ਵਿੱਤ ਮੰਤਰਾਲਾ

ਉੱਨਤ ਮੁਦਰਾ ਨੀਤੀ ਦਾ ਪ੍ਰਸਾਰ, ਰੈਪੋ ਦਰ ਵਿੱਚ 115 ਬੀਪੀਐੱਸ ਤੱਕ ਦੀ ਕਟੌਤੀ


ਸੂਚੀਬੱਧ ਕਮਰਸ਼ੀਅਲ ਬੈਂਕਾਂ ਦੀ ਕੁੱਲ ਨਾਨ-ਪਰਫਾਰਮਿੰਗ ਅਸਾਸੇ ਅਨੁਪਾਤ ਮਾਰਚ 2020 ਵਿੱਚ 8.21 ਪ੍ਰਤੀਸ਼ਤ ਤੋਂ ਘੱਟ ਕੇ ਸਤੰਬਰ 2020 ਵਿੱਚ 7.49 ਪ੍ਰਤੀਸ਼ਤ 'ਤੇ ਪਹੁੰਚਿਆ

ਜਨਤਕ ਅਤੇ ਨਿਜੀ ਦੋਵਾਂ ਬੈਂਕਾਂ ਵਿੱਚ ਜੋਖਮ ਭਾਰ ਵਾਲੇ ਅਸਾਸਿਆਂ ਦੇ ਸਬੰਧ ਵਿੱਚ ਪੂੰਜੀ ਵਿੱਚ ਸੁਧਾਰ ਹੋਇਆ

Posted On: 29 JAN 2021 3:36PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਆਰਥਿਕ ਸਮੀਖਿਆ, 2020-21 ਪੇਸ਼ ਕਰਦਿਆਂ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਅਚਨਚੇਤੀ ਸੰਕਟ ਦੇ ਮੱਦੇਨਜ਼ਰ ਮਾਰਚ 2020 ਤੋਂ ਮੁਦਰਾ ਨੀਤੀ ਨੂੰ ਬਹੁਤ ਸਰਲ ਬਣਾਇਆ ਗਿਆ ਹੈ।

 

ਮੁਦਰਾ ਨੀਤੀ ਦਾ ਵਿਸਤਾਰ

 

ਆਰਥਿਕ ਸਮੀਖਿਆ ਦੇ ਅਨੁਸਾਰ, ਮਾਰਚ 2020 ਤੋਂ ਰੈਪੋ ਦਰ ਵਿੱਚ 115 ਬੁਨਿਆਦੀ ਅੰਕਾਂ ਦੀ ਕਟੌਤੀ ਕੀਤੀ ਗਈ ਅਤੇ ਮਾਰਚ, 2020 ਵਿੱਚ ਪਹਿਲੀ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਦੀ ਮੀਟਿੰਗ ਵਿੱਚ 75 ਬੁਨਿਆਦੀ ਅੰਕਾਂ ਅਤੇ ਮਈ 2020 ਵਿੱਚ ਦੂਜੀ ਬੈਠਕ ਵਿੱਚ 40 ਬੁਨਿਆਦੀ ਅੰਕਾਂ ਦੀ ਕਟੌਤੀ ਕੀਤੀ ਗਈ। ਭਾਰਤੀ ਰਿਜ਼ਰਵ ਬੈਂਕ ਨੇ 2021-21 ਵਿੱਚ ਅਰਥਵਿਵਸਥਾ ਵਿੱਚ ਤਰਲਤਾ ਦੀਆਂ ਸਥਿਤੀਆਂ ਦਾ ਪ੍ਰਬੰਧਨ ਕਰਨ ਲਈ ਰਵਾਇਤੀ ਅਤੇ ਗ਼ੈਰ ਰਵਾਇਤੀ ਉਪਾਅ ਅਪਣਾਉਂਦੇ ਹੋਏ ਪ੍ਰਣਾਲੀਗਤ ਅਦਾਇਗੀ ਦੇ ਵਾਧੂ ਸਾਧਨਾਂ ਦੀ ਬਹੁਤਾਤ ਨੂੰ ਬਣਾਈ ਰੱਖਿਆ। ਇਸ ਸਾਲ ਨੀਤੀਗਤ ਰੈਪੋ ਦਰਾਂ 'ਤੇ ਜਮ੍ਹਾਂ ਅਤੇ ਕਰਜ਼ਾ ਦਰਾਂ ਦੇ ਤਬਾਦਲੇ ਵਿੱਚ ਵੀ ਸੁਧਾਰ ਹੋਇਆ ਹੈ ਅਤੇ ਨਵੇਂ ਰੁਪਏ ਕਰਜ਼ ਅਤੇ ਬਕਾਇਆ ਰੁਪਏ ਕਰਜ਼ 'ਤੇ ਔਸਤਨ ਕਰਜ਼ਾ ਦਰ ਵਿੱਚ ਕ੍ਰਮਵਾਰ 94 ਬੁਨਿਆਦੀ ਅੰਕਾਂ ਅਤੇ 67 ਅੰਕਾਂ ਦੀ ਕਮੀ ਆਈ। ਇਸੇ ਤਰ੍ਹਾਂ, ਇਸ ਮਿਆਦ ਦੇ ਦੌਰਾਨ, ਵੇਟੇਡ ਔਸਤਨ  ਘਰੇਲੂ ਮਿਆਦ ਦੀ ਜਮ੍ਹਾਂ ਦਰ ਵਿੱਚ 81 ਅੰਕਾਂ ਤੱਕ ਕਮੀ ਆਈ। 

 

ਬੈਂਕਿੰਗ ਸੈਕਟਰ

 

ਸੂਚੀਬੱਧ ਕਮਰਸ਼ੀਅਲ ਬੈਂਕਾਂ ਦੀ ਕੁੱਲ ਨਾਨ-ਪਰਫਾਰਮਿੰਗ ਅਸਾਸੇ ਅਨੁਪਾਤ ਵੀ ਮਾਰਚ 2020 ਦੇ ਅੰਤ ਵਿੱਚ 8.21 ਪ੍ਰਤੀਸ਼ਤ ਤੋਂ ਘਟ ਕੇ ਸਤੰਬਰ 2020 ਦੇ ਅੰਤ ਤੱਕ 7.49 ਪ੍ਰਤੀਸ਼ਤ ਹੋ ਗਿਆ। ਆਰਥਿਕ ਸਮੀਖਿਆ ਦੇ ਅਨੁਸਾਰ, ਮਹਾਮਾਰੀ ਦੇ ਕਾਰਨ ਉਧਾਰ ਲੈਣ ਵਾਲਿਆਂ ਨੂੰ ਅਸਾਸਿਆਂ ਦੇ ਵਰਗੀਕਰਣ ਦੀ ਰਾਹਤ ਵੀ ਪ੍ਰਦਾਨ ਕੀਤੀ ਗਈ ਸੀ। 

 

ਇਸ ਤੋਂ ਇਲਾਵਾ, ਆਰਥਿਕ ਸਮੀਖਿਆ ਦੇ ਅਨੁਸਾਰ, ਨੋਟੀਫਾਈਡ ਕਮਰਸ਼ੀਅਲ ਬੈਂਕਾਂ ਦੀ ਜੋਖਮ-ਅਧਾਰਿਤ ਸੰਪਤੀ ਦਰ ਦੀ ਪੂੰਜੀ ਵਿੱਚ ਵੀ ਨਿਜੀ ਅਤੇ ਜਨਤਕ ਖੇਤਰ ਦੇ ਦੋਵੇਂ ਬੈਂਕ ਸੁਧਾਰ ਦੇ ਨਾਲ ਮਾਰਚ 2020 ਅਤੇ ਸਤੰਬਰ 2020 ਦਰਮਿਆਨ 14.7 ਪ੍ਰਤੀਸ਼ਤ ਤੋਂ 15.8 ਪ੍ਰਤੀਸ਼ਤ ਤੱਕ ਵਾਧਾ ਦਰਜ ਕੀਤਾ ਗਿਆ। 

 

ਦੀਵਾਲੀਆਪਣ ਅਤੇ ਅਸਮਰੱਥਾ ਕੋਡ

 

ਬਜਟ ਤੋਂ ਪਹਿਲਾਂ ਦੇ ਸਰਵੇਖਣ ਅਨੁਸਾਰ, ਆਈਬੀਸੀ (ਇਸ ਦੇ ਉਦਘਾਟਨ ਤੋਂ) ਦੁਆਰਾ ਸੂਚਿਤ ਕਮਰਸ਼ੀਅਲ ਬੈਂਕਾਂ ਲਈ ਰਿਕਵਰੀ ਦੀ ਦਰ 45 ਪ੍ਰਤੀਸ਼ਤ ਤੋਂ ਵੱਧ ਹੋਈ ਹੈ। ਮਹਾਮਾਰੀ ਦੇ ਕਾਰਨ, ਕਾਰਪੋਰੇਟ ਇਨਸੋਲਵੈਂਸੀ ਰੈਜ਼ੋਲਿਊਸ਼ਨ ਪ੍ਰਕਿਰਿਆ (ਸੀਆਈਆਰਪੀ) ਦੀ ਪਹਿਲ ਮੁਲਤਵੀ ਕਰ ਦਿੱਤੀ ਗਈ ਸੀ। ਮੁਲਤਵੀ ਕਰਨ ਨਾਲ ਜਾਰੀ ਕਲੀਅਰੈਂਸ ਦੇ ਕਾਰਨ ਸੰਚਿਤ ਮਾਮਲਿਆਂ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। 

 

ਸਮੀਖਿਆ ਦੇ ਅਨੁਸਾਰ, ਹਾਲਾਂਕਿ, ਦੋਵਾਂ ਬੈਂਕਾਂ ਅਤੇ ਗ਼ੈਰ-ਬੈਂਕਿੰਗ ਵਿੱਤੀ ਕਾਰਪੋਰੇਸ਼ਨਾਂ ਦੁਆਰਾ ਕ੍ਰੈਡਿਟ ਵਾਧੇ ਕਾਰਨ ਅਸਲ ਅਰਥਵਿਵਸਥਾ ਵੱਲ ਵਿੱਤੀ ਪ੍ਰਵਾਹ ਸਥਿਰ ਰਿਹਾ। ਰਿਵਰਸ ਰੈਪੋ ਦੇ ਤਹਿਤ ਆਰਬੀਆਈ ਕੋਲ ਬੈਂਕਾਂ ਦੁਆਰਾ ਜਮ੍ਹਾਂ ਕੀਤੇ ਗਏ ਘੱਟ (ਐਡਜਸਟਡ) ਫੰਡਾਂ ਕਾਰਨ ਉੱਚ ਰਿਜ਼ਰਵ ਧਨ ਵਿਕਾਸ ਨੂੰ ਪੈਸੇ ਦੀ ਸਪਲਾਈ ਦੇ ਵਾਧੇ ਵਿੱਚ ਬਦਲਿਆ ਨਹੀਂ ਜਾ ਸਕਿਆ। 1 ਜਨਵਰੀ, 2021 ਨੂੰ ਬੈਂਕਾਂ ਦਾ ਕਰਜ਼ਾ ਵਾਧਾ ਘਟਣ ਨਾਲ ਇਹ ਘਟ ਕੇ 6.7 ਪ੍ਰਤੀਸ਼ਤ ਹੋ ਗਿਆ। 2020-21 ਵਿੱਚ ਬੈਂਕਿੰਗ ਸੈਕਟਰ ਵਿੱਚ ਕ੍ਰੈਡਿਟ ਆਵ੍ ਦੇ ਕਾਰਨ ਵਿਆਪਕ ਪੱਧਰ 'ਤੇ ਮੰਦੀ ਦੇਖਣ ਨੂੰ ਮਿਲੀ। 

 

ਸਮੀਖਿਆ ਦੇ ਅਨੁਸਾਰ, 20 ਜਨਵਰੀ, 2021 ਨੂੰ, ਨਿਫਟੀ 50 ਅਤੇ ਐੱਸ ਐਂਡ ਪੀ ਬੀਐੱਸਸੀ ਸੈਂਸੈਕਸ ਕ੍ਰਮਵਾਰ 14,644.4 ਅਤੇ 49,792.12 'ਤੇ ਪਹੁੰਚਿਆ। 

 

***

 

ਆਰਐੱਮ/ਏਏ


(Release ID: 1693409) Visitor Counter : 288