ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਸ਼੍ਰੀ ਰਾਮ ਕਾਲਜ ਆਫ ਕਾਮਰਸ ਦੇ 94ਵੇਂ ਸਥਾਪਨਾ ਦਿਵਸ ਤੇ ਵਿਦਿਆਰਥੀਆਂ ਨੂੰ ਡਿਜੀਟਲ ਰੂਪ ਵਿਚ ਸੰਬੋਧਨ ਕੀਤਾ


"ਇਕ ਸਵੈ-ਨਿਰਭਰ ਆਤਮਨਿਰਭਰ ਭਾਰਤ ਦਾ ਸੁਪਨਾ ਸਿਰਫ ਤਾਂ ਹੀ ਪੂਰਾ ਕੀਤਾ ਜਾ ਸਕਦਾ ਹੈ ਜੇ ਅਸੀਂ ਆਪਣੇ ਨੌਜਵਾਨਾਂ ਨੂੰ ਨਵੀਨਤਾਕਾਰੀ, ਪੇਟੈਂਟ, ਉਤਪਾਦਨ ਅਤੇ ਖੁਸ਼ਹਾਲੀ ਲਈ ਉਤਸ਼ਾਹਤ ਕਰੀਏ"

Posted On: 03 FEB 2021 2:10PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਸ਼੍ਰੀ ਰਾਮ ਕਾਲਜ ਆਫ ਕਾਮਰਸ ਦੇ 94ਵੇਂ ਸਾਲਾਨਾ ਸਥਾਪਨਾ ਦਿਵਸ ਤੇ ਵਿਦਿਆਰਥੀਆਂ ਨੂੰ ਡਿਜੀਟਲ ਰੂਪ ਵਿਚ ਸੰਬੋਧਨ ਕੀਤਾ

 

ਕਾਲਜ ਦੀਆਂ ਉਪਲਬਧੀਆਂ ਦੀ ਪ੍ਰਸ਼ੰਸਾ ਕਰਦਿਆਂ ਡਾ. ਹਰਸ਼ ਵਰਧਨ ਨੇ ਨੋਟ ਕੀਤਾ, "ਮੈਂ ਇਸ ਸੰਸਥਾ ਦੇ ਅਡੋਲ ਇਰਾਦੇ, ਇਸਦੇ ਫੈਕਲਟੀ ਮੈਂਬਰਾਂ ਅਤੇ ਸਾਰੇ ਹੀ ਹਿੱਤਧਾਰਕਾਂ ਦੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਨੇ ਵਿਸ਼ਵ ਪੱਧਰੀ ਜ਼ਿੰਮੇਵਾਰ ਨਾਗਰਿਕਾਂ ਨੂੰ ਸੰਵਾਰ ਕੇ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਪਾਇਆ ਅਤੇ ਉਨ੍ਹਾਂ ਦੀ ਕਮਿਊਨਿਟੀ, ਸੁਸਾਇਟੀ ਅਤੇ ਇਕ ਪੂਰੇ ਦੇਸ਼ ਵਜੋਂ ਹਿੱਸਾ ਪਾਇਆ 3 ਸਾਲ ਪਹਿਲਾਂ ਫਰਵਰੀ, 2017 ਵਿਚ, ਮੈਨੂੰ ਐਸਆਰਸੀਸੀ ਵਿਸ਼ਵ ਮਿਲੇਨੀਅਮ ਸੰਮੇਲਨ, ਡੁਬਈ ਦੇ ਰਾਸ਼ਟਰੀ ਲਾਂਚ ਦੌਰਾਨ ਤੁਹਾਡੇ ਵਿਚ ਮੌਜੂਦ ਰਹਿਣ ਦਾ ਮਾਣ ਹਾਸਿਲ ਹੋਇਆ ਸੀ ਮੈਂ ਇਸ ਨੂੰ ਇਕ ਮਹਾਨ ਸਤਿਕਾਰ ਵਜੋਂ ਮੰਨਦਾ ਹਾਂ ਕਿ ਤੁਸੀਂ ਮੈਨੂੰ ਆਪਣਾ ਪਿਆਰ ਅਤੇ ਸਤਿਕਾਰ ਦੇਣਾ ਜਾਰੀ ਰੱਖਿਆ ਹੈ" ਉਨ੍ਹਾਂ ਦ੍ਵੀਪ ਵਿਚ ਐਸਆਰਸੀਸੀ ਨੂੰ ਕਾਮਰਸ ਲਈ ਸਰਵੋਤਮ ਕਾਲਜਾਂ ਵਿਚੋਂ ਇਕ ਹੋਣ ਅਤੇ ਹਰ ਖੇਤਰ ਵਿਚ ਜਿਵੇਂ ਕਿ ਕਾਰਪੋਰੇਟ ਮਾਮਲੇ, ਕਾਨੂੰਨ ਅਤੇ ਰਾਜਨੀਤੀ ਵਿਚ ਵਰਣਨਯੋਗ ਐਲੁਮਨੀ ਪੈਦਾ ਕਰਨ ਤੇ ਵਧਾਈ ਦਿੱਤੀ

 

ਭਾਰਤ ਦੇ ਇਕ ਵਿਸ਼ਵ-ਗੁਰੂ ਵਜੋਂ ਵਿਜ਼ਨ ਨੂੰ ਵੇਖਣ ਤੇ ਜ਼ੋਰ ਦੇਂਦਿਆਂ ਅਤੇ ਆਪਣੇ ਦੇਸ਼ ਦੇ ਨੌਜਵਾਨਾਂ ਦੀ ਸੰਭਾਵਨਾ ਜੋ ਇਸ ਦੇ ਬੈੱਡਰਾਕ ਵਜੋਂ ਕੰਮ ਕਰਦਾ ਹੈ, ਡਾ. ਹਰਸ਼ ਵਰਧਨ ਨੇ ਕਿਹਾ, "ਸਰਕਾਰ ਰਾਸ਼ਟਰ ਦੇ ਨੌਜਵਾਨਾਂ ਤੇ ਸਭ ਤੋਂ ਵੱਧ ਜ਼ੋਰ ਦੇ ਰਹੀ ਹੈ ਸਾ਼ਡੇ ਦੂਰਦਰਸ਼ੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਲਾਗੂ ਕੀਤੀ ਗਈ ਨਵੀਂ ਸਿੱਖਿਆ ਨੀਤੀ ਯਕੀਨੀ ਤੌਰ ਤੇ ਦੇਸ਼ ਵਿਚ ਸਿੱਖਿਆ ਸੇਵਾਵਾਂ ਦੀ ਕੁਆਲਟੀ ਵਿਚ ਪਰਿਵਰਤਨ ਲਿਆਵੇਗੀ ਆਉਣ ਵਾਲੀਆਂ ਪੀੜੀਆਂ ਲਈ ਸਿੱਖਿਆ ਦੀ ਕੁਆਲਟੀ ਵਿਚ ਯਕੀਨੀ ਤੌਰ ਤੇ ਪਰਿਵਰਤਨ ਕਰੇਗੀ ਵਾਸਤਵ ਵਿਚ ਸਿੱਖਿਆ ਦੇ ਉੱਚ ਮਾਪਦੰਡਾਂ ਨੂੰ ਯਕੀਨੀ ਬਣਾਉਣਾ ਸਾਡੀ ਸਰਕਾਰ ਦੀ ਮੁੱਖ ਤਰਜੀਹ ਹੈ ਕਿਉਂਕਿ ਸਿੱਖਿਆ ਸਮਾਜਿਕ ਪਿਰਾਮਿਡ ਦੇ ਸਿਖਰ ਦੀ ਸਥਾਪਨਾ ਕਰਦੀ ਹੈ ਜਿਸਦੀ ਸਾਡੇ ਨੌਜਵਾਨਾਂ ਵਿਚ ਬਹੁਤ ਵੱਡੀ ਸੰਭਾਵਨਾ ਹੈ, ਜਿਸਨੂੰ ਵਰਤਿਆ ਨਹੀਂ ਗਿਆ ਹੈ। ਸਾਡੇ ਪਿਆਰੇ ਪ੍ਰਧਾਨ ਮੰਤਰੀ ਨੇ ਇਕ ਮਜ਼ਬੂਤ ਅਤੇ ਸਵੈਨਿਰਭਰ ਭਾਰਤ, ਇਕ ਆਤਮਨਿਰਭਰ ਭਾਰਤ ਦੇ ਨਿਰਮਾਣ ਲਈ ਸੱਦਾ ਦਿੱਤਾ ਹੈ ਜੋ ਪਹਿਲਾਂ ਹੀ ਵਿਸ਼ਵ ਪੱਧਰੀ ਸੁਪਰ ਸ਼ਕਤੀਆਂ ਨਾਲ ਮੋਢੇ ਨਾਲ ਮੋਢਾ ਮਿਲਾ ਕਰ ਚਲ ਰਹੇ ਹਨ " ਉਨ੍ਹਾਂ ਕਿਹਾ, "ਸਵੈ ਨਿਰਭਰ, ਆਤਮਨਿਰਭਰ ਭਾਰਤ ਦਾ ਸੁਪਨਾ ਉਸੇ ਹੀ ਸਥਿਤੀ ਵਿਚ ਹਾਸਿਲ ਕੀਤਾ ਜਾ ਸਕਦਾ ਹੈ ਜੇ ਅਸੀਂ ਆਪਣੇ ਨੌਜਵਾਨਾਂ ਨੂੰ ਇਨੋਵੇਟ, ਪੇਟੈਂਟ, ਪ੍ਰੋਡਿਊਸ ਅਤੇ ਪ੍ਰਾਸਪਰ ਹੋਣ ਲਈ ਉਤਸ਼ਾਹਤ ਕਰੀਏ ਅਤੇ ਆਪਣੇ ਦੇਸ਼ ਨੂੰ ਤੇਜ਼ੀ ਨਾਲ ਵਿਕਾਸ ਵੱਲ ਵਧਾਈਏ"

 

ਡਾ. ਹਰਸ਼ ਵਰਧਨ ਨੇ ਮਹਾਮਾਰੀ ਦੀ ਨਿਰਾਸ਼ਾ ਵਿੱਚੋਂ ਭਾਰਤ ਨੂੰ ਕੱਢਣ ਲਈ ਨੌਜਵਾਨਾਂ ਦੀ ਭੂਮਿਕਾ ਤੇ ਆਪਣੇ ਵਿਚਾਰਾਂ ਦਾ ਵੇਰਵਾ ਦੇਂਦਿਆਂ ਕਿਹਾ, "ਕੋਵਿਡ-19 ਨੇ ਕੁਝ ਢੰਗਾਂ ਨਾਲ ਸਮੇਂ ਨੂੰ ਇਸ ਤਰ੍ਹਾਂ ਪਿੱਛੇ ਮੋਡ਼ ਦਿੱਤਾ ਕਿ ਖਤਰਨਾਕ ਵਾਇਰਸ ਨੇ ਆਰਜ਼ੀ ਤੌਰ ਤੇ ਵਿਕਾਸ ਨੂੰ ਪਟੜੀ ਤੋਂ ਉਤਾਰ ਦਿੱਤਾ ਇਸ ਅਰਸੇ ਵਿਚ ਰਣਨੀਤਿਕ ਐਡਵੋਕੇਸੀ, ਵਿਚਾਰਕ ਲੀਡਰਸ਼ਿਪ ਅਤੇ ਸਮਾਜਿਕ ਉੱਦਮਤਾ ਦੀ ਲੋੜ ਹੈ ਇਸ ਨੂੰ ਸਮੂਹਕ ਲਾਮਬੰਦੀ, ਹਮਲਾਵਰੀ ਮੁਹਿੰਮਾਂ, ਸ਼ਕਤੀਸ਼ਾਲੀ ਭਾਈਵਾਲਾਂ ਅਤੇ ਡੂੰਘੀਆਂ ਵਚਨਬੱਧਤਾਵਾਂ ਦੀ ਲੋੜ ਹੈ ਅਤੇ ਇਸ ਤੋਂ ਵੀ ਵੱਧ ਇਸ ਨੂੰ ਸ਼ਕਤੀਸ਼ਾਲੀ ਸੁਸਾਇਟੀ ਦੀ ਵਚਨਬੱਧਤਾ ਦੀ ਲੋੜ ਹੈ ਇਨ੍ਹਾਂ ਨਾਜ਼ੁਕ ਸਮਿਆਂ ਵਿਚ, ਨੌਜਵਾਨਾਂ ਨੇ ਆਪਣੀ ਜੋਸ਼ੀਲੀ ਊਰਜਾ, ਸਾਹਸ ਅਤੇ ਯੋਗਤਾ ਦੀ ਵੱਡੀ ਸੰਭਾਵਨਾ ਦਾ ਪ੍ਰਦਰਸ਼ਨ ਕੀਤਾ ਉਨ੍ਹਾਂ ਨੂੰ ਕੋਵਿਡ-19 ਦੇ ਸੰਬੰਧ ਵਿਚ ਟੀਕਾਕਰਨ ਮੁਹਿੰਮ ਬਾਰੇ ਸਹੀ ਸੂਚਨਾ ਮੁਹੱਈਆ ਕਰਵਾਉਣ ਅਤੇ ਸਰਕਾਰ ਦੇ ਸੰਬੰਧਤ ਨੀਤੀ ਕਾਰਜਾਂ ਵਿਚ ਸਹਾਇਤਾ ਦੇਣੀ ਚਾਹੀਦੀ ਹੈ"

 

ਵਿਗਿਆਨੀਆਂ ਅਤੇ ਸਿਹਤ ਪੇਸ਼ੇਵਰਾਂ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ, "ਭਾਰਤੀ ਵਿਗਿਆਨੀਆਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਨੇ ਸੰਕਟ ਦੇ ਸਮੇਂ ਜੋ ਕੰਮ ਕੀਤਾ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ ਜਦੋਂ ਸਾਡੇ ਕੋਵਿਡ ਯੋਧਿਆਂ ਨੇ ਸਾਡੇ ਸਾਰਿਆਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਲਈ ਆਪਣੇ ਬਲਿਦਾਨ ਦਿੱਤੇ, ਸਾਡੇ ਵਿਗਿਆਨੀਆਂ ਨੇ ਕੋਵਿ਼ਡ-19 ਟੀਕਾ ਵਿਕਸਤ ਕਰਕੇ ਇਕ ਸ਼ਲਾਘਾਯੋਗ ਕੰਮ ਕੀਤਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਰਕਾਰ 1.35 ਅਰਬ ਲੋਕਾਂ ਦੇ ਟੀਕਾਕਰਨ ਦੀ ਚੁਣੌਤੀ ਨਾਲ ਨਜਿੱਠਣ ਲਈ ਓਵਰਟਾਈਮ ਕੰਮ ਕਰ ਰਹੀ ਹੈ"

 

ਡਾ. ਹਰਸ਼ ਵਰਧਨ ਨੇ ਸਵਾਮੀ ਵਿਵੇਕਾਨੰਦ ਦਾ ਹਵਾਲਾ ਦੇਂਦਿਆਂ ਆਪਣਾ ਭਾਸ਼ਣ ਸਮਾਪਤ ਕੀਤਾ ਜਿਨ੍ਹਾਂ ਨੂੰ ਉਨ੍ਹਾਂ ਦੇ ਸਾਰੇ ਹੀ ਸਮਿਆਂ ਲਈ ਇਕ ਪ੍ਰਮੁੱਖ ਸਿੱਖਿਆ ਵਿਦਵਾਨ ਦੱਸਿਆ "ਸਿੱਖਿਆ ਜੋ ਜ਼ਿੰਦਗੀ ਲਈ ਸੰਘਰਸ਼ ਵਾਸਤੇ ਲੋਕਾਂ ਦੇ ਸਾਂਝੇ ਸਮੂਹ ਨੂੰ ਇਕੱਠਾ ਕਰਨ ਵਿਚ ਮਦਦ ਨਹੀਂ ਕਰਦੀ, ਜੋ ਚਰਿੱਤਰ ਵਿਚ ਮਜ਼ਬੂਤੀ, ਪਰਉਪਕਾਰਤਾ ਦੀ ਭਾਵਨਾ ਨਹੀਂ ਲਿਆਂਦੀ ਅਤੇ ਇਕ ਸ਼ੇਰ ਵਰਗੀ ਦਲੇਰੀ ਪੈਦਾ ਨਹੀਂ ਕਰਦੀ ਤਾਂ ਉਹ ਨਾਮ ਦੀ ਹੀ ਸਿੱਖਿਆ ਹੈ ? ਵਾਸਤਵਿਕ ਸਿੱਖਿਆ ਉਹ ਹੈ ਜੋ ਕਿਸੇ ਨੂੰ ਵੀ ਉਸ ਦੀਆਂ ਆਪਣੀਆਂ ਲੱਤਾਂ ਤੇ ਖੜੇ ਹੋਣ ਦੇ ਯੋਗ ਬਣਾਉਂਦੀ ਹੈ" ਡਾ. ਹਰਸ਼ ਵਰਧਨ ਵੱਲੋਂ ਭਾਰਤ ਨੂੰ ਵਿਸ਼ਵ-ਗੁਰੂ ਦਾ ਦਰਜਾ ਮੁੜ ਤੋਂ ਹਾਸਿਲ ਕਰਨ ਲਈ ਹਰੇਕ ਨੂੰ ਇੱਕਜੁਟ ਹੋਣ ਬਾਰੇ ਦਿੱਤੇ ਸੱਦੇ ਦਾ ਫੈਕਲਟੀ ਅਤੇ ਵਿਦਿਆਰਥੀਆਂ ਵਲੋਂ ਸਵਾਗਤ ਕੀਤਾ ਗਿਆ

--------------------

 

ਐਮ ਵੀ/ਐਸ ਜੇ



(Release ID: 1695050) Visitor Counter : 150