ਸੱਭਿਆਚਾਰ ਮੰਤਰਾਲਾ

ਇਤਿਹਾਸਕ ਸਮਾਰਕਾਂ ਦੀ ਸੰਭਾਲ

Posted On: 09 FEB 2021 3:16PM by PIB Chandigarh

ਭਾਰਤ ਦੇ ਪੁਰਾਤੱਤਵ ਸਰਵੇਖਣ ਦੀ ਨਿਗਰਾਨੀ ਅਧੀਨ ਰਾਸ਼ਟਰੀ ਮਹੱਤਤਾ ਦੇ 3693 ਸਮਾਰਕ ਹਨ। ਪ੍ਰਾਚੀਨ ਸਮਾਰਕਾਂ ਅਤੇ ਪੁਰਾਤੱਤਵ ਸਥਾਨਾਂ ਅਤੇ ਅਵਸ਼ੇਸ਼ ਐਕਟ, 1958 ਅਤੇ ਇਸ ਦੇ ਨਿਯਮਾਂ ਅਨੁਸਾਰ ਸੁਰੱਖਿਅਤ ਸਮਾਰਕਾਂ / ਖੇਤਰ ਦੇ ਅਹਾਤੇ ਵਿੱਚ ਹੋਣ ਵਾਲੇ ਕਬਜ਼ਿਆਂ ਨੂੰ ਹਟਾਇਆ ਜਾਂਦਾ ਹੈ। 

ਜਨਤਕ ਅਧਿਕਾਰ ਖੇਤਰਾਂ (ਅਣਅਧਿਕਾਰਤ ਕਬਜ਼ਿਆਂ ਦਾ ਬੇਦਖਲੀ) ਐਕਟ, 1971 ਦੇ ਤਹਿਤ ਸਰਕਲਾਂ ਦੇ ਇੰਚਾਰਜ ਸੁਪਰਟੈਂਡਿੰਗ ਪੁਰਾਤੱਤਵ-ਵਿਗਿਆਨੀ ਨੂੰ ਇੱਕ ਅਸਟੇਟ ਅਫਸਰ ਦੇ ਅਧਿਕਾਰ ਵੀ ਸੌਂਪੇ ਗਏ ਹਨ,ਜੋ ਕਬਜ਼ੇ ਹਟਾਉਣ ਦੇ ਨੋਟਿਸ / ਆਦੇਸ਼ ਜਾਰੀ ਕਰ ਸਕਦੇ ਹਨ। ਮਾਮਲੇ ਦੇ ਹੱਲ ਲਈ ਵਿਭਾਗ ਸਬੰਧਤ ਰਾਜ ਸਰਕਾਰ / ਪੁਲਿਸ ਫੋਰਸ ਦੀ ਮਦਦ ਲੈ ਸਕਦਾ ਹੈ ਅਤੇ ਜਿਥੇ ਕੋਈ ਨਤੀਜਾ ਨਹੀਂ ਨਿਕਲਦਾ ਉੱਥੇ ਅਦਾਲਤ ਵਿੱਚ ਕੇਸ ਦਰਜ ਕਰਵਾਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਆਰੰਭੀ ਜਾਂਦੀ ਹੈ। ਨਿਯਮਤ ਨਿਗਰਾਨੀ ਅਤੇ ਵਾਰਡ ਅਮਲਾ, ਨਿੱਜੀ ਸੁਰੱਖਿਆ ਕਰਮਚਾਰੀ, ਰਾਜ ਪੁਲਿਸ ਗਾਰਡ ਅਤੇ ਸੀਆਈਐੱਸਐੱਫ ਨੂੰ ਵੀ ਚੁਣੇ ਸਮਾਰਕਾਂ ਦੇ ਬਚਾਅ ਅਤੇ ਸੁਰੱਖਿਆ ਦੀ ਜਿੰਮੇਵਾਰੀ ਦਿੱਤੀ ਗਈ ਹੈ। 

ਭਾਰਤ ਦੇ ਪੁਰਾਤੱਤਵ ਸਰਵੇਖਣ ਦੇ ਕੋਲ 24 ਅਜਿਹੇ ਸਮਾਰਕਾਂ ਸਮਾਰਕਾਂ ਦੀ ਸੂਚੀ ਹੈ ਜਿਨ੍ਹਾਂ 'ਤੇ ਅਜੇ ਵੀ ਅਣਉਚਿਤ ਕਬਜਿਆਂ ਕਾਰਨ ਪਛਾਣ ਕੀਤੀ ਜਾਣੀ ਬਾਕੀ ਹਨ। ਭਾਰਤ ਦੇ ਪੁਰਾਤੱਤਵ ਸਰਵੇਖਣ ਨੇ ਪੜਤਾਲ, ਪੁਰਾਣੇ ਰਿਕਾਰਡਾਂ, ਮਾਲੀਏ ਦੇ ਨਕਸ਼ਿਆਂ ਅਤੇ ਪ੍ਰਕਾਸ਼ਤ ਰਿਪੋਰਟਾਂ ਦੇ ਅਧਾਰ 'ਤੇ ਫੀਲਡ ਦਫਤਰਾਂ ਰਾਹੀਂ ਅਜਿਹੇ ਸਮਾਰਕਾਂ ਦਾ ਪਤਾ ਲਗਾਉਣ / ਪਛਾਣ ਕਰਨ ਦੇ ਯਤਨ ਕੀਤੇ ਹਨ।

ਦੇਸ਼ ਵਿੱਚ ਕੇਂਦਰੀ ਸੁਰੱਖਿਆ ਪ੍ਰਾਪਤ ਸਮਾਰਕਾਂ / ਸਾਈਟਾਂ ਦੀ ਰਾਜ-ਅਧਾਰਤ ਸੂਚੀ

ਲੜੀ ਨੰਬਰ 

ਰਾਜ / ਯੂ.ਟੀ. ਦਾ ਨਾਮ 

ਸਮਾਰਕਾਂ ਦੀ ਗਿਣਤੀ

  1.  

ਆਂਧਰ ਪ੍ਰਦੇਸ਼

135

  1.  

ਅਰੁਣਾਚਲ ਪ੍ਰਦੇਸ਼

03

  1.  

ਅਸਾਮ

55

  1.  

ਬਿਹਾਰ

70

  1.  

ਛੱਤੀਸਗੜ

46

  1.  

ਦਮਨ ਐਂਡ ਦਿਊ (ਯੂਟੀ)

11

  1.  

ਗੋਆ

21

  1.  

ਗੁਜਰਾਤ

203

  1.  

ਹਰਿਆਣਾ 

91

  1.  

ਹਿਮਾਚਲ ਪ੍ਰਦੇਸ਼

40

  1.  

ਜੰਮੂ ਕਸ਼ਮੀਰ (ਯੂਟੀ)

56

  1.  

ਝਾਰਖੰਡ

13

  1.  

ਕਰਨਾਟਕ

506

  1.  

ਕੇਰਲ

29

  1.  

ਲੱਦਾਖ (ਯੂਟੀ)

15

  1.  

ਮੱਧ ਪ੍ਰਦੇਸ਼

291

  1.  

ਮਹਾਰਾਸ਼ਟਰ

286

  1.  

ਮਨੀਪੁਰ

01

  1.  

ਮੇਘਾਲਿਆ

08

  1.  

ਮਿਜ਼ੋਰਮ

01

  1.  

ਨਾਗਾਲੈਂਡ

04

  1.  

ਐਨਸੀਟੀ ਦਿੱਲੀ

173

  1.  

ਓਡੀਸ਼ਾ

80

  1.  

ਪੁਡੂਚੇਰੀ (ਯੂਟੀ)

07

  1.  

ਪੰਜਾਬ

33

  1.  

ਰਾਜਸਥਾਨ

163

  1.  

ਸਿੱਕਮ

03

  1.  

ਤੇਲੰਗਾਨਾ

08

  1.  

ਤਾਮਿਲਨਾਡੂ

412

  1.  

ਤ੍ਰਿਪੁਰਾ

08

  1.  

ਉੱਤਰ ਪ੍ਰਦੇਸ਼

743

  1.  

ਉਤਰਾਖੰਡ

43

  1.  

ਪੱਛਮੀ ਬੰਗਾਲ

135

 

ਕੁੱਲ

3693

 

ਇਹ ਜਾਣਕਾਰੀ ਸੱਭਿਆਚਾਰ ਅਤੇ ਸੈਰ-ਸਪਾਟਾ ਰਾਜ ਮੰਤਰੀ (ਆਈ/ਸੀ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

***********

ਐਨ ਬੀ / ਐਸ ਕੇ



(Release ID: 1696541) Visitor Counter : 149