ਵਿੱਤ ਮੰਤਰਾਲਾ

ਆਵਾਸ, ਜਲ, ਸਵੱਛਤਾ, ਬਿਜਲੀ ਅਤੇ ਸਵੱਛ ਕੁਕਿੰਗ ਈਂਧਣ ਜਿਹੀਆਂ ਬੁਨਿਆਦੀ ਜ਼ਰੂਰਤਾਂ ਤੱਕ ਪਹੁੰਚ ਇੱਕ ਉੱਤਮ ਜੀਵਨ ਜਿਉਣ ਲਈ ਲਾਜ਼ਮੀ ਹੈ: ਆਰਥਿਕ ਸਮੀਖਿਆ


ਆਰਥਿਕ ਸਮੀਖਿਆ ਇੱਕ ਬੁਨਿਆਦੀ ਜ਼ਰੂਰਤ ਸੂਚਕ ਅੰਕ (ਬੀਐੱਨਆਈ) ਨੂੰ ਤਿਆਰ ਕਰਦੇ ਹੋਏ ਬੁਨਿਆਦੀ ਜ਼ਰੂਰਤਾਂ ਤੱਕ ਪਹੁੰਚ ਪ੍ਰਦਾਨ ਕਰਨ ਵਿੱਚ ਕੀਤੀ ਗਈ ਪ੍ਰਗਤੀ ਦਾ ਮੁੱਲਾਂਕਣ ਕਰਦੀ ਹੈ

ਬੁਨਿਆਦੀ ਜ਼ਰੂਰਤਾਂ ਤੱਕ ਪਹੁੰਚ ਦੇ ਮਾਮਲੇ ਵਿੱਚ 2012 ਦੀ ਤੁਲਨਾ ਵਿੱਚ ਸੁਧਾਰ ਹੋਇਆ ਹੈ, ਅੰਤਰਰਾਜੀ ਅਸਮਾਨਤਾਵਾਂ ਵਿੱਚ ਕਮੀ ਆਈ ਹੈ, ਬੇਹੱਦ ਗ਼ਰੀਬ ਪਰਿਵਾਰਾਂ ਲਈ ਇਨ੍ਹਾਂ ਜ਼ਰੂਰਤਾਂ ਤੱਕ ਪਹੁੰਚ ਵਿੱਚ ਮਹੱਤਵਪੂਰਨ ਰੂਪ ਨਾਲ ਸੁਧਾਰ ਹੋਇਆ ਹੈ

ਸਵੱਛ ਭਾਰਤ ਅਭਿਯਾਨ, ਜਲ ਜੀਵਨ ਮਿਸ਼ਨ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸੌਭਾਗਯ ਅਤੇ ਉੱਜਵਲਾ ਯੋਜਨਾ ਜਿਹੀਆਂ ਵਿਭਿੰਨ ਸਰਕਾਰੀ ਪਹਿਲਾਂ ਨੇ ਬੁਨਿਆਦੀ ਜ਼ਰੂਰਤਾਂ ਤੱਕ ਪਹੁੰਚ ਵਿੱਚ ਮਹੱਤਵਪੂਰਨ ਰੂਪ ਨਾਲ ਸੁਧਾਰ ਕਰਦੇ ਹੋਏ ਸਿਹਤ ਅਤੇ ਸਿੱਖਿਆ ਸੂਚਕਾਂਕਾਂ ਵਿੱਚ ਸ਼ਾਨਦਾਰ ਵਾਧਾ ਦਰਜ ਕੀਤਾ ਹੈ

Posted On: 29 JAN 2021 3:38PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਆਰਥਿਕ ਸਮੀਖਿਆ, 2020-21 ਪੇਸ਼ ਕਰਦੇ ਹੋਏ ਆਵਾਸ, ਜਲ, ਸਵੱਛਤਾ, ਬਿਜਲੀ ਅਤੇ ਸਵੱਛ ਕੁਕਿੰਗ ਈਂਧਣ ਜਿਹੀਆਂ ਬੁਨਿਆਦੀ ਜ਼ਰੂਰਤਾਂ ਤੱਕ ਪਰਿਵਾਰ ਦੇ ਹਰੇਕ ਮੈਂਬਰ ਦੀ ਪਹੁੰਚ ਅਤੇ ਇਸ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਰਥਿਕ ਸਮੀਖਿਆ 2020-21 ਗ੍ਰਾਮੀਣ, ਸ਼ਹਿਰੀ ਅਤੇ ਅਖਿਲ ਭਾਰਤੀ ਪੱਧਰ ’ਤੇ ਬੁਨਿਆਦੀ ਜ਼ਰੂਰਤ ਸੂਚਕ ਅੰਕ (ਬੀਐੱਨਆਈ) ਦੀ ਰੂਪਰੇਖਾ ਤਿਆਰ ਕਰਦੀ ਹੈ। ਬੀਐੱਨਆਈ ਪੰਜ ਆਯਾਮਾਂ ਜਿਵੇਂ ਜਲ, ਸਵੱਛਤਾ, ਆਵਾਸ, ਮਾਈਕ੍ਰੋ-ਵਾਤਾਵਰਣ ਅਤੇ ਹੋਰ ਸੁਵਿਧਾਵਾਂ ’ਤੇ 26 ਸੰਕੇਤਕਾਂ ਦਾ ਮੁੱਲਾਂਕਣ ਕਰਦੇ ਹਨ। ਬੀਐੱਨਆਈ ਨੂੰ ਭਾਰਤ ਵਿੱਚ ਪੇਅਜਲ, ਸਵੱਛਤਾ, ਸਿਹਤ ਅਤੇ ਰਿਹਾਇਸ਼ੀ ਸਥਿਤੀ ’ਤੇ 69ਵੇਂ ਅਤੇ 76ਵੇਂ ਐੱਨਐੱਸਓ ਤੋਂ ਪ੍ਰਾਪਤ ਅੰਕੜਿਆਂ ਦਾ ਉਪਯੋਗ ਕਰਦੇ ਹੋਏ 2012 ਅਤੇ 2018 ਲਈ ਸਾਰੇ ਰਾਜਾਂ ਲਈ ਤਿਆਰ ਕੀਤਾ ਗਿਆ ਹੈ।

 

V1C10.jpg

 

ਆਰਥਿਕ ਸਮੀਖਿਆ ਮੁਤਾਬਕ ਭੋਜਨ, ਕੱਪੜਾ, ਠਹਿਰ, ਜਲ ਅਤੇ ਸਵੱਛਤਾ ਜਿਹੀਆਂ ‘ਬੁਨਿਆਦੀ ਜ਼ਰੂਰਤਾਂ’ ਦੀਆਂ ਘੱਟ ਤੋਂ ਘੱਟ ਨਿਰਧਾਰਿਤ ਮਾਤਾਰਾਵਾਂ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਆਰਥਿਕ ਵਿਕਾਸ ਤੱਕ ਪਹੁੰਚ ਬਣਾਈ ਜਾਂਦੀ ਹੈ ਜੋ ਖਰਾਬ ਸਿਹਤ ਅਤੇ ਕੁਪੋਸ਼ਣ ਨੂੰ ਰੋਕਣ ਲਈ ਲਾਜ਼ਮੀ ਹੈ। ਬੁਨਿਆਦੀ ਜ਼ਰੂਰਤ ਸੂਚਕ ਅੰਕ (ਬੀਐੱਨਆਈ) ਰਾਸ਼ਟਰੀ ਅਕੰੜਾ ਦਫ਼ਤਰ (ਐੱਨਐੱਸਓ) ਦੇ ਅੰਕੜਿਆਂ ਦਾ ਉਪਯੋਗ ਕਰਦੇ ਹੋਏ ਆਰਥਿਕ ਵਿਕਾਸ ਤੱਕ ਪਹੁੰਚ ਨੂੰ ਮੁੱਲਾਂਕਿਤ ਕਰਨ ਦਾ ਇੱਕ ਯਤਨ ਹੈ। ਇਸ ਨੂੰ ਰਾਜ ਪੱਧਰ ’ਤੇ ਅੰਕੜਿਆਂ ਨੂੰ ਇਕੱਤਰ ਕਰਦੇ ਹੋਏ ਸਾਰੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਲਈ ਤਿਆਰ ਕੀਤਾ ਜਾਂਦਾ ਹੈ।

 

ਭਾਰਤ (ਗ੍ਰਾਮੀਣ+ਸ਼ਹਿਰੀ) ਲਈ 2012 ਅਤੇ 2018 ਵਿੱਚ ਬੀਐੱਨਆਈ ਦੇ ਰਾਜ ਵਾਰ ਮੁੱਲਾਂ ਨੂੰ ਚਿੱਤਰ 1 ਏ ਵਿੱਚ ਦਿਖਾਇਆ ਗਿਆ ਹੈ, ਉੱਚ ਮੁੱਲ ਇੱਕ ਰਾਜ ਵਿੱਚ ਬੁਨਿਆਦੀ ਜ਼ਰੂਰਤਾਂ ਤੱਕ ਬਿਹਤਰ ਪਹੁੰਚ ਦਾ ਸੰਕੇਤ ਦਿੰਦੇ ਹਨ। ਨਕਸ਼ੇ ਵਿੱਚ ਉਪਯੋਗ ਕੀਤੇ ਗਏ ਤਿੰਨ ਰੰਗ-ਹਰਾ, ਪੀਲਾ ਅਤੇ ਲਾਲ ਇੱਕ ਰਾਜ ਵਿੱਚ ਆਪਣੇ ਪਰਿਵਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਬੁਨਿਆਦੀ ਜ਼ਰੂਰਤਾਂ ਤੱਕ ਪਹੁੰਚ ਪ੍ਰਦਾਨ ਕਰਨ ਦੇ ਪੱਧਰ ਨੂੰ ਦਿਖਾਉਂਦੇ ਹਨ। ਹਰਾ (0.70 ਤੋਂ ਉੱਪਰ) ਉੱਚ ਪੱਧਰ ਦਾ ਸੰਕੇਤ ਦਿੰਦਾ ਹੈ ਅਤੇ ਇਸ ਲਈ ਸਭ ਤੋਂ ਵੱਧ ਇਛੁੱਕ ਹੈ, ਇਸ ਦੇ ਬਾਅਦ ਪੀਲਾ (0.50 ਤੋਂ 0.70), ਇਹ ਦਰਮਿਆਨੇ ਪੱਧਰ ਦਾ ਸੰਕੇਤ ਹੈ, ਇਸ ਦੇ ਉਲਟ ਲਾਲ (0.50 ਤੋਂ ਹੇਠ) ਪਹੁੰਚ ਦੇ ਬੇਹੱਦ ਹੇਠਲੇ ਪੱਧਰ ਦਾ ਸੰਕੇਤ ਦਿੰਦਾ ਹੈ। ਇੱਕ ਨਕਸ਼ੇ ਵਿੱਚ ਰੰਗਾਂ ਦੇ ਅੰਦਰ ਪਰਿਵਾਰਾਂ ਲਈ ਬੁਨਿਆਦੀ ਜ਼ਰੂਰਤਾਂ ਤੱਕ ਪਹੁੰਚ ਵਿੱਚ ਖੇਤਰੀ ਅਸਮਾਨਤਾ ਨੂੰ ਦਰਸਾਉਂਦਾ ਹੈ।

 

ਚਿੱਤਰ 1: 2012 ਤੋਂ 2018 ਤੱਕ ਸੰਪੂਰਨ ਭਾਰਤ ਵਿੱਚ ਬੁਨਿਆਦੀ ਜ਼ਰੂਰਤਾਂ (ਗ੍ਰਾਮੀਣ+ਸ਼ਹਿਰੀ) ਵਿੱਚ ਸੁਧਾਰ

ਸਰੋਤ : ਸਰਵੇਖਣ ਗਣਨਾ

 

ਆਰਥਿਕ ਸਮੀਖਿਆ ਦੀ ਉਪਰੋਕਤ ਸੰਖਿਆ ਤੋਂ ਇਹ ਸਪਸ਼ਟ ਹੈ ਕਿ ਜ਼ਿਆਦਾਤਰ ਰਾਜਾਂ ਵਿੱਚ ਪਰਿਵਾਰ ਲਈ ਬੁਨਿਆਦੀ ਜ਼ਰੂਰਤਾਂ ਤੱਕ ਪਹੁੰਚ ਦੇ ਮਾਮਲੇ ਵਿੱਚ 2012 ਦੀ ਤੁਲਨਾ ਵਿੱਚ 2018 ਦੀ ਸਥਿਤੀ ਮਹੱਤਵਪੂਰਨ ਰੂਪ ਨਾਲ ਬਿਹਤਰ ਹੈ। ਆਰਥਿਕ ਸਮੀਖਿਆ ਮੁਤਾਬਕ ਸਵੱਛ ਭਾਰਤ ਅਭਿਯਾਨ, ਜਲ ਜੀਵਨ ਮਿਸ਼ਨ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸੌਭਾਗਯ ਅਤੇ ਉੱਜਵਲਾ ਯੋਜਨਾ ਜਿਹੀਆਂ ਵਿਭਿੰਨ ਯੋਜਨਾਵਾਂ ਦੇ ਨੈੱਟਵਰਕ ਜ਼ਰੀਏ ਸਰਕਾਰ ਵੱਲੋਂ ਨਿਰੰਤਰ ਰੂਪ ਨਾਲ ਕੀਤੇ ਗਏ ਯਤਨਾਂ ਨੇ ਵੀ 2012 ਦੀ ਤੁਲਨਾ ਵਿੱਚ 2018 ਵਿੱਚ ਦੇਸ਼ ਦੇ ਸਾਰੇ ਰਾਜਾਂ ਵਿੱਚ ਬੁਨਿਆਦੀ ਜ਼ਰੂਰਤਾਂ ਤੱਕ ਪਹੁੰਚ ਵਿੱਚ ਮਹੱਤਵਪੂਰਨ ਰੂਪ ਨਾਲ ਸੁਧਾਰ ਕੀਤਾ ਹੈ।

 

ਅੰਤਰਰਾਜੀ ਅਸਮਾਨਤਾਵਾਂ ਵਿੱਚ ਕਮੀ ਆਈ ਹੈ, ਸੰਪੂਰਨ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਸਭ ਤੋਂ ਖੁਸ਼ਹਾਲ ਪਰਿਵਾਰ ਦੀ ਤੁਲਨਾ ਵਿੱਚ ਸਭ ਤੋਂ ਗ਼ਰੀਬ ਪਰਿਵਾਰ ਲਈ ਇਨ੍ਹਾਂ ਜ਼ਰੂਰਤਾਂ ਤੱਕ ਪਹੁੰਚ ਵਿੱਚ ਮਹੱਤਵਪੂਰਨ ਰੂਪ ਨਾਲ ਸੁਧਾਰ ਹੋਇਆ ਹੈ।

 

ਵਿਭਿੰਨ ਪੱਧਰਾਂ ਵਿੱਚ ਸੁਧਾਰ

 

• ਜ਼ਿਆਦਾਤਰ ਰਾਜਾਂ ਵਿੱਚ ਪਰਿਵਾਰਾਂ ਲਈ ਪੇਅਜਲ ਪਹੁੰਚ ਦੇ ਸਰਵੇਖਣ ਅਨੁਸਾਰ ਇਸ ਵਿੱਚ 2021 ਦੀ ਤੁਲਨਾ ਵਿੱਚ 2018 ਦੀ ਸਥਿਤੀ ਵਿੱਚ ਗ੍ਰਾਮੀਣ ਦੇ ਨਾਲ ਨਾਲ ਸ਼ਹਿਰੀ ਖੇਤਰਾਂ ਵਿੱਚ ਵੀ ਮਹੱਤਵਪੂਰਨ ਰੂਪ ਨਾਲ ਸੁਧਾਰ ਹੋਇਆ ਹੈ।

 

• ਸਮੀਖਿਆ ਇਹ ਵੀ ਦਿਖਾਉਂਦੀ ਹੈ ਕਿ ਜ਼ਿਆਦਾਤਰ ਰਾਜਾਂ ਵਿੱਚ 2012 ਦੀ ਤੁਲਨਾ ਵਿੱਚ 2018 ਦੀ ਸਥਿਤੀ ਵਿੱਚ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਸਵੱਛਤਾ ਪ੍ਰਤੀ ਪਹੁੰਚ ਵਿੱਚ ਸੁਧਾਰ ਹੋਇਆ ਹੈ। ਸਮੀਖਿਆ ਮੁਤਾਬਕ ਸਵੱਛਤਾ ਪ੍ਰਤੀ ਪਹੁੰਚ ਵਿੱਚ ਖੇਤਰੀ ਅਸਮਾਨਤਾ ਵਿੱਚ ਕਮੀ ਆਈ ਹੈ ਕਿਉਂਕਿ 2012 ਤੱਕ ਸਵੱਛਤਾ ਦੇ ਮਾਮਲੇ ਵਿੱਚ ਘੱਟ ਪਹੁੰਚ ਰੱਖਣ ਵਾਲੇ ਰਾਜਾਂ ਦੀ ਪਹੁੰਚ ਵਿੱਚ ਸੁਧਾਰ ਹੋਇਆ ਹੈ। ਘੱਟ ਤੋਂ ਘੱਟ ਆਮਦਨ ਸਮੂਹ ਦੇ ਮਾਮਲੇ ਵਿੱਚ ਸੁਰੱਖਿਅਤ ਸਵੱਛਤਾ ਤੱਕ ਪਹੁੰਚ ਦੇ ਪੱਧਰ ਵਿੱਚ ਵਾਧਾ ਹੋਇਆ ਹੈ।

 

• ਸਮੀਖਿਆ ਰਹਾਇਸ਼ੀ ਸੂਚਕ ਅੰਕ ਵਿੱਚ ਵੀ ਸੁਧਾਰ ਦੇ ਸੰਕੇਤ ਦਿੰਦੇ ਹੋਏ 2012 ਦੀ ਤੁਲਨਾ ਵਿੱਚ 2018 ਵਿੱਚ ਘੱਟ ਤੋਂ ਘੱਟ ਆਮਦਨ ਸਮੂਹ ਲਈ ਅੰਤਰਰਾਜੀ ਅਣਵਰਤੇ ਲਾਭਾਂ ਨਾਲ ਅਸਮਾਨਤਾਵਾਂ ਵਿੱਚ ਕਮੀ ਹੋਣ ਅਤੇ ਆਵਾਸ ਤੱਕ ਪਹੁੰਚ ਵਿੱਚ ਸੁਧਾਰ ਦਰਸਾਉਂਦੀ ਹੈ।

 

• ਆਰਥਿਕ ਸਮੀਖਿਆ ਅਸਮ ਗ੍ਰਾਮੀਣ ਅਤੇ ਓਡੀਸ਼ਾ ਅਤੇ ਅਸਮ ਦੇ ਸ਼ਹਿਰੀ ਖੇਤਰਾਂ ਵਿੱਚ 2012 ਦੀ ਤੁਲਨਾ ਵਿੱਚ 2018 ਵਿੱਚ ਸਾਰੇ ਰਾਜਾਂ ਵਿੱਚ ਮਾਇਕਰੋ-ਵਾਤਾਵਰਣ ਵਿੱਚ ਸੁਧਾਰ ਦੇ ਸੰਕੇਤ ਦਿੰਦੀ ਹੈ। ਇਸ ਦੇ ਇਲਾਵਾ ਘੱਟ ਆਮਦਨ ਸਮੂਹ ਦੇ ਮਾਮਲੇ ਵਿੱਚ ਵਿਸ਼ੇਸ਼ ਰੂਪ ਨਾਲ ਸੁਧਾਰ ਹੋਇਆ ਹੈ।

 

• ਇਸੇ ਪ੍ਰਕਾਰ ਨਾਲ ਆਰਥਿਕ ਸਮੀਖਿਆ ਰਸੋਈ, ਪਾਣੀ ਦੀ ਟੰਕੀ ਨਾਲ ਰਸੋਈ ਦੀ ਉਪਲੱਬਧਤਾ, ਆਵਾਸ ਵਿੱਚ ਬਿਹਤਰ ਪ੍ਰਕਾਸ਼ ਅਤੇ ਹਵਾ ਵਿਵਸਥਾ, ਸ਼ੌਚਾਲਿਆ ਤੱਕ ਪਹੁੰਚ, ਬਿਜਲੀ ਉਪਯੋਗ ਅਤੇ ਭੋਜਨ ਲਈ ਉਪਯੋਗ ਕੀਤੇ ਜਾਣ ਵਾਲੇ ਈਂਧਣ ਦੇ ਪ੍ਰਕਾਰ ਜਿਹੀਆਂ ਹੋਰ ਸੁਵਿਧਾਵਾਂ ਤੱਕ ਪਹੁੰਚ ਵਿੱਚ ਸੁਧਾਰ ਦਿਖਾਉਂਦੀ ਹੈ।

 

ਉੱਨਤ ਸਿਹਤ ਅਤੇ ਸਿੱਖਿਆ ਨਤੀਜੇ

 

ਸਮੀਖਿਆ ਬੁਨਿਆਦੀ ਜ਼ਰੂਰਤਾਂ ਅਤੇ ਬਿਹਤਰ ਸਿਹਤ ਅਤੇ ਸਿੱਖਿਆ ਨਤੀਜੇ ਤੱਕ ਪਹੁੰਚ ਦੇ ਮਾਮਲੇ ਵਿੱਚ ਇੱਕ ਸਕਾਰਾਤਮਕ ਅੰਤਰ ਸਬੰਧ ਦੇ ਵੀ ਸੰਕੇਤ ਦਿੰਦੀ ਹੈ, ਇਹ ਬਾਲ ਮੌਤ, ਮ੍ਰਿਤਕ ਰੂਪ ਵਿੱਚ ਪੈਦਾ ਹੋਏ ਬੱਚਿਆਂ ਅਤੇ ਕੁਪੋਸ਼ਣ ਦਰ ਵਿੱਚ ਕਮੀ ਦੇ ਨਾਲ ਨਾਲ ਬਾਲ ਜੀਵਨ ਦਰ ਵਿੱਚ ਸੁਧਾਰ ਅਤੇ ਸਵੱਛਤਾ ਅਤੇ ਸਵੱਛ ਪੇਅਜਲ ਤੱਕ ਉੱਨਤ ਪਹੁੰਚ ਨੂੰ ਵੀ ਦਰਸਾਉਂਦੀ ਹੈ।

 

ਇਸ ਦੇ ਇਲਾਵਾ ਆਰਥਿਕ ਸਮੀਖਿਆ ਮੁਤਾਬਕ ਸਕੂਲਾਂ ਵਿੱਚ ਸ਼ੌਚਾਲਿਆਂ ਦੀ ਸੁਵਿਧਾ ਅਤੇ ਬਿਜਲੀਕਰਨ ਨੇ ਅਕਾਦਮਿਕ ਨਤੀਜਿਆਂ ਵਿੱਚ ਵਾਧਾ ਕੀਤਾ ਹੈ।

 

***

 

ਆਰਐੱਮ/ਏਪੀਐੱਸ/ਜੇਕੇ



(Release ID: 1693482) Visitor Counter : 213