ਰੱਖਿਆ ਮੰਤਰਾਲਾ

ਲੈਫਟੀਨੈਂਟ ਜਨਰਲ ਸੀ ਪੀ ਮੋਹੰਤੀ ਨੇ ਵਾਈਸ ਚੀਫ਼ ਆਫ਼ ਆਰਮੀ ਸਟਾਫ ਦਾ ਅਹੁਦਾ ਸੰਭਾਲਿਆ

Posted On: 01 FEB 2021 12:35PM by PIB Chandigarh

ਲੈਫਟੀਨੈਂਟ ਜਨਰਲ ਚੰਦੀ ਪ੍ਰਸਾਦ ਮੋਹੰਤੀ, ਪੀਵੀਐਸਐਮ, ਏਵੀਐਸਐਮ, ਐਸਐਮ, ਵੀਐਸਐਮ ਨੇ 1 ਫਰਵਰੀ, 2021 ਨੂੰ ਵਾਈਸ ਚੀਫ਼ ਆਫ਼ ਆਰਮੀ ਸਟਾਫ ਦਾ ਅਹੁਦਾ ਸੰਭਾਲ ਲਿਆ ਹੈ ।

ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ ਅਤੇ ਭਾਰਤੀ ਮਿਲਟਰੀ ਅਕੈਡਮੀ, ਦੇਹਰਾਦੂਨ, ਦੇ ਸਾਬਕਾ ਵਿਦਿਆਰਥੀ, ਲੈਫਟੀਨੈਂਟ ਜਨਰਲ ਸੀ ਪੀ ਮੋਹੰਤੀ ਨੂੰ 12 ਜੂਨ 1982 ਨੂੰ ਰਾਜਪੂਤ ਰੈਜੀਮੈਂਟ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਚਾਰ ਦਹਾਕਿਆਂ ਦੇ ਕੈਰੀਅਰ ਵਿੱਚ, ਜਨਰਲ ਅਫਸਰ ਨੇ ਸੰਘਰਸ਼ ਦੇ ਬਹੁਤ ਸਾਰੇ ਖੇਤਰਾਂ ਵਿੱਚ ਕਮਾਂਡਿੰਗ ਅਫਸਰ, ਜਨਰਲ ਸਟਾਫ ਅਧਿਕਾਰੀ ਅਤੇ ਇੰਸਟ੍ਰਕਟਰ ਵਜੋਂ ਸੇਵਾਵਾਂ ਨਿਭਾਈਆਂ ਹਨ । ਉਨ੍ਹਾਂ ਨੇ ਪਹਿਲਾਂ ਜੰਮੂ ਕਸ਼ਮੀਰ ਅਤੇ ਫਿਰ ਉੱਤਰ ਪੂਰਬ ਵਿੱਚ ਕੰਟਰੋਲ ਰੇਖਾ 'ਤੇ ਇਕ ਟੁਕੜੀ ਦੀ ਕਮਾਂਡ ਸੰਭਾਲੀ । ਉਨ੍ਹਾਂ ਨੂੰ ਦੋ ਬ੍ਰਿਗੇਡਾਂ ਦੀ ਕਮਾਂਡਿੰਗ ਕਰਨ ਦਾ ਵਿਲੱਖਣ ਮਾਣ ਹਾਸਿਲ ਹੈ । ਪਹਿਲਾਂ, ਉਨ੍ਹਾਂ ਨੇ ਕੰਟਰੋਲ ਰੇਖਾ ਉੱਤੇ ਸੇਵਾ ਨਿਭਾਈ ਅਤੇ ਬਾਅਦ ਵਿੱਚ ਕਾਂਗੋ ਗਣਰਾਜ ਵਿੱਚ, ਉਨ੍ਹਾਂ ਨੇ ਇੱਕ ਬਹੁ-ਰਾਸ਼ਟਰੀ ਸੰਯੁਕਤ ਰਾਸ਼ਟਰ ਬ੍ਰਿਗੇਡ ਦੀ ਅਗਵਾਈ ਕੀਤੀ। ਬਾਅਦ ਵਿੱਚ ਉਨ੍ਹਾਂ ਨੂੰ ਡੋਕਲਾਮ ਦੀ ਘਟਨਾ ਤੋਂ ਤੁਰੰਤ ਬਾਅਦ ਰੰਗੀਆ ਅਧਾਰਤ ਕਾਉੰਟਰ ਇੰਸਰਜੈਂਸੀ ਅਤੇ ਫਿਰ ਸਿੱਕਮ ਅਧਾਰਤ ਤ੍ਰਿਸ਼ਕਤੀ ਕੋਰ ਦੀ ਕਮਾਂਡ ਸੋਪੀ ਗਈ ਸੀ। ਇਸ ਜਨਰਲ ਅਧਿਕਾਰੀ ਕੋਲ ਦੋ ਪ੍ਰਬੰਧਕੀ ਬਣਤਰਾਂ ਦੀ ਕਮਾਂਡਿੰਗ ਕਰਨ ਦੀ ਵਿਲੱਖਣ ਵਿਸ਼ੇਸ਼ਤਾ ਵੀ ਹੈ: ਜੋਧਪੁਰ ਦੇ ਉਪ-ਜ਼ਿਲ੍ਹੇ ਵਿੱਚ ਇੱਕ ਮੇਜਰ ਜਨਰਲ ਅਤੇ ਉੱਤਰ ਭਾਰਤ ਖੇਤਰ ਵਿੱਚ ਇੱਕ ਲੈਫਟੀਨੈਂਟ ਜਨਰਲ ਵਜੋਂ।

ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਵੈਲਿੰਗਟਨ, ਸਿਕੰਦਰਾਬਾਦ ਅਤੇ ਨੈਸ਼ਨਲ ਡਿਫੈਂਸ ਕਾਲਜ ਨਵੀਂ ਦਿੱਲੀ ਦੇ ਅਲੁਮਨਈ ਰਹੇ, ਜਨਰਲ ਅਧਿਕਾਰੀ ਡਿਫੈਂਸ ਮੈਨੇਜਮੈਂਟ ਕੋਰਸ, ਸਟਾਫ ਜਨਰਲ ਆਫਿਸਰ ਐਂਡ ਇੰਸਟ੍ਰਕਸ਼ਨਲ ਅਸਾਈਨਮੈਂਟਸ, ਐਨਡੀਏ ਵਿੱਚ ਇੱਕ ਨਿਰਦੇਸ਼ਕ ਦੇ ਤੌਰ ਤੇ ਕਾਰਜਕਾਲ, ਇੱਕ ਆਰਮਡ ਬ੍ਰਿਗੇਡ ਦੇ ਬ੍ਰਿਗੇਡ ਮੇਜਰ, ਸੇਸ਼ੇਲਜ਼ ਵਿੱਚ ਮਿਲਟਰੀ ਸਲਾਹਕਾਰ, ਐਮਐਸ ਸ਼ਾਖਾ ਵਿੱਚ ਮਿਲਟਰੀ ਸੈਕਟਰੀ (ਚੋਣ), ਈਸਟਰਨ ਥੀਏਟਰ ਵਿੱਚ ਇਕ ਕੋਰ ਦਾ ਬ੍ਰਿਗੇਡੀਅਰ ਜਨਰਲ ਸਟਾਫ (ਆਪ੍ਰੇਸ਼ਨ) ਅਤੇ ਸੰਚਾਲਨ ਲੌਜਿਸਟਿਕਸ ਅਤੇ ਰਣਨੀਤਕ ਅੰਦੋਲਨ ਦੇ ਡਾਇਰੈਕਟਰ ਜਨਰਲ ਦੀਆਂ ਸੇਵਾਵਾਂ ਵਿਚ ਸ਼ਾਮਲ ਰਹੇ ਹਨ ।

ਲੈਫਟੀਨੈਂਟ ਜਨਰਲ ਸੀ ਪੀ ਮੋਹੰਤੀ ਨੇ ਲੈਫਟੀਨੈਂਟ ਜਨਰਲ ਐਸ ਕੇ ਸੈਣੀ ਤੋਂ ਵਾਈਸ ਚੀਫ ਆਫ ਆਰਮੀ ਸਟਾਫ਼ ਦੀ ਜ਼ਿੰਮੇਵਾਰੀ ਸੰਭਾਲੀ ਹੈ, ਜਨਰਲ ਐਸ ਕੇ ਸੈਣੀ, 31 ਜਨਵਰੀ 2021 ਨੂੰ ਫੌਜ ਵਿੱਚ ਚਾਰ ਦਹਾਕਿਆਂ ਦੇ ਵਧੀਆ ਕੈਰੀਅਰ ਨੂੰ ਪੂਰਾ ਕਰਨ ਤੋਂ ਬਾਅਦ ਰਿਟਾਇਰ ਹੋਏ ਸਨ ।

__ C:\Users\dell\Desktop\VCOAS42OAV.jpeg _

ਏਏ/ ਬੀਐਸਸੀ/ ਵੀ.ਵਾਈ


(Release ID: 1694194) Visitor Counter : 219