ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸਵੈ–ਇੱਛਾ ਨਾਲ ਸਕ੍ਰੈਪੇਜ ਨੀਤੀ ਦੇ ਵੇਰਵੇ 15 ਦਿਨਾਂ ਅੰਦਰ ਐਲਾਨੇ ਜਾਣਗੇ: ਨਿਤਿਨ ਗਡਕਰੀ


ਸਕ੍ਰੈਪੇਜ ਨੀਤੀ ਨਾਲ 10,000 ਕਰੋੜ ਰੁਪਏ ਦਾ ਨਵਾਂ ਨਿਵੇਸ਼ ਹੋਵੇਗਾ ਤੇ 50,000 ਨੌਕਰੀਆਂ ਪੈਦਾ ਹੋਣਗੀਆਂ

ਮੰਤਰੀ ਵੱਲੋਂ ਰਾਸ਼ਟਰੀ ਰਾਜਮਾਰਗਾਂ ਲਈ ਵਧਾਏ ਖ਼ਰਚ ਦਾ ਸੁਆਗਤ

Posted On: 01 FEB 2021 3:47PM by PIB Chandigarh

ਕੇਂਦਰੀ ਐੱਮਐੱਸਐੱਮਈ ਤੇ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕੇਂਦਰੀ ਬਜਟ ਵਿੱਚ ਐਲਾਨੀ ਸਵੈ–ਇੱਛਾ ਨਾਲ ਸਕ੍ਰੈਪੇਜ ਨੀਤੀ ਦਾ ਸੁਆਗਤ ਕਰਦਿਆਂ ਕਿਹਾ ਹੈ ਕਿ ਇਸ ਨੀਤੀ ਦੇ ਵੇਰਵਿਆਂ ਦਾ ਐਲਾਨ ਅੱਜ ਤੋਂ 15 ਦਿਨਾਂ ਅੰਦਰ ਕਰ ਦਿੱਤਾ ਜਾਵੇਗਾ। ਬਜਟ ਪੇਸ਼ ਹੋਣ ਤੋਂ ਬਾਅਦ ਆਪਣੀ ਰਿਹਾਇਸ਼ਗਾਹ ’ਤੇ ਮੀਡੀਆ ਨਾਲ ਗੱਲਬਾਤ ਦੌਰਾਨ ਸ਼੍ਰੀ ਗਡਕਰੀ ਨੇ ਕਿਹਾ ਕਿ ਸਕ੍ਰੈਪੇਜ ਨੀਤੀ ਨਾਲ 10,000 ਕਰੋੜ ਰੁਪਏ ਦੇ ਲਗਭਗ ਨਵਾਂ ਨਿਵੇਸ਼ ਹੋਵੇਗਾ ਤੇ 50,000 ਨੌਕਰੀਆਂ ਪੈਦਾ ਹੋਣਗੀਆਂ।

ਮੰਤਰੀ ਨੇ ਕਿਹਾ ਕਿ ਇਹ ਨੀਤੀ 20 ਸਾਲ ਤੋਂ ਵੱਧ ਪੁਰਾਣੇ ਲਗਭਗ 51 ਲੱਖ ਹਲਕੇ ਮੋਟਰ ਵਾਹਨਾਂ (LMV) ਅਤੇ 15 ਸਾਲ ਤੋਂ ਵੱਧ ਦੇ 34 ਲੱਖ ਹੋਰ ਹਲਕੇ ਮੋਟਰ ਵਾਹਨਾਂ ਨੂੰ ਆਪਣੇ ਘੇਰੇ ਵਿੱਚ ਲਵੇਗੀ। ਇਹ 17 ਲੱਖ ਅਜਿਹੇ ਦਰਮਿਆਨੇ ਅਤੇ ਭਾਰੀ ਮੋਟਰ ਵਾਹਨਾਂ ਨੂੰ ਵੀ ਕਵਰ ਕਰੇਗੀ, ਜੋ 15 ਸਾਲ ਤੋਂ ਵੱਧ ਪੁਰਾਣੇ ਹਨ ਤੇ ਇਸ ਵੇਲੇ ਜਿਨ੍ਹਾਂ ਕੋਲ ਵੈਧ ਫ਼ਿੱਟਨੈੱਸ ਸਰਟੀਫ਼ਿਕੇਟ ਨਹੀਂ ਹਨ। ਅਨੁਮਾਨ ਹੈ ਕਿ ਨਵੇਂ ਵਾਹਨਾਂ ਦੇ ਮੁਕਾਬਲੇ ਇਹ ਵਾਹਨ 10 ਤੋਂ 12 ਗੁਣਾ ਵੱਧ ਪ੍ਰਦੂਸ਼ਣ ਫੈਲਾਉਂਦੇ ਹਨ। ਇਸ ਨੀਤੀ ਦੇ ਫ਼ਾਇਦੇ ਗਿਣਾਉਂਦਿਆਂ ਸ਼੍ਰੀ ਗਡਕਰੀ ਨੇ ਕਿਹਾ ਕਿ ਇਸ ਨਾਲ ਵੇਸਟ ਧਾਤਾਂ ਦੀ ਰੀਸਾਈਕਲਿੰਗ ਹੋਵੇਗੀ, ਸੁਰੱਖਿਆ ਵਿੱਚ ਸੁਧਾਰ ਹੋਵੇਗਾ, ਵਾਯੂ ਪ੍ਰਦੂਸ਼ਣ ਘਟੇਗਾ, ਤੇਲ ਦਰਾਮਦਾਂ ਘਟਣਗੀਆਂ ਕਿਉਂਕਿ ਮੌਜੂਦਾ ਵਾਹਨ ਤੇਲ ਘੱਟ ਫੂਕਦੇ ਹਨ ਅਤੇ ਨਿਵੇਸ਼ ਵਿੱਚ ਵਾਧਾ ਹੋਵੇਗਾ।

ਸ਼੍ਰੀ ਗਡਕਰੀ ਨੇ ਹਾਈਵੇਜ਼ ਖੇਤਰ ਲਈ ਖ਼ਰਚ ਨੂੰ ਵਧਾ ਕੇ 1,18,000 ਕਰੋੜ ਰੁਪਏ ਕਰਨ ਦਾ ਸੁਆਗਤ ਕੀਤਾ; ਜਿਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਪੂੰਜੀ ਨਿਵੇਸ਼ 1,08,000 ਕਰੋੜ ਰੁਪਏ ਕੀਤਾ ਜਾਵੇਗਾ। ਬਜਟ ਲਈ ਰੱਖੀ ਰਕਮ ਵਿੱਚ ਵਾਧੇ ਦਾ ਸੁਆਗਤ ਕਰਦਿਆਂ ਮੰਤਰੀ ਨੇ ਕਿਹਾ ਕਿ ਰਾਜ–ਮਾਰਗਾਂ ਦੇ ਮੌਨੀਟਾਈਜ਼ੇਸ਼ਨ ਉੱਤੇ ਵਧੇਰੇ ਜ਼ੋਰ ਦੇਣ ਨਾਲ ਦੇਸ਼ ਵਿੱਚ ਸੜਕ ਨੈੱਟਵਰਕ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ। 

ਮੀਡੀਆ ਨਾਲ ਗੱਲਬਾਤ ਇਸ ਲਿੰਕ https://youtu.be/ZVSNmdPKhs4 ਉੱਤੇ ਵੇਖੀ ਜਾ ਸਕਦੀ ਹੈ।

ਵਧਾਏ ਗਏ ਖ਼ਰਚ ਬਾਰੇ ਪੀਆਈਬੀ ਦੀ ਪ੍ਰੈੱਸ ਰਿਲੀਜ਼ ਲਈ ਲਿੰਕ: 

https://pib.gov.in/PressReleasePage.aspx?PRID=1693896

******

ਬੀਐੱਨ: ਐੱਮਐੱਸ


(Release ID: 1694099) Visitor Counter : 193