ਪ੍ਰਧਾਨ ਮੰਤਰੀ ਦਫਤਰ

ਦਿੱਲੀ ਦੇ ਕਰਿਅੱਪਾ ਗ੍ਰਾਊਂਡ ਵਿਖੇ ਐੱਨਸੀਸੀ ਰੈਲੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 28 JAN 2021 3:53PM by PIB Chandigarh

ਦੇਸ਼ ਦੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਜੀ, ਚੀਫ ਆਵ੍ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਥਲ ਸੈਨਾ, ਨੌ ਸੈਨਾ ਅਤੇ ਵਾਯੂ ਸੈਨਾ ਪ੍ਰਮੁੱਖ, ਰੱਖਿਆ ਸਕੱਤਰ, NCC ਮਹਾ-ਨਿਦੇਸ਼ਕ ਅਤੇ ਦੇਸ਼ ਭਰ ਤੋਂ ਇੱਥੇ ਜੁਟੇ ਰਾਸ਼ਟਰ-ਭਗਤੀ ਦੀ ਊਰਜਾ ਨਾਲ ਓਤਪ੍ਰੋਤ NCC ਕੈਡਿਟਸ!

 

ਆਪ ਸਭ ਯੁਵਾ ਸਾਥੀਆਂ ਦੇ ਦਰਮਿਆਨ ਜਿਤਨੇ ਵੀ ਪਲ ਬਿਤਾਉਣ ਦਾ ਮੌਕਾ ਮਿਲਦਾ ਹੈ, ਇਹ ਬਹੁਤ ਹੀ ਸੁਖਦ ਅਨੁਭਵ ਦਿੰਦਾ ਹੈ। ਹੁਣੇ ਜੋ ਤੁਸੀਂ ਇੱਥੇ ਮਾਰਚ ਪਾਸਟ ਕੀਤਾ, ਕੁਝ ਕੈਡਿਟਸ ਨੇ ਪੈਰਾ ਸੇਲਿੰਗ ਦਾ ਹੁਨਰ ਦਿਖਾਇਆ, ਜੋ ਇਹ ਸੱਭਿਆਚਾਰਕ ਪ੍ਰਦਰਸ਼ਨ ਹੋਇਆ, ਉਹ ਦੇਖ ਕੇ ਸਿਰਫ ਮੈਨੂੰ ਹੀ ਨਹੀਂ, ਅੱਜ ਟੀਵੀ ਦੇ ਮਾਧਿਅਮ ਨਾਲ ਜੋ ਵੀ ਲੋਕ ਦੇਖਦੇ ਹੋਣਗੇ, ਹਰ ਕਿਸੇ ਨੂੰ ਮਾਣ ਮਹਿਸੂਸ ਹੁੰਦਾ ਹੋਵੇਗਾ। ਦੇਸ਼ ਦੇ ਕੋਨੇ-ਕੋਨੇ ਤੋਂ ਆ ਕੇ ਤੁਸੀਂ 26 ਜਨਵਰੀ ਦੀ ਪਰੇਡ ਵਿੱਚ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਤੁਹਾਡੀ ਇਸ ਮਿਹਨਤ ਨੂੰ ਪੂਰੀ ਦੁਨੀਆ ਨੇ ਦੇਖਿਆ ਹੈ।

 

ਅਸੀਂ ਦੇਖਦੇ ਹਾਂ, ਦੁਨੀਆ ਵਿੱਚ ਜਿਨ੍ਹਾਂ ਵੀ ਦੇਸ਼ਾਂ ਵਿੱਚ ਸਮਾਜ ਜੀਵਨ ਵਿੱਚ ਅਨੁਸ਼ਾਸਨ ਹੁੰਦਾ ਹੈ, ਅਜਿਹੇ ਦੇਸ਼ ਸਾਰੇ ਖੇਤਰਾਂ ਵਿੱਚ ਆਪਣਾ ਪਰਚਮ ਲਹਿਰਾਉਂਦੇ ਹਨ। ਅਤੇ ਭਾਰਤ ਵਿੱਚ ਸਮਾਜ ਜੀਵਨ ਵਿੱਚ ਅਨੁਸ਼ਾਸਨ ਲਿਆਉਣ ਦੀ ਇਹ ਬਹੁਤ ਅਹਿਮ ਭੂਮਿਕਾ NCC ਬਖੂਬੀ ਨਿਭਾ ਸਕਦੀ ਹੈ। ਅਤੇ ਤੁਹਾਡੇ ਵਿੱਚ ਵੀ ਇਹ ਸੰਸਕਾਰ, ਜੀਵਨ ਭਰ ਰਹਿਣਾ ਚਾਹੀਦਾ ਹੈ। NCC ਦੇ ਬਾਅਦ ਵੀ ਅਨੁਸ਼ਾਸਨ ਦੀ ਇਹ ਭਾਵਨਾ ਤੁਹਾਡੇ ਨਾਲ ਰਹਿਣੀ ਚਾਹੀਦੀ ਹੈ। ਇਤਨਾ ਹੀ ਨਹੀਂ, ਤੁਸੀਂ ਆਪਣੇ ਆਸਪਾਸ ਦੇ ਲੋਕਾਂ ਨੂੰ ਵੀ ਨਿਰੰਤਰ ਇਸ ਦੇ ਲਈ ਪ੍ਰੇਰਿਤ ਕਰੋਗੇ ਤਾਂ ਭਾਰਤ ਦਾ ਸਮਾਜ ਇਸ ਨਾਲ ਮਜ਼ਬੂਤ ਹੋਵੇਗਾ, ਦੇਸ਼ ਮਜ਼ਬੂਤ ਹੋਵੇਗਾ।  

 

ਸਾਥੀਓ,

 

ਦੁਨੀਆ ਦੇ ਸਭ ਤੋਂ ਵੱਡੇ uniformed youth organization  ਦੇ ਰੂਪ ਵਿੱਚ, NCC ਨੇ ਆਪਣਾ ਜੋ ਅਕਸ ਬਣਾਇਆ ਹੈ, ਉਹ ਦਿਨੋਂ-ਦਿਨ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਅਤੇ ਜਦ ਮੈਂ ਤੁਹਾਡੇ ਪ੍ਰਯਤਨ ਦੇਖਦਾ ਹਾਂ, ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ, ਤੁਹਾਡੇ ‘ਤੇ ਭਰੋਸਾ ਹੋਰ ਮਜ਼ਬੂਤ  ਹੁੰਦਾ ਹੈ। ਸ਼ੌਰਯ ਅਤੇ ਸੇਵਾ ਭਾਵ ਦੀ ਭਾਰਤੀ ਪਰੰਪਰਾ ਨੂੰ ਜਿੱਥੇ ਵਧਾਇਆ ਜਾ ਰਿਹਾ ਹੈ- ਉੱਥੇ NCC ਕੈਡਿਟਸ ਨਜ਼ਰ  ਆਉਂਦਾ ਹੈ। ਜਿੱਥੇ ਸੰਵਿਧਾਨ ਦੇ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਅਭਿਯਾਨ ਚਲ ਰਿਹਾ ਹੋਵੇ- ਉੱਥੇ ਵੀ NCC ਕੈਡਿਟਸ ਦਿਖਦੇ ਹਨ।

 

ਵਾਤਾਵਰਣ ਨੂੰ ਲੈ ਕੇ ਕੁਝ ਚੰਗਾ ਕੰਮ ਹੋ ਰਿਹਾ ਹੋਵੇ, ਜਲ ਸੰਭਾਲ਼ ਜਾਂ ਸਵੱਛਤਾ ਨਾਲ ਜੁੜਿਆ ਕੋਈ ਅਭਿਯਾਨ ਹੋਵੇ, ਤਾਂ ਉੱਥੇ NCC ਕੈਡਿਟਸ ਜਰੂਰ ਨਜ਼ਰ  ਆਉਂਦੇ ਹਨ। ਸੰਕਟ ਦੇ ਸਮੇਂ ਵਿੱਚ ਤੁਸੀਂ ਸਾਰੇ ਜਿਸ ਅਦਭੁਤ ਤਰੀਕੇ ਨਾਲ ਸੰਗਠਿਤ ਕੰਮ ਕਰਦੇ ਹੋ, ਉਸ ਦੇ ਉਦਾਹਰਣ ਬਾਕੀ ਜਗ੍ਹਾ ‘ਤੇ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। ਹੜ੍ਹ ਹੋਵੇ ਜਾਂ ਦੂਸਰੀ ਆਪਦਾ, ਬੀਤੇ ਵਰ੍ਹੇ NCC ਦੇ ਕੈਡਿਟਸ ਨੇ ਮੁਸ਼ਕਿਲ ਵਿੱਚ ਫਸੇ ਦੇਸ਼ਵਾਸੀਆਂ ਦੀ ਰਾਹਤ ਅਤੇ ਬਚਾਅ ਵਿੱਚ ਸਹਾਇਤਾ ਕੀਤੀ ਹੈ। ਕੋਰੋਨਾ ਦੇ ਇਸ ਪੂਰੇ ਕਾਲਖੰਡ ਵਿੱਚ ਲੱਖਾਂ-ਲੱਖ ਕੈਡਿਟਸ ਨੇ ਦੇਸ਼ਭਰ ਵਿੱਚ ਜਿਸ ਪ੍ਰਕਾਰ ਪ੍ਰਸ਼ਾਸਨ ਦੇ ਨਾਲ ਮਿਲ ਕੇ, ਸਮਾਜ ਦੇ ਨਾਲ ਮਿਲ ਕੇ ਜਿਸ ਤਰ੍ਹਾਂ ਕੰਮ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਸਾਡੇ ਸੰਵਿਧਾਨ ਵਿੱਚ ਜਿਨ੍ਹਾਂ ਨਾਗਰਿਕ ਕਰਤੱਵਾਂ ਦੀ ਗੱਲ ਕਹੀ ਗਈ ਹੈ, ਜਿਨ੍ਹਾਂ ਦੀ ਸਾਡੇ ਤੋਂ ਉਮੀਦ ਕੀਤੀ ਗਈ ਹੈ, ਉਹ ਨਿਭਾਉਣਾ ਸਭ ਦੀ ਜ਼ਿੰਮੇਵਾਰੀ ਹੈ।

 

ਅਸੀਂ ਸਾਰੇ ਇਸ ਦੇ ਸਾਖੀ ਹਾਂ ਕਿ ਜਦ ਸਿਵਲ ਸੋਸਾਇਟੀ, ਸਥਾਨਕ ਨਾਗਰਿਕ ਆਪਣੀਆਂ ਜ਼ਿੰਮੇਵਾਰੀਆਂ ‘ਤੇ ਬਲ ਦਿੰਦੇ ਹਨ, ਤਦ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਨੂੰ ਵੀ ਹੱਲ ਕੀਤਾ ਜਾ ਸਕਦਾ ਹੈ। ਜਿਵੇਂ ਤੁਸੀਂ ਵੀ ਭਲੀ-ਭਾਂਤ ਜਾਣਦੇ ਹੋ ਕਿ ਸਾਡੇ ਦੇਸ਼ ਵਿੱਚ ਇੱਕ ਸਮੇਂ ਵਿੱਚ ਨਕਸਲਵਾਦ-ਮਾਓਵਾਦ ਕਿਤਨੀ ਵੱਡੀ ਸਮੱਸਿਆ ਸੀ। ਦੇਸ਼ ਦੇ ਸੈਂਕੜੇ ਜ਼ਿਲ੍ਹੇ ਇਸ ਤੋਂ ਪ੍ਰਭਾਵਿਤ ਸਨ। ਲੇਕਿਨ ਸਥਾਨਕ ਨਾਗਰਿਕਾਂ ਦਾ ਕਰਤੱਵ-ਭਾਵ ਅਤੇ ਸਾਡੇ ਸੁਰੱਖਿਆ ਬਲਾਂ ਦਾ ਸ਼ੌਰਯ ਨਾਲ ਆਇਆ, ਤਾਂ ਨਕਸਲਵਾਦ ਦੀ ਕਮਰ ਟੁੱਟਣੀ ਸ਼ੁਰੂ ਹੋ ਗਈ। ਹੁਣ ਦੇਸ਼ ਦੇ ਕੁਝ ਗਿਣਤੀ ਦੇ ਜ਼ਿਲ੍ਹਿਆਂ ਵਿੱਚ ਹੀ ਨਕਸਲਵਾਦ ਸਿਮਟ ਕੇ ਰਹਿ ਗਿਆ ਹੈ। ਹੁਣ ਦੇਸ਼ ਵਿੱਚ ਨਾ ਸਿਰਫ ਨਕਸਲੀ ਹਿੰਸਾ ਬਹੁਤ ਘੱਟ ਹੋਈ ਹੈ, ਬਲਕਿ ਅਨੇਕਾਂ ਯੁਵਾ ਹਿੰਸਾ ਦਾ ਰਸਤਾ  ਛੱਡ ਕੇ ਵਿਕਾਸ ਦੇ ਕਾਰਜਾਂ ਵਿੱਚ ਜੁੜਣ ਲਗੇ ਹਨ। ਇੱਕ ਨਾਗਰਿਕ ਦੇ ਤੌਰ ‘ਤੇ ਆਪਣੇ ਕਰਤੱਵਾਂ ਨੂੰ ਪ੍ਰਾਥਮਿਕਤਾ ਦੇਣ ਦਾ ਪ੍ਰਭਾਵ ਅਸੀਂ ਇਸ ਕੋਰੋਨਾ ਕਾਲ ਵਿੱਚ ਵੀ ਦੇਖਿਆ ਹੈ। ਜਦੋਂ ਦੇਸ਼ ਦੇ ਲੋਕ ਇਕਜੁੱਟ ਹੋਏ, ਆਪਣੀ ਜ਼ਿੰਮੇਵਾਰੀ ਨਿਭਾਈ, ਤਾਂ ਦੇਸ਼ ਕੋਰੋਨਾ ਦਾ ਚੰਗੀ ਤਰ੍ਹਾਂ ਮੁਕਾਬਲਾ ਵੀ ਕਰ ਪਾਇਆ।

 

ਸਾਥੀਓ,

 

ਇਹ ਕਾਲਖੰਡ ਚੁਣੌਤੀਪਰੂਨ ਤਾਂ ਰਿਹਾ, ਪਰ ਇਹ ਆਪਣੇ ਨਾਲ ਅਵਸਰ ਵੀ ਲਿਆਇਆ। ਅਵਸਰ – ਚੁਣੌਤੀਆਂ ਨਾਲ ਨਿਪਟਣ ਦਾ, ਵਿਜਈ ਬਣਨ ਦਾ, ਅਵਸਰ- ਦੇਸ਼ ਦੇ ਲਈ ਕੁਝ ਕਰ ਗੁਜਰਨ ਦਾ, ਅਵਸਰ- ਦੇਸ਼ ਦੀਆਂ ਸਮਰੱਥਾਵਾਂ ਵਧਾਉਣ ਦਾ, ਅਵਸਰ ਆਤਮਨਿਰਭਰ ਬਣਨ ਦਾ, ਅਵਸਰ- ਸਾਧਾਰਣ ਤੋਂ ਅਸਾਧਾਰਣ, ਅਸਾਧਾਰਣ ਤੋਂ ਸਰਬਸ੍ਰੇਸ਼ਠ ਬਣਨ ਦਾ। ਇਨ੍ਹਾਂ ਸਾਰੇ ਟੀਚਿਆਂ ਦੀ ਪ੍ਰਾਪਤੀ ਵਿੱਚ ਭਾਰਤ ਦੀ ਯੁਵਾ ਸ਼ਕਤੀ ਦੀ ਭੂਮਿਕਾ ਅਤੇ ਯੁਵਾ ਸ਼ਕਤੀ ਦਾ ਯੋਗਦਾਨ ਸਭ ਤੋਂ ਮਹੱਤਵਪੂਰਨ ਹੈ। ਤੁਹਾਡੇ ਸਭ ਦੇ ਅੰਦਰ ਵੀ ਮੈਂ ਇੱਕ ਰਾਸ਼ਟਰ ਸੇਵਕ ਦੇ ਨਾਲ ਹੀ ਇੱਕ ਰਾਸ਼ਟਰ ਰੱਖਿਅਕ ਵੀ ਦੇਖਦਾ ਹਾਂ। ਇਸ ਲਈ ਸਰਕਾਰ ਨੇ ਵਿਸ਼ੇਸ਼ ਪ੍ਰਯਤਨ ਕੀਤਾ ਹੈ ਕਿ NCC ਦੀ ਭੂਮਿਕਾ ਦਾ ਹੋਰ ਵਿਸਤਾਰ ਕੀਤਾ ਜਾਵੇ। ਦੇਸ਼ ਦੇ ਸੀਮਾਵਰਤੀ ਅਤੇ ਸਮੁੰਦਰੀ ਕਿਨਾਰਿਆਂ ਦੀ ਰੱਖਿਆ ਅਤੇ ਸੁਰੱਖਿਆ ਨਾਲ ਜੁੜੇ ਨੈੱਟਵਰਕ ਨੂੰ ਸਸ਼ਕਤ ਕਰਨ ਦੇ ਲਈ NCC ਦੀ ਭਾਗੀਦਾਰੀ ਨੂੰ ਵਧਾਇਆ ਜਾ ਰਿਹਾ ਹੈ।

 

ਪਿਛਲੇ ਵਰ੍ਹੇ 15 ਅਗਸਤ ਨੂੰ ਇਹ ਐਲਾਨ ਕੀਤਾ ਗਿਆ ਸੀ ਕਿ Coastal ਅਤੇ Border Areas ਦੇ ਕਰੀਬ ਪੌਣੇ 2 ਸੌ ਜ਼ਿਲ੍ਹਿਆਂ ਵਿੱਚ NCC ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਜਾਵੇਗੀ। ਇਸ ਦੇ ਲਈ ਲਗਭਗ 1 ਲੱਖ NCC Cadets ਨੂੰ Army, Navy ਅਤੇ Airforce ਟ੍ਰੇਨ ਕਰ ਰਹੀ ਹੈ। ਇਸ ਵਿੱਚ ਵੀ ਇੱਕ ਤਿਹਾਈ, ਵੰਨ ਥਰਡ, ਸਾਡੀਆਂ Girls Cadets ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਨ੍ਹਾਂ ਕੈਡਿਟਸ ਦੀ ਸਿਲੈਕਸ਼ਨ ਸਾਰੇ ਸਕੂਲਾਂ ਅਤੇ ਕਾਲਜਾਂ, ਚਾਹੇ ਉਹ ਸਰਕਾਰੀ ਹੋਣ, ਪ੍ਰਾਈਵੇਟ ਹੋਣ, ਕੇਂਦਰ ਦੇ ਹੋਣ ਜਾਂ ਰਾਜ ਸਰਕਾਰ ਦੇ ਹੋਣ, ਸਾਰਿਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। NCC ਦੀਆਂ ਟ੍ਰੇਨਿੰਗ ਸਮਰੱਥਾਵਾਂ ਨੂੰ ਵੀ ਸਰਕਾਰ ਤੇਜ਼ੀ ਨਾਲ ਵਧਾ ਰਹੀ ਹੈ। ਹੁਣ ਤੱਕ ਤੁਹਾਡੇ ਪਾਸ ਸਿਰਫ ਇੱਕ ਫਾਇਰਿੰਗ ਸਿਮਯੂਲੇਟਰ ਹੁੰਦਾ ਸੀ। ਇਸ ਨੂੰ ਹੁਣ ਵਧਾ ਕੇ 98 ਕੀਤਾ ਜਾ ਰਿਹਾ ਹੈ, ਕਰੀਬ-ਕਰੀਬ 100, ਕਿੱਥੇ ਇੱਕ ਅਤੇ ਕਿੱਥੇ 100 ਮਾਇਕ੍ਰੋਲਾਈਟ ਫਲਾਈਟ ਸਿਮਯੂਲੇਟਰ ਨੂੰ ਵੀ 5 ਤੋਂ ਵਧਾ ਕੇ 44 ਹੋਰ ਰੋਵਿੰਗ ਸਿਮਯੂਲੇਟਰ ਨੂੰ 11 ਤੋਂ ਵਧਾ ਕੇ 60 ਕੀਤਾ ਜਾ ਰਿਹਾ ਹੈ। ਇਹ ਆਧੁਨਿਕ ਸਿਮਿਊਲੇਟਰਸ, NCC ਟ੍ਰੇਨਿੰਗ ਦੀ ਕੁਆਲਿਟੀ ਨੂੰ ਹੋਰ ਸੁਧਾਰਨ ਵਿੱਚ ਮਦਦ ਕਰਨਗੇ। 

 

ਸਾਥੀਓ,

 

ਇਹ ਆਯੋਜਨ ਹੁਣ ਜਿਸ ਗ੍ਰਾਊਂਡ ‘ਤੇ ਹੋ ਰਿਹਾ ਹੈ, ਉਸ ਦਾ ਨਾਮ ਫੀਲਡ ਮਾਰਸ਼ਲ ਕੇ. ਐੱਮ. ਕਰਿਯੱਪਾ ਜੀ ਦੇ ਨਾਮ ‘ਤੇ ਹੈ। ਉਹ ਵੀ ਤੁਹਾਡੇ ਲਈ ਬੜੀ ਪ੍ਰੇਰਣਾ ਹਨ। ਕਰਿਯੱਪਾ ਜੀ ਦਾ ਜੀਵਨ ਸ਼ੌਰਯ ਦੀਆਂ ਅਨੇਕ ਗਾਥਾਵਾਂ ਨਾਲ ਭਰਿਆ ਹੋਇਆ ਹੈ। 1947 ਵਿੱਚ ਉਨ੍ਹਾਂ ਦੇ ਰਣਨੀਤਕ ਕੌਸ਼ਲ ਦੀ ਵਜ੍ਹਾ ਨਾਲ ਭਾਰਤ ਨੂੰ ਯੁੱਧ ਵਿੱਚ ਨਿਰਣਾਇਕ ਬੜ੍ਹਤ ਮਿਲੀ ਸੀ। ਅੱਜ ਫੀਲਡ ਮਾਰਸ਼ਲ ਕੇ. ਐੱਮ. ਕਰਿਯੱਪਾ ਜੀ ਦੀ ਜਨਮਜਯੰਤੀ ਹੈ। ਮੈਂ ਸਾਰੇ ਦੇਸ਼ਵਾਸੀਆਂ ਦੀ ਤਰਫ ਤੋਂ, ਆਪ NCC  ਕੈਡਿਟਸ ਦੀ ਤਰਫ ਤੋਂ ਉਨ੍ਹਾਂ ਨੂੰ ਆਦਰਪੂਰਵਕ ਸ਼ਰਧਾਂਜਲੀ ਅਰਪਿਤ ਕਰਦਾ ਹਾਂ।

 

ਤੁਹਾਡੇ ਵਿੱਚੋਂ ਵੀ ਅਨੇਕ ਸਾਥੀਆਂ ਦੀ ਇਹ ਪ੍ਰਬਲ ਇੱਛਾ ਹੋਵੇਗੀ ਕਿ ਤੁਸੀਂ ਭਾਰਤ ਦੀਆਂ Defense Forces ਦਾ ਹਿੱਸਾ ਬਣੋਂ। ਤੁਹਾਡੇ ਸਭ ਵਿੱਚ ਉਹ ਸਮਰੱਥਾ ਵੀ ਹੈ ਅਤੇ ਸਰਕਾਰ ਤੁਹਾਡੇ ਲਈ ਅਵਸਰ ਵੀ ਵਧਾ ਰਹੀ ਹੈ। ਵਿਸ਼ੇਸ਼ ਰੂਪ ਨਾਲ Girls Cadets ਨੂੰ ਮੈਂ ਤਾਕੀਦ ਨਾਲ ਕਹਾਂਗਾ ਕਿ ਤੁਹਾਡੇ ਲਈ ਵੀ ਅਨੇਕ ਅਵਸਰ ਤੁਹਾਡਾ ਇੰਤਜਾਰ ਕਰ ਰਹੇ ਹਨ। ਮੈਂ ਆਪਣੇ ਸਾਹਮਣੇ ਵੀ ਦੇਖ ਪਾ ਰਿਹਾ ਹਾਂ ਅਤੇ ਆਂਕੜੇ ਵੀ ਦਸਦੇ ਹਨ ਕਿ ਬੀਤੇ ਵਰ੍ਹਿਆਂ ਵਿੱਚ NCC ਵਿੱਚ Girls ਕੈਡਿਟਸ ਵਿੱਚ ਕਰੀਬ-ਕਰੀਬ 35 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਹੁਣ ਸਾਡੀਆਂ Forces ਦੇ ਹਰ ਫਰੰਟ ਨੂੰ ਤੁਹਾਡੇ ਲਈ ਖੋਲ੍ਹਿਆ ਜਾ ਰਿਹਾ ਹੈ। ਭਾਰਤ ਦੀਆਂ ਵੀਰ ਬੇਟੀਆਂ ਹਰ ਮੋਰਚੇ ‘ਤੇ ਦੁਸ਼ਮਣ ਨਾਲ ਲੋਹਾ ਲੈਣ ਦੇ ਲਈ ਅੱਜ ਵੀ ਮੋਰਚੇ ‘ਤੇ ਡਟੀਆਂ ਹੋਈਆਂ ਹਨ। ਤੁਹਾਡੇ ਸ਼ੌਰਯ ਦੀ ਦੇਸ਼ ਨੂੰ ਜ਼ਰੂਰਤ ਹੈ ਅਤੇ ਨਵੀਂ ਬੁਲੰਦੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਅਤੇ ਮੈਂ ਤੁਹਾਡੇ ਵਿੱਚ ਭਵਿੱਖ ਦੀਆਂ ਆਫੀਸਰਸ, ਭਵਿੱਖ ਦੇ ਆਫੀਸਰਸ ਵੀ ਦੇਖ ਰਿਹਾ ਹਾਂ। ਮੈਨੂੰ ਯਾਦ ਹੈ, ਮੈਂ ਜਦ ਕੁਝ ਦੋ-ਢਾਈ ਮਹੀਨਾ ਪਹਿਲਾਂ, ਦੀਵਾਲੀ ‘ਤੇ ਜੈਸਲਮੇਰ ਦੀ ਲੌਂਗੇਵਾਲਾ ਪੋਸਟ ‘ਤੇ ਗਿਆ ਸੀ, ਤਾਂ ਕਈ ਯੰਗ ਆਫੀਸਰਸ ਨਾਲ ਮੇਰੀ ਮੁਲਾਕਾਤ ਹੋਈ ਸੀ। ਦੇਸ਼ ਦੀ ਰੱਖਿਆ ਦੇ ਲਈ ਉਨ੍ਹਾਂ ਦਾ ਜਜ਼ਬਾ, ਉਨ੍ਹਾਂ ਦਾ ਹੌਸਲਾ, ਉਨ੍ਹਾਂ ਦੇ ਚੇਹਰੇ ‘ਤੇ ਦਿਖ ਰਹੀ ਅਜਿੱਤ ਇੱਛਾ ਸ਼ਕਤੀ, ਮੈਂ ਕਦੇ ਭੁੱਲ ਨਹੀਂ ਸਕਦਾ।

 

ਸਾਥੀਓ,

 

ਲੌਂਗੇਵਾਲਾ ਪੋਸਟ ਦਾ ਵੀ ਆਪਣਾ ਇੱਕ ਗੌਰਵਮਈ ਇਤਿਹਾਸ ਹੈ। ਸੰਨ 71 ਦੇ ਯੁੱਧ ਵਿੱਚ ਲੌਂਗੇਵਾਲਾ ਵਿੱਚ ਸਾਡੇ ਵੀਰ ਜਾਂਬਾਜ਼ਾਂ ਨੇ ਨਿਰਣਾਇਕ ਵਿਜੈ ਪ੍ਰਾਪਤ ਕੀਤੀ ਸੀ। ਤਦ ਪਾਕਿਸਤਾਨ ਨਾਲ ਯੁੱਧ ਦੇ ਦੌਰਾਨ ਪੂਰਬ ਅਤੇ ਪੱਛਮ ਦੇ ਹਜ਼ਾਰਾਂ ਕਿਲੋਮੀਟਰ ਲੰਬੇ ਬਾਰਡਰ ‘ਤੇ ਭਾਰਤ ਦੀ ਫੌਜ ਨੇ ਆਪਣੇ ਪਰਾਕ੍ਰਮ ਨਾਲ, ਦੁਸ਼ਮਣ ਨੂੰ ਧੂੜ ਚਟਾ ਦਿੱਤੀ ਸੀ। ਉਸ ਯੁੱਧ ਵਿੱਚ ਪਾਕਿਸਤਾਨ ਦੇ ਹਜ਼ਾਰਾਂ ਸੈਨਿਕਾਂ ਨੇ ਭਾਰਤ ਦੇ ਜਾਂਬਾਜ਼ਾਂ ਦੇ ਸਾਹਮਣੇ ਸਰੇਂਡਰ ਕਰ ਦਿੱਤਾ ਸੀ। ਸੰਨ 71 ਦੀ ਇਹ ਜੰਗ, ਭਾਰਤ ਦੇ ਮਿੱਤਰ ਅਤੇ ਸਾਡੇ ਪੜੌਸੀ ਦੇਸ਼ ਬੰਗਲਾਦੇਸ਼ ਦੇ ਨਿਰਮਾਣ ਵਿੱਚ ਵੀ ਸਹਾਇਕ ਬਣੀ। ਇਸ ਵਰ੍ਹੇ, ਇਸ ਯੁੱਧ ਵਿੱਚ ਵਿਜੈ ਦੇ ਵੀ 50 ਵਰ੍ਹੇ ਹੋ ਰਹੇ ਹਨ। ਭਾਰਤ ਦੇ ਅਸੀਂ ਲੋਕ, 1971 ਦੀ ਜੰਗ ਵਿੱਚ ਦੇਸ਼ ਨੂੰ ਜਿਤਾਉਣ ਵਾਲੇ ਭਾਰਤ ਦੇ ਵੀਰ ਬੇਟੇ-ਬੇਟੀਆਂ ਦੇ ਸਾਹਸ, ਉਨ੍ਹਾਂ ਦੇ ਸ਼ੌਰਯ,  ਅੱਜ ਪੂਰੇ ਦੇਸ਼ ਉਨ੍ਹਾਂ ਨੂੰ ਸੈਲਿਊਟ ਕਰਦਾ ਹੈ। ਇਸ ਯੁੱਧ ਵਿੱਚ ਦੇਸ਼ ਦੇ ਲਈ ਜੋ ਸ਼ਹੀਦ ਹੋਏ, ਅੱਜ ਮੈਂ ਉਨ੍ਹਾਂ ਨੂੰ ਆਪਣੀਆਂ ਸ਼ਰਧਾਂਜਲੀਆਂ ਵੀ ਅਰਿਪਤ ਕਰਦਾ ਹਾਂ।

 

ਸਾਥੀਓ,

 

ਤੁਸੀਂ ਸਭ ਜਦ ਦਿੱਲੀ ਆਏ ਹੋ, ਤਾਂ ਨੈਸ਼ਨਲ ਵਾਰ ਮੈਮੋਰੀਅਲ ਜਾਣਾ ਬਹੁਤ ਸੁਭਾਵਿਕ ਹੈ। ਰਾਸ਼ਟਰ-ਰੱਖਿਆ ਦੇ ਲਈ ਜੀਵਨ ਅਰਪਿਤ ਕਰਨ ਵਾਲਿਆਂ ਨੂੰ ਸਨਮਾਨ ਦੇਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਬਲਕਿ ਇਸ ਗਣਤੰਤਰ ਦਿਵਸ ਨੂੰ ਤਾਂ ਸਾਡਾ ਜੋ Gallantry Awards Portal ਹੈ- www.gallantry awards.gov.in, ਉਸ ਨੂੰ ਵੀ ਨਵੇਂ ਰੰਗਰੂਪ ਵਿੱਚ Re-launch ਕੀਤਾ ਗਿਆ ਹੈ। ਇਸ ਵਿੱਚ ਪਰਮਵੀਰ ਅਤੇ ਮਹਾਵੀਰ ਚੱਕਰ ਜਿਹੇ ਸਨਮਾਨ ਪਾਉਣ ਵਾਲੇ ਸਾਡੇ ਸੈਨਿਕਾਂ ਦੇ ਜੀਵਨ ਨਾਲ ਜੁੜੀ ਜਾਣਕਾਰੀ ਤਾਂ ਹੈ ਹੀ, ਤੁਸੀਂ ਇਸ ਪੋਰਟਲ ‘ਤੇ ਜਾ ਕੇ ਇਨ੍ਹਾਂ ਦੀ ਵੀਰਤਾ ਨੂੰ ਨਮਨ ਕਰ ਸਕਦੇ ਹੋ। ਅਤੇ ਮੇਰੀ ਐੱਨਸੀਸੀ ਵਿੱਚ ਵਰਤਮਾਨ ਅਤੇ ਪੂਰਵ ਸਾਰੇ ਕੈਡਿਟਸ ਨੂੰ ਤਾਕੀਦ ਹੈ ਕਿ ਤੁਹਾਨੂੰ ਇਸ ਪੋਰਟਲ ‘ਤੇ ਜਾਣਾ ਚਾਹੀਦਾ ਹੈ, ਜੁੜਨਾ ਚਾਹੀਦਾ ਹੈ ਅਤੇ ਲਗਾਤਾਰ ਇਸ ਦੇ ਨਾਲ ਇਨਗੇਜ ਰਹਿਣਾ ਚਾਹੀਦਾ ਹੈ।

 

ਸਾਥੀਓ,

 

ਮੈਨੂੰ ਇਹ ਵੀ ਦੱਸਿਆ ਗਿਆ ਹੈ ਕਿ ਜੋ NCC Digital Platform ਬਣਾਇਆ ਗਿਆ ਹੈ, ਉਸ ਵਿੱਚ ਹੁਣ ਤੱਕ 20 ਹਜ਼ਾਰ ਤੋਂ ਜ਼ਿਆਦਾ ਕੈਡਿਟਸ ਜੁੜ ਚੁੱਕੇ ਹਨ। ਇਨ੍ਹਾਂ ਕੈਡਿਟਸ ਨੇ ਆਪਣੇ ਅਨੁਭਵ, ਆਪਣੇ Ideas ਸ਼ੇਅਰ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਭ ਇਸ ਪਲੈਟਫਾਰਮ ਦਾ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਕਰੋਗੇ।


 

ਸਾਥੀਓ,

 

ਰਾਸ਼ਟਰ ਭਗਤੀ ਅਤੇ ਰਾਸ਼ਟਰ ਸੇਵਾ ਦੇ ਜਿਨ੍ਹਾਂ ਮਿਆਰਾਂ ਨੂੰ ਲੈ ਕੇ ਤੁਸੀਂ ਚਲੇ ਹੋ, ਉਨ੍ਹਾਂ ਦੇ ਲਈ ਇਹ ਸਾਲ ਬਹੁਤ ਮਹੱਤਵਪੂਰਨ ਹੈ। ਇਸ ਵਰ੍ਹੇ ਭਾਰਤ ਆਪਣੀ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਨ ਵਾਲਾ ਹੈ। ਇਹ ਵਰ੍ਹਾ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮਜਯੰਤੀ ਦਾ ਵੀ ਹੈ। ਜੀਵਨ ਵਿੱਚ ਪ੍ਰੇਰਣਾ ਦੇ ਇਤਨੇ ਬੜੇ ਅਵਸਰ ਇਕੱਠੇ ਆਉਣ, ਅਜਿਹਾ ਘੱਟ ਹੀ ਹੁੰਦਾ ਹੈ। ਨੇਤਾਜੀ ਸੁਭਾਸ਼, ਜਿਨ੍ਹਾਂ ਨੇ ਆਪਣੇ ਪਰਾਕ੍ਰਮ ਨਾਲ ਦੁਨੀਆ ਦੀ ਸਭ ਤੋਂ ਮਜ਼ਬੂਤ  ਸੱਤਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਤੁਸੀਂ ਨੇਤਾਜੀ ਬਾਰੇ ਜਿਤਨਾ ਪੜ੍ਹੋਗੇ, ਉਤਨਾ ਹੀ ਤੁਹਾਨੂੰ ਲਗੇਗਾ ਕਿ ਕੋਈ ਵੀ ਚੁਣੌਤੀ ਇਤਨੀ ਬੜੀ ਨਹੀਂ ਹੁੰਦੀ ਕਿ ਤੁਹਾਡੇ ਹੌਸਲੇ ਨੂੰ ਡਿਗਾ ਸਕੇ। ਦੇਸ਼ ਦੀ ਆਜਾਦੀ ਦੇ ਲਈ ਆਪਣਾ ਸਭ ਕੁਝ ਨਿਛਾਵਰ ਕਰ ਦੇਣ ਵਾਲੇ ਅਜਿਹੇ ਅਨੇਕ ਵੀਰ ਤੁਹਾਨੂੰ, ਆਪਣੇ ਸੁਪਨਿਆਂ ਦਾ ਭਾਰਤ ਬਣਾਉਂਦੇ ਹੋਏ ਦੇਖਣਾ ਚਾਹੁੰਦੇ ਹਨ। ਅਤੇ ਤੁਹਾਡੇ ਜੀਵਨ ਦੇ ਅਗਲੇ 25-26 ਸਾਲ ਬਹੁਤ ਮਹੱਤਵਪੂਰਨ ਹਨ। ਇਹ 25-26 ਸਾਲ ਭਾਰਤ ਦੇ ਲਈ ਵੀ ਉਤਨੇ ਹੀ ਅਹਿਮ ਹਨ।

 

ਸਾਲ 2047 ਵਿੱਚ ਜਦੋਂ ਦੇਸ਼ ਆਪਣੀ ਸੁਤੰਤਰਤਾ ਦੇ 100 ਸਾਲ ਪੂਰੇ ਕਰੇਗਾ,  ਤਦ ਤੁਹਾਡੇ ਅੱਜ ਦੇ ਪ੍ਰਯਤਨ,  ਭਾਰਤ ਦੀ ਇਸ ਯਾਤਰਾ ਨੂੰ ਮਜ਼ਬੂਤੀ ਦੇਣਗੇ।  ਯਾਨੀ ਇਹ ਵਰ੍ਹਾ ਇੱਕ ਕੈਡਿਟ  ਦੇ ਰੂਪ ਵਿੱਚ ਅਤੇ ਨਾਗਰਿਕ  ਦੇ ਰੂਪ ਵਿੱਚ ਵੀ ਨਵੇਂ ਸੰਕਲਪ ਲੈਣ ਦਾ ਵਰ੍ਹਾ ਹੈ।  ਦੇਸ਼ ਲਈ ਸੰਕਲਪਰ ਲੈਣ ਦਾ ਵਰ੍ਹਾ ਹੈ।  ਦੇਸ਼ ਲਈ ਨਵੇਂ ਸੁਪਨੇ ਲੈ ਕੇ  ਦੇ ਚਲ ਪੈਣ ਦਾ ਵਰ੍ਹਾ ਹੈ।  ਬੀਤੇ ਸਾਲ ਵਿੱਚ ਵੱਡੇ- ਵੱਡੇ ਸੰਕਟਾਂ ਦਾ ਜਿਸ ਸਮੂਹਿਕ ਸ਼ਕਤੀ ਨਾਲ,  ਇੱਕ ਰਾਸ਼ਟਰ,  ਇੱਕ ਮਨ ਨਾਲ ਅਸੀਂ ਸਾਹਮਣਾ ਕੀਤਾ,  ਉਸੇ ਭਾਵਨਾ  ਨੂੰ ਅਸੀਂ ਹੋਰ ਸਸ਼ਕਤ ਕਰਨਾ ਹੈ।  ਸਾਨੂੰ ਦੇਸ਼ ਦੀ ਅਰਥਵਿਵਸਥਾ ‘ਤੇ ਇਸ ਮਹਾਮਾਰੀ ਦੇ ਜੋ ਦੁਸ਼-ਪ੍ਰਭਾਵ ਪਏ ਹਨ,  ਉਸ ਨੂੰ ਵੀ ਪੂਰੀ ਤਰ੍ਹਾਂ ਨੇਸਤੇਨਾਬੂਦ ਕਰਨਾ ਹੈ।  ਅਤੇ ਆਤਮਨਿਰਭਰ ਭਾਰਤ  ਦੇ ਸੰਕਲਪ ਨੂੰ ਵੀ ਅਸੀਂ ਪੂਰਾ ਕਰਕੇ ਦਿਖਾਉਣਾ ਹੈ। 

 

ਸਾਥੀਓ, 

 

ਬੀਤੇ ਸਾਲ ਭਾਰਤ ਨੇ ਦਿਖਾਇਆ ਹੈ ਕਿ Virus ਹੋਵੇ ਜਾਂ Border ਦੀ ਚੁਣੌਤੀ,  ਭਾਰਤ ਆਪਣੀ ਰੱਖਿਆ ਲਈ ਪੂਰੀ ਮਜ਼ਬੂਤੀ ਨਾਲ ਹਰ ਕਦਮ ਉਠਾਉਣ ਵਿੱਚ ਸਮਰੱਥ ਹੈ।  Vaccine ਦਾ ਸੁਰੱਖਿਆ ਕਵਚ ਹੋਵੇ ਜਾਂ ਫਿਰ ਭਾਰਤ ਨੂੰ ਚੁਣੌਤੀ ਦੇਣ ਵਾਲਿਆਂ  ਦੇ ਇਰਾਦਿਆਂ ਨੂੰ ਆਧੁਨਿਕ ਮਿਜ਼ਾਇਲਾਂ ਨਾਲ ਢਹਿ-ਢੇਰੀ ਕਰਨਾ,  ਭਾਰਤ ਹਰ ਮੋਰਚੇ ‘ਤੇ ਸਮਰੱਥ ਹੈ।  ਅੱਜ ਅਸੀ Vaccine  ਦੇ ਮਾਮਲੇ ਵਿੱਚ ਵੀ ਆਤਮਨਿਰਭਰ ਹਾਂ ਅਤੇ ਆਪਣੀ ਫੌਜ  ਦੇ ਆਧੁਨਿਕੀਕਰਣ ਲਈ ਉਤਨੀ ਹੀ ਤੇਜ਼ੀ ਨਾਲ ਯਤਨ ਕਰ ਰਹੇ ਹਾਂ।  ਭਾਰਤ ਦੀਆਂ ਸਾਰੀਆਂ ਸੈਨਾਵਾਂ ਸਰਬਸ਼੍ਰੇਸ਼ਠ ਹੋਣ,  ਇਸ ਦੇ ਲਈ ਹਰ ਕਦਮ ਉਠਾਏ ਜਾ ਰਹੇ ਹਨ।  ਅੱਜ ਭਾਰਤ  ਦੇ ਪਾਸ ਦੁਨੀਆ ਦੀਆਂ ਬਿਹਤਰੀਨ War Machines ਹਨ।  ਤੁਸੀਂ ਅੱਜ ਮੀਡੀਆ ਵਿੱਚ ਵੀ ਦੇਖਿਆ ਹੋਵੇਗਾ,  ਕੱਲ੍ਹ ਹੀ ਭਾਰਤ ਵਿੱਚ,  ਫ਼ਰਾਂਸ ਤੋਂ ਤਿੰਨ ਹੋਰ ਰਫਾਏਲ ਫਾਈਟਰ ਪਲੇਨ ਆਏ ਹਨ।  ਭਾਰਤ  ਦੇ ਇਨ੍ਹਾਂ ਫਾਈਟਰ ਪਲੇਨਸ ਹੀ ਮਿਡ-ਏਅਰ ਹੀ ਰੀ-ਫਿਊਲਿੰਗ ਹੋਈ ਹੈ।  ਅਤੇ ਇਹ ਰੀ- ਫਿਊਲਿੰਗ,  ਭਾਰਤ  ਦੇ ਮਿੱਤਰ ਯੂਨਾਇਟਿਡ ਅਰਬ ਅਮੀਰਾਤ ਨੇ ਕੀਤੀ ਹੈ ਅਤੇ ਇਸ ਵਿੱਚ ਗ੍ਰੀਸ ਅਤੇ ਸਾਊਦੀ ਅਰਬ ਨੇ ਸਹਿਯੋਗ ਕੀਤਾ ਹੈ।  ਇਹ ਭਾਰਤ  ਦੇ ਖਾੜੀ ਦੇਸ਼ਾਂ  ਨਾਲ ਮਜ਼ਬੂਤ  ਹੁੰਦੇ ਸਬੰਧਾਂ ਦੀ ਇੱਕ ਤਸਵੀਰ ਵੀ ਹੈ। 

 

ਸਾਥੀਓ, 

 

ਆਪਣੀਆਂ ਸੈਨਾਵਾਂ ਦੀਆਂ ਜ਼ਿਆਦਾਤਰ ਜ਼ਰੂਰਤਾਂ ਨੂੰ ਭਾਰਤ ਵਿੱਚ ਹੀ ਪੂਰਾ ਕੀਤਾ ਜਾ ਸਕੇ,  ਇਸ ਦੇ ਲਈ ਵੀ ਸਰਕਾਰ ਦੁਆਰਾ ਵੱਡੇ ਫੈਸਲੇ ਲਏ ਗਏ ਹਨ।  100 ਤੋਂ ਜ਼ਿਆਦਾ ਸੁਰੱਖਿਆ ਨਾਲ ਜੁੜੇ ਸਮਾਨਾਂ ਦੀ ਵਿਦੇਸ਼ਾਂ ਤੋਂ ਖਰੀਦ ਨੂੰ ਬੰਦ ਕਰਕੇ ਉਨ੍ਹਾਂ ਨੂੰ ਭਾਰਤ ਵਿੱਚ ਹੀ ਤਿਆਰ ਕੀਤਾ ਜਾ ਰਿਹਾ ਹੈ।  ਹੁਣ ਭਾਰਤ ਦਾ ਆਪਣਾ ਤੇਜਸ ਫਾਈਟਰ ਪਲੇਨ ਵੀ ਸਮੁੰਦਰ ਤੋਂ ਲੈ ਕੇ ਅਸਮਾਨ ਤੱਕ ਆਪਣਾ ਤੇਜ਼ ਫੈਲਾ ਰਿਹਾ ਹੈ।  ਹਾਲ ਵਿੱਚ ਵਾਯੂ ਸੈਨਾ ਲਈ 80 ਤੋਂ ਜ਼ਿਆਦਾ ਤੇਜਸ ਦਾ ਆਰਡਰ ਵੀ ਦਿੱਤਾ ਗਿਆ ਹੈ।  ਇਤਨਾ ਹੀ ਨਹੀਂ,  Artificial Intelligence ਅਧਾਰਿਤ Warfare ਵਿੱਚ ਵੀ ਭਾਰਤ ਕਿਸੇ ਤੋਂ ਪਿੱਛੇ ਨਾ ਰਹੇ,  ਇਸ ਦੇ ਲਈ ਹਰ ਜ਼ਰੂਰੀ R and D ‘ਤੇ ਫੋਕਸ ਕੀਤਾ ਜਾ ਰਿਹਾ ਹੈ।  ਉਹ ਦਿਨ ਦੂਰ ਨਹੀਂ ਜਦੋਂ ਭਾਰਤ Defense Equipments  ਦੀ ਵੱਡੀ ਮਾਰਕਿਟ  ਦੀ ਬਜਾਏ ਇੱਕ ਵੱਡੇ Producer  ਦੇ ਰੂਪ ਵਿੱਚ ਜਾਣਿਆ ਜਾਵੇਗਾ। 

 

ਸਾਥੀਓ, 

 

ਆਤਮਨਿਰਭਰਤਾ ਦੇ ਅਨੇਕ ਟੀਚਿਆਂ ਨੂੰ ਅੱਜ ਤੁਸੀਂ ਸਾਕਾਰ ਹੁੰਦੇ ਹੋਏ ਦੇਖ ਰਹੇ ਹੋ,  ਤਾਂ ਤੁਹਾਡੇ ਅੰਦਰ ਗਰਵ(ਮਾਣ) ਦਾ ਅਹਿਸਾਸ ਹੋਣਾ ਬਹੁਤ ਸੁਭਾਵਿਕ ਹੈ।  ਤੁਸੀਂ ਵੀ ਹੁਣ ਆਪਣੇ ਵਿੱਚ,  ਆਪਣੇ ਦੋਸਤਾਂ  ਦੇ ਦਰਮਿਆਨ ਲੋਕਲ  ਦੇ ਪ੍ਰਤੀ ਉਤਸ਼ਾਹ ਅਨੁਭਵ ਕਰ ਰਹੇ ਹੋ।  ਮੈਂ ਦੇਖ ਰਿਹਾ ਹਾਂ ਕਿ Brands ਨੂੰ ਲੈ ਕੇ ਭਾਰਤ ਦੇ ਨੌਜਵਾਨਾਂ ਦੀ Preferences ਵਿੱਚ ਵੀ ਇੱਕ ਬੜਾ ਬਦਲਾਅ ਆਇਆ ਹੈ।  ਹੁਣ ਤੁਸੀਂ ਖਾਦੀ ਨੂੰ ਹੀ ਲਓ।  ਖਾਦੀ ਨੂੰ ਕਿਸੇ ਜ਼ਮਾਨੇ ਵਿੱਚ ਨੇਤਾਵਾਂ  ਦੇ ਲਿਬਾਸ  ਦੇ ਰੂਪ ਵਿੱਚ ਹੀ ਆਪਣੇ ਹਾਲ ਵਿੱਚ ਛੱਡ ਦਿੱਤਾ ਗਿਆ ਸੀ।  ਅੱਜ ਉਹੀ ਖਾਦੀ ਨੌਜਵਾਨਾਂ ਦਾ ਪਸੰਦੀਦਾ Brand ਬਣ ਚੁੱਕਿਆ ਹੈ।  ਖਾਦੀ  ਦੇ ਕੁੜਤੇ ਹੋਣ,  ਖਾਦੀ ਦੀ ਜੈਕੇਟ ਹੋਵੇ,  ਖਾਦੀ ਦਾ ਦੂਜਾ ਸਮਾਨ ਹੈ,  ਉਹ ਅੱਜ ਨੌਜਵਾਨਾਂ ਲਈ ਫ਼ੈਸ਼ਨ ਦਾ ਸਿੰਬਲ ਬਣ ਚੁੱਕਿਆ ਹੈ।  ਇਸੇ ਤਰ੍ਹਾਂ,  ਅੱਜ ਟੈਕਸਟਾਈਲ ਹੋਵੇ ਜਾਂ ਇਲੈਕਟ੍ਰੌਨਿਕਸ,  ਫ਼ੈਸ਼ਨ ਹੋਵੇ ਜਾਂ ਪੈਸ਼ਨ,  ਤਿਉਹਾਰ ਹੋਵੇ ਜਾਂ ਸ਼ਾਦੀ,  ਲੋਕਲ ਲਈ ਹਰ ਭਾਰਤੀ ਵੋਕਲ ਬਣਦਾ ਜਾ ਰਿਹਾ ਹੈ।  ਕੋਰੋਨਾ  ਦੇ ਮੁਸ਼ਕਿਲ ਸਮੇਂ ਵਿੱਚ ਵੀ ਭਾਰਤ ਵਿੱਚ ਰਿਕਾਰਡ ਸੰਖਿਆ ਵਿੱਚ ਸਟਾਰਟ ਅੱਪਸ ਬਣੇ ਹਨ ਅਤੇ ਰਿਕਾਰਡ ਯੂਨੀਕੌਰਨ ਦੇਸ਼ ਦੇ ਨੌਜਵਾਨਾਂ ਨੇ ਤਿਆਰ ਕੀਤੇ ਹਨ। 

 

ਸਾਥੀਓ, 

 

21ਵੀਂ ਸਦੀ ਵਿੱਚ ਆਤਮਨਿਰਭਰ ਭਾਰਤ ਲਈ ਆਤਮਵਿਸ਼ਵਾਸੀ ਯੁਵਾ ਬਹੁਤ ਜ਼ਰੂਰੀ ਹੈ।  ਇਹ ‍ਆਤਮਵਿਸ਼ਵਾਸ,  ਫਿਟਨਸ ਨਾਲ ਵਧਦਾ ਹੈ,  ਐਜੂਕੇਸ਼ਨ ਨਾਲ ਵਧਦਾ ਹੈ,  ਸਕਿੱਲ ਅਤੇ ਉਚਿਤ ਅਵਸਰਾਂ ਤੋਂ ਆਉਂਦਾ ਹੈ।  ਅੱਜ ਸਰਕਾਰ ਦੇਸ਼ ਦੇ ਨੌਜਵਾਨਾਂ ਦੇ ਲਈ ਜ਼ਰੂਰੀ ਇਨ੍ਹਾਂ ਪਹਿਲੂਆਂ ‘ਤੇ ਕੰਮ ਕਰ ਰਹੀ ਹੈ ਅਤੇ ਇਸ ਦੇ ਲਈ ਸਿਸਟਮ ਵਿੱਚ ਹਰ ਜ਼ਰੂਰੀ ਰਿਫਾਮਰਸ ਵੀ ਕੀਤੇ ਜਾ ਰਹੇ ਹਨ।  ਹਜ਼ਾਰਾਂ ਅਟਲ ਟਿੰਕਰਿੰਗ ਲੈਬਸ ਤੋਂ ਲੈ ਕੇ ਵੱਡੇ- ਵੱਡੇ ਆਧੁਨਿਕ ਸਿੱਖਿਆ ਸੰਸਥਾਨਾਂ ਤੱਕ,  ਸਕਿੱਲ ਇੰਡੀਆ ਮਿਸ਼ਨ ਤੋਂ ਲੈ ਕੇ ਮੁਦਰਾ ਜਿਹੀਆਂ ਯੋਜਨਾਵਾਂ ਤੱਕ,  ਸਰਕਾਰ ਹਰ ਦਿਸ਼ਾ ਵਿੱਚ ਪ੍ਰਯਤਨ ਕਰ ਰਹੀ ਹੈ।  ਅੱਜ Fitness ਅਤੇ Sports ਨੂੰ ਭਾਰਤ ਵਿੱਚ ਬੇਮਿਸਾਲ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ।  ਫਿਟ ਇੰਡੀਆ ਅਭਿਯਾਨ ਅਤੇ ਖੇਲੋ ਇੰਡੀਆ ਅਭਿਯਾਨ,  ਦੇਸ਼  ਦੇ ਪਿੰਡ- ਪਿੰਡ ਵਿੱਚ ਬਿਹਤਰ ਫਿਟਨਸ ਅਤੇ ਬਿਹਤਰ ਟੈਲੇਂਟ ਨੂੰ ਪ੍ਰੋਤਸਾਹਿਤ ਕਰ ਰਿਹਾ ਹੈ।  ਫਿਟ ਇੰਡੀਆ ਅਭਿਯਾਨ ਅਤੇ ਯੋਗ ਨੂੰ ਪ੍ਰੋਤਸਾਹਨ ਦੇਣ ਲਈ ਤਾਂ NCC ਵਿੱਚ ਵੀ ਵਿਸ਼ੇਸ਼ ਪ੍ਰੋਗਰਾਮ ਚਲਦੇ ਹਨ। 

 

ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ  ਦੇ ਮਾਧਿਅਮ ਨਾਲ ਭਾਰਤ  ਦੇ ਐਜੂਕੇਸ਼ਨ ਸਿਸਟਮ ਨੂੰ ਪ੍ਰੀ ਨਰਸਰੀ ਤੋਂ ਲੈ ਕੇ ਪੀਐੱਚਡੀ ਤੱਕ Student ਸੈਂਟ੍ਰਿਕ ਬਣਾਇਆ ਜਾ ਰਿਹਾ ਹੈ।  ਆਪਣੇ ਬੱਚਿਆਂ ਨੂੰ,  ਯੁਵਾ ਸਾਥੀਆਂ ਨੂੰ ਬੇਲੋੜੇ ਦਬਾਅ ਤੋਂ ਮੁਕਤ ਕਰਕੇ,  ਉਸ ਦੀ ਆਪਣੀ ਇੱਛਾ,  ਆਪਣੀ ਰੁਚੀ  ਦੇ ਹਿਸਾਬ ਨਾਲ ਅੱਗੇ ਵਧਣ ਲਈ ਮਾਹੌਲ ਬਣਾਇਆ ਜਾ ਰਿਹਾ ਹੈ।  ਖੇਤੀ ਤੋਂ ਲੈ ਕੇ ਸਪੇਸ ਸੈਕਟਰ ਤੱਕ,  ਹਰ ਪੱਧਰ ‘ਤੇ ਯੁਵਾ ਟੈਲੇਂਟ ਦੇ  ਲਈ,  ਯੁਵਾ ਉੱਦਮੀਆਂ ਦੇ ਲਈ ਅਵਸਰ ਦਿੱਤੇ ਜਾ ਰਹੇ ਹਨ।  ਤੁਸੀਂ ਇਨ੍ਹਾਂ ਅਵਸਰਾਂ ਦਾ ਜਿਤਨਾ ਲਾਭ ਉਠਾਵੋਗੇ,  ਉਤਨਾ ਹੀ ਦੇਸ਼ ਅੱਗੇ ਵਧੇਗਾ।  ਸਾਨੂੰ ਵਯੰ ਰਾਸ਼ਟਰ ਜਾਗ੍ਰਯਾਮ (वयं राष्ट्र जागृयामः),  ਇਸ ਵੈਦਿਕ ਸੱਦੇ ਨੂੰ 21ਵੀਂ ਸਦੀ ਦੀ ਯੁਵਾ ਊਰਜਾ ਦਾ ਉਦਘੋਸ਼ ਬਣਾਉਣਾ ਹੈ।  ਸਾਨੂੰ ‘ਇਹ ਰਾਸ਼ਟਰਾਯ ਇਦਮ੍ ਨ ਮਮ੍’ (‘इदम् राष्ट्राय इदम् न मम्’) ਯਾਨੀ ਇਹ ਜੀਵਨ ਰਾਸ਼ਟਰ ਨੂੰ ਸਮਰਪਿਤ ਹੈ,  ਇਸ ਭਾਵਨਾ  ਨੂੰ ਆਤਮਸਾਤ ਕਰਨਾ ਹੈ।  ਸਾਨੂੰ ‘ਰਾਸ਼ਟਰ ਹਿਤਾਯ ਰਾਸ਼ਟਰ ਸੁਖਾਯ ਚ’ (‘राष्ट्र हिताय राष्ट्र सुखाय च’) ਦਾ ਸੰਕਲਪ ਲੈ ਕੇ ਹਰੇਕ ਦੇਸ਼ਵਾਸੀ ਲਈ ਕੰਮ ਕਰਨਾ ਹੈ। ਆਤਮਵਤ ਸਰਵਭੂਤੇਸ਼ੁ ਅਤੇ ਸਰਵਭੂਤ ਹਿਤੇਰਤਾ (आत्मवत सर्वभूतेषु और सर्वभूत हितेरता) ਯਾਨੀ ਸਬਕਾ ਸਾਥ,  ਸਬਕਾ ਵਿਕਾਸ,  ਸਬਕਾ ਵਿਸ਼ਵਾਸ  ਦੇ ਮੰਤਰ ਨਾਲ ਅਸੀਂ ਅੱਗੇ ਵਧਣਾ ਹੈ। 

 

ਅਗਰ ਅਸੀ ਇਨ੍ਹਾਂ ਮੰਤਰਾਂ ਨੂੰ ਆਪਣੇ ਜੀਵਨ ਵਿੱਚ ਉਤਾਰਾਂਗੇ ਤਾਂ ਆਤਮਨਿਰਭਰ ਭਾਰਤ  ਦੇ ਸੰਕਲਪ ਦੀ ਸਿੱਧੀ ਵਿੱਚ ਬਹੁਤ ਜ਼ਿਆਦਾ ਸਮਾਂ ਨਹੀਂ ਲਗੇਗਾ।  ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਗਣਤੰਤਰ  ਦਿਵਸ ਪਰੇਡ ਦਾ ਹਿੱਸਾ ਬਣਨ ਲਈ ਬਹੁਤ-ਬਹੁਤ ਵਧਾਈ ਅਤੇ ਭਵਿੱਖ ਲਈ ਵੀ ਅਨੇਕ- ਅਨੇਕ ਮੰਗਲਕਾਮਨਾਵਾਂ। 

 

ਬਹੁਤ-ਬਹੁਤ ਧੰਨਵਾਦ!

 

*****

 

ਡੀਐੱਸ/ਵੀਜੇ/ਬੀਐੱਮ


(Release ID: 1693272) Visitor Counter : 152