ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿਸ਼ਵ ਸਤਤ ਵਿਕਾਸ ਸਿਖਰ ਸੰਮੇਲਨ 2021 ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਨੇ ਜਲਵਾਯੂ ਪਰਿਵਰਤਨ ਦੇ ਖ਼ਿਲਾਫ਼ ਸੰਘਰਸ਼ ਦੇ ਲਈ ਜਲਵਾਯੂ ਨਿਆਂ ‘ਤੇ ਜੋਰ ਦਿੱਤਾ

ਅਸੀਂ ਜੀਡੀਪੀ ਦੀ ਉਤਸਿਰਜਨ ਤੀਵ੍ਰਤਾ ਨੂੰ 2005 ਦੇ ਪੱਧਰ ਨੂੰ 33 ਤੋਂ 35 ਪ੍ਰਤੀਸ਼ਤ ਤੱਕ ਘਟਾਉਣ ਦੇ ਲਈ ਪ੍ਰਤੀਬੱਧ ਹਾਂ- ਪ੍ਰਧਾਨ ਮੰਤਰੀ

Posted On: 10 FEB 2021 8:49PM by PIB Chandigarh
 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿੱਸਵ ਸਤਤ ਵਿਕਾਸ ਸਿਖਰ ਸੰਮੇਲਨ 2021 ਦਾ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਉਦਘਾਟਨ ਕੀਤਾ। ਸਿਖਰ ਸੰਮੇਲਨ ਦੀ ਥੀਮ ‘ਆਪਣੇ ਸਾਂਝਾ ਭਵਿੱਖ ਨੂੰ ਮੁੜਪਰਿਭਾਸ਼ਿਤ ਕਰਨਾ: ਸਾਰਿਆਂ ਦੇ ਲਈ ਸੰਭਾਲ ਅਤੇ ਸੁਰੱਖਿਅਤ ਵਾਤਾਵਰਣ’ ਹੈ।

ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗਤੀ ਨੂੰ ਬਣਾਏ ਰੱਖਣ ਦੇ ਲਈ ਟੀਈਆਰਆਈ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਆਲਮੀ ਮੰਚ ਸਾਡੇ ਵਾਤਾਵਰਣ ਅਤੇ ਭਵਿੱਖ ਦੇ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਦੋ ਚੀਜ਼ਾਂ ਪਰਿਭਾਸ਼ਿਤ ਕਰਨਗੀਆਂ ਕਿ ਆਉਣ ਵਾਲੇ ਸਮੇਂ ਵਿੱਚ ਮਾਨਵਤਾ ਦੀ ਵਿਕਾਸ ਯਾਤਰਾ ਕਿਵੇਂ ਸਾਹਮਣੇ ਆਵੇਗੀ। ਪਹਿਲਾਂ ਆਪਣੇ ਲੋਕਾਂ ਦੀ ਸਿਹਤ ਹੈ। ਦੂਸਰਾ ਸਾਡੀ ਪ੍ਰਿਥਵੀ ਦੀ ਸਿਹਤ ਹੈ, ਦੋਵੇਂ ਆਪਸ ਵਿੱਚ ਜੁੜੇ ਹੋਏ ਹਨ।

ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਇੱਥੇ ਪ੍ਰਿਥਵੀ ਦੀ ਸਿਹਤ ਬਾਰੇ ਗੱਲ ਕਰਨ ਦੇ ਲਈ ਇਕੱਠੇ ਹੋਏ ਹਨ। ਅਸੀਂ ਜਿਸ ਚੁਣੌਤੀ ਦੇ ਪੱਧਰ ਦਾ ਸਾਹਮਣਾ ਕਰਦੇ ਹਾਂ, ਉਹ ਵਿਆਪਕ ਰੂਪ ਨਾਲ ਚਰਚਿਤ ਹੈ। ਲੇਕਿਨ, ਅਸੀਂ ਪਾਰੰਪਰਿਕ ਦ੍ਰਿਸ਼ਟੀਕੋਣ ਨਾਲ ਆਪਣੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਨਹੀਂ ਸੁਲਝਾ ਸਕਦੇ ਹਾਂ। ਆਧੁਨਿਕ ਸਮੇਂ ਦੀ ਜ਼ਰੂਰਤ ਹੈ ਕਿ ਅਸੀਂ ਤੈਅ ਖਾਂਚੇ ਤੋਂ ਹਟ ਕੇ ਸੋਚੀਏ, ਆਪਣੇ ਯੁਵਾਵਾਂ ਵਿੱਚ ਨਿਵੇਸ਼ ਕਰੀਏ ਅਤੇ ਸਤਤ ਵਿਕਾਸ ਦੀ ਦਿਸ਼ਾ ਵਿੱਚ ਕੰਮ ਕਰੀਏ।

ਪ੍ਰਧਾਨ ਮੰਤਰੀ ਨੇ ਜਲਵਾਯੂ ਪਰਿਵਰਤਨ ਦੇ ਖ਼ਿਲਾਫ਼ ਸੰਘਰਸ਼ ਦੇ ਲਈ ਜਲਵਾਯੂ ਨਿਆਂ ‘ਤੇ ਜੋਰ ਦਿੱਤਾ। ਜਲਵਾਯੂ ਨਿਆਂ, ਟ੍ਰਸਟੀਸ਼ਿਪ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੈ, ਜਿਸ ਵਿੱਚ ਵਿਕਾਸ ਸਭ ਤੋਂ ਗ਼ਰੀਬ ਵਿਅਕਤੀ ਦੇ ਨਾਲ ਹਮਦਰਦੀ ਦੇ ਨਾਲ ਆਉਂਦਾ ਹੈ। ਜਲਵਾਯੂ ਨਿਆਂ ਦਾ ਅਰਥ ਵਿਕਾਸਸ਼ੀਲ ਦੇਸ਼ਾਂ ਨੂੰ ਵਿਕਸਿਤ ਹੋਣ ਦੇ ਲਈ ਲੋੜੀਂਦੀ ਜਗ੍ਹਾ ਦੇਣਾ ਵੀ ਹੈ। ਜਦ ਸਾਡੇ ਵਿੱਚੋਂ ਹਰ ਕੋਈ ਆਪਣੇ ਵਿਅਕਤੀਗਤ ਅਤੇ ਸਾਮੂਹਿਕ ਕਰਤੱਵਾਂ ਨੂੰ ਸਮਝੇ, ਜਲਵਾਯੂ ਨਿਆਂ ਹਾਸਲ ਹੋ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਇਰਾਦੇ ਦੇ ਪਿੱਛੇ ਠੋਸ ਪਹਿਲ ਦਾ ਸਮਰਥਨ ਹੈ। ਉਤਸਾਹੀ ਜਨਤਕ ਯਤਨਾਂ ਤੋਂ ਪ੍ਰੇਰਿਤ, ਅਸੀਂ ਪੇਰਿਸ ਸਬੰਧੀ ਆਪਣੀ ਪ੍ਰਤੀਬੱਧਤਾਵਾਂ ਅਤੇ ਟੀਚਿਆਂ ਨੂੰ ਪਾਰ ਕਰਨ ਦੇ ਰਾਸਤੇ ‘ਤੇ ਹਾਂ। ਅਸੀਂ 2005 ਦੇ ਪੱਧਰ ਤੋਂ ਸਕਲ ਘਰੇਲੂ ਉਤਪਾਦ (ਜੀਡੀਪੀ) ਦੀ ਉਤਸਿਰਜਨਾ ਤੀਵ੍ਰਤਾ 33 ਤੋਂ 35 ਪ੍ਰਤੀਸ਼ਤ ਤੱਕ ਘਟਾਉਣ ਦੇ ਲਈ ਪ੍ਰਤੀਬੱਧ ਹਾਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ, ਭੂਮੀ ਰੱਖਿਅਣ ਤਟਸਥਤਾ ਸਬੰਧੀ ਆਪਣੀ ਪ੍ਰਤੀਬੱਧਤਾ ਨੂੰ ਲੈਕੇ ਲਗਾਤਾਰ ਪ੍ਰਗਤੀ ਕਰ ਰਿਹਾ ਹੈ। ਭਾਰਤ ਵਿੱਚ ਅਖੁੱਟ ਊਰਜਾ ਵੀ ਰਫਤਾਰ ਪਕੜ ਰਹੀ ਹੈ। ਅਸੀਂ 2030 ਤੱਕ 450 ਗੀਗਾਵਾਟ ਅਕਸ਼ਯ ਊਰਜਾ ਉਤਪਾਦਨ ਸਮਰੱਥਾ ਸਥਾਪਿਤ ਕਰਨ ਦੇ ਰਾਸਤੇ ‘ਤੇ ਚੰਗੀ ਤਰ੍ਹਾਂ ਨਾਲ ਅੱਗੇ ਵਧ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਆਂ ਸੰਗਤ ਪਹੁੰਚ ਦੇ ਬਿਨਾਂ ਸਤਤ ਵਿਕਾਸ ਅੱਧਾ ਹੈ। ਇਸ ਦਿਸ਼ਾ ਵਿੱਚ ਵੀ ਭਾਰਤ ਨੇ ਚੰਗੀ ਪ੍ਰਗਤੀ ਕੀਤੀ ਹੈ। ਮਾਰਚ 2019 ਵਿੱਚ, ਭਾਰਤ ਨੇ ਲਗਭਗ ਸੌ ਪ੍ਰਤੀਸ਼ਤ ਬਿਜਲੀਕਰਨ ਹਾਸਲ ਕਰ ਲਿਆ ਸੀ। ਇਹ ਸਤਤ ਤਕਨੀਕ ਅਤੇ ਨਵਾਚਾਰ ਮਾਡਲਾਂ ਦੇ ਜ਼ਰੀਏ ਹੋਇਆ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਉਜਾਲਾ ਪ੍ਰੋਗਰਾਮ ਦੇ ਮਾਧਿਅਮ ਨਾਲ 36.7 ਕਰੋੜ ਐੱਲਈਡੀ ਬਲਬ ਲੋਕਾਂ ਦੇ ਜੀਵਨ ਦਾ ਹਿੱਸਾ ਬਣ ਗਏ ਹਨਇਸ ਨੇ ਸਲਾਨਾ 80 ਲੱਖ ਟਨ ਕਾਰਬਨ ਡਾਈਔਕਸਾਈਡ ਉਤਸਿਰਜਨ ਘਟਾਇਆ ਹੈ। ਜਲ ਜੀਵਨ ਮਿਸ਼ਨ ਨੇ ਲਗਭਗ 18 ਮਹੀਨਿਆਂ ਵਿੱਚ ਹੀ 3.40 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨੂੰ ਨਲ ਕਨੈਕਸ਼ਨ ਨਾਲ ਜੋੜਿਆ ਹੈ। ਪੀਐੱਮ ਉੱਜਵਲਾ ਯੋਜਨਾ ਦੇ ਜ਼ਰੀਏ ਗ਼ਰੀਬੀ ਰੇਖਾ ਤੋਂ ਹੇਠਾਂ ਦੇ 8 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਦੀ ਖਾਣਾ ਪਕਾਉਣ ਦੇ ਲਈ ਸਵੱਛ ਈਂਧਣ ਤੱਕ ਪਹੁੰਚ ਬਣੀ ਹੈ। ਉਨ੍ਹਾਂ ਨੇ ਕਿਹਾ, ਅਸੀਂ ਭਾਰਤ ਦੇ ਐਨਰਜੀ ਬਾਸਕੇਟ ਵਿੱਚ ਕੁਦਰਤੀ ਗੈਸ ਦੀ ਹਿੱਸੇਦਾਰੀ ਨੂੰ 6 ਪ੍ਰਤੀਸ਼ਤ ਤੋਂ ਵਧਾ ਕੇ 15 ਪ੍ਰਤੀਸ਼ਤ ਕਰਨ ਦੇ ਲਈ ਕੰਮ ਕਰ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਧਿਆਨ ਦਿਵਾਇਆ ਕਿ ਅਕਸਰ ਨਿਰੰਤਰਤਾ (ਸਸਟੇਨੇਬਿਲਿਟੀ) ‘ਤੇ ਹੋਣ ਵਾਲੀ ਗੱਲਬਾਤ ਹਰਿਤ ਊਰਜਾ ‘ਤੇ ਕੇਂਦ੍ਰਿਤ ਹੋ ਜਾਂਦੀ ਹੈ, ਲੇਕਿਨ ਹਰਿਤ ਊਰਜਾ ਤਾਂ ਸਿਰਫ ਸਾਧਨ ਹੈ। ਸਾਨੂੰ ਜਿਸ ਟੀਚੇ ਦੀ ਤਲਾਸ਼ ਹੈ, ਉਹ ਹਰੀ-ਭਰੀ ਧਰਤੀ ਹੈ। ਵਣਾਂ ਅਤੇ ਹਰਿਯਾਲੀ ਦੇ ਪ੍ਰਤੀ ਸਾਡੀ ਸੱਭਿਆਚਾਰ ਦਾ ਗਹਿਰਾ ਸਨਮਾਨ ਉਤਕ੍ਰਿਸ਼ਟ ਨਤੀਜਿਆਂ ਵਿੱਚ ਬਦਲ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਤਤ ਵਿਕਾਸ ਪਾਉਣ ਦੇ ਸਾਡੇ ਅਭਿਯਾਨ ਵਿੱਚ ਪਸ਼ੂ ਸੰਭਾਲ ‘ਤੇ ਵਿਸ਼ੇਸ਼ ਧਿਆਨ ਦੇਣਾ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਪੰਜ ਤੋਂ ਸੱਤ ਸਾਲਾਂ ਵਿੱਚ, ਸ਼ੇਰ, ਬਾਘ, ਤੇਂਦੂਏ ਅਤੇ ਗੰਗਾ ਨਦੀ ਦੀ ਡੌਲਫਿਨ ਦੀ ਆਬਾਦੀ ਵਧ ਗਈ ਹੈ।

ਪ੍ਰਧਾਨ ਮੰਤਰੀ ਨੇ ਪ੍ਰਤੀਭਾਗੀਆਂ ਦਾ ਧਿਆਨ ਦੋ ਪਹਿਲੂਆਂ ‘ਤੇ ਖਿੱਚਿਆ: ਇਕਜੁੱਟਤਾ ਅਤੇ ਨਵਾਚਾਰ। ਉਨ੍ਹਾਂ ਨੇ ਕਿਹਾ ਕਿ ਸਤਤ ਵਿਕਾਸ ਸਿਰਫ ਸਾਮੂਹਿਕ ਯਤਨਾਂ ਨਾਲ ਹੀ ਹਾਸਲ ਹੋ ਪਾਵੇਗਾ। ਜਦ ਸਾਰੇ ਵਿਅਕਤੀ ਰਾਸ਼ਟਰ ਦਾ ਭਲਾ ਸੋਚਣ, ਜਦ ਸਾਰੇ ਦੇਸ਼ ਆਲਮੀ ਕਲਿਆਣ ਬਾਰੇ ਸੋਚਣ, ਤਦ ਸਤਤ ਵਿਕਾਸ ਇੱਕ ਵਾਸਤਵਿਕਤਾ ਬਣ ਪਾਵੇਗਾ। ਭਾਰਤ ਨੇ ਇਸ ਦਿਸ਼ਾ ਵਿੱਚ ਅੰਤਰਰਾਸ਼ਟਰੀ ਅਤੇ ਗਠਬੰਧਨ ਦੇ ਮਾਧਿਅਮ ਨਾਲ ਇੱਕ ਯਤਨ ਕੀਤਾ ਹੈ। ਉਨ੍ਹਾਂ ਨੇ ਸਾਰੇ ਪ੍ਰਤੀਭਾਗੀਆਂ ਨਾਲ ਆਪਣੇ ਮਸਤਿਸ਼ਕ ਅਤੇ ਰਾਸ਼ਟਰ ਨੂੰ ਦੁਨੀਆ ਦੇ ਸਰਵੋਤਮ ਕਾਰਜ ਵਿਹਾਰ ਦੇ ਲਈ ਖੁੱਲ੍ਹਾ ਰੱਖਣ ਦਾ ਅਨੁਰੋਧ ਕੀਤਾ।

ਨਵਾਚਾਰ ਬਾਰੇ, ਉਨ੍ਹਾਂ ਨੇ ਕਿਹਾ ਕਿ ਅਖੁੱਟ ਊਰਜਾ, ਵਾਤਾਵਰਣ ਅਨੁਕੂਲ ਤਕਨੀਕ ਅਤੇ ਹੋਰ ਮੁੱਦਿਆਂ ‘ਤੇ ਕੋਈ ਸਟਾਰਟ-ਅੱਪਸ ਕੰਮ ਕਰ ਰਹੇ ਹਾਂ। ਇੱਕ ਨੀਤੀ ਨਿਰਮਾਤਾਵਾਂ ਦੇ ਰੂਪ ਵਿੱਚ, ਅਸੀਂ ਇਨ੍ਹਾਂ ਵਿਭਿੰਨ ਯਤਨਾਂ ਦਾ ਸਮਰਥਨ ਕਰਨਾ ਚਾਹੀਦਾ ਹੈਸਾਡੇ ਯੁਵਾਵਾਂ ਦੀ ਊਰਜਾ ਨਿਸ਼ਚਿਤ ਰੂਪ ਨਾਲ ਉਤਕ੍ਰਿਸ਼ਟ ਪਰਿਣਾਮਾਂ ਦੀ ਤਰਫ ਲੈ ਜਾਵੇਗੀ।

ਪ੍ਰਧਾਨ ਮੰਤਰੀ ਨੇ ਆਪਦਾ ਪ੍ਰਬੰਧਨ ਦਾ ਵਿਸ਼ੇਸ਼ ਰੂਪ ਨਾਲ ਉੱਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਮਾਨਵ ਸੰਸਾਧਨ ਦੇ ਵਿਕਾਸ ਅਤੇ ਤਕਨੀਕ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਕੋਲਿਏਸ਼ਨ ਫਾਰ ਡਿਜ਼ਾਸਟਰ ਰੇਜਿਲੀਐਂਟ ਇਨਫ੍ਰਾਸਟ੍ਰਕਚਰ ਦੇ ਸਾਂਝੇਦਾਰ ਦੇ ਰੂਪ ਵਿੱਚ, ਅਸੀਂ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਭਾਰਤ ਅੱਗੇ ਸਤਤ ਵਿਕਾਸ ਦੇ ਲਈ ਹਰ ਸੰਭਵ ਯਤਨ ਕਰਨ ਦੇ ਲਈ ਤਿਆਰ ਹੈ। ਸਾਡਾ ਮਾਨਵ ਕੇਂਦ੍ਰਿਤ ਦ੍ਰਿਸ਼ਟੀਕੋਣ ਆਲਮੀ ਕਲਿਆਣ ਦੇ ਲਈ ਸ਼ਕਤੀ ਨੂੰ ਕਈ ਗੁਣਾ ਵਧਾਉਣ ਵਾਲਾ ਬਣ ਸਕਦਾ ਹੈ।

ਇਸ ਅਵਸਰ ‘ਤੇ ਮਹਾਮਹਿਮ ਡਾ. ਮੋਹੰਮਦ ਇਰਫਾਨ, ਗੁਯਾਨਾ ਸਹਿਕਾਰੀ ਗਣਰਾਜ ਦੇ ਰਾਸ਼ਟਰਪਤੀ; ਮਾਣਯੋਗ ਜੇਮਸ ਮਾਰਪੇ, ਪਾਪੁਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ; ਸ਼੍ਰੀ ਮੋਹੰਮਦ ਨਸ਼ੀਦ, ਪੀਪੁਲਸ ਮਜਲਿਸ ਦੇ ਸਪੀਕਰ, ਮਾਲਦੀਵ ਗਣਰਾਜ; ਸੁਸ਼੍ਰੀ ਅਮੀਨਾ ਜੇ ਮੋਹੰਮਦ, ਡਿਪਟੀ-ਜਨਰਲ ਸੈਕੇਟਰੀ, ਸੰਯੁਕਤ ਰਾਸ਼ਟਰ, ਅਤੇ ਸ਼੍ਰੀ ਪ੍ਰਕਾਸ਼ ਜਾਵਡੇਕਰ, ਕੇਂਦਰੀ ਵਾਤਾਵਰਣ, ਵਣ ਤੇ ਜਲਵਾਯੁ ਪਰਿਵਰਤਨ ਮੰਤਰੀ ਹਾਜਰ ਰਹੇ।

*****

ਡੀਐੱਸ/ਏਕੇਜੇ



(Release ID: 1697127) Visitor Counter : 239