ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਅਖੁੱਟ ਊਰਜਾ ਦੇ ਖੇਤਰ ਵਿੱਚ ਭਾਰਤ-ਬਹਰੀਨ ਸੰਯੁਕਤ ਕਾਰਜ ਸਮੂਹ ਦੀ ਪਹਿਲੀ ਬੈਠਕ ਹੋਈ

Posted On: 05 FEB 2021 8:53AM by PIB Chandigarh

ਭਾਰਤ ਅਤੇ ਬਹਰੀਨ ਦੀ ਸਲਤਨਤ ਦਰਮਿਆਨ ਅਖੁੱਟ ਊਰਜਾ ਦੇ ਖੇਤਰ ਵਿੱਚ ਸੰਯੁਕਤ ਕਾਰਜ ਸਮੂਹ ਦੀ ਪਹਿਲੀ ਵਰਚੁਅਲ ਬੈਠਕ ਕੱਲ੍ਹ ਹੋਈ। ਬਹਰੀਨ ਪ੍ਰਤੀਨਿਧੀਮੰਡਲ ਦੀ ਅਗਵਾਈ ਸਸਟੇਨੇਬਲ ਐਨਰਜੀ ਅਥਾਰਿਟੀ ਦੇ ਚੇਅਰਮੈਨ ਐੱਚ. ਈ. ਡਾ. ਅਬਦੁਲ ਹੁਸੈਨ ਬਿਨ ਅਲੀ ਮਿਰਜਾ ਨੇ ਕੀਤੀ। ਭਾਰਤੀ ਪ੍ਰਤੀਨਿਧੀਮੰਡਲ ਦੀ ਅਗਵਾਈ, ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਸੰਯੁਕਤ ਸਕੱਤਰ ਐੱਚ. ਈ. ਸ਼੍ਰੀ ਦਿਨੇਸ਼ ਦਯਾਨੰਦ ਜਗਦਾਲੇ ਨੇ ਕੀਤਾ। ਬਹਰੀਨ ਦੀ ਸਲਤਨਤ ਵਿੱਚ ਭਾਰਤ ਦੇ ਰਾਜਦੂਤ ਐੱਚ. ਈ. ਬੈਠਕ ਵਿੱਚ ਪੀਯੂਸ਼ ਸ਼੍ਰੀਵਾਸਤਵ ਨੇ ਵੀ ਬੈਠਕ ਭਾਗ ਲਿਆ।

E:\surjeet pib work\february 2021\5 february\EtZahebXMAMQHIeAQ64.jpeg

ਭਾਰਤ ਅਤੇ ਬਹਰੀਨ ਦਰਮਿਆਨ ਜੁਲਾਈ 2018 ਵਿੱਚ ਅਖੁੱਟ ਊਰਜਾ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ ਸਨ।

ਇਹ ਇੱਕ ਬਹੁਤ ਹੀ ਸਫਲ ਬੈਠਕ ਸੀ, ਜਿਸ ਵਿੱਚ ਦੋਹਾਂ ਪੱਖਾਂ ਨੇ ਜਲਵਾਯੂ ਪਰਿਵਰਤਨ ਦੇ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਅਖੁੱਟ ਊਰਜਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਆਪਣੀ ਸਰਕਾਰਾਂ ਦੁਆਰਾ ਨਿਰਧਾਰਿਤ ਕੀਤੇ ਗਏ ਪ੍ਰਯਤਨਾਂ, ਪ੍ਰਗਤੀ ਅਤੇ ਭਵਿੱਖ ਦੇ ਟੀਚਿਆਂ ਦੇ ਨਾਲ-ਨਾਲ ਇਸ ਖੇਤਰ ਵਿੱਚ ਉਪਲਬਧ ਅਵਸਰਾਂ ਨੂੰ ਪ੍ਰਸਤੁਤ ਕੀਤਾ।

ਬਹਰੀਨ ਪ੍ਰਤੀਨਿਧੀਮੰਡਲ ਨੇ ਆਪਣਾ ਅਨੁਭਵ, ਮਾਹਿਰਾਂ ਅਤੇ ਕਾਰਜਪ੍ਰਣਾਲੀ ਨੂੰ ਸਾਂਝਾ ਕਰਨ ‘ਤੇ ਸਹਿਮਤ ਹੋਇਆ। ਦੋਵਾਂ ਪ੍ਰਤੀਨਿਧੀਮੰਡਲ ਨੇ ਸਮਰੱਥਾ ਵਿਸਤਾਰ ਵਿੱਚ ਆਪਸੀ ਸਹਿਯੋਗ ਨੂੰ ਵਧਾਉਣ ‘ਤੇ ਸਹਿਮਤੀ ਦਿੱਤੀ ਅਤੇ ਸਬੰਧਿਤ ਏਜੰਸੀਆਂ ਦਰਮਿਆਨ ਸਹਿਯੋਗ ਵਧਾਉਣ ‘ਤੇ ਜੋਰ ਦਿੱਤਾ। ਇਸ ਦੇ ਨਾਲ ਹੀ ਇਸ ਖੇਤਰ ਵਿੱਚ ਵਿਸ਼ੇਸ਼ ਰੂਪ ਨਾਲ ਸੌਰ, ਪਵਨ ਅਤੇ ਸਵੱਛ ਹਾਈਡ੍ਰੋਜਨ ਦੇ ਖੇਤਰ ਵਿੱਚ ਦੋਹਾਂ ਦੇਸ਼ਾਂ ਦੇ ਨਿਜੀ ਖੇਤਰ ਦਰਮਿਆਨ ਸਹਿਯੋਗ ਵਧਾਉਣ ‘ਤੇ ਜੋਰ ਦਿੱਤਾ।

ਬੈਠਕ ਸੁਹਿਰਦ ਅਤੇ ਦੋਸਤਾਨਾ ਮਾਹੌਲ ਵਿੱਚ ਹੋਈ। ਦੋਹਾਂ ਪ੍ਰਤੀਨਿਧੀਮੰਡਲਾਂ ਦਰਮਿਆਨ ਨਾਲ ਸੁਵਿਧਾਜਨਕ ਤਰੀਕਾਂ ‘ਤੇ ਜੇਡਬਲਿਊਜੀ ਦੀ ਬੈਠਕ ਦੇ ਅਗਲੇ ਦੌਰ ਨੂੰ ਆਯੋਜਿਤ ਕਰਨ ‘ਤੇ ਆਪਸੀ ਸਹਿਮਤੀ ਹੋਈ, ਜੋ ਡਿਪਲੋਮੈਟਿਕ ਚੈਨਲਾਂ ਦੇ ਮਾਧਿਅਮ ਨਾਲ ਤੈਅ ਹੋਵੇਗੀ।

 

****

ਆਰਕੇਜੇ/ਆਈਜੀ

 (Release ID: 1695520) Visitor Counter : 100