ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੋਵਿਡ-19 ਦੇ ਲਈ ਟੀਕਾਕਰਣ ਅਤੇ ਆਤਮਨਿਰਭਰ ਭਾਰਤ ਬਾਰੇ ਜਾਗਰੂਕਤਾ ਪੈਦਾ ਕਰਨ ਵਾਸਤੇ ਮਲਟੀਮੀਡੀਆ ਪ੍ਰਦਰਸ਼ਨੀ ਵੈਨ ਅੱਜ ਮੁੰਬਈ ਤੋਂ ਰਵਾਨਾ


ਟੀਕਾਕਰਣ ਬਾਰੇ ਟੀਕਾਕਰਣ ਬਾਰੇ ਜਾਗਰੂਕਤਾ ਅਭਿਯਾਨ ਨੂੰ ਨਾਲ-ਨਾਲ ਚਲਣਾ ਚਾਹੀਦਾ ਹੈ ਤਾਂ ਜੋ ਟੀਕਿਆਂ ਬਾਰੇ ਗਲਤ ਜਾਣਕਾਰੀ ਅਤੇ ਅਫ਼ਵਾਹਾਂ ਨੂੰ ਰੋਕਿਆ ਜਾ ਸਕੇ: ਪ੍ਰਮੁੱਖ ਸਿਹਤ ਸਕੱਤਰ, ਮਹਾਰਾਸ਼ਟਰ

ਟੀਕਾਕਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਪਹਿਲ ਕਰਨਾ ਇਸ ਸਮੇਂ ਸਹੀ ਹੈ: ਪ੍ਰਮੁੱਖ ਸਿਹਤ ਸਕੱਤਰ, ਮਹਾਰਾਸ਼ਟਰ

Posted On: 16 FEB 2021 2:08PM by PIB Chandigarh

ਕੋਵਿਡ-19 ਟੀਕਾਕਰਣ ’ਤੇ ਅਤੇ ਆਤਮਨਿਰਭਰ ਭਾਰਤ ਲਈ ਜਾਗਰੂਕਤਾ ਪੈਦਾ ਕਰਨ ਲਈ ਯਾਤਰਾ ਕਰਨ ਵਾਲੀ ਮਲਟੀਮੀਡੀਆ ਪ੍ਰਦਰਸ਼ਨੀ ਵੈਨ ਨੂੰ ਅੱਜ ਮਹਾਰਾਸ਼ਟਰ ਸਰਕਾਰ ਦੇ ਪ੍ਰਮੁੱਖ ਸਿਹਤ ਸਕੱਤਰ ਡਾਕਟਰ ਪ੍ਰਦੀਪ ਕੁਮਾਰ ਵਿਆਸ ਦੁਆਰਾ ਮੁੰਬਈ ਦੇ ਫਿਲਮ ਡਿਵਿਜ਼ਨ ਵਿਖੇ ਹਰੀ ਝੰਡੀ ਦਿੱਤੀ ਗਈ। ਇਸ ਹਰੀ ਝੰਡੀ ਦੇਣ ਦੇ ਮੌਕੇ ’ਤੇ ਫਿਲਮ ਡਿਵਿਜ਼ਨ ਦੀ ਡਾਇਰੈਕਟਰ ਜਨਰਲ ਸ਼੍ਰੀਮਤੀ ਸਮਿਤਾ ਵਤਸ ਸ਼ਰਮਾ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਸਰਵੇਲੈਂਸ ਮੈਡੀਕਲ ਅਫ਼ਸਰ ਡਾ. ਵਿਵੇਕ ਆਰ. ਪਰਦੇਸ਼ੀ ਵੀ ਸਮਾਰੋਹ ਵਿੱਚ ਮੌਜੂਦ ਸਨ।

 

ਵੈਨ ਮੁੰਬਈ ਵਿੱਚ ਤਿੰਨ ਰੂਟਾਂ ’ਤੇ ਜਾਵੇਗੀ, ਜਿਸ ਵਿੱਚ ਬਾਂਦਰਾ - ਧਾਰਾਵੀ - ਜੁਹੂ - ਅੰਧੇਰੀ – ਬੋਰੀਵਾਲੀ; ਗੋਰੇਗਾਓਂ - ਚਿੰਚਵਾਲੀ - ਮਲਾਦ – ਕਾਂਡੀਵਾਲੀ – ਚਰਕੋਪ - ਬੋਰੀਵਾਲੀ -ਦਹੀਸਰ; ਕੁਰਲਾ – ਚੈਮਬੂਰ – ਘਾਟਕੋਪਰ - ਮਨਖੁਰਦ – ਤੂਰਭੇ - ਭੰਡੂਪ – ਵਿਕਰੋਲੀ ਸ਼ਾਮਲ ਹਨ।

 

ਇਸ ਅਭਿਯਾਨ ਦੇ ਤਹਿਤ, ਇੱਕ ਸੰਦੇਸ਼ ਦੇ ਨਾਲ 16 ਸਪੈਸ਼ਲ ਫੈਬਰੀਕੇਟਡ ਵੈਨਾਂ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਮਹਾਰਾਸ਼ਟਰ ਦੇ 36 ਜ਼ਿਲ੍ਹਿਆਂ ਵਿੱਚ ਯਾਤਰਾ ਕਰਨਗੀਆਂ। ਵੈਨਾਂ ਐੱਲਈਡੀ ਸਕ੍ਰੀਨਾਂ ਰਾਹੀਂ ਸੰਦੇਸ਼ ਵੀ ਪ੍ਰਦਰਸ਼ਤ ਕਰਨਗੀਆਂ ਅਤੇ ਇਨ੍ਹਾਂ ਵੈਨਾਂ ਨੂੰ ਜੀਪੀਐੱਸ ਦੁਆਰਾ ਇੰਟੀਗ੍ਰੇਟਡ ਡੈਸ਼ਬੋਰਡ ਦੁਆਰਾ ਸਿੱਧਾ ਟ੍ਰੈਕ ਕੀਤਾ ਜਾਏਗਾ ਜਿਸ ਨੂੰ ਕਿਊਆਰ ਕੋਡ ਦੀ ਸਕੈਨਿੰਗ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ।

 

ਰੀਜਨਲ ਆਊਟਰੀਚ ਬਿਊਰੋ (ਆਰਓਬੀ) ਵੱਲੋਂ ਕੀਤੀ ਗਈ ਪਹਿਲ ਦੀ ਸ਼ਲਾਘਾ ਕਰਦੇ ਹੋਏ ਡਾ. ਪ੍ਰਦੀਪ ਵਿਆਸ ਨੇ ਕਿਹਾ, ਜਦੋਂ ਮਹਾਰਾਸ਼ਟਰ ਵਿੱਚ ਤਕਰੀਬਨ ਇੱਕ ਸਾਲ ਪਹਿਲਾਂ ਕੋਵਿਡ-19 ਦਾ ਪਹਿਲਾ ਕੇਸ ਸਾਹਮਣੇ ਆਇਆ ਸੀ ਉਦੋਂ ਅਤੇ ਅੱਜ ਦੇ ਦਿਨ ਵਿੱਚ ਹਾਲਾਤ ਵਿੱਚ ਬਹੁਤ ਫ਼ਰਕ ਹੈ। ਉਸ ਸਮੇਂ ਬਿਮਾਰੀ ਬਾਰੇ ਕੁਝ ਜ਼ਿਆਦਾ ਪਤਾ ਨਹੀਂ ਸੀ। ਡਾ. ਵਿਆਸ ਨੇ ਕਿਹਾ ਪਰ ਹੁਣ ਸਾਨੂੰ ਬਿਮਾਰੀ ਬਾਰੇ ਬਿਹਤਰ ਗਿਆਨ ਹੈ ਅਤੇ ਇਸ ਲਈ ਅਸੀਂ ਜਾਣਦੇ ਹਾਂ ਕਿ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਮਹਾਰਾਸ਼ਟਰ ਸਰਕਾਰ ਦੁਆਰਾ ਸਤੰਬਰ ਮਹੀਨੇ ਵਿੱਚ ਕੋਵਿਡ ਬਾਰੇ ਇੱਕ ਸੰਚਾਰ ਅਭਿਯਾਨ ਦੀ ਸ਼ੁਰੂਆਤ ਕੀਤੀ ਗਈ ਤਾਂ ਇਸ ਦਾ ਨਤੀਜਾ ਨਿਕਲਿਆ ਅਤੇ ਰਾਜ ਵਿੱਚ ਨਵੰਬਰ ਮਹੀਨੇ ਤੋਂ ਸਥਿਤੀ ਘੱਟੋ-ਘੱਟ ਸਥਿਰ ਹੋਈ। ਉਨ੍ਹਾਂ ਨੇ ਅੱਗੇ ਨੋਟ ਕੀਤਾ ਕਿ ਰਾਜ ਵਿੱਚ ਪਿਛਲੇ 10 ਦਿਨਾਂ ਤੋਂ ਇੱਕ ਵਾਰ ਫਿਰ ਕੋਵਿਡ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਅਤੇ ਅਜਿਹੀ ਸਥਿਤੀ ਵਿੱਚ ਆਰਓਬੀ ਵੱਲੋਂ ਲਿਆ ਗਿਆ ਇਹ ਉਪਰਾਲਾ ਇਸ ਸਮੇਂ ਕਰਨਾ ਬਿਲਕੁਲ ਸਹੀ ਹੈ।

 

ਡਾ. ਵਿਆਸ ਨੇ ਕਿਹਾ, “ਹੁਣ ਲੋਕਾਂ ਨੂੰ ਕੁਝ ਮਹੱਤਵਪੂਰਨ ਸੰਦੇਸ਼ ਦੇਣੇ ਲਾਜ਼ਮੀ ਹਨ।” ਇਹ ਹਨ: 1) ਕੋਵਿਡ ਹੁਣ ਵੀ ਅਤੇ ਕਿਸੇ ਨੂੰ ਵੀ ਹੋ ਸਕਦਾ ਹੈ, ਇੱਥੋਂ ਤੱਕ ਕਿ ਕਿਸੇ ਦੇ ਪਰਿਵਾਰਕ ਮੈਂਬਰਾਂ ਨੂੰ ਵੀ। 2) ਦੋਵੇਂ ਟੀਕੇ, ਕੋਵੀਸ਼ੀਲਡ ਅਤੇ ਕੋਵੈਕਸਿਨ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਨ ਅਤੇ ਜੋ ਵੀ ਟੀਕਾ ਕਿਸੇ ਨੂੰ ਦਿੱਤਾ ਜਾ ਰਿਹਾ ਹੈ, ਲੈ ਲੈਣਾ ਚਾਹੀਦਾ ਹੈ। 3) ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹੁਣ ਤੱਕ ਟੀਕਾ ਨਹੀਂ ਦਿੱਤਾ ਜਾ ਰਿਹਾ। 4) ਜਦੋਂ ਕਿਸੇ ਨੂੰ ਟੀਕਾ ਲਗਾਇਆ ਜਾ ਰਿਹਾ ਹੈ, ਤਾਂ ਸਿਰਫ਼ ਉਹ ਵਿਅਕਤੀ ਹੀ ਨਹੀਂ, ਬਲਕਿ ਉਸ ਵਿਅਕਤੀ ਦੇ ਆਲੇ-ਦੁਆਲੇ ਅਤੇ ਗੱਲਬਾਤ ਕਰਨ ਵਾਲੇ ਦੂਜੇ ਵਿਅਕਤੀ ਵੀ ਸੁਰੱਖਿਆ ਹੁੰਦੇ ਹਨ। ਇਸ ਤਰ੍ਹਾਂ, ਜਿਨ੍ਹਾਂ ਵਿੱਚ ਪਹਿਲਾਂ ਕੋਵਿਡ ਪਾਜ਼ਿਟਿਵ ਪਾਇਆ ਗਿਆ ਹੈ ਅਤੇ ਐਂਟੀਬਾਡੀਜ਼ ਵਿਕਸਿਤ ਕਰ ਸਕੇ ਹਨ, ਉਨ੍ਹਾਂ ਨੂੰ ਵੀ ਟੀਕਾ ਲੈਣ ਤੋਂ ਨਹੀਂ ਹਿਚਕਿਚਾਉਣਾ ਚਾਹੀਦਾ। 5) ਟੀਕੇ ਦੀ ਦੂਜੀ ਖੁਰਾਕ 28 ਦਿਨਾਂ ਬਾਅਦ ਲੈਣੀ ਚਾਹੀਦੀ ਹੈ।


 

ਮਹਾਰਾਸ਼ਟਰ ਸਰਕਾਰ ਦੇ ਪ੍ਰਮੁੱਖ ਸਿਹਤ ਸਕੱਤਰ ਨੇ ਕਿਹਾ ਹੈ ਕਿ ਟੀਕਾਕਰਣ ਅਤੇ ਟੀਕਾਕਰਣ ਬਾਰੇ ਜਾਗਰੂਕਤਾ ਅਭਿਯਾਨ ਨੂੰ ਨਾਲ-ਨਾਲ ਚਲਣਾ ਚਾਹੀਦਾ ਹੈ ਤਾਂ ਜੋ ਟੀਕਿਆਂ ਬਾਰੇ ਗਲਤ ਜਾਣਕਾਰੀ ਅਤੇ ਅਫ਼ਵਾਹਾਂ ਨੂੰ ਰੋਕਿਆ ਜਾ ਸਕੇ।

 

 

ਇਸ ਮੌਕੇ ਸੰਬੋਧਨ ਕਰਦੇ ਹੋਏ ਡੀਜੀ ਫਿਲਮ ਡਿਵਿਜ਼ਨ ਦੀ ਸ਼੍ਰੀਮਤੀ ਸਮਿਤਾ ਵਤਸ ਸ਼ਰਮਾ ਨੇ ਕਿਹਾ, ਕੋਵਿਡ ਅਨੁਕੂਲ ਵਿਵਹਾਰਾਂ ਦੀ ਪਾਲਣਾ ਕਰਨ ਦੇ ਅਭਿਯਾਨ ਨੇ ਸਾਨੂੰ ਕੋਵਿਡ ਵਿਰੁੱਧ ਲੜਾਈ ਵਿੱਚ ਟੀਕਾਕਰਣ ਦੇ ਇੱਕ ਪੜਾਅ ’ਤੇ ਪਹੁੰਚਾਇਆ ਹੈ। ਟ੍ਰੈਵਲਿੰਗ ਮਲਟੀਮੀਡੀਆ ਪ੍ਰਦਰਸ਼ਨੀ ਵੈਨ ਦਾ ਉਦੇਸ਼ ਹਰੇਕ ਵਿਅਕਤੀ ਨੂੰ ਟੀਕਾਕਰਣ ਪ੍ਰਤੀ ਸੰਵੇਦਨਸ਼ੀਲ ਬਣਾਉਣਾ ਹੋਵੇਗਾ, ਇਹ ਨਾ ਸਿਰਫ ਉਨ੍ਹਾਂ ਨੂੰ ਜਾਣਕਾਰੀ ਪ੍ਰਦਾਨ ਕਰਕੇ ਕੀਤਾ ਜਾਵੇਗਾ ਬਲਕਿ ਦਸਤਾਵੇਜ਼ੀ ਫਿਲਮ ਦਿਖਾਉਣ ਦੀ ਪ੍ਰਕਿਰਿਆ ਦੁਆਰਾ ਵੀ ਕੀਤਾ ਜਾਵੇਗਾ। ਇਹ ਮਲਟੀਮੀਡੀਆ ਵੈਨਾਂ ਆਪਸੀ ਸੰਚਾਰ ਅਤੇ ਡਿਜੀਟਲ ਤਕਨਾਲੋਜੀ ਦੀ ਵਰਤੋਂ ਦਾ ਸੁਮੇਲ ਹਨ। ਜਿੱਥੇ ਆਰਓਬੀ ਦੇ ਪ੍ਰਦਰਸ਼ਨ ਕਰਨ ਵਾਲੇ ਕਲਾਕਾਰ ਆਤਮਨਿਰਭਰ ਭਾਰਤ ਅਤੇ ਟੀਕਾਕਰਣ ਦੇ ਸੰਦੇਸ਼ਾਂ ਨੂੰ ਸੱਭਿਆਚਾਰਕ ਪ੍ਰਦਰਸ਼ਨਾਂ ਰਾਹੀਂ ਦਰਸ਼ਾਉਣਗੇ, ਆਮ ਲੋਕ ਵੈਨਾਂ ’ਤੇ ਪ੍ਰਦਰਸ਼ਤ ਕੀਤੇ ਜਾ ਰਹੇ ਕਿਊਆਰ ਕੋਡ ਨੂੰ ਵੀ ਸਰਕਾਰੀ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਹੈਂਡਲਜ਼ ਤੋਂ ਵਧੇਰੇ ਜਾਣਕਾਰੀ ਇਕੱਠੀ ਕਰਨ ਲਈ ਸਕੈਨ ਕਰ ਸਕਦੇ ਹਨ।

 

 

ਸਮਾਗਮ ਵਿੱਚ ਸੋਂਗ ਐਂਡ ਡਰਾਮਾ ਡਿਵਿਜ਼ਨ ਦੇ ਸੱਭਿਆਚਾਰਕ ਕਲਾਕਾਰਾਂ ਨੇ ਨੁੱਕੜ ਨਾਟਕ ਅਤੇ ਨਾਚ ਪੇਸ਼ ਕੀਤਾ। ਉਹ ਮਹਾਰਾਸ਼ਟਰ ਦੇ ਸਬੰਧਿਤ ਜ਼ਿਲ੍ਹਿਆਂ/ ਖੇਤਰਾਂ ਵਿੱਚ ਮਸ਼ਹੂਰ ਲੋਕ ਪੇਸ਼ਕਾਰੀਆਂ ਰਾਹੀਂ ਸੰਦੇਸ਼ ਦੇਣਗੇ। ਕੋਵਿਡ-19 ਮਹਾਮਾਰੀ ਦੀ ਰੋਕਥਾਮ ਵਿੱਚ ਸੰਚਾਰ ਨੇ ਵੱਡੀ ਭੂਮਿਕਾ ਅਦਾ ਕੀਤੀ ਹੈ। ਇਸ ਕੋਸ਼ਿਸ਼ ਵਿੱਚ, ਅਭਿਯਾਨ ਦਾ ਉਦੇਸ਼ ਸਰਕਾਰ ਦੇ ਸੰਚਾਰ ਨੂੰ ਲੋਕਾਂ ਦੇ ਘਰਾਂ ਤੱਕ ਲਿਜਾਣਾ ਹੈ। ਇਸ ਸਮਾਰੋਹ ਵਿੱਚ ਸਾਰੀਆਂ ਭਾਈਵਾਲ ਸੰਸਥਾਵਾਂ ਦੇ ਨੁਮਾਇੰਦੇ ਅਤੇ ਹੋਰ ਸੀਨੀਅਰ ਅਧਿਕਾਰੀ ਅਤੇ ਫਿਲਮ ਡਿਵਿਜ਼ਨ ਦੇ ਸਟਾਫ ਮੈਂਬਰ ਮੌਜੂਦ ਸਨ।

 

  

 

ਰੀਜਨਲ ਆਊਟਰੀਚ ਬਿਊਰੋ (ਆਰਓਬੀ), ਪੁਣੇ ਦੁਆਰਾ ਇਸ ਅਭਿਯਾਨ ਨੂੰ ਤਿਆਰ ਕੀਤਾ ਗਿਆ ਅਤੇ ਲਾਗੂ ਕੀਤਾ ਗਿਆ ਹੈ। ਆਰਓਬੀ, ਪੁਣੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਇੱਕ ਮੀਡੀਆ ਇਕਾਈ ਹੈ। ਇਸ ਅਭਿਯਾਨ ਨੂੰ ਵਿਸ਼ਵ ਸਿਹਤ ਸੰਗਠਨ, ਯੂਨੀਸੈਫ ਅਤੇ ਮਹਾਰਾਸ਼ਟਰ ਸਰਕਾਰ ਦੇ ਸਿਹਤ ਵਿਭਾਗ ਦੇ ਆਈਈਸੀ ਡਿਵਿਜ਼ਨ ਦੇ ਸਹਿਯੋਗ ਚਲਾਇਆ ਗਿਆ ਹੈ। ਇਸ ਅਭਿਯਾਨ ਦਾ ਉਦਘਾਟਨ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵੇਡਕਰ ਨੇ ਲਗਭਗ ਇੱਕ ਹਫ਼ਤਾ ਪਹਿਲਾਂ ਪੁਣੇ ਵਿਖੇ ਕੀਤਾ ਸੀ।

 

***

 

ਆਰਟੀ/ ਐੱਸਸੀ


(Release ID: 1698551)