ਸਿੱਖਿਆ ਮੰਤਰਾਲਾ

ਸਮਗਰ ਸ਼ਿਕ੍ਸ਼ਾ ਤਹਿਤ ਫੰਡ ਕੀਤੇ ਰਿਹਾਇਸ਼ੀ ਸਕੂਲਾਂ / ਹੋਸਟਲਾਂ ਦਾ ਨਾਂ ਨੇਤਾਜੀ ਸੁਭਾਸ਼ ਚੰਦਰ ਬੋਸ ਰਿਹਾਇਸ਼ੀ ਸਕੂਲ ਤੇ ਹੋਸਟਲਸ ਕੀਤਾ ਗਿਆ

Posted On: 05 FEB 2021 3:42PM by PIB Chandigarh

ਸਿੱਖਿਆ ਮੰਤਰਾਲੇ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਢੁਕਵਾਂ ਮਾਣ ਸਨਮਾਨ ਦੇਣ ਲਈ ਸਿੱਖਿਆ ਮੰਤਰਾਲੇ ਦੇ ਸਮਗਰ ਸਿ਼ਕਸ਼ਾ ਤਹਿਤ ਫੰਡ ਕੀਤੇ ਜਾਣ ਵਾਲੇ ਰਿਹਾਇਸ਼ੀ ਸਕੂਲਾਂ / ਹੋਸਟਲਾਂ ਦੇ ਨਾਂ “ਨੇਤਾਜੀ ਸੁਭਾਸ਼ ਚੰਦਰ ਬੋਸ ਰਿਹਾਇਸ਼ੀ ਸਕੂਲ/ ਹੋਸਟਲਸ” ਕਰਨ ਦਾ ਫ਼ੈਸਲਾ ਕੀਤਾ ਹੈ । ਇਨ੍ਹਾਂ ਸਕੂਲਾਂ ਦਾ ਨੇਤਾਜੀ ਸੁਭਾਸ਼ ਚੰਦਰ ਬੋਸ ਨਾਲ ਸਬੰਧ ਬੱਚਿਆਂ ਲਈ ਪ੍ਰੇਰਨਾ ਦਾ ਕੰਮ ਕਰੇਗਾ ਅਤੇ ਅਧਿਆਪਕਾਂ, ਸਟਾਫ ਤੇ ਪ੍ਰਸ਼ਾਸਨ ਉਨ੍ਹਾਂ ਨੂੰ ਸ਼ਾਨਦਾਰ ਉੱਚੇ ਦਰਜੇ ਪ੍ਰਾਪਤ ਕਰਨਯੋਗ ਬਣਾਉਣ ਲਈ ਉਤਸ਼ਾਹਿਤ ਕਰੇਗਾ । ਇਹ ਮੁਸ਼ਕਿਲ ਖੇਤਰਾਂ ਵਿੱਚ ਇਨ੍ਹਾਂ ਰਿਹਾਇਸ਼ੀ ਸਕੂਲਾਂ ਅਤੇ ਹੋਸਟਲਾਂ ਦੀ ਸਹੂਲਤ ਬਾਰੇ ਜਾਗਰੂਕਤਾ ਦੇਣ ਵਿੱਚ ਮਦਦ ਕਰੇਗਾ ਅਤੇ ਇਨ੍ਹਾਂ ਸਕੂਲਾਂ ਨੂੰ ਮਿਆਰੀ ਸਿੱਖਿਆ ਦੇ ਉੱਚੇ ਮਾਰਕੇ ਪ੍ਰਾਪਤ ਕਰਨ ਲਈ ਪ੍ਰੇਰਨਾ ਦੇਵੇਗਾ ।

ਸਿੱਖਿਆ ਮੰਤਰਾਲਾ ਸਮਗਰ ਸ਼ਿਕ੍ਸ਼ਾ ਤਹਿਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਹਾੜੀ ਇਲਾਕਿਆਂ , ਛੋਟੇ ਅਤੇ ਬਹੁਤ ਘੱਟ ਵਸੋਂ ਵਾਲੇ ਖੇਤਰਾਂ ਵਿੱਚ ਬੱਚਿਆਂ ਲਈ ਰਿਹਾਇਸ਼ੀ ਸਕੂਲ ਅਤੇ ਹੋਸਟਲ ਖੋਲ੍ਹਣ ਅਤੇ ਚਲਾਉਣ ਲਈ ਵਿੱਤੀ ਸਹਾਇਤਾ ਮੁਹੱਈਆ ਕਰਦਾ ਹੈ । ਇਨ੍ਹਾਂ ਸਕੂਲਾਂ ਤੇ ਹੋਸਟਲਾਂ ਵਿੱਚ ਉਨ੍ਹਾਂ ਬੱਚਿਆਂ ਦੀ ਰਿਹਾਇਸ਼ ਅਤੇ ਸੰਭਾਲ ਦਾ ਪ੍ਰਬੰਧ ਕੀਤਾ ਜਾਂਦਾ ਹੈ , ਜਿਨ੍ਹਾਂ ਨੂੰ ਰੈਗੁਲਰ ਸਕੂਲ ਦੀ ਵਿਵਸਥਾ ਤੋਂ ਇਲਾਵਾ ਇਨ੍ਹਾਂ ਦੀ ਲੋੜ ਹੈ । ਇਸ ਦਾ ਉਦੇਸ਼ ਉਨ੍ਹਾਂ ਖੇਤਰਾਂ ਵਿੱਚ ਸਕੂਲ ਸਹੂਲਤਾਂ ਮੁਹੱਈਆ ਕਰਨਾ ਅਤੇ ਸਰਵਵਿਆਪਕ ਦਾਖ਼ਲਾ ਯਕੀਨੀ ਬਣਾਉਣਾ ਹੈ , ਜੋ ਘੱਟ ਵਸੋਂ ਵਾਲੇ ਹਨ (ਜਿ਼ਆਦਾਤਰ ਕਬਾਇਲੀ ਖੇਤਰਾਂ ਵਿੱਚ) ਅਤੇ ਜਿੱਥੇ ਸਕੂਲ ਖੋਲ੍ਹਣੇ ਵਿਵਹਾਰਕ ਨਹੀਂ ਹਨ ਅਤੇ ਸ਼ਹਿਰੀ ਖੇਤਰਾਂ ਵਿੱਚ ਉਨ੍ਹਾਂ ਬੱਚਿਆਂ ਲਈ ਜਿਨ੍ਹਾਂ ਨੂੰ ਸੰਭਾਲ ਅਤੇ ਸੁਰੱਖਿਆ ਦੀ ਲੋੜ ਹੈ ।

ਰਿਹਾਇਸ਼ੀ ਸਹੂਲਤਾਂ ਬਾਲ ਮਜ਼ਦੂਰੀ ਤੋਂ ਬਚਾਏ ਬੱਚਿਆਂ , ਮਾਈਗ੍ਰੇਟ ਬੱਚਿਆਂ , ਜਿਨ੍ਹਾਂ ਦਾ ਸਬੰਧ ਗ਼ਰੀਬ ਭੂਮੀਹੀਣ ਪਰਿਵਾਰਾਂ , ਬੱਚਿਆਂ , ਜਿਨ੍ਹਾਂ ਕੋਲ ਬਾਲਗ ਸੁਰੱਖਿਆ ਨਹੀਂ ਹੈ , ਆਪਣੇ ਪਰਿਵਾਰਾਂ ਤੋਂ ਵਿੱਛੜੇ , ਅੰਦਰੂਨੀ ਤੌਰ ਤੇ ਡਿਸਪਲੇਸ ਵਿਅਕਤੀਆਂ ਅਤੇ ਕੁਦਰਤੀ ਆਫਤਾਂ ਅਤੇ ਸਮਾਜਿਕ ਅਤੇ ਹਥਿਆਰਬੰਦ ਝੜੱਪਾਂ ਨਾਲ ਪ੍ਰਭਾਵ ਤਾਂ ਦੇ ਬੱਚਿਆਂ ਨੂੰ ਮੁਹੱਈਆ ਕੀਤੀਆਂ ਜਾਂਦੀਆਂ ਹਨ । ਨੀਤੀ ਆਯੋਗ ਦੁਆਰਾ ਪਛਾਣੇ ਉਤਸ਼ਾਹੀ ਜਿ਼ਲਿ੍ਆਂ ਅਤੇ ਐੱਫ ਐੱਫ ਡੀਜ਼, ਐੱਲ ਡਬਲਿਊ ਈ ਪ੍ਰਭਾਵਿਤ ਜਿ਼ਲਿ੍ਆਂ , ਈ ਬੀ ਬੀਜ਼ ਨੂੰ ਤਰਜੀਹ ਦਿੱਤੀ ਜਾਂਦੀ ਹੈ ।
ਰੈਗੁਲਰ ਸਕੂਲ ਪਾਠਕ੍ਰਮ ਤੋਂ ਇਲਾਵਾ ਇਨ੍ਹਾਂ ਰਿਹਾਇਸ਼ੀ ਸਕੂਲਾਂ / ਹੋਸਟਲਾਂ ਵਿੱਚ ਬੱਚਿਆਂ ਦੇ ਸਮੁੱਚੇ ਵਿਕਾਸ ਲਈ ਦਖ਼ਲ ਜਿਵੇਂ ਵਿਸ਼ੇਸ਼ ਹੁਨਰ ਸਿਖਲਾਈ , ਸਰੀਰਕ ਸਵੈ ਰੱਖਿਆ , ਮੈਡੀਕਲ ਸੰਭਾਲ , ਭਾਈਚਾਰੇ ਦੀ ਹਿੱਸੇਦਾਰੀ , ਮਹੀਨਾਵਾਰ ਸਟਾਈ ਫੰਡ ਇਨ੍ਹਾਂ ਬੱਚਿਆਂ ਨੂੰ ਉਪਲਬਧ ਹਨ । ਕੁੱਲ 1063 ਰਿਹਾਇਸ਼ੀ ਸਹੂਲਤਾਂ (383) ਰਿਹਾਇਸ਼ੀ ਸਕੂਲ 680 ਹੋਸਟਲਸ) ਹੁਣ ਤੱਕ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਮਨਜ਼ੂਰ ਕੀਤੇ ਗਏ ਹਨ ।

S.

No

STATE NAME

Residential Schools

Hostels

1

ANDHRA PRADESH

3

14

2

ARUNACHAL PRADESH

155

54

3

ASSAM

3

1

4

BIHAR

6

9

5

CHHATTISGARH

67

39

6

DELHI

0

3

7

HARYANA

4

3

8

JHARKHAND

25

16

9

KARNATAKA

5

0

10

KERALA

0

6

11

LADAKH

0

2

12

MADHYA PRADESH

11

390

13

MAHARASHTRA

3

8

14

MANIPUR

9

8

15

MIZORAM

4

11

16

NAGALAND

7

11

17

ODISHA

3

18

18

PUNJAB

0

5

19

RAJASTHAN

7

34

20

SIKKIM

0

1

21

TAMIL NADU

13

0

22

TELANGANA

33

8

23

TRIPURA

4

14

24

UTTAR PRADESH

9

0

25

UTTARAKHAND

0

6

26

WEST BENGAL

12

19

Total

383

680


ਐਮ ਸੀ / ਕੇ ਪੀ / ਏ ਕੇ



(Release ID: 1695687) Visitor Counter : 142