ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਦੇਸ਼ ਵਿੱਚ ਏਮਜ਼ ਦੀ ਵਿਕਾਸ ਸਥਿਤੀ
Posted On:
02 FEB 2021 4:23PM by PIB Chandigarh
ਪ੍ਰਧਾਨ ਮੰਤਰੀ ਸਵਸਥ ਸੁਰਕਸ਼ਾ ਯੋਜਨਾ (ਪੀ ਐੱਮ ਐੱਸ ਐੱਸ ਵਾਈ) ਤਹਿਤ 22 ਨਵੇਂ ਏਮਜ਼ ਸਥਾਪਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ । ਇਨ੍ਹਾਂ ਵਿੱਚ ਦਸ ਏਮਜ਼, ਜਿਨ੍ਹਾਂ ਨੂੰ ਸਾਲ 2017—18 ਵਿੱਚ ਜਾਂ ਉਸ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ ਸੀ , ਸ਼ਾਮਲ ਹਨ । ਛੇ ਪ੍ਰਵਾਨਗੀ ਵਾਲੇ ਏਮਜ਼ ਹਨ — ਭੋਪਾਲ , ਭੁਵਨੇਸ਼ਵਰ , ਜੋਧਪੁਰ , ਪਟਨਾ , ਰਾਏਪੁਰ ਅਤੇ ਰਿਸ਼ੀਕੇਸ਼, ਜੋ ਇਸ ਵੇਲੇ ਚਾਲੂ ਹਨ । ਬਾਕੀ 16 ਨਵੇਂ ਏਮਜ਼ ਨਿਰਮਾਣ ਦੀਆਂ ਵੱਖ ਵੱਖ ਸਟੇਜਾਂ ਤੇ ਹਨ । ਸੂਬਾ ਅਨੁਸਾਰ ਇਨ੍ਹਾਂ 16 ਏਮਜ਼ ਦੀ ਜਗ੍ਹਾ, ਉਨ੍ਹਾਂ ਦੀ ਕੈਬਨਿਟ ਪ੍ਰਵਾਨਗੀ ਦੀ ਤਿਥੀ ਅਤੇ ਪ੍ਰਵਾਨਿਤ ਲਾਗਤ ਹੇਠ ਲਿਖੇ ਅਨੁਸਾਰ ਹੈ ।
ਛੇ ਚਾਲੂ ਏਮਜ਼ ਤੋਂ ਇਲਾਵਾ ਛੇ ਏਮਜ਼ — ਰਾਏਬਰੇਲੀ , ਮੰਗਲਾਗਿਰੀ , ਗੋਰਖਪੁਰ , ਬਠਿੰਡਾ , ਨਾਗਪੁਰ ਅਤੇ ਬੀਬੀਨਗਰ ਵਿੱਚ ਓ ਪੀ ਡੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ।
ਬਾਰਾਂ ਏਮਜ਼ — ਮੰਗਲਾਗਿਰੀ , ਨਾਗਪੁਰ , ਕਲਿਆਣੀ , ਗੋਰਖਪੁਰ , ਬਠਿੰਡਾ , ਰਾਏਬਰੇਲੀ , ਦਿਓਗੜ੍ਹ , ਬੀਬੀਨਗਰ , ਗੁਹਾਟੀ , ਬਿਲਾਸਪੁਰ , ਜੰਮੂ ਅਤੇ ਰਾਜਕੋਟ ਵਿੱਚ ਐੱਮ ਬੀ ਬੀ ਐੱਸ ਕੋਰਸ ਸ਼ੁਰੂ ਕੀਤੇ ਗਏ ਹਨ । ਆਂਧਰਾ ਪ੍ਰਦੇਸ਼ ਦੇ ਮੰਗਲਾਪੁਰੀ ਵਿੱਚ ਏਮਜ਼ ਦਾ ਨਿਰਮਾਣ ਚੱਲ ਰਿਹਾ ਹੈ । ਸ਼ੁਰੂ ਵਿੱਚ ਨਿਰਮਾਣ ਕੰਮ ਲਈ ਰੇਤ ਉਪਲਬਧ ਨਾ ਹੋਣ ਕਰਕੇ ਕੁਝ ਦੇਰੀ ਹੋਈ ਸੀ । ਸੂਬਾ ਸਰਕਾਰ ਵੱਲੋਂ ਕੁਝ ਗਤੀਵਿਧੀਆਂ ਮੁਕੰਮਲ ਕਰਨ ਵਿੱਚ ਹੀ ਕੁਝ ਦੇਰੀ ਹੋਈ ਸੀ , ਜਿਨ੍ਹਾਂ ਗਤੀਵਿਧੀਆਂ ਕਾਰਨ ਦੇਰੀ ਹੋਈ , ਉਨ੍ਹਾਂ ਵਿੱਚ ਪਾਣੀ ਸਪਲਾਈ ਦਾ ਪ੍ਰਬੰਧ , ਸਟੌਰਮ ਵਾਟਰ ਡਿਸਪੋਜ਼ਲ ਡਰੇਨ , ਕੈਂਪਸ ਨੂੰ ਮੁੱਖ ਪਹੁੰਚ ਸੜਕ ਅਤੇ ਮੌਜੂਦਾ ਐੱਨ ਡੀ ਆਰ ਐੱਫ ਕੈਂਪਸ ਨੂੰ ਤਬਦੀਲ ਕਰਨਾ ਸ਼ਾਮਿਲ ਸੀ । ਕੋਵਿਡ 19 ਮਹਾਮਾਰੀ ਨੇ ਵੀ ਕੰਮ ਦੀ ਗਤੀ ਤੇ ਪ੍ਰਭਾਵ ਪਾਇਆ ਹੈ ।
ਡੀ ਐੱਮ ਐੱਸ ਐੱਸ ਵਾਈ ਤਹਿਤ ਚਾਲੂ ਪ੍ਰਾਜੈਕਟਾਂ ਦੀ ਉੱਨਤੀ ਨੂੰ ਲਗਾਤਾਰ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਹੋਰ ਹਿੱਸੇਦਾਰਾਂ ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ , ਤਾਂ ਜੋ ਮਿੱਥੇ ਸਮੇਂ ਅਨੁਸਾਰ ਮੁਕੰਮਲ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ ।
S .No.
|
State/UT
|
Location of AIIMS to be set up under PMSSY
|
Approved cost (Rs. crore)
|
Date of Cabinet Approval
|
1
|
Andhra Pradesh
|
Mangalagiri
|
1618
|
7.10.2015
|
2
|
Assam
|
Guwahati
|
1123
|
24.05.2017
|
3
|
Bihar
|
Darbhanga
|
1264
|
15.09.2020
|
4
|
Gujarat
|
Rajkot
|
1195
|
10.01.2019
|
5
|
Haryana
|
Rewari
|
1299
|
28.02.2019
|
6
|
Himachal Pradesh
|
Bilaspur
|
1471.04
|
03.01.2018
|
7
|
Jammu & Kashmir
|
Samba, Jammu
|
1661
|
10.01.2019
|
8
|
Awantipora, Kashmir
|
1828
|
10.01.2019
|
9
|
Jharkhand
|
Deoghar
|
1103
|
16.05.2018
|
10
|
Maharashtra
|
Nagpur
|
1577
|
7.10.2015
|
11
|
Punjab
|
Bathinda
|
925
|
27.07.2016
|
12
|
Tamil Nadu
|
Madurai
|
1264
|
17.12.2018
|
13
|
Telangana
|
Bibinagar
|
1028
|
17.12.2018
|
14
|
Uttar Pradesh
|
Rae Bareli
|
823
|
5.2.2009 (Revised Cost Estimate approved on 10.7.2017)
|
15
|
Gorakhpur
|
1011
|
20.07.2016
|
16
|
West Bengal
|
Kalyani
|
1754
|
7.10.2015
|
ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਲਿਖਤੀ ਰੂਪ ਵਿੱਚ ਦਿੱਤੀ ਹੈ ।
ਐੱਮ ਵੀ / ਐੱਸ ਜੇ
(Release ID: 1694544)
Visitor Counter : 198