ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਬਾਰੇ ਅਪਡੇਟ


ਦੇਸ਼ ਭਰ ਵਿੱਚ 23 ਲੱਖ ਤੋਂ ਵੱਧ ਸਿਹਤ ਸੰਭਾਲ ਕਰਮਚਾਰੀਆਂ ਨੂੰ ਟੀਕੇ ਲਗਾਏ ਗਏ

ਟੀਕਾਕਰਨ ਮੁਹਿੰਮ ਦੇ 12ਵੇਂ ਦਿਨ ਸ਼ਾਮ 6 ਵਜੇ ਤੱਕ ਤਕਰੀਬਨ 3 ਲੱਖ ਲਾਭਪਾਤਰੀਆਂ ਨੂੰ ਟੀਕੇ ਲਗਾਏ ਗਏ

ਸਿਰਫ 0.0007% ਲੋਕਾਂ ਨੂੰ ਟੀਕਿਆਂ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਹੈ

ਅੱਜ ਤੱਕ ਟੀਕਾਕਰਨ ਦੇ ਕਾਰਨ ਗੰਭੀਰ / ਵਧੇਰੇ ਨਾਜ਼ੁਕ ਏਈਐਫਆਈ ਜਾਂ ਮੌਤ ਦਾ ਕੋਈ ਕੇਸ ਰਿਪੋਰਟ ਨਹੀਂ ਕੀਤਾ ਗਿਆ ਹੈ

Posted On: 27 JAN 2021 7:45PM by PIB Chandigarh

ਦੇਸ਼ ਵਿਆਪੀ ਕੋਵਿਡ -19 ਟੀਕਾਕਰਨ ਪ੍ਰੋਗਰਾਮ ਬਾਰ੍ਹਵੇਂ ਦਿਨ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ I ਯੋਜਨਾਬੱਧ ਸੈਸ਼ਨ 28 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕਰਵਾਏ ਗਏ ਸਨ I

 

ਕੋਵਿਡ 19 ਦੇ ਟੀਕੇ ਲਗਾਏ ਗਏ ਸਿਹਤ ਸੰਭਾਲ ਕਰਮਚਾਰੀਆਂ ਦੀ ਸੰਪੂਰਨ ਗਿਣਤੀ ਅੱਜ 23 ਲੱਖ ਨੂੰ ਪਾਰ ਕਰ ਗਈ ਹੈ। ਆਰਜ਼ੀ ਰਿਪੋਰਟ ਅਨੁਸਾਰ ਕੁਲ 23,28,779 ਲਾਭਪਾਤਰੀਆਂ (ਅੱਜ ਸ਼ਾਮ 6 ਵਜੇ ਤੱਕ) ਨੂੰ 41,599 ਸੈਸ਼ਨਾਂ ਦੇ ਟੀਕੇ ਲਗਵਾਏ ਗਏ। ਅੱਜ ਸ਼ਾਮ 6 ਵਜੇ ਤੱਕ ਹੋਏ 5,308 ਸੈਸ਼ਨਾਂ ਰਾਹੀਂ 2,99,299 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ।

 

ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ I

 

ਅੱਜ ਟੀਕੇ ਲਗਵਾਏ ਗਏ ਲਾਭਪਾਤਰੀਆਂ ਵਿਚੋਂ 79% ਕਰਨਾਟਕ, ਪੱਛਮੀ ਬੰਗਾਲ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ 5 ਰਾਜਾਂ ਤੋਂ ਹਨ।


 

 

 

ਅੱਜ 28 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਟੀਕੇ ਲਗਾਉਣ ਵਾਲੇ ਲਾਭਪਾਤਰੀ ਹੇਠ ਲਿਖੇ ਅਨੁਸਾਰ ਹਨ:

S. No.

State/UT

Beneficiaries vaccinated

(provisional data)

1

Andhra Pradesh

8,491

2

Assam

162

3

Bihar

606

4

Chandigarh

285

5

Chhattisgarh

10,906

6

Delhi

6,441

7

Goa

476

8

Gujarat

1,366

9

Haryana

5,353

10

Himachal Pradesh

461

11

Jammu and Kashmir

158

12

Jharkhand

5,287

13

Karnataka

33,124

14

Kerala

10,541

15

Ladakh

141

16

Madhya Pradesh

60,194

17

Maharashtra

37,575

18

Manipur

360

19

Meghalaya

482

20

Mizoram

872

21

Nagaland

547

22

Odisha

1,195

23

Punjab

4,636

24

Rajasthan

71,632

25

Sikkim

257

26

Tamil Nadu

4,316

27

Uttarakhand

172

28

West Bengal

33,263

Total

2,99,299

 

ਟੀਕਾਕਰਣ ਮੁਹਿੰਮ ਦੇ 12 ਵੇਂ ਦਿਨ ਸ਼ਾਮ ਨੂੰ 6 ਵਜੇ ਤੱਕ 123 ਏ.ਈ.ਐਫ.ਆਈ. ਰਿਪੋਰਟ ਹੋਏ ਹਨ I

 

ਹੁਣ ਤੱਕ ਕੁੱਲ 16 ਵਿਅਕਤੀ ਹਸਪਤਾਲ ਵਿੱਚ ਦਾਖਲ ਹਨ। 0.0007% ਲੋਕਾਂ ਨੇ ਟੀਕਿਆਂ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਹੈ I

 

ਪਿਛਲੇ 24 ਘੰਟਿਆਂ ਵਿੱਚ, ਇੱਕ ਵਿਅਕਤੀ ਜੋ ਬੈਕਟੀਰੀਆ ਦੇ ਸੈਪਸਿਸ ਤੋਂ ਪੀੜ੍ਹਤ ਹੈ, ਨੂੰ ਅਪੋਲੋ ਹਸਪਤਾਲ, ਚੇਨਈ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਸਨੂੰ 23 ਜਨਵਰੀ ਨੂੰ ਟੀਕਾ ਲਗਾਇਆ ਗਿਆ ਸੀ ਅਤੇ 24 ਜਨਵਰੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਹੁਣ ਤੱਕ ਕੁੱਲ 9 ਮੌਤਾਂ ਹੋਈਆਂ ਹਨ। ਇਨ੍ਹਾਂ ਵਿੱਚੋਂ ਕਿਸੇ ਵੀ ਮੌਤ ਦਾ ਕਾਰਨ ਕੋਵਿਡ -19 ਟੀਕਾਕਰਣ ਨਾਲ ਕੋਈ ਸਬੰਧ ਨਹੀਂ ਹੈ.

 

ਪਿਛਲੇ 24 ਘੰਟਿਆਂ ਵਿੱਚ, ਉੜੀਸਾ ਦੇ ਵਸਨੀਕ, 23 ਸਾਲਾਂ ਉਮਰ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ I ਪੋਸਟ ਮਾਰਟਮ ਦੀ ਰਿਪੋਰਟ ਦੀ ਉਡੀਕ ਹੈ।

 

ਅੱਜ ਤੱਕ ਟੀਕਾਕਰਣ ਦੇ ਕਾਰਨ ਗੰਭੀਰ / ਗੰਭੀਰ ਏਈਐਫਆਈ / ਮੌਤ ਦਾ ਕੋਈ ਕੇਸ ਨਹੀਂ I

 

**

 

ਐਮ ਵੀ / ਐਸ ਜੇ


(Release ID: 1692826) Visitor Counter : 234