ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਅਸਾਮ ਵਿੱਚ 18 ਫਰਵਰੀ ਨੂੰ ‘ਮਹਾਬਾਹੁ-ਬ੍ਰਹਮਪੁੱਤਰ’ ਲਾਂਚ ਕਰਨਗੇ ਅਤੇ ਦੋ ਪੁਲ਼ਾਂ ਦਾ ਨੀਂਹ ਪੱਥਰ ਰੱਖਣਗੇ

Posted On: 16 FEB 2021 8:30PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 18 ਫਰਵਰੀ 2021 ਨੂੰ ਅਸਾਮ ਵਿੱਚ ਮਹਾਬਾਹੁ-ਬ੍ਰਹਮਪੁੱਤਰਦੀ ਸ਼ੁਰੂਆਤ ਕਰਨਗੇ, ਧੁਬਰੀ ਫੂਲਬਾੜੀ ਪੁਲ਼ ਦਾ ਨੀਂਹ ਪੱਥਰ ਰੱਖਣਗੇ ਅਤੇ ਮਜੁਲੀ ਪੁਲ਼ ਦੇ ਨਿਰਮਾਣ ਲਈ ਦੁਪਹਿਰ 12 ਵਜੇ ਭੂਮੀ ਪੂਜਨ ਕਰਨਗੇ। ਇਸ ਅਵਸਰ ਤੇ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ; ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਅਸਾਮ ਦੇ ਮੁੱਖ ਮੰਤਰੀ ਹਾਜ਼ਰ ਰਹਿਣਗੇ

 

ਮਹਾਬਾਹੁ-ਬ੍ਰਹਮਪੁੱਤਰ

 

ਮਹਾਬਾਹੁ-ਬ੍ਰਹਮਪੁੱਤਰ ਦੀ ਸ਼ੁਰੂਆਤ ਨਾਲ ਨੀਮਾਟੀ-ਮਜੁਲੀ ਦ੍ਵੀਪ, ਉੱਤਰੀ ਗੁਵਾਹਾਟੀ-ਦੱਖਣੀ ਗੁਵਾਹਾਟੀ ਅਤੇ ਧੁਬਰੀ-ਹਾਟਸਿੰਗੀਮਾਰੀ ਦੇ ਦਰਮਿਆਨ ਰੋ-ਪੈਕਸ ਵੈਸਲ ਅਪਰੇਸ਼ਨ ਦਾ ਉਦਘਾਟਨ ਕੀਤਾ ਜਾਵੇਗਾ; ਜੋਗੀਘੋਪਾ ਵਿੱਚ ਇਨਲੈਂਡ ਵਾਟਰ ਟ੍ਰਾਂਸਪੋਰਟ (ਆਈਡਬਲਿਊਟੀ) ਟਰਮੀਨਲ ਦੇ ਨੀਂਹ ਪੱਥਰ ਅਤੇ ਬ੍ਰਹਮਪੁੱਤਰ ਨਦੀ ਤੇ ਵਿਭਿੰਨ ਟੂਰਿਸਟ ਜੈਟੀਜ਼ ਅਤੇ ਈਜ਼ ਆਵ੍ ਡੂਇੰਗ-ਬਿਜ਼ਨਸ ਲਈ ਡਿਜੀਟਲ ਸਮਾਧਾਨ ਦੀ ਸ਼ੁਰੂਆਤ ਹੋਵੇਗੀ ਪ੍ਰੋਗਰਾਮ ਦਾ ਉਦੇਸ਼ ਭਾਰਤ ਦੇ ਪੂਰਬੀ ਹਿੱਸਿਆਂ ਵਿੱਚ ਨਿਰਵਿਘਨ ਕਨੈਕਟੀਵਿਟੀ ਪ੍ਰਦਾਨ ਕਰਨਾ ਹੈ ਅਤੇ ਇਸ ਵਿੱਚ ਬ੍ਰਹਮਪੁੱਤਰ ਅਤੇ ਬਰਾਕ ਨਦੀ ਦੇ ਆਸਪਾਸ ਰਹਿਣ ਵਾਲੇ ਲੋਕਾਂ ਲਈ ਕਈ ਵਿਕਾਸ ਗਤੀਵਿਧੀਆਂ ਸ਼ਾਮਲ ਹਨ।

 

ਰੋ-ਪੈਕਸ ਸੇਵਾਵਾਂ ਤਟਾਂ ਦੇ ਦਰਮਿਆਨ ਸੰਪਰਕ ਪ੍ਰਦਾਨ ਕਰਕੇ ਯਾਤਰਾ ਦੇ ਸਮੇਂ ਨੂੰ ਘੱਟ ਕਰਨ ਵਿੱਚ ਮਦਦ ਕਰਨਗੀਆਂ ਅਤੇ ਇਸ ਪ੍ਰਕਾਰ ਸੜਕ ਮਾਰਗ ਰਾਹੀਂ ਯਾਤਰਾ ਦੀ ਦੂਰੀ ਘੱਟ ਹੋ ਸਕੇਗੀ ਨੇਮਾਟੀ ਅਤੇ ਮਜੁਲੀ ਦੇ ਦਰਮਿਆਨ ਰੋ-ਪੈਕਸ ਅਪਰੇਸ਼ਨ ਨਾਲ ਇਸ ਵੇਲੇ ਵਾਹਨਾਂ ਦੁਆਰਾ ਤੈਅ ਕੀਤੀ ਜਾ ਰਹੀ 420 ਕਿਲੋਮੀਟਰ ਦੀ ਕੁੱਲ ਦੂਰੀ ਘੱਟ ਹੋ ਕੇ ਕੇਵਲ 12 ਕਿਲੋਮੀਟਰ ਰਹਿ ਜਾਵੇਗੀ, ਜਿਸ ਸਦਕਾ ਖੇਤਰ ਦੇ ਲਘੂ ਉਦਯੋਗਾਂ ਦੀ ਰਸਦ ਤੇ ਕਾਫ਼ੀ ਪ੍ਰਭਾਵ ਪਵੇਗਾ। ਦੋ ਸਵਦੇਸ਼ੀ ਰੋ-ਪੈਕਸ ਜ਼ਹਾਜ਼, ਐੱਮ.ਵੀ. ਰਾਣੀ ਗਾਇਦਿੰਲਿਊ ਅਤੇ ਐੱਮ.ਵੀ. ਸਚਿਨ ਦੇਵ ਬਰਮਨ, ਸ਼ੁਰੂ ਹੋਣਗੇ। ਰੋ-ਪੈਕਸ ਜ਼ਹਾਜ਼ ਐੱਮ.ਵੀ. ਜੇ.ਐੱਫ.ਆਰ. ਜੈਕਬ ਦੇ ਸ਼ੁਰੂ ਹੋਣ ਨਾਲ ਉੱਤਰੀ ਅਤੇ ਦੱਖਣੀ ਗੁਵਾਹਾਟੀ ਦੇ ਦਰਮਿਆਨ ਲਗਭਗ 40 ਕਿਲੋਮੀਟਰ ਦੀ ਦੂਰੀ ਕੇਵਲ 3 ਕਿਲੋਮੀਟਰ ਰਹਿ ਜਾਵੇਗੀਧੁਬਰੀ ਅਤੇ ਹਾਟਸਿੰਗੀਮਾਰੀ ਦਰਮਿਆਨ ਐੱਮ.ਵੀ. ਬੋਬ ਖਾਤਿੰਗ 220 ਕਿਲੋਮੀਟਰ ਦੀ ਯਾਤਰਾ ਦੂਰੀ ਨੂੰ ਘੱਟ ਕਰਕੇ 28 ਕਿਲੋਮੀਟਰ ਕਰ ਦੇਵੇਗਾ। ਇਸ ਪ੍ਰਕਾਰ ਯਾਤਰਾ ਦੂਰੀ ਤੈਅ ਕਰਨ ਵਿੱਚ ਸਮੇਂ ਦੀ ਭਾਰੀ ਬੱਚਤ ਹੋਵੇਗੀ।

 

ਪ੍ਰੋਗਰਾਮ ਵਿੱਚ ਚਾਰ ਸਥਾਨਾਂ ਨੇਮਾਟੀ, ਬਿਸ਼ਵਨਾਥ ਘਾਟ, ਪਾਂਡੁ ਅਤੇ ਜੋਗੀਘੋਪਾ ਤੇ ਟੂਰਿਜ਼ਮ ਮੰਤਰਾਲਾ ਦੀ 9.41 ਕਰੋੜ ਰੁਪਏ ਦੀ ਸਹਾਇਤਾ ਨਾਲ ਟੂਰਿਸਟ ਜੈਟੀਜ਼ ਦੇ ਨਿਰਮਾਣ ਲਈ ਨੀਂਹ ਪੱਥਰ ਵੀ ਸ਼ਾਮਲ ਹੈ। ਇਹ ਜੈਟੀਜ਼ ਰਿਵਰ ਕਰੂਜ਼ ਟੂਰਿਜ਼ਮ ਨੂੰ ਹੁਲਾਰਾ ਦੇਣਗੀਆਂ, ਸਥਾਨਕ ਰੋਜ਼ਗਾਰ ਪੈਦਾ ਕਰਨਗੀਆਂ ਅਤੇ ਸਥਾਨਕ ਵਪਾਰ ਵਿੱਚ ਵਾਧਾ ਕਰਨਗੀਆਂ।

 

ਪ੍ਰੋਗਰਾਮ ਦੇ ਤਹਿਤ ਜੋਗੀਘੋਪਾ ਵਿੱਚ ਇੱਕ ਸਥਾਈ ਇਨਲੈਂਡ ਵਾਟਰ ਟਰਾਂਸਪੋਰਟ ਟਰਮੀਨਲ ਵੀ ਬਣਾਇਆ ਜਾਵੇਗਾ, ਜੋ ਜੋਗੀਘੋਪਾ ਵਿੱਚ ਆਉਣ ਵਾਲੇ ਮਲਟੀ-ਮਾਡਲ ਲੌਜਿਸਟਿਕ ਪਾਰਕ ਨਾਲ ਵੀ ਜੁੜੇਗਾ। ਇਹ ਟਰਮੀਨਲ ਕੋਲਕਾਤਾ ਅਤੇ ਹਲਦੀਆ ਦੇ ਵੱਲ ਸਿਲੀਗੁੜੀ ਕੌਰੀਡੋਰ ਤੇ ਆਵਾਜਾਈ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। ਇਹ ਵਿਭਿੰਨ ਉੱਤਰੀ ਪੂਰਬੀ ਰਾਜਾਂ ਜਿਵੇਂ ਮੇਘਾਲਿਆ ਤੇ ਤ੍ਰਿਪੁਰਾ ਅਤੇ ਭੁਟਾਨ ਤੇ ਬੰਗਲਾਦੇਸ਼ ਦੇ ਲਈ ਹੜ੍ਹ ਦੇ ਮੌਸਮ ਦੇ ਦੌਰਾਨ ਵੀ ਕਾਰਗੋ ਦੀ ਨਿਰਵਿਘਨ ਆਵਾਜਾਈ ਦੀ ਸੁਵਿਧਾ ਪ੍ਰਦਾਨ ਕਰੇਗਾ।

 

ਪ੍ਰਧਾਨ ਮੰਤਰੀ ਈਜ਼ ਆਵ੍ ਡੂਇੰਗ ਬਿਜ਼ਨਸ ਨੂੰ ਅੱਗੇ ਵਧਾਉਣ ਦੇ ਲਈ ਦੋ ਈ-ਪੋਰਟਲ ਵੀ ਲਾਂਚ ਕਰਨਗੇ। ਕਾਰ-ਡੀ (ਕਾਰਗੋ ਡੇਟਾ) ਪੋਰਟਲ ਰੀਅਲ ਟਾਈਮ ਦੇ ਅਧਾਰ ਤੇ ਕਾਰਗੋ ਅਤੇ ਕਰੂਜ਼ ਡੇਟਾ ਨੂੰ ਮਿਲਾਏਗਾਪਾਨੀ- PANI (ਪੋਰਟਲ ਫਾਰ ਅਸੈੱਟ ਐਂਡ ਨੇਵੀਗੇਸ਼ਨ ਇਨ‍ਫਾਰਮੇਸ਼ਨ) ਰੀਵਰ ਨੈਵੀਗੇਸ਼ਨ ਅਤੇ ਇਨਫ੍ਰਾਸਟ੍ਰਕਚਰ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਇੱਕ ਹੀ ਜਗ੍ਹਾ ਤੇ ਸਮਾਧਾਨ ਪ੍ਰਦਾਨ ਕਰਨ ਦੇ ਰੂਪ ਵਿੱਚ ਕਾਰਜ ਕਰੇਗਾ।

 

ਧੁਬਰੀ ਫੂਲਬਾੜੀ ਪੁਲ਼

 

ਪ੍ਰਧਾਨ ਮੰਤਰੀ ਧੁਬਰੀ (ਉੱਤਰੀ ਤਟ) ਅਤੇ ਫੂਲਬਾੜੀ ( ਦੱਖਣੀ ਤਟ) ਦੇ ਦਰਮਿਆਨ ਬ੍ਰਹਮਪੁੱਤਰ ਤੇ ਚਾਰ ਲੇਨ ਦੇ ਪੁਲ਼ ਦਾ ਨੀਂਹ ਪੱਥਰ ਰੱਖਣਗੇ ਪ੍ਰਸਤਾਵਿਤ ਪੁਲ਼ ਐੱਨਐੱਚ-127ਬੀ ਤੇ ਸਥਿਤ ਹੋਵੇਗਾ, ਜੋ ਐੱਨਐੱਚ-27 (ਈਸਟ-ਵੈਸਟ ਕੌਰੀਡੋਰ) ਤੇ ਸ਼੍ਰੀਰਾਮਪੁਰ ਤੋਂ ਨਿਕਲਦਾ ਹੈ, ਅਤੇ ਮੇਘਾਲਿਆ ਰਾਜ ਵਿੱਚ ਐੱਨਐੱਚ-106 ਤੇ ਨੋਂਗਸਟਾਈਨ ਤੇ ਸਮਾਪਤ ਹੁੰਦਾ ਹੈ। ਇਹ ਅਸਾਮ ਵਿੱਚ ਧੁਬਰੀ ਨੂੰ ਮੇਘਾਲਿਆ ਦੇ ਫੂਲਬਾੜੀ, ਤੂਰਾ, ਰੋਂਗ੍ਰਾਮ ਅਤੇ ਰੋਂਗਜੈਂਗ ਨਾਲ ਜੋੜੇਗਾ।

 

ਲਗਭਗ 4997 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਇਹ ਪੁਲ਼ ਅਸਾਮ ਅਤੇ ਮੇਘਾਲਿਆ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰੇਗਾ, ਜੋ ਨਦੀ ਦੇ ਦੋਨੋਂ ਕਿਨਾਰਿਆਂ ਦੇ ਦਰਮਿਆਨ ਯਾਤਰਾ ਕਰਨ ਦੇ ਲਈ ਫੈਰੀ ਸੇਵਾਵਾਂ ਤੇ ਨਿਰਭਰ ਸਨਇਹ ਸੜਕ ਨਾਲ ਤੈਅ ਕੀਤੀ ਜਾਣ ਵਾਲੀ 205 ਕਿਲੋਮੀਟਰ ਦੀ ਦੂਰੀ ਨੂੰ ਘਟ ਕਰਕੇ 19 ਕਿਲੋਮੀਟਰ ਕਰ ਦੇਵੇਗਾ, ਜੋ ਪੁਲ਼ ਦੀ ਕੁੱਲ ਲੰਬਾਈ ਹੈ

 

ਮਜੁਲੀ ਪੁਲ਼

 

ਪ੍ਰਧਾਨ ਮੰਤਰੀ ਮਜੁਲੀ (ਉੱਤਰੀ ਤਟ) ਅਤੇ ਜੋਰਹਾਟ (ਦੱਖਣੀ ਤਟ) ਦੇ ਦਰਮਿਆਨ ਬ੍ਰਹਮਪੁੱਤਰ ਤੇ ਦੋ ਲੇਨ ਪੁਲ਼ ਲਈ ਭੂਮੀ ਪੂਜਨ ਕਰਨਗੇ।

 

ਪੁਲ਼ ਐੱਨਐੱਚ-715ਕੇਤੇ ਸਥਿਤ ਹੋਵੇਗਾ ਅਤੇ ਨੀਮਾਟੀ ਘਾਟ (ਜੋਰਹਾਟ ਦੀ ਤਰਫ) ਅਤੇ ਕਮਲਾਬਾਰੀ (ਮਜੁਲੀ ਦੀ ਤਰਫ) ਨੂੰ ਜੋੜੇਗਾ। ਪੁਲ਼ ਦਾ ਨਿਰਮਾਣ ਮਜੁਲੀ ਦੇ ਲੋਕਾਂ ਦੀ ਇੱਕ ਲੰਬੀ ਮੰਗ ਰਹੀ ਹੈ, ਜੋ ਪੀੜ੍ਹੀਆਂ ਤੋਂ ਅਸਾਮ ਦੀ ਮੁੱਖ ਭੂਮੀ ਨਾਲ ਜੁੜਣ ਲਈ ਫੈਰੀ ਸੇਵਾਵਾਂ ਤੇ ਨਿਰਭਰ ਹੈ

 

 

*****

 

ਡੀਐੱਸ/ਐੱਸਐੱਚ



(Release ID: 1698773) Visitor Counter : 164