ਪ੍ਰਧਾਨ ਮੰਤਰੀ ਦਫਤਰ

ਰਾਸ਼ਟਰਪਤੀ ਦੇ ਸੰਬੋਧਨ ’ਤੇ ਧੰਨਵਾਦ ਪ੍ਰਸਤਾਵ ’ਤੇ ਪ੍ਰਧਾਨ ਮੰਤਰੀ ਦਾ ਰਾਜ ਸਭਾ ਵਿੱਚ ਜਵਾਬ

Posted On: 08 FEB 2021 12:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ਤੇ ਧੰਨਵਾਦ ਦੇ ਪ੍ਰਸਤਾਵ ਦਾ ਜਵਾਬ ਦਿੱਤਾ। ਉਨ੍ਹਾਂ ਨੇ ਬਹਿਸ ਵਿੱਚ ਹਿੱਸਾ ਲੈਣ ਅਤੇ ਯੋਗਦਾਨ ਪਾਉਣ ਲਈ ਉੱਪਰਲੇ ਸਦਨ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਸੰਬੋਧਨ ਨੇ ਵਿਸ਼ਵ ਵਿੱਚ ਉਮੀਦ, ਵਿਸ਼ਵਾਸ ਪੈਦਾ ਕਰ ਦਿੱਤਾ ਹੈ ਜਿਸ ਨੂੰ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਅੱਜ ਮੌਕਿਆਂ ਦੀ ਧਰਤੀ ਹੈ ਅਤੇ ਵਿਸ਼ਵ ਦੀਆਂ ਨਜ਼ਰਾਂ ਭਾਰਤ ਵੱਲ ਹਨ। ਭਾਰਤ ਤੋਂ ਉਮੀਦਾਂ ਹਨ ਅਤੇ ਭਰੋਸਾ ਹੈ ਕਿ ਭਾਰਤ ਸਾਡੇ ਗ੍ਰਿਹ ਦੀ ਬਿਹਤਰੀ ਲਈ ਯੋਗਦਾਨ ਪਾਵੇਗਾ। ਜਿਵੇਂ ਕਿ ਭਾਰਤ ਆਪਣੀ ਆਜ਼ਾਦੀ ਦੇ 75ਵੇਂ ਸਾਲ ਚ ਦਾਖਲ ਹੋ ਰਿਹਾ ਹੈ, ਸਾਨੂੰ ਇਸ ਨੂੰ ਪ੍ਰੇਰਣਾ ਦਾ ਤਿਉਹਾਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ 2047 ਦੇ ਭਾਰਤ ਲਈ ਸਾਡੇ ਵਾਅਦਿਆਂ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ ਕਿਉਂਕਿ ਇਹ ਆਜ਼ਾਦੀ ਦੀ ਸਦੀ ਹੋਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣਾ ਕਿਸੇ ਪਾਰਟੀ ਜਾਂ ਵਿਅਕਤੀ ਦੀ ਸਫ਼ਲਤਾ ਨਹੀਂ, ਬਲਕਿ ਰਾਸ਼ਟਰ ਦੀ ਸਫ਼ਲਤਾ ਹੈ ਅਤੇ ਇਸ ਤਰ੍ਹਾਂ ਮੰਨਿਆ ਜਾਣਾ ਚਾਹੀਦਾ ਹੈ। ਭਾਰਤ ਨੇ ਉਹ ਦਿਨ ਦੇਖੇ ਹਨ ਜਦੋਂ ਪੋਲਿਓ, ਛੋਟੀ ਮਾਤਾ ਦਾ ਵੱਡਾ ਖ਼ਤਰਾ ਸੀ। ਉਨ੍ਹਾਂ ਦਿਨਾਂ ਵਿੱਚ ਕਿਸੇ ਨੂੰ ਪਤਾ ਨਹੀਂ ਸੀ ਕਿ ਭਾਰਤ ਕੋਈ ਵੈਕਸੀਨ ਬਣਾਵੇਗਾ ਜਾਂ ਇਹ ਕਿੰਨੇ ਲੋਕਾਂ ਨੂੰ ਮਿਲੇਗੀ। ਸ਼੍ਰੀ ਮੋਦੀ ਨੇ ਕਿਹਾ, ਅਸੀਂ ਹੁਣ ਇੱਥੇ ਹਾਂ- ਜਦੋਂ ਸਾਡੀ ਕੌਮ ਵਿਸ਼ਵ ਲਈ ਵੈਕਸੀਨ ਲਿਆ ਰਹੀ ਹੈ ਅਤੇ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਚਲਾ ਰਿਹਾ ਹੈ। ਇਹ ਸਾਡਾ ਆਤਮ-ਵਿਸ਼ਵਾਸ ਵਧਾਉਂਦਾ ਹੈ। ਕੋਵਿਡ -19 ਦੇ ਸਮੇਂ ਦੌਰਾਨ ਇਸ ਨੇ ਸਾਡੇ ਸੰਘੀ ਢਾਂਚੇ ਅਤੇ ਸਹਿਕਾਰੀ ਸੰਘਵਾਦ ਦੀ ਭਾਵਨਾ ਨੂੰ ਨਵੀਂ ਤਾਕਤ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਭਾਰਤੀ ਲੋਕਤੰਤਰ ਦੀ ਅਲੋਚਨਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਭਾਰਤੀ ਲੋਕਤੰਤਰ ਪੱਛਮੀ ਸੰਸਥਾ ਨਹੀਂ ਬਲਕਿ ਮਨੁੱਖੀ ਸੰਸਥਾ ਹੈ। ਇਹ ਜ਼ਰੂਰੀ ਹੈ ਕਿ ਦੇਸ਼ ਵਾਸੀਆਂ ਨੂੰ ਭਾਰਤੀ ਰਾਸ਼ਟਰਵਾਦ 'ਤੇ ਹਮਲੇ ਬਾਰੇ ਜਾਗਰੂਕ ਕੀਤਾ ਜਾਵੇ। ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਰਾਸ਼ਟਰਵਾਦ ਨਾ ਤਾਂ ਤੰਗ ਹੈ, ਨਾ ਹੀ ਸੁਆਰਥੀ ਜਾਂ ਹਮਲਾਵਰ ਹੈ, ਇਹ ਸਤਿਅਮ, ਸ਼ਿਵਮ ਸੁੰਦਰਮ ਦੀ ਧਾਰਨਾ 'ਤੇ ਅਧਾਰਿਤ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਸਿਰਫ਼ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਨਹੀਂ ਹੈ। ਭਾਰਤ ਲੋਕਤੰਤਰ ਦੀ ਮਾਂਹੈ ਅਤੇ ਇਹ ਸਾਡੀ ਨੈਤਿਕਤਾ ਹੈ। ਸਾਡੇ ਦੇਸ਼ ਦਾ ਸੁਭਾਅ ਲੋਕਤੰਤਰੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਜਿੱਥੇ ਦੇਸ਼ ਕੋਰੋਨਾ ਸਮੇਂ ਵਿਦੇਸ਼ੀ ਨਿਵੇਸ਼ ਤੋਂ ਵਾਂਝੇ ਹਨ, ਉੱਥੇ ਭਾਰਤ ਨੂੰ ਰਿਕਾਰਡ ਨਿਵੇਸ਼ ਮਿਲਿਆ ਹੈ। ਸ਼੍ਰੀ ਮੋਦੀ ਨੇ ਇਸ ਸਬੰਧ ਵਿੱਚ ਵਿਦੇਸ਼ੀ ਕਰੰਸੀ, ਐੱਫ.ਡੀ.ਆਈ., ਇੰਟਰਨੈੱਟ ਪ੍ਰਵੇਸ਼ ਅਤੇ ਡਿਜੀਟਲ, ਵਿੱਤੀ ਸ਼ਮੂਲੀਅਤ, ਟਾਇਲਟ ਕਵਰੇਜ ਫੈਲਾਉਣ, ਕਿਫਾਇਤੀ ਰਿਹਾਇਸ਼, ਐੱਲਪੀਜੀ ਕਵਰੇਜ ਅਤੇ ਮੁਫ਼ਤ ਡਾਕਟਰੀ ਇਲਾਜ ਵਿੱਚ ਵਧੀਆ ਕਾਰਗੁਜ਼ਾਰੀ ਬਾਰੇ ਦੱਸਿਆ। ਸ਼੍ਰੀ ਮੋਦੀ ਨੇ ਕਿਹਾ ਕਿ ਚੁਣੌਤੀਆਂ ਹਨ ਅਤੇ ਸਾਨੂੰ ਫੈਸਲਾ ਕਰਨਾ ਪਏਗਾ ਕਿ ਅਸੀਂ ਹੱਲ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਜਾਂ ਸਮੱਸਿਆ ਦਾ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਾਲ 2014 ਤੋਂ ਸਰਕਾਰ ਨੇ ਖੇਤੀ ਸੈਕਟਰ ਵਿੱਚ ਤਬਦੀਲੀਆਂ ਆਰੰਭੀਆਂ ਹਨ ਜਿਸ ਦਾ ਉਦੇਸ਼ ਕਿਸਾਨਾਂ ਦੇ ਸਸ਼ਕਤੀਕਰਨ ਦੇ ਉਦੇਸ਼ ਨਾਲ ਹੈ। ਫਸਲੀ ਬੀਮਾ ਯੋਜਨਾ ਨੂੰ ਹੋਰ ਕਿਸਾਨੀ ਅਨੁਕੂਲ ਬਣਾਉਣ ਲਈ ਬਦਲਿਆ ਗਿਆ। ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਵੀ ਲਿਆਂਦੀ ਗਈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਛੋਟੇ ਕਿਸਾਨਾਂ ਲਈ ਕੰਮ ਕਰ ਰਹੀ ਹੈ। ਪੀਐੱਮਐੱਫਬੀਵਾਈ ਦੇ ਅਧੀਨ ਕਿਸਾਨਾਂ ਕੋਲ 90,000 ਕਰੋੜ ਰੁਪਏ ਦਾ ਦਾਅਵਾ ਹੈ। ਕਿਸਾਨਾਂ ਨੂੰ ਕ੍ਰੈਡਿਟ ਕਾਰਡ, ਮਿੱਟੀ ਹੈਲਥ ਕਾਰਡ ਅਤੇ ਸਨਮਾਨ ਨਿਧੀ ਤੋਂ ਵੀ ਲਾਭ ਪ੍ਰਾਪਤ ਹੋਇਆ। ਜਦੋਂ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਅਧੀਨ ਸੜਕਾਂ ਦੇ ਸੰਪਰਕ ਵਿੱਚ ਸੁਧਾਰ ਹੁੰਦਾ ਹੈ ਤਾਂ ਇਹ ਕਿਸਾਨਾਂ ਦੀਆਂ ਉਪਜਾਂ ਨੂੰ ਦੂਰ-ਦੁਰਾਡੇ ਸਥਾਨਾਂ 'ਤੇ ਪਹੁੰਚਣ ਦੇ ਯੋਗ ਬਣਾਉਂਦਾ ਹੈ। ਕਿਸਾਨ ਰੇਲ ਅਤੇ ਕਿਸਾਨ ਉਡਾਣ ਵਰਗੀਆਂ ਕੋਸ਼ਿਸ਼ਾਂ ਵੀ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੇਂ ਦੀ ਲੋੜ ਛੋਟੇ ਕਿਸਾਨਾਂ ਦੀ ਜ਼ਿੰਦਗੀ ਸੁਧਾਰਨ ਦੀ ਹੈ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਉਨ੍ਹਾਂ ਨੂੰ ਡੇਅਰੀ ਸੈਕਟਰ ਦੀ ਤਰ੍ਹਾਂ ਓਨੀ ਆਜ਼ਾਦੀ ਕਿਉਂ ਨਹੀਂ ਹੋਣੀ ਚਾਹੀਦੀ ਕਿ ਉਹ ਨਿੱਜੀ ਜਾਂ ਸਹਿਕਾਰੀ ਖੇਤਰ ਨਾਲ ਕੰਮ ਕਰਨ?

ਖੇਤੀਬਾੜੀ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਲਈ ਕੰਮ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਉਹ ਕਿਸਾਨਾਂ ਦੀ ਭਲਾਈ ਲਈ ਅੱਗੇ ਵਧਣ। ਐੱਮਐੱਸਪੀ ਉੱਤੇ ਪ੍ਰਧਾਨ ਮੰਤਰੀ ਨੇ ਦੁਹਰਾਇਆ, “ਐੱਮਐੱਸਪੀ ਉੱਥੇ ਹੈ, ਐੱਮਐੱਸਪੀ ਜਿੱਥੇ ਸੀ। ਐੱਮਐੱਸਪੀ ਭਵਿੱਖ ਵਿੱਚ ਰਹੇਗੀ। ਗਰੀਬਾਂ ਲਈ ਕਿਫਾਇਤੀ ਰਾਸ਼ਨ ਜਾਰੀ ਰਹੇਗਾ। ਮੰਡੀਆਂ ਦਾ ਆਧੁਨਿਕੀਕਰਨ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਸਾਨੂੰ ਰਾਜਨੀਤਿਕ ਗਿਣਤੀ ਮਿਣਤੀ ਤੋਂ ਉੱਪਰ ਉੱਠਣ ਦੀ ਲੋੜ ਹੈ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਤਾਕਤਾਂ ਵਿਰੁੱਧ ਸਾਵਧਾਨ ਕੀਤਾ ਜੋ ਦੇਸ਼ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ, ਭਾਰਤ ਨੂੰ ਸਿੱਖਾਂ ਦੇ ਯੋਗਦਾਨ ਤੇ ਬਹੁਤ ਮਾਣ ਹੈ। ਇਹ ਇੱਕ ਅਜਿਹਾ ਸਮੁਦਾਏ ਹੈ ਜਿਸ ਨੇ ਕੌਮ ਲਈ ਬਹੁਤ ਕੁਝ ਕੀਤਾ ਹੈ। ਗੁਰੂ ਸਾਹਿਬਾਨ ਦੇ ਸ਼ਬਦ ਅਤੇ ਅਸੀਸਾਂ ਅਨਮੋਲ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਹਿਰੀ - ਗ੍ਰਾਮੀਣ ਪਾੜੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

ਪ੍ਰਧਾਨ ਮੰਤਰੀ ਨੇ ਨੌਜਵਾਨ ਸ਼ਕਤੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਨੌਜਵਾਨਾਂ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦੇਸ਼ ਦੇ ਸੁਨਹਿਰੇ ਭਵਿੱਖ ਲਈ ਲਾਭਕਾਰੀ ਹੋਣਗੀਆਂ। ਇਸੇ ਤਰ੍ਹਾਂ ਉਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ ਨੂੰ ਤੁਰੰਤ ਸਵੀਕਾਰਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਮਐੱਸਐੱਮਈ ਆਰਥਿਕਤਾ ਦੀ ਬਹਾਲੀ ਅਤੇ ਵਿਕਾਸ ਲਈ ਮਹੱਤਵਪੂਰਨ ਹਨ ਕਿਉਂਕਿ ਉਨ੍ਹਾਂ ਕੋਲ ਰੋਜ਼ਗਾਰ ਦੀ ਵੀ ਵੱਡੀ ਸੰਭਾਵਨਾ ਹੈ। ਇਸੇ ਕਰਕੇ ਉਨ੍ਹਾਂ ਨੇ ਕੋਰੋਨਾ ਸਮੇਂ ਦੌਰਾਨ ਉਤੇਜਿਤ ਪੈਕੇਜਾਂ ਵਿੱਚ ਵਿਸ਼ੇਸ਼ ਧਿਆਨ ਦਿੱਤਾ।

ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦੀ ਧਾਰਨਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਨਕਸਲ ਪ੍ਰਭਾਵਿਤ ਇਲਾਕਿਆਂ ਅਤੇ ਉੱਤਰ-ਪੂਰਬ ਵਿੱਚ ਆਮ ਜੀਵਨ ਦੀ ਬਹਾਲੀ ਲਈ ਚੁੱਕੇ ਗਏ ਕਦਮਾਂ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉੱਥੇ ਸਥਿਤੀ ਸੁਧਾਰੀ ਜਾ ਰਹੀ ਹੈ ਅਤੇ ਇਨ੍ਹਾਂ ਖੇਤਰਾਂ ਵਿੱਚ ਨਵੇਂ ਮੌਕੇ ਖੁੱਲ੍ਹ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਪੂਰਬੀ ਖੇਤਰ ਦੇਸ਼ ਦੇ ਵਿਕਾਸ ਵਿੱਚ ਵੱਡੀ ਭੂਮਿਕਾ ਅਦਾ ਕਰਨਗੇ।

 

*****

 

 

ਡੀਐੱਸ


(Release ID: 1696236) Visitor Counter : 269