ਰੱਖਿਆ ਮੰਤਰਾਲਾ

ਯੁਵਾ ਮਾਮਲੇ ਤੇ ਖੇਡਾਂ ਬਾਰੇ ਐੱਮ ਓ ਐੱਸ (ਸੁਤੰਤਰ ਚਾਰਜ) ਅਤੇ ਐੱਮ ਓ ਐੱਸ ਘੱਟ ਗਿਣਤੀ ਮਾਮਲੇ ਸ਼੍ਰੀ ਕਿਰੇਨ ਰਿਜਿਜੂ ਨੇ ਗਣਤੰਤਰ ਦਿਵਸ 2021 ਪੁਰਸਕਾਰ ਪ੍ਰਦਾਨ ਕੀਤੇ


ਉੱਤਰ ਪ੍ਰਦੇਸ਼ ਦੀ ਝਾਕੀ ਸਰਵੋਤਮ ਰਹੀ

ਮੰਤਰਾਲਿਆਂ, ਵਿਭਾਗਾਂ ਵਿੱਚੋਂ ਬਾਇਓ ਟੈਕਨੋਲੋਜੀ ਵਿਭਾਗ ਨੇ ਸਭ ਤੋਂ ਉੱਤਮ ਮਾਨ ਸਨਮਾਨ ਹਾਸਲ ਕੀਤਾ


Posted On: 28 JAN 2021 4:20PM by PIB Chandigarh

ਯੁਵਾ ਮਾਮਲੇ ਤੇ ਖੇਡਾਂ ਬਾਰੇ ਕੇਂਦਰੀ ਰਾਜ ਮੰਤਰੀ ਐੱਮ ਓ ਐੱਸ (ਸੁਤੰਤਰ ਚਾਰਜ) ਅਤੇ ਐੱਮ ਓ ਐੱਸ ਘੱਟ ਗਿਣਤੀ ਮਾਮਲੇ ਸ਼੍ਰੀ ਕਿਰੇਨ ਰਿਜਿਜੂ ਨੇ ਅੱਜ 28 ਜਨਵਰੀ 2021 ਨੂੰ ਨਵੀਂ ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ 2021 ਵਿੱਚ ਭਾਗ ਲੈਣ ਵਾਲਿਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ । ਉੱਤਰ ਪ੍ਰਦੇਸ਼ ਦੀ ਝਾਕੀ ਸਰਵੋਤਮ ਰਹੀ । ਇਸ ਪਰੇਡ ਵਿੱਚ 17 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ , ਵੱਖ ਵੱਖ ਮੰਤਰਾਲੇ ਤੇ ਵਿਭਾਗਾਂ ਦੀਆਂ 9 ਝਾਕੀਆਂ ਅਤੇ ਪੈਰਾ ਮਿਲਟ੍ਰੀ ਬਲਾਂ ਅਤੇ ਰੱਖਿਆ ਮੰਤਰਾਲੇ ਦੀਆਂ 6 ਝਾਕੀਆਂ ਨੇ ਅਮੀਰ ਸਭਿਆਚਾਰ ਵਿਰਾਸਤ , ਆਰਥਿਕ ਗਤੀ ਅਤੇ ਰੱਖਿਆ ਮਹਾਰਤ ਨੂੰ 26 ਜਨਵਰੀ 2021 ਨੂੰ ਰਾਜਪੱਥ ਤੇ ਪੇਸ਼ ਕੀਤਾ ਸੀ । ਉੱਤਰ ਪ੍ਰਦੇਸ਼ ਦੀ ਝਾਕੀ , ਆਯੋਧਿਆ : ਉੱਤਰ ਪ੍ਰਦੇਸ਼ ਦੀ ਸਭਿਆਚਾਰਕ ਵਿਰਾਸਤ ਦੇ ਥੀਮ ਤੇ ਅਧਾਰਿਤ ਸੀ ।
ਤ੍ਰਿਪੁਰਾ ਦੀ ਝਾਕੀ ਨੇ ਦੂਸਰਾ ਸਰਵੋਤਮ ਸਥਾਨ ਹਾਸਲ ਕੀਤਾ । ਤ੍ਰਿਪੁਰਾ ਦੀ ਝਾਕੀ ਵਿੱਚ ਸਮਾਜਿਕ ਆਰਥਿਕ ਪੈਮਾਨਿਆਂ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਲਈ ਵਾਤਾਵਰਣ ਦੋਸਤਾਨਾ ਰਵਾਇਤ ਨੂੰ ਉਤਸ਼ਾਹਿਤ ਕਰਦਿਆਂ ਦਰਸਾਇਆ ਗਿਆ ਹੈ । ਪੂਰਬ ਉੱਤਰੀ ਸੂਬਾ 19 ਕਬੀਲਿਆਂ ਦਾ ਘਰ ਹੈ ਅਤੇ ਵਿਸ਼ਵ ਨੂੰ ਬਾਂਸ ਦੇ ਅਮੀਰ ਸਰੋਤ ਨਾਲ 21 ਕਿਸਮਾਂ ਨਾਲ ਸਹਾਇਤਾ ਕਰਦਾ ਹੈ । ਇਸ ਝਾਕੀ ਵਿੱਚ ਬਾਂਸਾਂ ਦੀਆਂ ਵੰਨਗੀਆਂ ਅਤੇ ਕਬੀਲਿਆਂ ਵੱਲੋਂ ਆਪਣੇ ਰਵਾਇਤੀ ਕਪੜੇ , ਬਾਂਸ ਅਤੇ ਕੇਨ ਉਤਪਾਦਾਂ ਤੋਂ ਬਣੇ ਮਾਸਕ ਦਿਖਾਏ ਗਏ ਸਨ ।
ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਉਤਰਾਖੰਡ ਜਿਸ ਨੂੰ ਦੇਵਭੂਮੀ ਕਿਹਾ ਜਾਂਦਾ ਹੈ, ਦੀ ਝਾਕੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਝਾਕੀ ਦੇ ਸਾਹਮਣੇ ਵਾਲਾ ਹਿੱਸਾ ਸੂਬਾ ਜਾਨਵਰ ਮਸਕ ਹਿਰਨ ਨੂੰ ਦਰਸਾਉਂਦਾ ਹੈ । ਸੂਬਾ ਪੰਛੀ (ਮੋਨਲ) ਅਤੇ ਸੂਬਾ ਫੁੱਲ (ਬ੍ਰਹਮਾ ਕਮਲ) ਵੀ ਦਿਖਾਏ ਗਏ , ਜੋ ਕੇਦਾਰਖੰਡ ਅਤੇ ਉੱਚ ਹਿਮਾਲਈ ਖੇਤਰਾਂ ਵਿੱਚ ਪਾਏ ਜਾਂਦੇ ਹਨ । ਝਾਕੀ ਦੇ ਵਿਚਲੇ ਹਿੱਸੇ ਵਿੱਚ "ਨੰਦੀ" ਭਗਵਾਨ ਸਿ਼ਵ ਦੀ ਵਾਹਨ ਦਰਸਾਈ ਗਈ ਹੈ ਅਤੇ ਝਾਕੀ ਦੇ ਪਿਛਲੇ ਹਿੱਸੇ ਵਿੱਚ ਭਗਵਾਨ ਕੇਦਾਰ ਦਾ ਮੰਦਰ ਦਿਖਾਇਆ ਗਿਆ ਹੈ , ਜੋ 12 ਜਯੋਤਿਰਲਿੰਗਾਂ ਵਿੱਚੋਂ ਇੱਕ ਹੈ । ਇਸ ਮੰਦਰ ਦੇ ਬਿਲਕੁੱਲ ਪਿੱਛੇ ਦਿਵਿਆਸਿ਼ਲਾ , ਪਵਿੱਤਰ ਪਹਾੜੀ ਦਿਖਾਈ ਗਈ ਹੈ , ਜਿਸ ਨੇ 2013 ਵਿੱਚ ਆਪਦਾ ਦੌਰਾਨ ਕੇਦਾਰਨਾਥ ਧਾਮ ਨੂੰ ਹੜਾਂ ਤੋਂ ਬਚਾਇਆ ਸੀ ।
ਵੱਖ ਵੱਖ ਮੰਤਰਾਲਿਆਂ , ਵਿਭਾਗਾਂ ਦੀਆਂ 9 ਝਾਕੀਆਂ ਅਤੇ ਪੈਰਾ ਮਿਲਟ੍ਰੀ ਬਲਾਂ ਅਤੇ ਰੱਖਿਆ ਮੰਤਰਾਲੇ ਦੀਆਂ 6 ਝਾਕੀਆਂ ਵਿੱਚੋਂ ਬਾਇਓ ਟੈਕਨੋਲੋਜੀ ਵਿਭਾਗ ਦੀ ਝਾਕੀ ਨੂੰ ਸਰਵੋਤਮ ਮਾਨ ਸਨਮਾਨ ਦਿੱਤਾ ਗਿਆ । ਇਸ ਝਾਕੀ ਵਿੱਚ ਆਤਮਨਿਰਭਰ ਭਾਰਤ ਅਭਿਆਨ : ਕੋਵਿਡ , ਵੱਖ ਵੱਖ ਪ੍ਰਕਿਰਿਆ ਰਾਹੀਂ ਵੈਕਸੀਨ ਵਿਕਾਸ ਦੀ ਪ੍ਰਕਿਰਿਆ ਦਿਖਾਈ ਗਈ ਹੈ । ਬਾਇਓ ਟੈਕਨੋਲੋਜੀ ਵਿਭਾਗ ਨਵੀਨਤਮ ਉਤਪਾਦ ਵਿਕਾਸ ਸਮਾਜ ਦੇ ਸੰਦਰਭ ਵਿੱਚ ਵਾਤਾਵਰਣ ਪ੍ਰਣਾਲੀ ਸਥਾਪਿਤ ਕਰਨ ਤੇ ਧਿਆਨ ਕੇਂਦਰਿਤ ਕਰ ਰਿਹਾ ਹੈ । ਸਵਦੇਸ਼ੀ ਟੀਕਿਆਂ , ਨਵੇਂ ਜਾਂਚ ਸਿਹਤ ਸੰਭਾਲ ਦੇ ਬਿੰਦੂ ਅਤੇ ਇਲਾਜ ਦੇ ਫਾਰਮੁਲੇ ਜੋ ਰਵਾਇਤੀ ਗਿਆਨ ਤੇ ਅਧਾਰਿਤ ਹਨ , ਨਾਲ ਖੋਜ ਸਰੋਤਾਂ ਅਤੇ ਸੇਵਾਵਾਂ ਦੇਣ ਲਈ ਵਿਕਾਸ ਉੱਪਰ ਧਿਆਨ ਕੇਂਦਰਿਤ ਕਰ ਰਿਹਾ ਹੈ ।
ਸੈਂਟਰਲ ਪਬਲਿਕ ਵਰਕਸ ਡਿਪਾਰਟਮੈਂਟ (ਸੀ ਪੀ ਡਬਲਯੁ ਡੀ) ਦੀ ਝਾਕੀ ਜਿਸ ਦਾ ਥੀਮ (ਅਮਰ ਜਵਾਨ) ਸੀ , ਨੂੰ ਹਥਿਆਰਬੰਦ ਫੌਜਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਇਨਾਮ ਹਾਸਲ ਕੀਤਾ । ਝਾਕੀ ਅਮਰ ਜਵਾਨ ਦਾ  ਮਤਲਬ ਰਾਜਪੱਥ ਉੱਪਰ ਜਵਾਨਾਂ ਦੀਆਂ ਅਮਰ ਜਿ਼ੰਦਗੀਆਂ ਹਨ । ਭਾਰਤੀ ਹਥਿਆਰਬੰਦ ਫ਼ੌਜਾਂ ਦੇ ਸਨਮਾਨ ਲਈ ਟਰੈਕਟਰ ਦੇ ਸਾਹਮਣੇ ਬਿਲਕੁੱਲ ਸਿੱਧੀ ਕੌਮੀ ਜੰਗੀ ਯਾਦਗਾਰ ਹੈ । ਝਾਕੀ ਦੇ ਆਸ—ਪਾਸ ਦੇ ਪੈਨਲ ਜਵਾਨਾਂ ਦੇ ਉਤਸ਼ਾਹ ਨੂੰ ਦਰਸਾਉਂਦੇ ਹਨ । ਇਸ ਝਾਕੀ ਨੂੰ ਅੱਖਾਂ ਲਈ ਬਹੁਤ ਖੁਸ਼ੀ ਭਰਿਆ ਤਜ਼ਰਬਾ ਦੇਣ ਲਈ ਤਾਜ਼ਾ ਫੁੱਲਾਂ ਨੂੰ ਉਹਨਾਂ ਦੇ ਅਸਲੀ ਰੰਗਾਂ ਨਾਲ ਬਣਾਇਆ ਗਿਆ ਸੀ ।
ਸ਼੍ਰੀ ਕਿਰੇਨ ਰਿਜਿਜੂ ਨੇ ਮਾਉਂਟ ਆਬੂ ਪਬਲਿਕ ਸਕੂਲ ਅਤੇ ਵਿਦਿਆ ਭਾਰਤੀ ਸਕੂਲ , ਰੋਹਿਨੀ ਦਿੱਲੀ ਦੇ ਬੱਚਿਆਂ ਨੂੰ ਸਰਵੋਤਮ ਸਭਿਆਚਾਰ ਪਰਫੋਰਮੈਂਸ ਲਈ ਪੁਰਸਕਾਰ ਦਿੱਤਾ । ਇਹਨਾਂ ਬੱਚਿਆਂ ਨੇ ਸਵੈ ਨਿਰਭਰ ਭਾਰਤ ਦੀ ਦ੍ਰਿਸ਼ਟੀ ਆਤਮਨਿਰਭਰ ਭਾਰਤ ਨੂੰ ਪੇਸ਼ ਕੀਤਾ । ਇਤਿਹਾਸਕ ਰਾਜਪੱਥ ਤੋਂ 38 ਲੜਕਿਆਂ ਅਤੇ 54 ਲੜਕੀਆਂ ਨੇ ਸਾਰੇ ਭਾਰਤ ਨੂੰ ਆਪਣੇ ਸੁਪਨਿਆਂ ਦਾ ਆਤਮਨਿਰਭਰ ਭਾਰਤ ਉਸਾਰਣ ਲਈ ਸੱਦਾ ਦਿੱਤਾ । ਬੱਚਿਆਂ ਦੇ ਮਨਮੋਹਕ ਨਾਚ ਦੀਆਂ ਦਿਲ ਖਿੱਚ ਚਾਲਾਂ ਨਾਲ ਉਹਨਾਂ ਨੇ ਆਰਥਿਕ ਉੱਨਤੀ , ਤਕਨਾਲੋਜੀ ਵਿਕਾਸ , ਨਵੀਂ ਸਿੱਖਿਆ ਨੀਤੀ , ਹੁਨਰ ਵਿਕਾਸ ਅਤੇ ਮਹਿਲਾ ਸਸ਼ਕਤੀਕਰਨ ਲਈ ਜਸ਼ਨ ਮਨਾਏ ।
ਬੱਚਿਆਂ ਦੇ ਸਕੂਲਾਂ ਦੀਆਂ ਆਈਟਮਾਂ ਵਿੱਚੋਂ ਦਿੱਲੀ ਤਾਮਿਲ ਐਜੂਕੇਸ਼ਨ ਐਸੋਸੀਏਸ਼ਨ ਸੀਨੀਅਰ ਸੈਕੰਡਰੀ ਸਕੂਲ ਨਵੀਂ ਦਿੱਲੀ ਨੇ ਕੋਂਸੋਲੇਸ਼ਨ ਇਨਾਮ ਪ੍ਰਾਪਤ ਕੀਤਾ । ਬੱਚਿਆਂ ਨੇ ਤਾਮਿਲਨਾਡੂ ਦੀ ਅਮੀਰ ਕਲਾ ਤੇ ਕਲਾਕ੍ਰਿਤੀਆਂ ਦੀ ਅਮੀਰ ਵਿਰਾਸਤ ਸੰਸਕ੍ਰਿਤੀਆਂ ਨੂੰ ਪੀੜੀਆਂ ਦਰ ਪੀੜੀਆਂ ਚੱਲੇ ਆ ਰਹੇ ਹੁਨਰ ਨੂੰ ਪੇਸ਼ ਕੀਤਾ । ਮੰਦਰ ਉਤਸਵਾਂ ਦੇ ਮੌਕਿਆਂ ਅਤੇ ਸਮੂਹਿਕ ਸਮਾਗਮਾਂ ਦੇ ਮੌਕੇ ਪੇਸ਼ ਕੀਤੇ ਜਾਣ ਵਾਲੇ ਲੋਕ ਨਾਚ ਪੇਸ਼ ਕੀਤੇ ਗਏ , ਜਿਹਨਾਂ ਨਾਲ ਪੇਂਡੂਆਂ ਨੂੰ ਖੁਸ਼ੀ ਅਤੇ ਮਨੋਰੰਜਨ ਮਿਲਦਾ ਹੈ । ਬੱਚਿਆਂ ਨੇ ਆਪਣੀ ਪਰਫੋਰਮੈਂਸ ਨਾਲ ਦਰਸ਼ਕਾਂ ਦਾ ਧਿਆਨ ਖਿੱਚਿਆ ।
ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰ ਮੰਤਰਾਲੇ ਤੇ ਵਿਭਾਗਾਂ ਅਤੇ ਕਈ ਕਲਾਕਾਰਾਂ ਤੇ ਬੱਚਿਆਂ ਜਿਹਨਾਂ ਨੇ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲਿਆ ਸੀ, ਇਸ ਮੌਕੇ ਤੇ ਸਿ਼ਰਕਤ ਕੀਤੀ । ਸ਼੍ਰੀ ਕਿਰੇਨ ਰਿਜਿਜੂ ਨੇ ਹਿੱਸਾ ਲੈਣ ਵਾਲਿਆਂ ਨਾਲ ਗੱਲਬਾਤ ਕੀਤੀ ਅਤੇ ਪਰੇਡ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਲਈ ਮੁਬਾਰਕਬਾਦ ਦਿੱਤੀ ।

 

ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਡੀ ਕੇ / ਏ ਡੀ ਏ



(Release ID: 1693006) Visitor Counter : 238