ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਦੇ ਆਈ ਓ ਆਰ ਰੱਖਿਆ ਮੰਤਰੀਆਂ ਦੇ ਸੰਮੇਲਨ ਵਿੱਚ ਦਿੱਤੇ ਕੂੰਜੀਵਤ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਦੇ “ਪੰਜ ਐੱਸ” ਦ੍ਰਿਸ਼ਟੀ ਨਾਲ ਵਿਸ਼ਵ ਚੁਣੌਤੀਆਂ ਦੇ ਹੱਲ ਤੇ ਜ਼ੋਰ ਦਿੱਤਾ ਗਿਆ
ਰਕਸ਼ਾ ਮੰਤਰੀ : ਆਈ ਓ ਆਰ ਦੇਸ਼ਾਂ ਦੇ ਜੁੜੇ ਭਵਿੱਖ , ਉੱਭਰਦੀਆਂ ਚੁਣੌਤੀਆਂ ਅਤੇ ਮੌਕਿਆਂ ਦੇ ਹੱਲ ਤੇ ਨਿਰਭਰ ਕਰਦੇ ਹਨ
ਰਕਸ਼ਾ ਮੰਤਰੀ : ਆਈ ਓ ਆਰ ਦੀ ਸੁਰੱਖਿਆ ਲਈ ਖੁੱਲ੍ਹੇ ਸਮੁੰਦਰਾਂ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦਾ ਮਾਣ ਸਨਮਾਨ ਜ਼ਰੂਰੀ ਹੈ
26 ਆਈ ਓ ਆਰ ਮੁਲਕਾਂ ਵਿੱਚੋਂ 28 ਮੁਲਕਾਂ ਨੇ ਇਸ ਸੰਮੇਲਨ ਵਿੱਚ ਹਿੱਸਾ ਲਿਆ ਅਤੇ ਖੇਤਰੀ ਸਹਿਯੋਗ ਵਧਾਉਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ।
Posted On:
04 FEB 2021 3:25PM by PIB Chandigarh
ਬੈਂਗਲੁਰੂ ਵਿੱਚ ਚੱਲ ਰਹੇ ਏਅਰੋ ਇੰਡੀਆ 2021 ਤੋਂ ਲਾਂਭੇ ਇੰਡੀਅਨ ਓਸ਼ਨ ਰੀਜਨ (ਆਈ ਓ ਆਰ) ਦੇ ਰੱਖਿਆ ਮੰਤਰੀਆਂ ਦੇ ਅੱਜ 4 ਫਰਵਰੀ ਨੂੰ ਸ਼ੁਰੂ ਹੋਏ ਸੰਮੇਲਨ ਦੀ ਸ਼ੁਰੂਆਤ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੇ ਕੂੰਜੀਵਤ ਭਾਸ਼ਣ ਨਾਲ ਹੋਈ । ਆਈ ਓ ਆਰ ਮੁਲਕਾਂ ਤੋਂ ਸੀਨੀਅਰ ਅਧਿਕਾਰੀਆਂ , ਹਾਈ ਕਮਿਸ਼ਨਰਾਂ , ਰਾਜਦੂਤਾਂ ਤੇ ਕਈ ਰੱਖਿਆ ਮੰਤਰੀਆਂ ਨੇ ਇਸ ਸੰਮੇਲਨ ਵਿੱਚ ਸਰੀਰਕ ਤੌਰ ਤੇ ਜਾਂ ਵਰਚੁਅਲ ਮੋਡ ਰਾਹੀਂ ਸਿ਼ਰਕਤ ਕੀਤੀ । ਰਕਸ਼ਾ ਮੰਤਰੀ ਨੇ ਕਿਹਾ ਕਿ 7500 ਕਿਲੋਮੀਟਰ ਲੰਬੀ ਵੱਡੀ ਤੱਟੀ ਲਾਈਨ ਨਾਲ ਆਈ ਓ ਆਰ ਖੇਤਰ ਵਿੱਚ ਸਭ ਤੋਂ ਵੱਡਾ ਰਾਸ਼ਟਰ ਹੋਣ ਦੇ ਨਾਤੇ ਭਾਰਤ ਸਾਰੇ ਮੁਲਕਾਂ ਲਈ ਸਾਂਝੇ ਤੌਰ ਤੇ ਖੁਸ਼ਹਾਲੀ ਅਤੇ ਅਮਨ ਸ਼ਾਂਤੀ ਲਈ ਇੱਕ ਸਰਗਰਮ ਭੂਮਿਕਾ ਰੱਖਦਾ ਹੈ । ਸ਼੍ਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇੰਡੀਅਨ ਓਸ਼ਨ ਇੱਕ ਸਾਂਝੀ ਮਲਕੀਅਤ ਹੈ ਅਤੇ ਵਿਸ਼ਵ ਦੇ ਕਨਟੇਨਰ ਜਹਾਜ਼ਾਂ ਵਿੱਚੋਂ ਅੱਧਿਆਂ ਲਈ ਮੁੱਖ ਸਮੁੰਦਰੀ ਖੇਤਰ ਤੇ ਕੰਟਰੋਲ ਹੋਣ ਕਰਕੇ ਇਹ ਅੰਤਰਰਾਸ਼ਟਰੀ ਵਪਾਰ ਅਤੇ ਆਵਾਜਾਈ ਦੀ ਜੀਵਨ ਰੇਖਾ ਹੈ । ਇਸ ਰਾਹੀਂ ਵਿਸ਼ਵ ਦੀ ਵੱਡੀ ਕਾਰਗੋ ਟ੍ਰੈਫਿਕ ਦਾ ਇੱਕ ਤਿਹਾਈ ਹਿੱਸਾ ਅਤੇ ਵਿਸ਼ਵ ਦੇ ਤੇਲ ਹਵਾਈ ਜਹਾਜ਼ਾਂ ਦਾ ਦੋ ਤਿਹਾਈ ਹਿੱਸਾ ਇਸ ਰਾਹੀਂ ਆਵਾਜਾਈ ਕਰਦਾ ਹੈ ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ 2015 ਵਿੱਚ ਐਲਾਨੀ ਇੰਡੀਅਨ ਓਸ਼ਨ ਨੀਤੀ ਦਾ ਵਿਸ਼ਾ ਐੱਸ ਏ ਜੀ ਏ ਆਰ — ਸਾਰਿਆਂ ਲਈ ਸੁਰੱਖਿਆ ਅਤੇ ਉੱਨਤੀ ਹੈ । ਉਨ੍ਹਾਂ ਹੋਰ ਕਿਹਾ ਕਿ ਇਸ ਦ੍ਰਿਸ਼ਟੀ ਅਨੁਸਾਰ ਆਈ ਓ ਆਰ ਸੰਮੇਲਨ ਨੂੰ ਸੁਰੱਖਿਆ , ਵਣਜ , ਸੰਪਰਕ , ਅੱਤਵਾਦ ਖਿ਼ਲਾਫ਼ ਲੜਾਈ ਅਤੇ ਅੰਤਰ ਸੱਭਿਆਚਾਰ ਅਦਾਨ ਪ੍ਰਦਾਨ ਤੇ ਧਿਆਨ ਦੇਣਾ ਚਾਹੀਦਾ ਹੈ । ਰਕਸ਼ਾ ਮੰਤਰੀ ਨੇ ਗਹਿਰੇ ਆਰਥਿਕ ਤੇ ਸੁਰੱਖਿਆ ਸਹਿਯੋਗ , ਸਮੁੰਦਰੀ ਖੇਤਰਾਂ ਅਤੇ ਜ਼ਮੀਨੀ ਸੁਰੱਖਿਆ ਦੀਆਂ ਸਮਰੱਥਾਵਾਂ ਵਧਾਉਣ , ਟਿਕਾਉਣਯੋਗ ਖੇਤਰੀ ਵਿਕਾਸ ਲਈ ਕੰਮ ਕਰਨ , ਨੀਲਾ ਅਰਥਚਾਰਾ , ਜਿਸ ਵਿੱਚ ਟਿਕਾਉਣਯੋਗ ਅਤੇ ਨਿਯੰਤਰਣ ਫਿਸਿ਼ੰਗ ਅਤੇ ਗ਼ੈਰ ਰਵਾਇਤੀ ਬਿਪਤਾਵਾਂ , ਜਿਵੇਂ ਕੁਦਰਤੀ ਆਪਦਾ , ਪਾਈਰੇਸੀ , ਅੱਤਵਾਦ , ਗ਼ੈਰ ਕਾਨੂੰਨੀ , ਗ਼ੈਰ ਦਰਜ ਅਤੇ ਗ਼ੈਰ ਨਿਯੰਤਰਕ ਫਿਸਿ਼ੰਗ ਆਦਿ ਨੂੰ ਐੱਸ ਏ ਜੀ ਆਰ ਦੇ ਅੰਤਰ ਸਬੰਧਤ ਤੱਤਾਂ ਵਜੋਂ ਪਛਾਣ ਕੀਤੀ ਹੈ । ਉਨ੍ਹਾਂ ਕਿਹਾ ਕਿ ਆਈ ਓ ਆਰ ਪਾਈਰੇਸੀ , ਨਸ਼ੇ ਅਤੇ ਮਨੁੱਖੀ ਤਸਕਰੀ ਅਤੇ ਹਥਿਆਰ , ਮਨੁੱਖੀ ਭਾਵਨਾ ਤੇ ਅਧਾਰਿਤ ਅਤੇ ਆਪਦਾ ਰਾਹਤ ਵਰਗੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ ਅਤੇ ਖੋਜ ਅਤੇ ਬਚਾਅ (ਐੱਸ ਏ ਆਰ) ਜੋ ਸਮੁੰਦਰੀ ਸਹਿਯੋਗ ਰਾਹੀਂ ਕੀਤਾ ਜਾ ਸਕਦਾ ਹੈ ।
ਰਕਸ਼ਾ ਮੰਤਰੀ ਨੇ 21ਵੀਂ ਸਦੀ ਵਿੱਚ ਆਈ ਓ ਆਰ ਦੇਸ਼ਾਂ ਦੇ ਵਿਕਾਸ ਅਤੇ ਟਿਕਾਊ ਤਰੱਕੀ ਦੀ ਸਮੁੰਦਰੀ ਸ੍ਰੋਤਾਂ ਦੇ ਇੱਕ ਮੁੱਖ ਸ੍ਰੋਤ ਵਜੋਂ ਪਛਾਣ ਕੀਤੀ । ਉਨ੍ਹਾਂ ਕਿਹਾ ਕਿ ਵਿਸ਼ਵ ਦੇ ਕੁਝ ਸਮੁੰਦਰੀ ਖੇਤਰਾਂ ਵਿੱਚ ਅੰਤਰ ਵਿਰੋਧੀ ਦਾਅਵਿਆਂ ਦਾ ਨਕਾਰਾਤਮਕ ਅਸਰ ਆਈ ਓ ਆਰ ਖੇਤਰ ਵਿੱਚ ਅਮਨ ਨੂੰ ਯਕੀਨਨ ਬਣਾਉਣ ਦੀ ਲੋੜ ਨੂੰ ਉਜਾਗਰ ਕਰਦਾ ਹੈ । ਉਨ੍ਹਾਂ ਹੋਰ ਕਿਹਾ ਕਿ ਆਈ ਓ ਆਰ ਮੁਲਕਾਂ ਨੇ ਨਿਯਮਾਂ ਤੇ ਅਧਾਰਿਤ ਹੁਕਮ ਲਈ ਆਪਸੀ ਸਨਮਾਨ ਪ੍ਰਦਰਸਿ਼ਤ ਕੀਤਾ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਕਰਨ ਲਈ ਵਚਨਬੱਧਤਾ ਦਿਖਾਈ ਹੈ । ਰਕਸ਼ਾ ਮੰਤਰੀ ਨੇ ਸਰਕਾਰ ਵੱਲੋਂ ਆਈ ਓ ਆਰ ਮੁਲਕਾਂ ਵਿਚਾਲੇ ਵਪਾਰ ਅਤੇ ਟੂਰਿਜ਼ਮ ਨੂੰ ਸਮੁੰਦਰੀ ਲਿੰਕ ਸਾਗਰ ਮਾਲਾ , ਪ੍ਰਾਜੈਕਟ ਮੌਸਮ ਅਤੇ ਏਸ਼ੀਆ—ਅਫਰੀਕਾ ਗ੍ਰੋਥ ਕਾਰੀਡੋਰ ਰਾਹੀਂ ਉਤਸ਼ਾਹਿਤ ਕਰਨ ਲਈ ਵੱਖ ਵੱਖ ਨੀਤੀ ਪਹਿਲਕਦਮੀਆਂ ਬਾਰੇ ਵੀ ਬੋਲਿਆ । ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਖੇਤਰ ਵਿੱਚ ਵਧੇਰੇ ਭਾਈਵਾਲੀ ਸਮੁੰਦਰੀ ਸਹਿਯੋਗ ਵਪਾਰ ਤੇ ਅਰਥਚਾਰੇ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਆਈ ਓ ਆਰ ਦੇਸ਼ਾਂ ਦੇ ਜੁੜੇ ਭਵਿੱਖ , ਉੱਭਰਦੀਆਂ ਚੁਣੌਤੀਆਂ ਅਤੇ ਮੌਕਿਆਂ ਦੇ ਹੱਲ ਤੇ ਨਿਰਭਰ ਕਰਦੇ ਹਨ ।
ਭਾਰਤ ਦੇ ਵੱਧ ਰਹੇ ਏਅਰੋ ਸਪੇਸ ਤੇ ਰੱਖਿਆ ਖੇਤਰ , ਵਿਸ਼ਵ ਦੇ ਇੱਕ ਸਭ ਤੋਂ ਵੱਡੇ ਸਟਾਰਟਅੱਪ ਵਾਤਾਵਰਨ ਪ੍ਰਣਾਲੀ ਨਾਲ ਇਸ ਦੇ ਵਿਸ਼ਵ ਖੋਜ ਅਤੇ ਵਿਕਾਸ ਹੱਬ ਵਜੋਂ ਉੱਭਰਨ ਬਾਰੇ ਬੋਲਦਿਆਂ ਰਕਸ਼ਾ ਮੰਤਰੀ ਨੇ ਕਿਹਾ ਕਿ ਆਈ ਓ ਆਰ ਮੁਲਕ ਇਨ੍ਹਾਂ ਖੇਤਰਾਂ ਦੇ ਆਪਸੀ ਫਾਇਦੇ ਲੈ ਸਕਦੇ ਹਨ । ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ ਵੱਲੋਂ ਹਿੰਦੋਸਤਾਨ ਐਰੋਨੌਟਿਕਸ (ਐੱਚ ਏ ਐੱਲ) ਤੋਂ 83 ਅੱਤਿ ਆਧੁਨਿਕ ਲਾਈਟ ਹੈਲੀਕਾਪਟਰਸ ਐੱਮ ਏ /1 ਏ ਨੂੰ ਖ਼ਰੀਦਣਾ ਭਾਰਤ ਦੇ ਸਵਦੇਸ਼ੀ ਰੱਖਿਆ ਨਿਰਮਾਣ ਸੰਗਠਨਾਂ ਲਈ ਇੱਕ ਮੀਲ ਪੱਥਰ ਹੈ । ਸ਼੍ਰੀ ਰਾਜਨਾਥ ਸਿੰਘ ਨੇ ਹੋਰ ਕਿਹਾ ਕਿ ਭਾਰਤ ਆਈ ਓ ਆਰ ਮੁਲਕਾਂ ਨੂੰ ਕਈ ਤਰ੍ਹਾਂ ਦੀਆਂ ਹਥਿਆਰ ਪ੍ਰਣਾਲੀਆਂ ਦੇਣ ਲਈ ਤਿਆਰ ਹੈ । ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਐੱਸ ਕੇ ਜੀ ਏ ਆਰ , ਗੁਆਂਢੀ ਪਹਿਲਾਂ ਅਤੇ ਐਕਟ ਈਸਟ ਪਾਲਿਸੀਜ਼ ਦੀ ਦ੍ਰਿਸ਼ਟੀ ਅਨੁਸਾਰ ਭਾਰਤ ਨੇ ਭਾਈਵਾਲ ਮੁਲਕਾਂ ਦੀ ਸਮਰੱਥਾ ਉਸਾਰੀ ਸਹਿਯੋਗ ਰਾਹੀਂ ਇੱਕ ਸਹਿਕਾਰੀ ਪਹੁੰਚ ਅਪਣਾਈ ਹੈ । ਉਨ੍ਹਾਂ ਕਿਹਾ ਕਿ ਇਹ ਭਾਰਤ ਵੱਲੋਂ ਭਾਰਤ ਵਿੱਚ ਬਣੇ ਜਹਾਜ਼ਾਂ , ਸਮੁੰਦਰੀ ਜਹਾਜ਼ਾਂ ਨੂੰ ਸਪਲਾਈ ਕਰਨ ਅਤੇ ਤੱਟੀ ਨਿਗਰਾਨੀ ਰਡਾਰ ਪ੍ਰਣਾਲੀ ਨੂੰ ਸਥਾਪਿਤ ਕਰਨ ਵਿੱਚ ਨਜ਼ਰ ਆਉਂਦੀ ਹੈ ।
ਰਕਸ਼ਾ ਮੰਤਰੀ ਨੇ ਕਿਹਾ ਕਿ ਭਾਰਤ ਆਈ ਓ ਆਰ ਵਿੱਚ ਸਮੁੱਚਾ ਸਮੁੰਦਰੀ ਡੋਮੇਨ ਜਾਗਰੂਕਤਾ ਪਿਕਚਰ ਦਾ ਵਿਕਾਸ ਕਰ ਰਿਹਾ ਹੈ , ਜਿਸ ਦੇ ਸਿੱਟੇ ਵਜੋਂ ਵਾਈਟ ਸ਼ਿਪਿੰਗ ਇਨਫਰਮੇਸ਼ਨ ਨੂੰ ਸਾਂਝੇ ਕਰਨ ਬਾਰੇ ਤਕਨੀਕੀ ਸਮਝੌਤੇ ਕੀਤੇ ਗਏ ਹਨ । ਉਨ੍ਹਾਂ ਹੋਰ ਕਿਹਾ ਕਿ ਮਨੁੱਖੀ ਭਾਵਨਾ ਸਹਿਯੋਗ ਅਤੇ ਆਪਦਾ ਰਾਹਤ (ਐੱਚ ਏ ਡੀ ਆਰ) , ਨਾਨ ਕੰਬੈਂਟੈਂਟ ਈਵੈਕੁਏਸ਼ਨ (ਐੱਨ ਈ ਓ) ਅਤੇ ਸਰਚ ਐਂਡ ਰੈਸਕਿਊ (ਐੱਸ ਏ ਆਰ) ਸੰਚਾਲਨ ਮਹੱਤਵਪੂਰਨ ਹਨ ਅਤੇ ਮੌਜ਼ਾਂਬਿਕ ਅਤੇ ਮੈਡਾਗਾਸਕਰ ਵਿੱਚ ਚੱਕਰਵਾਤ ਦੌਰਾਨ ਭਾਰਤ ਦੀ ਤੇਜ਼ ਪ੍ਰਕਿਰਿਆ ਨੂੰ ਉਜਾਗਰ ਕਰਦੇ ਹਨ ਅਤੇ ਡਾਕਟਰੀ ਟੀਮਾਂ ਰਾਹੀਂ ਦੇਸ਼ਾਂ ਤੱਕ ਦਵਾਈਆਂ ਜਿਵੇਂ ਹਾਈਡ੍ਰੋਸਾਈਕਲੋਰਿਨ , ਰੀਮਡੇਜ਼ ਸਿਵਰ ਅਤੇ ਪੈਰਾਸਿਟਾਮੋਲ ਦੀਆਂ ਗੋਲੀਆਂ , ਜਾਂਚ ਕਿੱਟਾਂ , ਵੈਂਟੀਲੇਟਰ , ਮਾਸਕ , ਦਸਤਾਨੇ ਤੇ ਹੋਰ ਡਾਕਟਰੀ ਸਪਲਾਈ ਜੋ ਕੋਵਿਡ ਸਮੇਂ ਅਨੁਸਾਰ ਅਪਰੇਸ਼ਨ ਸਾਗਰ ਦੁਆਰਾ ਦੇਸ਼ਾਂ ਤੱਕ ਪਹੁੰਚਾਏ ਗਏ ਹਨ । ਉਨ੍ਹਾਂ ਹੋਰ ਕਿਹਾ ਕਿ ਓ ਪੀ ਸਾਗਰ ਦੋ ਅਤੇ ਆਈ ਓ ਆਰ ਦੇ ਚਾਰ ਦੇਸ਼ਾਂ ਨੂੰ 300 ਮੀਟਰਿਕ ਟਨ ਮਨੁੱਖੀ ਭਾਵਨਾ ਸਹਾਇਤਾ ਪਹੁੰਚਾਈ ਗਈ ਹੈ ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਭੂਟਾਨ , ਮਾਲਦੀਵ , ਬੰਗਲਾਦੇਸ਼ , ਨੇਪਾਲ , ਮਿਆਂਮਾਰ ਅਤੇ ਸੈਚਲੀ ਨੂੰ ਗ੍ਰਾਂਟ ਸਹਿਯੋਗ ਤਹਿਤ ਸਪਲਾਈ ਕੀਤੇ ਟੀਕਿਆਂ ਨੇ ਪਹਿਲਾਂ ਹੀ ਭਾਰਤ ਦੀ ਕੋਵਿਡ 19 ਤੋਂ ਮਨੁੱਖਤਾ ਨੂੰ ਬਚਾਉਣ ਲਈ ਵਚਨਬੱਧਤਾ ਨੂੰ ਉਜਾਗਰ ਕੀਤਾ ਹੈ । ਉਨ੍ਹਾਂ ਕਿਹਾ ਕਿ ਭਾਰਤ ਟੀਕਿਆਂ ਦੀ ਸਪੁਰਦਗੀ ਤੋਂ ਪਹਿਲਾਂ ਟੀਕੇ ਲੈਣ ਵਾਲੇ ਦੇਸ਼ਾਂ ਦੇ ਡਾਟਾ ਮੈਨੇਜਰਾਂ , ਸੰਚਾਰ ਅਧਿਕਾਰੀਆਂ , ਕੋਲਡ ਚੇਨ ਅਧਿਕਾਰੀਆਂ , ਟੀਕਾਕਰਨ ਮੈਨੇਜਰਾਂ ਲਈ ਸਿਲਖਾਈ ਪ੍ਰੋਗਰਾਮ ਚਲਾ ਰਿਹਾ ਸੀ । ਉਨ੍ਹਾਂ ਨੇ ਭਾਰਤ ਦੀ ਭਾਰਤੀ ਓਸ਼ਨ ਰਣਨੀਤੀ ਦੀ ਸਭ ਤੋਂ ਵੱਧ ਦਿਸਣ ਵਾਲੇ ਤੱਤ ਵਜੋਂ ਆਈ ਓ ਆਰ ਖੇਤਰ ਵਿੱਚ ਕੁਦਰਤੀ ਆਪਦਾ ਅਤੇ ਮਨੁੱਖੀ ਭਾਵਨਾ ਸੰਕਟ ਦੇ ਹੱਲ ਲਈ ਪ੍ਰਭਾਵੀ ਹੁੰਗਾਰੇ ਦੇ ਵਿਕਾਸ ਨੂੰ ਉਜਾਗਰ ਕੀਤਾ ।
ਰਕਸ਼ਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ (5 ਐੱਸ ਦ੍ਰਿਸ਼ਟੀ — ਸੰਮਾਨ , ਸੰਵਾਦ , ਸਹਿਯੋਗ , ਸ਼ਾਂਤੀ ਅਤੇ ਸਮ੍ਰਿਧੀ) , ਭਾਰਤ ਦੀ ਵਿਸ਼ਵ ਚੁਣੌਤੀਆਂ ਨੂੰ ਹੱਲ ਕਰਨ ਦੀ ਪਹੁੰਚ ਅਤੇ ਦ੍ਰਿਸ਼ਟੀ ਨੂੰ ਉਜਾਗਰ ਕਰਦੀ ਸੀ ।
ਆਈ ਓ ਆਰ ਖੇਤਰ ਦੇ 28 ਮੁਲਕਾਂ ਵਿੱਚੋਂ 27 ਮੁਲਕਾਂ ਨੇ ਇਸ ਸੰਮੇਲਨ ਵਿੱਚ ਸਰੀਰਕ ਜਾਂ ਵਰਚੁਅਲ ਮੋਡ ਰਾਹੀਂ ਸਿ਼ਰਕਤ ਕੀਤੀ । ਆਪਣੇ ਸਮਾਪਤੀ ਸ਼ਬਦਾਂ ਵਿੱਚ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਜਿਸ ਉਤਸ਼ਾਹ ਨਾਲ ਆਈ ਓ ਆਰ ਖੇਤਰ ਦੇ ਮੁਲਕਾਂ ਨੇ ਹਿੱਸਾ ਲਿਆ ਹੈ , ਉਹ ਇਕੱਠਿਆਂ ਕੰਮ ਕਰਨ ਲਈ ਸਮੂਹਿਕ ਇੱਛਾ ਦਾ ਸੰਕੇਤ ਹੈ । ਉਨ੍ਹਾਂ ਨੇ ਸੰਮੇਲਨ ਵਿੱਚ ਦਿਖਾਈ ਗਈ ਗਤੀਸ਼ੀਲਤਾ , ਵਿਚਾਰਾਂ ਅਤੇ ਸੁਨਹਿਰੀ ਭਵਿੱਖ ਦੇ ਸੰਕਲਪ ਦੀ ਸ਼ਲਾਘਾ ਕੀਤੀ । ਇੰਡੀਅਨ ਓਸ਼ੀਅਨ ਦੇ ਵਪਾਰਕ ਮਹੱਤਵ ਅਤੇ ਵਿਸ਼ਵੀ ਭੂ ਰਾਜਨੀਤੀ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਵਿਸ਼ਵ ਵਪਾਰ ਦਾ 75% ਅਤੇ ਰੋਜ਼ਾਨਾ ਵਿਸ਼ਵੀ ਤਬਾਦਲਿਆਂ ਦਾ 50% ਪਹਿਲਾਂ ਹੀ ਇਸ ਖੇਤਰ ਰਾਹੀਂ ਜਾਂਦਾ ਹੈ । ਉਨ੍ਹਾਂ ਹੋਰ ਕਿਹਾ ਕਿ ਭਾਰਤੀ ਸਮੁੰਦਰੀ ਸੈਨਾ ਅਤੇ ਇੰਡੀਅਨ ਕੋਸਟ ਗਾਰਡ ਵੱਲੋਂ ਸਮੁੰਦਰੀ ਸੁਰੱਖਿਆ ਅਤੇ ਐਂਟੀ ਪਾਈਰੇਸੀ ਸੰਚਾਲਨਾਂ ਲਈ ਤਾਇਨਾਤ ਜਹਾਜ਼ਾਂ ਨੇ ਵਪਾਰਕ ਜਹਾਜ਼ਾਂ ਲਈ ਖ਼ਤਰੇ ਨੂੰ ਘੱਟ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸੰਮੇਲਨ ਵਿੱਚ ਇਹ ਦਰਸਾਇਆ ਗਿਆ ਹੈ ਕਿ ਆਈ ਓ ਆਰ ਮੁਲਕ ਵਪਾਰ , ਸੁਰੱਖਿਆ ਅਤੇ ਸਹੂਲਤਾਂ , ਗ਼ੈਰ ਰਵਾਇਤੀ ਖ਼ਤਰਿਆਂ ਨਾਲ ਲੜਨ , ਖੁੱਲ੍ਹੇ ਸਮੁੰਦਰਾਂ ਵਿੱਚ ਨਿਰਵਿਘਨ ਪਹੁੰਚ ਨੂੰ ਉਤਸ਼ਾਹਿਤ ਕਰਨ ਦੇ ਮਾਮਲੇ ਵਿੱਚ ਕੀ ਕੁਝ ਪ੍ਰਾਪਤ ਕਰ ਸਕਦੇ ਹਨ । ਉਨ੍ਹਾਂ ਜ਼ੋਰ ਦੇ ਕੇ ਕਿਹਾ ਖੇਤਰ ਵਿੱਚ ਸੁਰੱਖਿਆ ਅਤੇ ਸਥਿਰਤਾ ਲਈ ਖੁੱਲ੍ਹੇ ਸਮੁੰਦਰਾਂ ਵਿੱਚ ਸੌਖੀ ਨਿਰਵਿਘਨ ਪਹੁੰਚ ਅਤੇ ਅੰਤਰਰਾਸ਼ਟਰੀ ਕਾਨੂੰਨ ਲਈ ਸਨਮਾਨ ਜ਼ਰੂਰੀ ਹੈ । ਰਕਸ਼ਾ ਮੰਤਰੀ ਨੇ ਆਪਣੇ ਸੰਬੋਧਨ ਨੂੰ ਇਹ ਕਹਿੰਦਿਆਂ ਸਮਾਪਤ ਕੀਤਾ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਸੰਮੇਲਨ ਵਿੱਚੋਂ ਪੈਦਾ ਹੋਏ ਵਿਚਾਰ ਭਾਈਵਾਲੀ ਅਤੇ ਟਿਕਾਉਣਯੋਗ ਕਾਰਜ ਤੱਕ ਪਹੁੰਚਣਗੇ ।
ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ ਨੇ ਸੰਮੇਲਨ ਵਿੱਚ ਜੀ ਆਇਆਂ ਭਾਸ਼ਣ ਦਿੱਤਾ । ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਨ ਰਾਵਤ , ਚੀਫ਼ ਆਫ਼ ਨੇਵਲ ਸਟਾਫ ਐਡਮਿਰਲ ਕਰਨਬੀਰ ਸਿੰਘ , ਚੀਫ਼ ਆਫ਼ ਆਰਮੀ ਸਟਾਫ਼ ਜਨਰਲ ਐੱਮ ਐੱਮ ਨਰਵਣੇ ਅਤੇ ਸਕੱਤਰ (ਰੱਖਿਆ ਉਤਪਾਦਨ) ਸ਼੍ਰੀ ਰਾਜਕੁਮਾਰ ਵੀ ਇਸ ਮੌਕੇ ਹਾਜ਼ਰ ਸਨ ।
ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਐੱਸ ਪੀ ਐੱਸ / ਡੀ ਕੇ / ਐੱਸ ਏ ਵੀ ਵੀ ਵਾਈ / ਆਰ ਏ ਜੇ ਆਈ ਬੀ
(Release ID: 1695249)
Visitor Counter : 283