ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਐਕਟਿਵ ਕੇਸਾਂ ਦੀ ਸਥਿਰ ਗਿਰਾਵਟ ਲਗਾਤਾਰ ਜਾਰੀ ਹੈ
ਰਾਸ਼ਟਰੀ ਰਿਕਵਰੀ ਦਰ ਹੁਣ 97.32% ਹੈ , ਜੋ ਵਿਸ਼ਵ ਵਿੱਚ ਸਭ ਤੋਂ ਵੱਧ ਹੈ ਪਿਛਲੇ 24 ਘੰਟਿਆਂ ਵਿੱਚ 17 ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਈ ਨਵੀਂ ਮੌਤ ਨਹੀਂ ਹੋਈ l 6 ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਹੋਇਆ ਕੋਵਿਡ 19 ਖਿ਼ਲਾਫ਼ 87 ਲੱਖ ਤੋਂ ਵਧੇਰੇ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ
Posted On:
16 FEB 2021 12:11PM by PIB Chandigarh
ਦੇਸ਼ ਵਿੱਚ ਐਕਟਿਵ ਕੇਸਾਂ ਦੀ ਲਗਾਤਾਰ ਗਿਰਾਵਟ ਨਜ਼ਰ ਆ ਰਹੀ ਹੈ । ਅੱਜ ਭਾਰਤ ਦੇ ਕੁੱਲ ਐਕਟਿਵ ਕੇਸ ਘੱਟ ਕੇ 1.36 ਲੱਖ (136872) ਹੋ ਗਏ ਹਨ । ਭਾਰਤ ਦੇ ਕੁੱਲ ਪਾਜਿ਼ਟਿਵ ਕੇਸਾਂ ਦਾ ਕੇਵਲ 1.25% ਹੁਣ ਐਕਟਿਵ ਕੇਸ ਹਨ ।
ਹੁਣ ਤੱਕ 1.06 ਕਰੋੜ (10633025) ਤੋਂ ਵਧੇਰੇ ਲੋਕ ਸਿਹਤਯਾਬ ਹੋਏ ਹਨ । ਪਿਛਲੇ 24 ਘੰਟਿਆਂ ਦੌਰਾਨ 11805 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ । ਭਾਰਤ ਦੀ ਸਿਹਤਯਾਬ ਦਰ 97.32% ਹੋ ਗਈ ਹੈ , ਜੋ ਵਿਸ਼ਵ ਵਿੱਚ ਸਭ ਤੋਂ ਜਿ਼ਆਦਾ ਹੈ । ਠੀਕ ਹੋਣ ਵਾਲੇ ਅਤੇ ਐਕਟਿਵ ਕੇਸਾਂ ਵਿਚਾਲੇ ਅੰਤਰ ਹੋਰ ਵੱਧ ਕੇ 10496153 ਹੋ ਗਿਆ ਹੈ । ਇੱਕ ਹੋਰ ਸਕਾਰਾਤਮਕ ਵਿਕਾਸ ਇਹ ਹੈ ਕਿ 31 ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਠੀਕ ਹੋਣ ਦੀ ਦਰ ਕੌਮੀ ਔਸਤ ਦਰ ਦੇ ਮੁਕਾਬਲੇ ਵਧੇਰੇ ਹੈ । ਦਮਨ ਤੇ ਦਿਊ ਅਤੇ ਦਾਦਰਾ ਤੇ ਨਗਰ ਹਵੇਲੀ ਵਿੱਚ ਰਿਕਵਰੀ ਰੇਟ 99.88% ਹੋ ਗਿਆ ਹੈ ।
17 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਈ ਮੌਤ ਦਰਜ ਨਹੀਂ ਕੀਤੀ ਗਈ । ਇਹ ਸੂਬੇ/ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਲੱਕਸ਼ਦੀਪ , ਸਿੱਕਮ , ਹਿਮਾਚਲ ਪ੍ਰਦੇਸ਼ , ਉੱਤਰਾਖੰਡ , ਗੁਜਰਾਤ , ਚੰਡੀਗੜ੍ਹ , ਜੰਮੂ ਤੇ ਕਸ਼ਮੀਰ (ਕੇਂਦਰ ਸ਼ਾਸਿਤ ਪ੍ਰਦੇਸ਼) , ਮੇਘਾਲਿਆ , ਲੱਦਾਖ਼ (ਕੇਂਦਰ ਸ਼ਾਸਿਤ ਪ੍ਰਦੇਸ਼) , ਮਨੀਪੁਰ , ਹਰਿਆਣਾ , ਏ ਤੇ ਐੱਨ ਦੀਪ , ਰਾਜਸਥਾਨ , ਨਾਗਾਲੈਂਡ , ਤ੍ਰਿਪੁਰਾ , ਅਰੁਣਾਚਲ ਪ੍ਰਦੇਸ਼ ਅਤੇ ਦਮਨ ਤੇ ਦਿਊ ਅਤੇ ਦਾਦਰਾ ਤੇ ਨਗਰ ਹਵੇਲੀ ।
ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ 6 ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਈ ਨਵਾਂ ਕੇਸ ਦਰਜ ਨਹੀਂ ਹੋਇਆ ਹੈ । ਇਹ ਸੂਬੇ/ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਸਿੱਕਮ , ਮੇਘਾਲਿਆ , ਏ ਐਂਡ ਐੱਨ ਦੀਪ , ਨਾਗਾਲੈਂਡ , ਤ੍ਰਿਪੁਰਾ ਅਤੇ ਦਮਨ ਤੇ ਦਿਊ ਅਤੇ ਦਾਦਰਾ ਤੇ ਨਗਰ ਹਵੇਲੀ ।
16 ਫਰਵਰੀ 2021 ਸਵੇਰੇ 8 ਵਜੇ ਤੱਕ ਦੇਸ਼ ਵਿੱਚ ਸਿਹਤ ਕਾਮਿਆਂ ਅਤੇ ਪਹਿਲੀ ਕਤਾਰ ਦੇ ਕਾਮਿਆਂ ਨੂੰ ਟੀਕਾਕਰਨ ਦੀ ਕੁੱਲ ਗਿਣਤੀ 87 ਲੱਖ ਤੋਂ ਪਾਰ ਹੋ ਚੁੱਕੀ ਹੈ । ਦੇਸ਼ ਭਰ ਵਿੱਚ ਟੀਕਾਕਰਨ ਮੁਹਿੰਮ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ 16 ਜਨਵਰੀ 2021 ਨੂੰ ਸ਼ੁਰੂ ਕੀਤੀ ਗਈ ਸੀ ।
ਅੱਜ ਸਵੇਰੇ 8 ਵਜੇ ਤੱਕ ਮਿਲੀ ਆਰਜ਼ੀ ਰਿਪੋਰਟ ਅਨੁਸਾਰ 184303 ਸੈਸ਼ਨਾਂ ਰਾਹੀਂ 8720822 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਹੈ । ਇਨ੍ਹਾਂ ਵਿੱਚ 6107120 ਸਿਹਤ ਸੰਭਾਲ ਕਾਮੇ (ਪਹਿਲੀ ਡੋਜ਼) , 160291 ਸਿਹਤ ਸੰਭਾਲ ਕਾਮੇ (ਦੂਜੀ ਡੋਜ਼) ਅਤੇ 2453411 ਪਹਿਲੀ ਕਤਾਰ ਦੇ ਕਾਮੇ (ਪਹਿਲੀ ਡੋਜ਼) ਸ਼ਾਮਿਲ ਹਨ ।
S.
No.
|
State/UT
|
Beneficiaries vaccinated
|
1st Dose
|
2nd Dose
|
Total Doses
|
1
|
A & N Islands
|
3,847
|
182
|
4,029
|
2
|
Andhra Pradesh
|
3,61,814
|
14,630
|
3,76,444
|
3
|
Arunachal Pradesh
|
16,613
|
1,574
|
18,187
|
4
|
Assam
|
1,28,613
|
3,862
|
1,32,475
|
5
|
Bihar
|
4,95,717
|
13,309
|
5,09,026
|
6
|
Chandigarh
|
9,212
|
144
|
9,356
|
7
|
Chhattisgarh
|
2,82,031
|
5,193
|
2,87,224
|
8
|
Dadra & Nagar Haveli
|
3,061
|
45
|
3,106
|
9
|
Daman & Diu
|
1,258
|
30
|
1,288
|
10
|
Delhi
|
2,02,125
|
4,047
|
2,06,172
|
11
|
Goa
|
13,166
|
517
|
13,683
|
12
|
Gujarat
|
6,90,074
|
9,278
|
6,99,352
|
13
|
Haryana
|
2,01,007
|
3,977
|
2,04,984
|
14
|
Himachal Pradesh
|
82,400
|
1,894
|
84,294
|
15
|
Jammu & Kashmir
|
1,45,600
|
1,849
|
1,47,449
|
16
|
Jharkhand
|
2,17,610
|
4,137
|
2,21,747
|
17
|
Karnataka
|
5,00,491
|
11,985
|
5,12,476
|
18
|
Kerala
|
3,67,367
|
3,570
|
3,70,937
|
19
|
Ladakh
|
2,904
|
77
|
2,981
|
20
|
Lakshadweep
|
1,776
|
0
|
1,776
|
21
|
Madhya Pradesh
|
5,75,728
|
0
|
5,75,728
|
22
|
Maharashtra
|
7,08,276
|
4,857
|
7,13,133
|
23
|
Manipur
|
25,452
|
319
|
25,771
|
24
|
Meghalaya
|
16,053
|
170
|
16,223
|
25
|
Mizoram
|
12,330
|
227
|
12,557
|
26
|
Nagaland
|
11,601
|
341
|
11,942
|
27
|
Odisha
|
4,16,756
|
10,034
|
4,26,790
|
28
|
Puducherry
|
6,320
|
193
|
6,513
|
29
|
Punjab
|
1,06,797
|
1,057
|
1,07,854
|
30
|
Rajasthan
|
6,18,919
|
8,791
|
6,27,710
|
31
|
Sikkim
|
8,543
|
0
|
8,543
|
32
|
Tamil Nadu
|
2,64,283
|
4,936
|
2,69,219
|
33
|
Telangana
|
2,79,237
|
14,205
|
2,93,442
|
34
|
Tripura
|
73,814
|
1,491
|
75,305
|
35
|
Uttar Pradesh
|
9,16,568
|
18,394
|
9,34,962
|
36
|
Uttarakhand
|
1,15,281
|
1,421
|
1,16,702
|
37
|
West Bengal
|
5,45,299
|
9,821
|
5,55,120
|
38
|
Miscellaneous
|
1,32,588
|
3,734
|
1,36,322
|
|
Total
|
85,60,531
|
1,60,291
|
87,20,822
|
ਟੀਕਾਕਰਨ ਮੁਹਿੰਮ ਦੇ 31ਵੇਂ ਦਿਨ 15 ਫਰਵਰੀ 2021 ਤੱਕ ਕੁੱਲ 435527 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ , ਜਿਸ ਵਿੱਚ 299797 ਲਾਭਪਾਤਰੀਆਂ ਨੂੰ 10574 ਸੈਸ਼ਨਾਂ ਵਿੱਚ ਟੀਕੇ ਦੀ ਪਹਿਲੀ ਡੋਜ਼ ਅਤੇ 135730 ਸਿਹਤ ਸੰਭਾਲ ਕਾਮਿਆਂ ਨੂੰ ਵੈਕਸੀਨ ਦੀ ਦੂਜੀ ਡੋਜ਼ ਦਿੱਤੀ ਗਈ ਹੈ ।
ਪਿਛਲੇ 24 ਘੰਟਿਆਂ ਦੌਰਾਨ 9121 ਨਵੇਂ ਕੇਸ ਦਰਜ ਕੀਤੇ ਗਏ ਹਨ । ਨਵੇਂ ਕੇਸਾਂ ਦਾ 80.54% ਪੰਜ ਸੂਬਿਆਂ ਤੋਂ ਹੈ ।
ਮਹਾਰਾਸ਼ਟਰ ਇੱਕ ਦਿਨ ਵਿੱਚ ਸਭ ਤੋਂ ਜਿ਼ਆਦਾ 3365 ਨਵੇਂ ਕੇਸ ਦਰਜ ਕਰਨ ਵਾਲਾ ਸੂਬਾ ਹੈ । ਇਸ ਤੋਂ ਬਾਅਦ ਕੇਰਲਾ ਨੇ 2884 ਜਦਕਿ ਤਾਮਿਲਨਾਡੂ ਨੇ 455 ਨਵੇਂ ਕੇਸ ਦਰਜ ਕੀਤੇ ਹਨ ।
ਪਿਛਲੇ 24 ਘੰਟਿਆਂ ਦੌਰਾਨ 81 ਮੌਤਾਂ ਦਰਜ ਕੀਤੀਆਂ ਗਈਆਂ ਹਨ ।ਨਵੀਆਂ ਮੌਤਾਂ ਦਾ 70.37 % ਪੰਜ ਸੂਬਿਆਂ ਵਿੱਚ ਹੈ ।
ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (23) ਮੌਤਾਂ ਹੋਈਆਂ । ਕੇਰਲ ਵਿੱਚ ਰੋਜ਼ਾਨਾ 13 ਮੌਤਾਂ ਅਤੇ ਪੰਜਾਬ ਵਿੱਚ 10 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ ।
ਐੱਮ ਵੀ /ਐੱਮ ਜੇ
ਐੱਚ ਐੱਫ ਡਬਲਿਊ/ ਕੋਵਿਡ ਸੂਬੇ / ਡਾਟਾ / 16 ਫਰਵਰੀ 2021 / 1
(Release ID: 1698449)
|