ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਖੇਤਰ ਦੇ ਮਾਹਿਰਾਂ ਨੇ ਐੱਸਟੀਆਈਪੀ ਸਲਾਹ–ਮਸ਼ਵਰੇ ਮੌਕੇ ਬੁਨਿਆਦੀ ਪੱਧਰ ਦੇ ਇਨੋਵੇਟਰਜ਼ ਲਈ ਟੈਕਨੋਲੋਜੀ, ਪੇਟੈਂਟ ਤੇ ਆਈਪੀ ਨਿਯਮਾਂ ਦੇ ਸਵਦੇਸ਼ੀਕਰਣ ਬਾਰੇ ਵਿਚਾਰ–ਵਟਾਂਦਰਾ ਕੀਤਾ

Posted On: 01 FEB 2021 9:39AM by PIB Chandigarh

ਉੱਘੇ ਵਿਗਿਆਨੀਆਂ, ਮੋਹਰੀ ਚਿੰਤਕਾਂ, ਅਕਾਦਮੀਸ਼ੀਅਨਾਂ ਤੇ ਕੇਂਦਰੀ ਭਾਰਤ ਦੇ ਉਦਯੋਗਿਕ ਮਾਹਿਰਾਂ ਨੇ ਹਾਲ ਹੀ ਵਿੱਚ ‘ਨੀਤੀ–ਚਰਚਾ’ ਨਾਂਅ ਦੇ ਚੌਥੇ ਐੱਸਟੀਆਈਪੀ (STIP) ਪੋਸਟ–ਡ੍ਰਾਫ਼ਟ ਸਲਾਹ–ਮਸ਼ਵਰੇ ਮੌਕੇ ਤਕਨਾਲੋਜੀ ਦੇ ਸਵਦੇਸ਼ੀਕਰਣ ਦੀ ਲੋੜ, ਆਯੁਸ਼ ਜਿਹੀ ਰਵਾਇਤੀ ਔਸ਼ਧੀ ਪ੍ਰਣਾਲੀ ਉੱਤੇ ਧਿਆਨ ਕੇਂਦ੍ਰਿਤ ਕਰਨ, ਬੁਨਿਆਦੀ ਇਨੋਵੇਟਰਜ਼ ਲਈ ਦਿਹਾਤੀ ਮਸਲਿਆਂ, ਪੇਟੈਂਟ ਤੇ ਆਈਪੀ ਨਿਯਮਾਂ ਤੱਕ ਪੁੱਜਣ ਵਿੱਚ ਰਾਜਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ।

ਡਾ. ਅਖਿਲੇਸ਼ ਗੁਪਤਾ, ਸਲਾਹਕਾਰ ਤੇ ਮੁਖੀ STIP ਸਕੱਤਰੇਤ, ਵਿਗਿਆਨ ਤੇ ਟੈਕਨੋਲੋਜੀ ਵਿਭਾਗ ਨੇ ਸਲਾਹ–ਮਸ਼ਵਰੇ ਦੀ ਅਗਵਾਈ ਕਰਦਿਆਂ ਕਿਹਾ,‘ਕੋਵਿਡ–19 ਨੇ ਭਾਰਤ ਵਿੱਚ ਵਿਗਿਆਨ, ਟੈਕਨੋਲੋਜੀ ਤੇ ਨਵਾਚਾਰ (STI) ਵਿੱਚ ਨਵੇਂ ਪਹਿਲੂ ਲਿਆਂਦੇ ਹਨ, ਜਿੱਥੇ ਵਿਗਿਆਨ ਸਮਾਜ ਦੀਆਂ, ਖ਼ਾਸ ਕਰਕੇ ਸਿਹਤ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਵਜੋਂ ਉੱਭਰਿਆ ਹੈ, ਉੱਥੇ ਇਸ ਨੇ ਸਮਾਜ ਅਤੇ ਐੱਸਟੀਆਈ ਈਕੋਸਿਸਟਮ ਲਈ ਕੁਝ ਨਵਾਂ ਸਿੱਖਣ ਨੂੰ ਲਿਆਂਦਾ ਹੈ। ਇਸ ਦ੍ਰਿਸ਼ ਵਿੱਚ ਆਪਣੇ ਕਿਸਮ ਦੇ ਪਹਿਲੇ ਨੀਤੀ–ਸੂਤਰੀਕਰਣ STIP, ਜਿਸ ਵਿੱਚ ਅੰਤਰ–ਰਾਜੀ ਸਲਾਹ–ਮਸ਼ਵਰਾ ਕੀਤਾ ਗਿਆ ਸੀ, ਨੇ ਭਾਰਤ ਸਰਕਾਰ ਦੇ 82 ਵਿਭਾਗਾਂ ਸਮੇਤ ਵੱਡੀ ਗਿਣਤੀ ’ਚ ਸਬੰਧਤ ਧਿਰਾਂ ਤੱਕ ਪਹੁੰਚ ਕੀਤੀ ਹੈ।’

ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਮਸ਼ੀਨ ਰਾਹੀਂ ਸਿਖਲਾਈ, ਮਾਤਰਾ ਦੀ ਗਣਨਾ ਜਿਹੀਆਂ ਹੋਰ ਬਹੁਤ ਵਿਲੱਖਣ ਕਿਸਮ ਦੀਆਂ ਤੇ ਪ੍ਰਭਾਵਸ਼ਾਲੀ ਤਕਨਾਲੋਜੀਆਂ ਉੱਘੜ ਕੇ ਸਾਹਮਣੇ ਆਈਆਂ ਹਨ, ਸਮੁੱਚਾ ਵਿਸ਼ਵ ਇਹ ਸਾਰੀਆਂ ਟੈਕਨੋਲੋਜੀਆਂ ਅਪਣਾ ਰਿਹਾ ਹੈ। ਨਵੀਂ STIP ਦਾ ਧਿਆਨ ਤਿੰਨ ਵਰਟੀਕਲਜ਼ – ਉਦਯੋਗ, ਅਕਾਦਮਿਕ ਖੇਤਰਾਂ ਅਤੇ ਖੋਜ ਤੇ ਵਿਕਾਸ ਸੰਸਥਾਨਾਂ ਨਾਲ ਮਿਲ ਕੇ ਅਜਿਹੀਆਂ ਟੈਕਨੋਲੋਜੀਆਂ ਨੂੰ ਲਾਗੂ ਕਰਨ ਉੱਤੇ ਕੇਂਦ੍ਰਿਤ ਹੈ।

ਉੱਤਰ ਪ੍ਰਦੇਸ਼ ਕੌਂਸਲ ਆੱਵ੍ ਸਾਇੰਸ ਐਂਡ ਟੈਕਨੋਲੋਜੀ – UPCST, ਨੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਯੂਨੀਵਰਸਿਟੀ (BBAU), ਲਖਨਊ ਨਾਲ ਮਿਲ ਕੇ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜਜੀ ਵਿਭਾਗ ਦੇ ਸਹਿਯੋਗ ਨਾਲ ਕੇਂਦਰੀ ਭਾਰਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਨਾਲ ਵਰਚੁਅਲ ਸਲਾਹ–ਮਸ਼ਵਰੇ ਦਾ ਆਯੋਜਨ ਕੀਤਾ ਸੀ।

ਪ੍ਰੋਫ਼ੈਸਰ ਸੰਜੇ ਸਿੰਘ, ਵਾਈਸ ਚਾਂਸਲਰ, BBAU ਨੇ ਸੁਝਾਅ ਦਿੱਤਾ ਕਿ ਨਵੀਨ ਵਿਗਿਆਨ, ਟੈਕਨੋਲੋਜ ਤੇ ਇਨੋਵੇਸ਼ਨ ਨੀਤੀ ਦਾ ਧਿਆਨ ਨਿਰੰਤਰ ਅਜਿਹੇ ਖੋਜ ਕਾਰਜ ਉੱਤੇ ਵਧੇਰੇ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ, ਜੋ ਸਮਾਜ ਦੀਆਂ ਜ਼ਰੂਰਤਾਂ ਨੂੰ ਜਾਣ ਕੇ ਉਨ੍ਹਾਂ ਦਾ ਹੱਲ ਲੱਭ ਸਕੇ ਅਤੇ ਇਸ ਨੂੰ ਵਿਗਿਆਨ ਨੂੰ ਇੱਕ ਰੀਲੇਅ–ਦੌੜ ਜਿਹਾ ਬਣਾਉਣ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ, ਜਿੱਥੇ ਇੱਕ ਪੜਾਅ ਦੇ ਨਤੀਜੇ ਇੱਕ ਤੋਂ ਦੂਜੇ ਸਿਰੇ ਤੱਕ ਕਿਸੇ ਅੰਤਿਮ ਫ਼ੈਸਲੇ ਤੱਕ ਪਹੁੰਚਾਏ ਜਾ ਸਕਣ।

ਵਿਭਿੰਨ ਖੇਤਰਾਂ ਦੇ ਮਾਹਿਰ ਪੈਨਲ–ਮੈਂਬਰਾਂ ਨੇ ਕਈ ਸੁਝਾਅ ਦਿੱਤੇ; ਜਿਵੇਂ ਉਦਯੋਗ ਤੇ ਅਕਾਦਮੀਆਂ ਦੇ ਇੰਟਰਫ਼ੇਸ ਦੀ ਖੋਜ ਤੇ ਵਿਕਾਸ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ, ਇੱਕ ਮੁਢਲੇ ਪੱਧਰ ਤੋਂ ਟੈਕਨੋਲੋਜੀ ਨੂੰ ਬਾਜ਼ਾਰ ਤੱਕ ਲਿਜਾਣ ਲਈ ਉਦਯੋਗਾਂ ਨੂੰ ਮੋਹਰੀ ਬਣਾਉਣਾ ਚਾਹੀਦਾ ਹੈ ਤਾਂ ਜੋ ਵਿਗਿਆਨਕ ਸੰਸਥਾਨਾਂ ਨੂੰ ਵਧੇਰੇ ਖ਼ੁਦਮੁਖਤਿਆਰੀ ਮੁਹੱਈਆ ਹੋ ਸਕੇ, ਸਮਾਵੇਸ਼ੀ ਵਿਗਿਆਨ ਨੂੰ ਨਵੀਂ ਨੀਤੀ ਵਿੱਚ ਬਜ਼ੁਰਗਾਂ ਦੇ ਮਸਲੇ ਹੱਲ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ, ਇਕਵਿਟੀ ਤੇ ਸ਼ਮੂਲੀਅਤ ਨੂੰ ਬਣਦਾ ਮਹੱਤਵ ਦੇਣ ਲਈ ਪ੍ਰਣਾਲੀਬੱਧ ਫ਼ੰਡਿੰਗ ਸਿਸਟਮ ਹੋਣਾ ਚਾਹੀਦਾ ਹੈ, ਕੰਮ ਦੇ ਸਮੇਂ ਵਿੱਚ ਲਚਕਤਾ ਲਿਆਉਣਾ ਚਾਹੀਦਾ ਹੈ, ਭਾਰਤੀ ਅਖ਼ਬਾਰਾਂ/ਪੱਤ੍ਰਿਕਾਵਾਂ ਨੂੰ ਅਪਗ੍ਰੇਡ ਕਰਨਾ ਚਾਹੀਦਾ ਹੈ, ਵਿਗਿਆਨ, ਟੈਕਨੋਲੋਜੀ ਤੇ ਇੰਜੀਨੀਅਰਿੰਗ ਅਤੇ ਹੋਰ ਕ੍ਰੌਸ–ਅਨੁਸ਼ਾਸਨੀ ਮੰਚਾਂ ਦੀ ਸਿਰਜਣਾ ਕੀਤੀ ਜਾਣੀ ਚਾਹੀਦੀ ਹੈ।

ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਅਤੇ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੀ ਉਪਲਬਧ ਸਹਾਇਤਾ ਨਾਲ ਡਾ. ਅਖਿਲੇਸ਼ ਗੁਪਤਾ ਦੀ ਅਗਵਾਈ ਹੇਠ STIP ਸਕੱਤਰੇਤ ਦੁਆਰਾ ਡ੍ਰਾਫ਼ਟ STIP ਇਕੱਠਾ ਰੱਖਿਆ ਗਿਆ. ਸਕੱਤਰੇਤ ਨੇ ਭਾਰਤ ਤੇ ਵਿਦੇਸ਼ਾਂ ਵਿੱਚ 43,000 ਤੋਂ ਵੱਧ ਸਬੰਧਤ ਧਿਰਾਂ ਤੇ ਵਿਅਕਤੀਆਂ ਨਾਲ 300 ਗੇੜਾਂ ਦੇ ਵਿਚਾਰ–ਵਟਾਂਦਰਿਆਂ ਦੌਰਾਨ ਵਿਆਪਕ ਸਲਾਹ–ਮਸ਼ਵਰਾ ਕੀਤਾ। STIP 31 ਦਸੰਬਰ, 2020 ਨੂੰ ਜਨਤਕ ਸਲਾਹ–ਮਸ਼ਵਰੇ ਲਈ ਜਾਰੀ ਕੀਤਾ ਗਿਆ ਸੀ। ਤਦ ਤੋਂ ਇਸ ਦਾ ਡ੍ਰਾਫ਼ਟ ਤਿਆਰ ਕਰਨ ਤੋਂ ਬਾਅਦ ਅਨੇਕ ਵਾਰ ਸਲਾਹ–ਮਸ਼ਵਰੇ ਹੋ ਚੁੱਕੇ ਹਨ; ਜਿਸ ਦੌਰਾਨ ਕਈ ਸੁਝਾਅ ਮਿਲੇ ਹਨ ਤੇ ਸਿਫ਼ਾਰਸ਼ਾਂ ਆਈਆਂ ਹਨ। ਆਉਂਦੇ ਹਫ਼ਤਿਆਂ ਦੌਰਾਨ ਵੀ ਸਲਾਹ–ਮਸ਼ਵਰਿਆਂ ਦੀ ਇੱਕ ਯੋਜਨਾ ਉਲੀਕੀ ਗਈ ਹੈ। 

https://static.pib.gov.in/WriteReadData/userfiles/image/image001TTRW.jpg

https://static.pib.gov.in/WriteReadData/userfiles/image/image002G67G.jpg

https://static.pib.gov.in/WriteReadData/userfiles/image/image00351TT.jpg

 

******

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)

 (Release ID: 1693803) 

 



(Release ID: 1694054) Visitor Counter : 114