ਵਣਜ ਤੇ ਉਦਯੋਗ ਮੰਤਰਾਲਾ
ਅਪੀਡਾ ਨੇ ਫੁੱਲਾਂ, ਬੀਜਾਂ ਅਤੇ ਅਨਾਜਾਂ ਬਾਰੇ ਉਤਪਾਦ ਕਮੇਟੀ ਦੀ ਪਹਿਲੀ ਮੀਟਿੰਗ ਦਾ ਆਯੋਜਨ ਕੀਤਾ
प्रविष्टि तिथि:
03 FEB 2021 3:32PM by PIB Chandigarh
ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ ਆਤਮਨਿਰਭਰ ਭਾਰਤ ਪਹਿਲਕਦਮੀ ਦੇ ਤਹਿਤ ਇੱਕ ਹੋਰ ਮੀਲ ਪੱਥਰ ਸਥਾਪਿਤ ਕਰਦਿਆਂ, ਭਾਰਤ ਨੇ 2020-21 ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ਵਿੱਚ ਅਨਾਜ ਦੀ ਬਰਾਮਦ ਵਿੱਚ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ। ਅਨਾਜ ਦੀ ਬਰਾਮਦ ਇੱਕ ਸਾਲ ਪਹਿਲਾਂ ਦੀ ਮਿਆਦ ਦੇ ਮੁਕਾਬਲੇ ਅਪ੍ਰੈਲ - ਦਸੰਬਰ 2020-21 ਵਿੱਚ 53% ਦੇ ਵਾਧੇ ਨਾਲ 49,832 ਕਰੋੜ ਰੁਪਏ ਤੱਕ ਪਹੁੰਚ ਗਈ ਹੈ।
ਬਾਸਮਤੀ ਚਾਵਲ ਦੀ ਬਰਾਮਦ 5.31% ਦੇ ਵਾਧੇ ਨਾਲ 22,038 ਕਰੋੜ ਰੁਪਏ ਹੋ ਗਈ ਜਦ ਕਿ ਗੈਰ-ਬਾਸਮਤੀ ਚਾਵਲ ਦੀ ਬਰਾਮਦ ਵਿੱਚ 122.61% ਦੀ ਤੇਜ਼ੀ ਨਾਲ 22,856 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਕਣਕ ਦੀ ਬਰਾਮਦ ਵਿੱਚ 456% ਦੇ ਵਾਧੇ ਨਾਲ 1,870 ਕਰੋੜ ਰੁਪਏ ਦੀ ਰਹੀ, ਜਦ ਕਿ ਬਾਜਰੇ ਅਤੇ ਮੱਕੀ ਜਿਹੇ ਹੋਰਨਾਂ ਅਨਾਜਾਂ ਦੀ ਬਰਾਮਦ ਵਿੱਚ 177% ਦੇ ਵਾਧੇ ਨਾਲ 3,067 ਕਰੋੜ ਰੁਪਏ ਰਹੀ। ਏਪੇਡਾ ਦੀ ਬਾਸਕਟ ਵਿੱਚ ਕੁੱਲ ਬਰਾਮਦ ਵਿੱਚ ਅਨਾਜ ਦਾ ਹਿੱਸਾ 48.61% ਹੈ। ਕੁੱਲ ਮਿਲਾ ਕੇ ਦੇਸ਼ ਵਿਚੋਂ ਅਨਾਜ ਉਤਪਾਦਾਂ ਦੀ ਬਰਾਮਦ ਵਧੀਆ ਚੱਲ ਰਹੀ ਹੈ।
ਫੁੱਲਾਂ, ਬੀਜਾਂ ਅਤੇ ਅਨਾਜਾਂ ਲਈ ਉਤਪਾਦ ਕਮੇਟੀ ਦੀ ਪਹਿਲੀ ਬੈਠਕ 3 ਫਰਵਰੀ 2021 ਨੂੰ ਹੋਈ ਅਤੇ ਇਸ ਦੀ ਪ੍ਰਧਾਨਗੀ ਅਪੀਡਾ ਦੇ ਚੇਅਰਮੈਨ ਡਾ. ਐਮ ਅੰਗਾਮੁਥੂ ਨੇ ਕੀਤੀ। ਮੀਟਿੰਗ ਵਿੱਚ ਅਪੀਡਾ ਅਥਾਰਟੀ ਮੈਂਬਰ ਡਾ. ਸ਼ਤਰੂਘਨ ਪਾਂਡੇ, ਅਪੀਡਾ ਅਥਾਰਟੀ ਮੈਂਬਰ ਸ੍ਰੀ ਚੇਤਨ ਸਿੰਘ, ਅਪੀਡਾ ਅਥਾਰਟੀ ਮੈਂਬਰ ਡਾ. ਚਾਰੁਦੱਤਾ ਦਗੰਬਰੋ ਮਈ ਅਤੇ ਹੋਰ ਅਪੀਡਾ ਅਥਾਰਟੀ ਮੈਂਬਰ ਅਤੇ ਸੀਨੀਅਰ ਅਧਿਕਾਰੀ ਸ਼ਾਮਿਲ ਹੋਏ।
ਕਮੇਟੀ ਨੇ ਅਨਾਜ ਉਤਪਾਦਾਂ, ਫੁੱਲਾਂ ਅਤੇ ਬੀਜਾਂ ਦੇ ਨਿਰਯਾਤ ਨੂੰ ਉਤਸ਼ਾਹਤ ਕਰਨ ਅਤੇ ਖਾਸ ਤੌਰ 'ਤੇ ਗ਼ੈਰ-ਬਾਸਮਤੀ ਚਾਵਲ ਅਤੇ ਪੌਸ਼ਟਿਕ ਅਨਾਜਾਂ ਦੇ ਮੁੱਦਿਆਂ 'ਤੇ ਵਿਚਾਰ ਕੀਤਾ।
ਚਾਵਲ (ਬਾਸਮਤੀ ਚਾਵਲ ਅਤੇ ਗੈਰ ਬਾਸਮਤੀ ਚਾਵਲ, ਜਵਾਰ ਅਤੇ ਬਾਜਰੇ ਉਤਪਾਦ , ਫੁੱਲ ਅਤੇ ਬੀਜ) ਦੇ ਵਧ ਰਹੇ ਨਿਰਯਾਤ ਦੀ ਸੰਭਾਵਨਾ ਨੂੰ ਵੇਖਦੇ ਹੋਏ, ਅਪੀਡਾ ਕਾਰੋਬਾਰੀਆਂ ਨਾਲ ਗੱਲਬਾਤ ਕਰ ਰਹੀ ਹੈ ਅਤੇ 2021-2026 ਸਾਰੇ ਸਬੰਧਤ ਹਿਤਧਾਰਕਾਂ ਨੂੰ ਟੀਚੇ ਦੀ ਪ੍ਰਾਪਤੀ ਲਈ ਸਮਾਂਬੱਧ ਤਰੀਕੇ ਨਾਲ ਲੋੜੀਂਦੀ ਕਾਰਵਾਈ ਕਰਨ ਦੇ ਯੋਗ ਬਣਾਉਣ ਲਈ ਅਨਾਜ ਉਤਪਾਦਾਂ, ਫੁੱਲਾਂ ਅਤੇ ਬੀਜਾਂ ਦੀ ਬਰਾਮਦ ਨੂੰ ਪੰਜ ਸਾਲਾਂ ਵਿੱਚ ਵਧਾਉਣ ਲਈ ਕਾਰਜ ਯੋਜਨਾ ਤਿਆਰ ਕਰ ਰਹੀ ਹੈ।
***************************
ਵਾਈਬੀ / ਐੱਸ
(रिलीज़ आईडी: 1694897)
आगंतुक पटल : 147