ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਡੀਏਆਰਪੀਜੀ ਦੀ 2021-22 ਲਈ ਸਾਲਾਨਾ ਕਾਰਜ ਯੋਜਨਾ
Posted On:
04 FEB 2021 12:09PM by PIB Chandigarh
ਡੀਏਆਰਪੀਜੀ (ਪ੍ਰਬੰਧਕੀ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ) ਲਈ ਵਿੱਤੀ ਸਾਲ 2021-22 ਲਈ ਯੋਜਨਾ ਅਧੀਨ 15 ਕਰੋੜ ਰੁਪਏ ਅਤੇ ਗੈਰ-ਯੋਜਨਾ ਅਧੀਨ 30 ਕਰੋੜ ਰੁਪਏ ਦੀਆਂ ਬਜਟ ਅਲਾਟਮੈਂਟਸ ਰੱਖੀਆਂ ਗਈਆਂ ਹਨ।
2021-22 ਵਿੱਚ ਡੀਏਆਰਪੀਜੀ ਦੁਆਰਾ ਹੇਠ ਲਿਖੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ।
- 21 ਅਪ੍ਰੈਲ, 2021 ਨੂੰ ਸਿਵਲ ਸੇਵਾਵਾਂ ਦਿਵਸ 2021 ਮਨਾਇਆ ਜਾਵੇਗਾ।
- ਪਬਲਿਕ ਐਡਮਨਿਸਟ੍ਰੇਸ਼ਨ ਵਿੱਚ ਉੱਤਮਤਾ ਲਈ ਪ੍ਰਧਾਨ ਮੰਤਰੀ ਅਵਾਰਡ 2021, 31 ਅਕਤੂਬਰ 2021 ਨੂੰ ਪ੍ਰਦਾਨ ਕੀਤੇ ਜਾਣਗੇ।
- ਨੈਸ਼ਨਲ ਈ-ਗਵਰਨੈਂਸ ਅਵਾਰਡ 2021, ਨੈਸ਼ਨਲ ਈ-ਗਵਰਨੈਂਸ ਕਾਨਫਰੰਸ ਦੇ ਨਾਲ ਪ੍ਰਦਾਨ ਕੀਤੇ ਜਾਣਗੇ ਜਿਨ੍ਹਾਂ ਦੀ ਮਿਤੀ ਦਾ ਐਲਾਨ ਵੱਖਰੇ ਤੌਰ 'ਤੇ ਕੀਤਾ ਜਾਵੇਗਾ।
- DARPG ਗਿਆਨ ਦੇ ਪ੍ਰਸਾਰ ਅਤੇ ਸਰਵ ਉੱਤਮ ਪ੍ਰਸ਼ਾਸਕੀ ਅਭਿਆਸਾਂ ਨੂੰ ਲਾਗੂ ਕਰਾਉਣ ਲਈ 4 ਖੇਤਰੀ ਕਾਨਫਰੰਸਾਂ ਕਰੇਗਾ।
- ਰਾਜਾਂ ਨੂੰ ਪੁਰਸਕਾਰ ਜੇਤੂ ਅਭਿਆਸਾਂ ਨੂੰ ਅਪਣਾਉਣ ਵਿੱਚ ਸਹਾਇਤਾ ਲਈ ਰਾਜ ਸਹਿਕਾਰਤਾ ਪਹਿਲ ਯੋਜਨਾ ਤਹਿਤ ਪ੍ਰੋਜੈਕਟ ਅਰੰਭੇ ਜਾਣਗੇ।
- ਕੇਂਦਰੀ ਮੰਤਰਾਲਿਆਂ ਅਤੇ ਅਟੈਚਡ / ਅਧੀਨ / ਖੁਦਮੁਖਤਿਆਰੀ ਦਫਤਰਾਂ ਵਿੱਚ ਈ-ਆਫਿਸ ਨੂੰ ਉਤਸ਼ਾਹਤ ਕੀਤਾ ਜਾਵੇਗਾ।
- ਸਰਕਾਰੀ ਦਫ਼ਤਰਾਂ ਦਾ ਆਧੁਨਿਕੀਕਰਣ ਕੀਤਾ ਜਾਵੇਗਾ।
- ਕੇਂਦਰੀ ਮੰਤਰਾਲਿਆਂ / ਰਾਜ ਸਰਕਾਰਾਂ ਵਿੱਚ ਜਨਤਕ ਸ਼ਿਕਾਇਤਾਂ ਦੇ ਸਮੇਂ ਸਿਰ ਨਿਪਟਾਰੇ ‘ਤੇ ਫੋਕਸਡ ਸੀਪੀਜੀਆਰਏਐੱਮਐੱਸ - CPGRAMS ਸੁਧਾਰ ਕੀਤੇ ਜਾਣਗੇ।
***********
ਐੱਸਐੱਨਸੀ
(Release ID: 1695124)
Visitor Counter : 165