾਇਰੈਕਟੋਰੇਟ ਆਫ਼ ਰੈਗੂਲੇਸ਼ਨਸ ਐਂਡ ਇਨਫਰਮੇਸ਼ਨ , ਡੀ ਜੀ ਸੀ ਏ ਜਾਂ ਰੱਖਿਆ ਮੰਤਰਾਲਾ (ਜੋ ਵੀ ਲਾਗੂ ਹੁੰਦਾ ਹੋਵੇ) ਤੋਂ ਲਵੇਗਾ । ਫੋਟੋਗ੍ਰਾਫਸ ਵੀਡੀਓਗ੍ਰਾਫਸ , ਜੋ ਆਰ ਪੀ ਏ ਐੱਸ ਰਾਹੀਂ ਲਏ ਜਾਣਗੇ , ਉਹ ਕੇਵਲ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਵਰਤੇਗਾ । ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਆਰ ਪੀ ਏ ਐੱਸ ਦੀ ਰੱਖਿਆ ਤੇ ਸੁਰੱਖਿਆ ਅਤੇ ਆਰ ਪੀ ਐੱਸ ਰਾਹੀਂ ਇਕੱਤਰ ਡਾਟਾ ਲਈ ਜਿ਼ੰਮੇਵਾਰ ਹੋਵੇਗਾ ।

8. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਯਕੀਨੀ ਬਣਾਵੇਗਾ ਕਿ ਆਰ ਪੀ ਏ ਐੱਸ ਜਿਊਂ ਹੀ ਡਿਜੀਟਲ ਸਕਾਈ ਪਲੇਟਫਾਰਮ ਸੰਚਾਲਿਤ ਹੁੰਦਾ ਹੈ , ਐੱਨ ਪੀ ਐੱਨ ਟੀ ਦੀ ਪਾਲਣਾਯੋਗ ਹੋਵੇ (ਕਿਊ ਸੀ ਆਈ ਵੱਲੋਂ ਪ੍ਰਮਾਣਿਤ) ।

9. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਯਕੀਨੀ ਬਣਾਵੇਗਾ ਕਿ ਸੰਚਾਲਿਤ ਹਰੇਕ ਆਰ ਪੀ ਐੱਸ ਤੇ ਅੱਗ ਰੋਕੂ ਪਛਾਣ ਪਲੇਟ ਜਿਸ ਉੱਪਰ ਸਾਫ਼ ਸਾਫ਼ ਓ ਏ ਐੱਨ , ਡੀ ਏ ਐੱਨ ਅਤੇ ਆਰ ਪੀ ਏ ਐੱਸ ਦਾ ਮਾਡਲ ਨੰਬਰ ਲਿਖਿਆ ਹੋਵੇ ।

10। ਆਰ ਪੀ ਐੱਸ ਦਾ ਸੰਚਾਲਨ ਦਿਨ ਦੀ ਰੌਸ਼ਨੀ ( ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ) ਅਤੇ ਕੇਵਲ ਬਿਨ੍ਹਾਂ ਕਾਬੂ ਪੁਲਾੜ ਵਿੱਚ ਵਿਜ਼ੁਅਲ ਲਾਈਨ ਆਫ਼ ਸਾਈਟ ਅਨੁਸਾਰ ਅਤੇ ਵੱਧ ਤੋਂ ਵੱਧ 200 ਫੁੱਟ (ਏ ਜੀ ਐੱਲ) ਦੀ ਉਚਾਈ ਤੱਕ ਸੀਮਿਤ ਹੋਵੇਗਾ ।

11। ਆਰ ਪੀ ਏ ਐੱਸ ਦਾ ਸੀ ਏ ਆਰ ਦੀਆਂ ਵਿਵਸਥਾਵਾਂ ਅਨੁਸਾਰ ਹਵਾਈ ਅੱਡੇ ਦੇ ਖੇਤਰ ਵਿੱਚ ਸੰਚਾਲਨ ਨਹੀਂ ਹੋਵੇਗਾ । ਜੇਕਰ ਹਵਾਈ ਅੱਡੇ ਨੇੜੇ ਸੰਚਾਲਨ ਦੀ ਜ਼ਰੂਰਤ ਪੈਂਦੀ ਹੈ ਤਾਂ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ ਏ ਆਈ ਤੋਂ ) ਆਰ ਪੀ ਏ ਐੱਸ ਦੇ ਸੰਚਾਲਨ ਦੇ ਖੇਤਰ ਅਤੇ ਸਮੇਂ ਸਬੰਧੀ ਅਗਾਂਊਂ ਮਨਜ਼ੂਰੀ ਲੈਣੀ ਹੋਵੇਗੀ ।

12. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਯਕੀਨੀ ਬਣਾਵੇਗਾ ਕਿ ਆਰ ਪੀ ਏ ਐੱਸ ਦੀ ਉਡਾਣ ਦੌਰਾਨ ਕਿਸੇ ਵੀ ਵਸਤੂ ਨੂੰ ਡਿਸਚਾਰਜ ਜਾਂ ਹੇਠਾਂ ਨਹੀਂ ਸੁੱਟਿਆ ਜਾਵੇਗਾ । ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਇਹ ਵੀ ਯਕੀਨੀ ਬਣਾਵੇਗਾ ਕਿ ਘਾਤਕ ਸਮੱਗਰੀ ਜਾਂ ਵੇਰੀਏਬਲ ਪੇਅ ਲੋਡ ਕਿਸੇ ਵੀ ਹਾਲਤ , ਸਿਵਾਏ ਪ੍ਰਵਾਨਿਤ ਕੀਟਨਾਸ਼ਕਾਂ ਤੋਂ, ਵਰਤੋਂ ਵੇਲੇ ਨਾਲ ਨਹੀਂ ਲਿਜਾਏ ਜਾਣਗੇ ।

13. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਯਕੀਨੀ ਬਣਾਵੇਗਾ ਕਿ ਸਪ੍ਰੇਅ ਦੌਰਾਨ ਗ਼ੈਰ ਜ਼ਰੂਰੀ ਵਿਅਕਤੀਆਂ ਨੂੰ ਸੰਚਾਲਨ ਖੇਤਰ ਦੇ ਘੇਰੇ ਅੰਦਰ ਆਉਣ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਇਸ ਚਿੱਠੀ ਅਤੇ ਮਨਜ਼ੂਰ ਐੱਸ ਓ ਪੀ ਦੀਆਂ ਸ਼ਰਤਾਂ (ਖ਼ਾਸ ਤੌਰ ਤੇ ਹਵਾ ਸ਼ਰਤਾਂ) ਦੀ ਸੁਰੱਖਿਆ ਸੁਨਿਸ਼ਚਿਤ ਕਰਕੇ ਪਾਲਣਾ ਕੀਤੀ ਜਾਵੇ ।

14. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਅਪਰੇਟਰ ਜਾਇਦਾਦ ਅਤੇ ਜਨਤਾ ਦੀ ਨਿੱਜਤਾ ਰੱਖਿਆ ਤੇ ਸੁਰੱਖਿਆ ਨੂੰ ਯਕੀਨੀ ਬਣਾਏਗਾ । ਹੋਰ ਕਿਸੇ ਵੀ ਵਾਪਰਨ ਵਾਲੀ ਘਟਨਾ ਲਈ ਵਿੱਚ ਡੀ ਜੀ ਸੀ ਏ ਜਿ਼ੰਮੇਵਾਰ ਨਹੀਂ ਹੋਵੇਗਾ ।

15. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਇਹ ਯਕੀਨੀ ਬਣਾਵੇਗਾ ਕਿ ਆਰ ਪੀ ਏ ਐੱਸ ਕਿਸੇ ਵਿਅਕਤੀ ਜਾਂ ਜਾਇਦਾਦ ਨੂੰ ਖ਼ਤਰਾ ਪਹੁੰਚਾਉਣ ਦੇ ਤਰੀਕੇ ਨਾਲ ਨਾ ਉਡਾਇਆ ਜਾਵੇ । ਉਪਕਰਨ ਨਾਲ ਸਰੀਰਕ ਸੰਪਰਕ ਹੋਣ ਕਰਕੇ ਕਿਸੇ ਵੀ ਵਿਅਕਤੀ ਨੂੰ ਸੱਟ ਲੱਗਣ ਦੇ ਕੇਸ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਮੈਡੀਕੋ ਲੀਗਲ ਮੁੱਦਿਆਂ ਲਈ ਜਿ਼ੰਮੇਵਾਰ ਹੋਣਗੇ । ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ  ਇਹ ਵੀ ਯਕੀਨੀ ਬਣਾਵੇਗਾ ਕਿ ਬੀਮਾ ਨੀਤੀ ਵੀ ਵੈਧਯ ਰਹੇ ਅਤੇ ਹਾਦਸਾ , ਆਰ ਪੀ ਐੱਸ ਸੰਚਾਲਨ ਦੌਰਾਨ ਕਿਸੇ ਵੀ ਘਟਨਾ , ਦੇ ਸਿੱਟੇ ਵਜੋਂ ਤੀਜੀ ਧਿਰ ਨੂੰ ਹੋਣ ਵਾਲੇ ਨੁਕਸਾਨ ਲਈ ਬੀਮਾ ਕਵਰ ਵੀ ਕਾਫੀ ਹੋਵੇ ।

16. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਸਬੰਧਤ ਮੰਤਰਾਲਿਆਂ ੇ ਅਥਾਰਟੀਜ਼ ਦੀ ਮਨਜ਼ੂਰੀ ਤੋਂ ਬਿਨ੍ਹਾਂ ਸੀ ਏ ਆਰ ਸੈਕਸ਼ਨ 3 , ਕੜੀ 10 , ਪਾਰਟ 1 ਦੇ ਪੈਰ੍ਹਾ 13।1 ਵਿੱਚ ਦਿੱਤੇ ਗਏ ਨੋ ਫਲਾਈ ਜ਼ੋਨ ਵਿੱਚ ਆਰ ਪੀ ਏ ਐੱਸ ਦਾ ਸੰਚਾਲਨ ਨਹੀਂ ਕਰੇਗਾ ।

17. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਇਨ੍ਹਾਂ ਸੰਚਾਲਨਾਂ ਕਰਕੇ ਪੈਦਾ ਹੋਣ ਵਾਲੇ ਮੁੱਦਿਆਂ ਜਾਂ ਕਾਨੂੰਨੀ ਕੇਸਾਂ ਤੋਂ ਡੀ ਜੀ ਸੀ ਏ ਨੂੰ ਮੁਆਵਜ਼ਾ ਦੇਵੇਗਾ ।

18। ਇਹ ਪੱਤਰ ਰਿਮੋਟਲੀ ਏਅਰ ਪਾਈਲੇਟਡ ਏਅਰ ਕ੍ਰਾਫਟ ਸਿਸਟਮ ਬਾਰੇ ਬਣਾਏ ਗਏ ਐੱਸ ਓ ਪੀ ਜਾਂ ਹੋਰ ਸਰਕਾਰੀ ਏਜੰਸੀਆਂ ਅਤੇ ਬਾਈ ਲਾਜ਼ ਦੀਆਂ ਰੋਕਾਂ ਨੂੰ ਅਣਡਿੱਠ ਨਹੀਂ ਕਰੇਗਾ ।

19। ਸੰਚਾਲਨ ਦੇ ਕਿਸੇ ਵੀ ਪੜਾਅ ਦੌਰਾਨ ਘਟਨਾ ੇ ਦੁਰਘਟਨਾ ਦੇ ਕੇਸ ਵਿੱਚ ਅਪਰੇਟਰ ਡੀ ਜੀ ਸੀ ਏ ਦੇ ਏਅਰ ਸੇਫਟੀ ਡਾਇਰੈਕਟੋਰੇਟ ਨੂੰ ਅਜਿਹੀ ਘਟਨਾ ਰਿਪੋਰਟ ਦੇਵੇਗਾ ।

ਆਰ ਜੇ / ਐੱਨ ਜੀ



(Release ID: 1699511) Visitor Counter : 144