ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਕ੍ਰੀੜਾ ਸਥਲ ਦਾ ਉਦਘਾਟਨ ਕੀਤਾ

Posted On: 16 FEB 2021 3:38PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਕ੍ਰੀੜਾ ਸਥਲ ਦਾ ਅੱਜ 16 ਫਰਵਰੀ, 2021 ਨੂੰ ਪ੍ਰੈਜ਼ੀਡੈਂਟਸ ਇਸਟੇਟ ਵਿੱਚ ਉਦਘਾਟਨ ਕੀਤਾ। ਇਸ ਕ੍ਰੀੜਾ ਸਥਲ ਵਿੱਚ ਫੁਟਬਾਲ ਗ੍ਰਾਊਂਡ ਅਤੇ ਬਾਸਕਟਬਾਲ ਕੋਰਟ ਦਾ ਪੁਨਰ-ਨਿਰਮਾਣ ਕੀਤਾ ਗਿਆ ਹੈ। ਇਸ ਉਦਘਾਟਨ ਸਮਾਰੋਹ ਦੌਰਾਨ ਇੱਕ ਪ੍ਰਦਰਸ਼ਨੀ ਫੁਟਬਾਲ ਮੈਚ ਦਾ ਆਯੋਜਨ ਕੀਤਾ ਗਿਆ ਜੋ ਮਾਈ ਏਜੰਲਸ ਅਕੈਡਮੀ, ਵਿਕਾਸਪੁਰੀ ਨਵੀਂ ਦਿੱਲੀ ਦੇ ਬੱਚਿਆਂ ਦੇ ਦਰਮਿਆਨ ਖੇਡਿਆ ਗਿਆ।  ਇਹ ਇੱਕ ਟ੍ਰੱਸਟ ਹੈ ਜੋ ਵੰਚਿਤ ਬੱਚਿਆਂ ਦੇ ਲਈ ਕੰਮ ਕਰਦਾ ਹੈ।


 

ਇਹ ਅਤਿਆਧੁਨਿਕ ਖੇਡ ਸੁਵਿਧਾਵਾਂ ਰਾਸ਼ਟਰਪਤੀ ਭਵਨ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਵਿਕਸਿਤ ਕੀਤੀਆਂ ਗਈਆਂ ਹਨ। ਇੱਕ ਇੰਟਰ-ਡਿਪਾਰਟਮੈਂਟਲ ਫੁਟਬਾਲ ਟੂਰਨਾਮੈਂਟ ਵਿੱਚ ਪੰਜ ਟੀਮਾਂ- ਪ੍ਰੈਜ਼ੀਡੈਂਟਸ ਸਕੱਤਰੇਤ ਦੇ ਹੀਰੋਜ਼, ਹਾਊਸਹੋਲਡ ਯੰਗਸ, ਪੀਬੀਜੀ ਵਾਰੀਅਰਸ, ਆਰਮੀ ਗਾਰਡ ਡੇਅਰਡੈਵਿਲਸ ਅਤੇ ਦਿੱਲੀ ਪੁਲਿਸ ਸਟਾਲਵਾਰਟਸ ਦੇ ਨਾਲ ਅੱਜ ਤੋਂ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਖੇਡ ਗਤੀਵਿਧੀਆਂ ਵਿੱਚ ਭਾਗ ਲੈਣ ਦੇ ਲਈ ਪ੍ਰੋਤਸਾਹਿਤ ਕਰਨ ਦੀ ਸ਼ੁਰੂਆਤ ਹੋ ਰਹੀ ਹੈ।   


 

****

 

ਡੀਐੱਸ/ਏਕੇਪੀ/ਬੀਐੱਮ




(Release ID: 1698574) Visitor Counter : 203