ਰਾਸ਼ਟਰਪਤੀ ਸਕੱਤਰੇਤ

ਕੋਵਿਡ-19 ਮਹਾਮਾਰੀ ਨੇ ਦੁਨੀਆ ਨੂੰ ਇਹ ਸਿਖਾਇਆ ਹੈ ਕਿ ਜੇਕਰ ਦੂਸਰੇ ਲੋਕ ਜੋਖਮ ਵਿੱਚ ਹਨ ਤਾਂ ਕੋਈ ਸੁਰੱਖਿਅਤ ਨਹੀਂ ਰਹਿ ਸਕਦਾ : ਰਾਸ਼ਟਰਪਤੀ


ਰਾਸ਼ਟਰਪਤੀ ਕਰਨਾਟਕ ਦੇ ਰਾਜੀਵ ਗਾਂਧੀ ਸਿਹਤ ਵਿਗਿਆਨ ਯੂਨੀਵਰਸਿਟੀ ਦੇ 23ਵੇਂ ਸਲਾਨਾ ਦੀਕਸ਼ਾਂਤ ਸਮਾਰੋਹ ਵਿੱਚ ਸ਼ਾਮਲ ਹੋਏ



Posted On: 07 FEB 2021 12:57PM by PIB Chandigarh

ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਦੁਨੀਆ ਨੂੰ ਇਹ ਸਿਖਾਇਆ ਹੈ ਕਿ ਜੇਕਰ ਦੂਸਰੇ ਲੋਕ ਜੋਖਮ ਵਿੱਚ ਹਨ ਤਾਂ ਕੋਈ ਸੁਰੱਖਿਅਤ ਨਹੀਂ ਰਹਿ ਸਕਦਾ। ਰਾਸ਼ਟਰਪਤੀ ਅੱਜ ਬੰਗਲੁਰੂ (ਕਰਨਾਟਕ) ਵਿੱਚ ਰਾਜੀਵ ਗਾਂਧੀ ਸਿਹਤ ਵਿਗਿਆਨ ਯੂਨੀਵਰਸਿਟੀ ਦੇ 23ਵੇਂ ਸਲਾਨਾ ਦੀਕਸ਼ਾਂਤ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਰਾਸ਼ਟਰਪਤੀ ਨੇ ਕਿਹਾ ਕਿ ਇਸ ਸਦੀ ਦੀ ਪਹਿਲੀ ਬੜੀ ਮਹਾਮਾਰੀ ਨੇ ਸਾਨੂੰ ਅਚਨਚੇਤ ਜਨਤਕ ਸਿਹਤ ਸੰਕਟਾਂ ਨਾਲ ਨਿਪਟਣ ਦੇ ਲਈ ਬਿਹਤਰ ਰੂਪ ਨਾਲ ਤਿਆਰ ਰਹਿਣਾ ਸਿਖਾਇਆ ਹੈ। ਹਾਲਾਂਕਿ, ਕੋਵਿਡ-19 ਇੱਕ ਤਰ੍ਹਾਂ ਦਾ ਅਜਿਹਾ ਸਿਹਤ ਸੰਕਟ ਲਗਦਾ ਹੈ, ਜੋ ਕਦੇ-ਕਦੇ ਆਉਂਦਾ ਹੈ। ਵਿਗਿਆਨਕਾਂ ਦੇ ਇੱਕ ਵਰਗ ਨੇ ਸਾਨੂੰ ਅੱਗੇ ਵੀ ਇਸੇ ਪ੍ਰਕਾਰ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਇਹ ਉਮੀਦ ਜਤਾਈ ਹੈ ਕਿ ਦੁਨੀਆ ਨੇ ਕੋਵਿਡ ਤੋਂ ਸਹੀ ਸਬਕ ਸਿੱਖੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ ਦੇ ਬਾਅਦ ਦੇ ਪੜਾਅ ਵਿੱਚ ਦੁਨੀਆ ਨੂੰ ਜਨਤਕ ਸਿਹਤ ਸੇਵਾ ਬਾਰੇ ਵਿੱਚ ਅਧਿਕ ਧਿਆਨ ਦੇਣਾ ਪਵੇਗਾ। 

 

ਮੈਡੀਕਲ ਗ੍ਰੈਜੂਏਟ ਬਣਨ ਵਾਲੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਇਸ ਪੇਸ਼ੇ ਵਿੱਚ ਪ੍ਰਵੇਸ਼ ਕਰਨ ਨਾਲ ਤੁਹਾਡੇ ਲਈ ਮਾਨਵਤਾ ਦੀ ਸੇਵਾ ਕਰਨ ਦੇ ਅਦਭੁਤ ਅਤੇ ਵਿਲੱਖਣ ਅਵਸਰਾਂ ਦਾ ਮਾਰਗ ਖੁਲ੍ਹਦਾ ਹੈ। ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਨ੍ਹਾਂ ਅਵਸਰਾਂ ਦਾ ਕਿਸ ਪ੍ਰਕਾਰ ਬਿਹਤਰ ਰੂਪ ਨਾਲ ਉਪਯੋਗ ਕਰਦੇ ਹੋ। ਰਾਸ਼ਟਰਪਤੀ ਨੇ ਕਿਹਾ ਕਿ 1 ਫਰਵਰੀ ਨੂੰ ਘੋਸ਼ਿਤ ਕੇਂਦਰੀ ਬਜਟ ਵਿੱਚ ਸਿਹਤ ਅਤੇ ਕਲਿਆਣ ਦੇ ਖੇਤਰ ਨੂੰ ਆਤਮਨਿਰਭਰ ਭਾਰਤ ਦੇ ਛੇ ਮਹੱਤਵਪੂਰਨ ਸਤੰਭਾਂ ਵਿੱਚ ਇੱਕ ਸਤੰਭ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਹੈ। ਦੇਸ਼ ਵਿੱਚ ਸਿਹਤ ਦੇਖਭਾਲ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਦੇ ਲਈ ਕਾਫੀ ਜੋਰ ਦਿੱਤਾ ਜਾ ਰਿਹਾ ਹੈ। ਰਾਸ਼ਟਰਪਤੀ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਇਸ ਰਾਸ਼ਟਰੀ ਸੰਸਾਧਨ ਦਾ ਪ੍ਰਭਾਵੀ ਉਪਯੋਗ ਤੁਹਾਡੇ ਸਰਗਰਮ ਸਹਿਯੋਗ ਅਤੇ ਯੋਗਦਾਨ ਨਾਲ ਹੀ ਸੰਭਵ ਹੋ ਸਕੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸਿਹਤ ਸੇਵਾ ਦੀ ਆਪੂਰਤੀ ਦੇ ਸਾਰੇ ਪੜਾਵਾਂ- ਰੋਕਥਾਮ, ਨਿਦਾਨ ਅਤੇ ਉਪਚਾਰ ਨਾਲ ਗੁਜਰਣ ਦੇ ਲਈ ਤਿਆਰ ਹੈ। ਸਿਹਤ ਸੇਵਾ ਖੇਤਰ ਵਿੱਚ ਇੱਕ ਹੀ ਇਕਾਈ ਨਾ ਤੋਂ ਨਤੀਜੇ ਦੇ ਸਕਦੀ ਹੈ ਅਤੇ ਨਾ ਹੀ ਪਰਿਣਾਮ ਅਰਜਿਤ ਕਰ ਸਕਦੀ ਹੈ। ਇਸ ਲਈ ਇਸ ਖੇਤਰ ਦਾ ਵਿਕਾਸ ਸਾਰੇ ਹਿਤਧਾਰਕਾਂ ਦੀ ਸਰਗਰਮ ਭਾਗੀਦਾਰੀ ਅਤੇ ਸਹਿਯੋਗ ਤੇ ਉਦੇਸ਼ ਤੇ ਨਿਸ਼ਪਾਦਨ ਵਿੱਚ ਨਵਾਚਾਰ ਦੇ ਉਪਯੋਗ ਦੀ ਤਾਕੀਦ ਕਰਦਾ ਹੈ।

ਉਨ੍ਹਾਂ ਨੇ ਇਸ ਗੱਲ ‘ਤੇ ਖੁਸ਼ੀ ਜਾਹਿਰ ਕੀਤੀ ਕਿ ਰਾਜੀਵ ਗਾਂਧੀ ਸਿਹਤ ਵਿਗਿਆਨ ਯੂਨੀਵਰਸਿਟੀ ਨੇ ਦੁਨੀਆ ਵਿੱਚ ਸਬੰਧਤ ਸੰਸਥਾਨਾਂ ਦੇ ਸਭ ਤੋਂ ਵੱਡੇ ਨੈੱਟਵਰਕ ਦੇ ਨਾਲ ਸਿਹਤ ਸੇਵਾ ਸਿੱਖਿਆ ਦੇ ਖੇਤਰ ਵਿੱਚ ਅਨੇਕ ਨਵਾਚਾਰਾਂ ਦੀ ਅਗਵਾਈ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯੂਨੀਵਰਸਿਟੀ ਆਪਣੀ ਸਥਾਪਨਾ ਦੇ ਬਾਅਦ ਤੋਂ ਹੀ ਆਪਣੇ ਦਿੱਗਜਾਂ ਦੁਆਰਾ ਕੀਤੇ ਗਏ ਨਿਰੰਤਰ ਪ੍ਰਯਤਨਾਂ ਦੇ ਕਾਰਨ ਵਿਸ਼ਵ ਪੱਧਰ ‘ਤੇ ਇੱਕ ਭਰੋਸੇਯੋਗ ਬ੍ਰਾਂਡ ਦੇ ਰੂਪ ਵਿੱਚ ਉਭਰਿਆ ਹੈ।


ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ

 

***

ਡੀਐੱਸ/ਐੱਸਐੱਚ/ਏਕੇ



(Release ID: 1696052) Visitor Counter : 137