ਵਣਜ ਤੇ ਉਦਯੋਗ ਮੰਤਰਾਲਾ

ਕੁਸ਼ਲ ਤੇ ਟਿਕਾਉਣਯੋਗ ਪੈਕੇਜਿੰਗ ਵਾਤਾਵਰਨਿਕ ਟਿਕਾਉਣਯੋਗ ਲਾਜਿਸਟਿਕ ਦੀ ਕੂੰਜੀ ਹੈ ।

Posted On: 10 FEB 2021 1:57PM by PIB Chandigarh

ਲਾਜਿਸਟਿਕ ਕੰਪਨੀਆਂ ਅਤੇ ਵਰਤੋਂ ਕਰਨ ਵਾਲਿਆਂ ਵਿਚਾਲੇ ਪੈਕੇਜਿੰਗ ਇੱਕ ਇੰਟਰਫੇਸ ਵਜੋਂ ਕੰਮ ਕਰਦੀ ਹੈ ਅਤੇ ਕੁਸ਼ਲ ਤੇ ਟਿਕਾਉਣਯੋਗ ਪੈਕੇਜਿੰਗ ਵਾਤਾਵਰਨਿਕ ਟਿਕਾਉਣਯੋਗ ਲਾਜਿਸਟਿਕ ਦੀ ਕੂੰਜੀ ਹੈ । ਸਮੁੱਚੇ ਲਾਜਿਸਟਿਕ ਕੁਸ਼ਲੇ ਪਰਪੇਕ ਨੂੰ ਸੁਧਾਰਨ ਲਈ ਪੈਕੇਜਿੰਗ ਵੱਲ ਖ਼ਾਸ ਤੇ ਵਧੇਰੇ ਤਵੱਜੋਂ ਦੀ ਲੋੜ ਹੈ । ਇਹ ਵਿਚਾਰ ਕਮਰਸ ਤੇ ਉਦਯੋਗ ਮੰਤਰਾਲੇ ਦੇ ਵਿਸ਼ੇਸ਼ ਸਕੱਤਰ (ਲਾਜਿਸਟਿਕ) ਸ਼੍ਰੀ ਪਵਨ ਅੱਗਰਵਾਲ ਨੇ 9 ਫਰਵਰੀ ਨੂੰ ਮੰਤਰਾਲੇ ਦੀ ਲਾਜਿਸਟਿਕਸ ਡਵੀਜ਼ਨ ਵੱਲੋਂ ਆਯੋਜਿਤ ਇੱਕ ਸਲਾਹ ਮਸ਼ਵਰਾ ਮੀਟਿੰਗ ਵਿੱਚ ਪੇਸ਼ ਕੀਤੇ ਹਨ । ਇਹ ਸਲਾਹ ਮਸ਼ਵਰਾ ਮੀਟਿੰਗ ਕੌਮੀ ਲਾਜਿਸਟਿਕ ਨੀਤੀ ਦੇ ਇੱਕ ਹਿੱਸੇ ਵਜੋਂ ਕੌਮੀ ਪੈਕੇਜਿੰਗ ਪਹਿਲਕਦਮੀ ਅਤੇ ਇਸ ਦੇ ਸਕੋਪ ਨੂੰ ਪ੍ਰਭਾਸਿ਼ਤ ਕਰਨ ਲਈ ਆਯੋਜਿਤ ਕੀਤੀ ਗਈ ਸੀ । ਕੌਮੀ ਲਾਜਿਸਟਿਕ ਨੀਤੀ ਨੂੰ ਇਸ ਵੇਲੇ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ । ਇਸ ਪਾਲਿਸੀ ਦਾ ਉਦੇਸ਼ ਲਾਜਿਸਟਿਕਸ ਕੀਮਤਾਂ ਨੂੰ ਘੱਟ ਕਰਨਾ , ਟਿਕਾਉਣਯੋਗਤਾ ਨੂੰ ਉਤਸ਼ਾਹਿਤ ਅਤੇ ਉਦਪਾਦ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ । ਇਹ ਸਲਾਹ ਮਸ਼ਵਰਾ ਭਾਰਤੀ ਉਦਯੋਗ ਦੀ ਕੰਫੈਡਰੇਸ਼ਨ ਨਾਲ ਕੀਤਾ ਗਿਆ ਤੇ ਇਸ ਸਲਾਹ ਮਸ਼ਵਰੇ ਵਿੱਚ ਵਰਤੋਂ ਕਰਨ ਵਾਲੇ ਵੱਖ ਵੱਖ ਉਦਯੋਗਾਂ , ਜਿਵੇਂ , ਫੂਡ ਤੇ ਬੀਵਰੇਜ , ਈ ਕਮਰਸ , ਤਿੰਨ ਪੀ ਐੱਲਸ/ ਚਾਰ ਪੀਐੱਲਸ ਨੇ ਵੀ ਸਿ਼ਰਕਤ ਕੀਤੀ । ਉਨ੍ਹਾਂ ਸਾਰਿਆਂ ਨੇ ਭਾਰਤੀ ਪੈਕੇਜਿੰਗ ਖੇਤਰ ਵਿੱਚ ਮੌਜੂਦਾ ਕੀ ਚੱਲ ਰਿਹਾ ਹੈ ਅਤੇ ਬਿਹਤਰ ਨਤੀਜੇ ਹਾਸਲ ਕਰਨ ਲਈ ਕੀ ਕੁਝ ਕਰਨ ਦੀ ਲੋੜ ਹੈ , ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਇਨ੍ਹਾਂ ਖੇਤਰਾਂ ਵਿੱਚ ਨਿਯਮ , ਮਾਣਕੀਕਰਨ , ਇੱਕਸੁਰਤਾ , ਖੋਜ ਅਤੇ ਵਿਕਾਸ , ਕੁਸ਼ਲਤਾ ਤੇ ਟਿਕਾਉਣਯੋਗਤਾ ਸ਼ਾਮਿਲ ਹੈ । ਸਲਾਹਮਸ਼ਵਰੇ ਦੀ ਮੀਟਿੰਗ ਵਿੱਚ ਇਹ ਆਮ ਸਹਿਮਤੀ ਸੀ ਕਿ ਦੂਜੇ ਅਤੇ ਤੀਜੇ ਪੱਧਰ ਦੀ ਪੈਕੇਜਿੰਗ ਤੇ ਧਿਆਨ ਦੇਣ ਦੀ ਲੋੜ ਹੈ ।

ਤਿੰਨ ਪੀ ਐੱਲ / ਚਾਰ ਪੀ ਐੱਲ ਭਾਗੀਦਾਰੀਆਂ ਨੇ ਪੈਕੇਜਿੰਗ ਬਾਰੇ ਕੀਮਤੀ ਜਾਣਕਾਰੀ ਦਿੱਤੀ ਅਤੇ ਕੌਮੀ ਪੈਕੇਜਿੰਗ ਪਹਿਲਕਦਮੀ ਦੇ ਗਠਨ ਵਿੱਚ ਹੋਰ ਅਜਿਹੇ ਮੁੱਖ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ । ਟੀ ਸੀ ਐੱਲ , ਟੀ ਵੀ ਐੱਸ ਅਤੇ ਏ ਪੀ ਐੱਲ ਲਾਜਿਸਟਿਕਸ ਕੁਝ ਖਿਡਾਰੀ ਸਨ , ਜਿਨ੍ਹਾਂ ਨੇ ਮੰਗਲਵਾਰ ਨੂੰ ਹੋਈ ਵਰਚੁਅਲ ਮੀਟਿੰਗ ਵਿੱਚ ਪ੍ਰਤੀਨਿੱਧਤਾ ਕੀਤੀ ਸੀ । ਵਾਪਸ ਕਰਨਯੋਗ ਪੈਕੇਜਿੰਗ ਜੋ ਐਗਜਿ਼ਮ ਦਾ ਇੱਕ ਹੋਰ ਮੁੱਖ ਪਹਿਲੂ ਹੈ , ਨੂੰ ਦਖ਼ਲ ਲਈ ਮਹੱਤਵਪੂਰਨ ਖੇਤਰ ਵਜੋਂ ਉਜਾਗਰ ਕੀਤਾ ਗਿਆ । ਆਵਾਜਾਈ ਦੌਰਾਨ ਜਗ੍ਹਾ ਦੀ ਬਿਹਤਰ ਕਿਊਬਿਕ ਵਰਤੋਂ ਕਰਕੇ ਸੰਚਾਲਨ ਲਾਜਿਸਟੀਕਲ , ਕੁਸ਼ਲਤਾ ਨੂੰ ਸੁਧਾਰਨ ਵਿੱਚ ਪੈਲੇਟਾਈਜ਼ੇਸ਼ਨ ਦੇ ਮੁੱਦੇ ਅਤੇ ਇਸ ਦੀ ਭੂਮਿਕਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।

ਸ਼੍ਰੀ ਪਵਨ ਅੱਗਰਵਾਲ ਨੇ ਦੱਸਿਆ ਕਿ ਯੂਜ਼ਰ ਉਦਯੋਗ ਤੇ ਯੂਜ਼ਰ ਮੰਤਰਾਲੇ ਵੱਲੋਂ ਲਾਜਿਸਟੀਕਲ ਕੁਸ਼ਲਤਾ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਨਾ ਕਿ ਲਾਜਿਸਟਿਕ ਕੰਪਨੀਆਂ ਵੱਲੋਂ ਇਸ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਇਸ ਨੂੰ ਹੋਰ ਅੱਗੇ ਲਿਜਾਣ ਲਈ ਅੰਤਰ ਮੰਤਰਾਲਾ ਮੀਟਿੰਗ ਆਯੋਜਿਤ ਕੀਤੀ ਜਾਵੇਗੀ ।

ਈਕਾਮ ਕੰਪਨੀਆਂ ਜਿਵੇਂ , ਐਮਾਜ਼ਾਨ , ਫਲਿੱਪਕਾਰਟ ਆਦਿ ਨੂੰ ਬੇਨਤੀ ਕੀਤੀ ਗਈ ਕਿ ਉਹ ਟਿਕਾਉਣਯੋਗ ਪੈਕੇਜਿੰਗ ਵਿੱਚ ਨਿਵੇਸ਼ ਕਰਨ , ਕਿਉਂਕਿ ਉਹ ਪੈਕੇਜਿੰਗ ਸਮੱਗਰੀ ਵਰਤੋਂ ਵਾਲੀਆਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਨੇ । ਇਹ ਵੀ ਦੱਸਿਆ ਗਿਆ ਕਿ ਪੈਕੇਜਿੰਗ ਪਰਪੇਕ ਤੋਂ ਖ਼ਤਰਨਾਕ ਅਤੇ ਰਸਾਇਣਕ ਲੰਬਕਾਰਾਂ ਲਈ ਵੀ ਵਿਸ਼ੇਸ਼ ਤਵੱਜੋਂ ਦੀ ਲੋੜ ਹੈ ।

ਵਿਸ਼ੇਸ਼ ਸਕੱਤਰ ਨੇ ਸਲਾਹ ਦਿੱਤੀ ਕਿ ਵਿਦੇਸ਼ਾਂ ਵਿੱਚ ਲਾਗੂ ਕੀਤੇ ਗਏ ਟਿਕਾਉਣਯੋਗ ਪੈਕੇਜਿੰਗ ਹੱਲਾਂ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ । ਪੈਕੇਜਿੰਗ ਸਮੱਗਰੀ ਦੀ ਦੁਬਾਰਾ ਵਰਤੋਂ ਅਤੇ ਰੀਸਾਈਕਲਿੰਗ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ । ਕੁਸ਼ਲਤਾ ਬਾਰੇ ਸ਼੍ਰੀ ਅੱਗਰਵਾਲ ਨੇ ਸਲਾਹ ਦਿੱਤੀ ਕਿ ਯੂਜ਼ਰ ਉਦਯੋਗ ਨੂੰ ਲੈਸ ਕਰਨ ਲਈ ਇੰਡੀਅਨ ਇੰਸਟੀਚਿਊਟ ਆਫ਼ ਪੈਕੇਜਿੰਗ ਨੂੰ ਛੋਟੀ ਮਿਆਦ ਦੇ ਕੋਰਸ ਬਣਾਉਣੇ ਚਾਹੀਦੇ ਹਨ , ਤਾਂ ਜੋ ਯੂਜ਼ਰ ਉਦਯੋਗ ਆਪਣੀ ਮਨੁੱਖੀ ਸ਼ਕਤੀ ਨੂੰ ਕੁਸ਼ਲ ਬਣਾ ਸਕੇ । ਉਨ੍ਹਾਂ ਨੇ ਲਾਜਿਸਟਿਕ ਖੇਤਰ ਕੁਸ਼ਲ ਕੌਂਸਲ ਨੂੰ ਵੀ ਬੇਨਤੀ ਕੀਤੀ ਕਿ ਉਹ ਜਲਦੀ ਤੋਂ ਜਲਦੀ ਪੈਕੇਜਿੰਗ ਲੰਬਕਾਰੀ ਵਿੱਚ ਘੱਟੋ ਘੱਟ 8—10 ਰੋਜ਼ਗਾਰ ਮੌਕੇ ਪੈਦਾ ਕਰੇ ਤਾਂ ਜੋ ਇੱਕ ਪ੍ਰਤਿਭਾ ਪੂਲ ਉਸਾਰਿਆ ਜਾ ਸਕੇ । ਸ਼੍ਰੀ ਅੱਗਰਵਾਲ ਨੇ ਕਿਹਾ ਕਿ ਉਦਯੋਗ , ਵਿੱਦਿਅਕ ਮਾਹਰਾਂ ਅਤੇ ਸਰਕਾਰ ਨੂੰ ਮਿਲ ਕੇ ਖੋਜ , ਵਿਕਾਸ ਅਤੇ ਨਵੇਂ ਢੰਗ ਤਰੀਕਿਆਂ ਨੂੰ ਪ੍ਰਫੁੱਲਤ ਕਰਨ ਦੀ ਲੋੜ ਹੈ ਅਤੇ ਲਾਜਿਸਟਿਕਸ ਵਿਪਾਗ ਇਸ ਯਤਨ ਵਿੱਚ ਅਗਵਾਈ ਲਈ ਸਹਾਇਤਾ ਕਰੇਗਾ ।

ਸਲਾਹ ਮਸ਼ਵਰੇ ਦੌਰਾਨ ਵੱਡੀਆਂ ਵਸਤਾਂ ਜਿਵੇਂ , ਸੀਮਿੰਟ , ਫਰਟੀਲਾਈਜ਼ਰ ਆਦਿ ਲਈ ਪੈਕੇਜਿੰਗ ਜ਼ਰੂਰਤਾਂ ਨੂੰ ਤਰਕਸੰਗਤ ਬਣਾਉਣ ਬਾਰੇ ਵੀ ਵਿਚਾਰ ਦਿੱਤੇ ਗਏ । ਇਸ ਤੋਂ ਇਲਾਵਾ ਪੈਕੇਜਿੰਗ ਸਮੱਗਰੀ ਨੂੰ ਕੱਢਣ ਲਈ ਢੰਗ ਤਰੀਕੇ ਸਥਾਪਿਤ ਕਰਨ ਅਤੇ ਮਜ਼ਬੂਤ ਰਿਵਰਸ ਲਾਜਿਸਟਿਕਸ ਢੰਗ ਤਰੀਕਿਆਂ ਲੋੜ ਬਾਰੇ ਵੀ ਸੁਝਾਅ ਦਿੱਤੇ ਗਏ , ਕਿਉਂਕਿ ਇਹ ਢੰਗ ਤਰੀਕੇ ਕੀਮਤਾਂ ਘਟਾਉਣਗੇ । ਇਸ ਮੀਟਿੰਗ ਤੋਂ ਬਾਅਦ ਖੇਤਰ ਵਿਸ਼ੇਸ਼ ਸਲਾਹ ਮਸ਼ਵਰੇ ਕੀਤੇ ਜਾਣਗੇ , ਜੋ ਇਸ ਸਬੰਧ ਵਿੱਚ ਸਾਰੀਆਂ ਜ਼ਰੂਰਤਾਂ ਨੂੰ ਯਕੀਨੀ ਬਣਾਉਣਗੇ ।

ਵਾਈ ਬੀ / ਐੱਸ ਐੱਸ



(Release ID: 1696826) Visitor Counter : 135