ਟੈਕਸਟਾਈਲ ਮੰਤਰਾਲਾ
ਸ੍ਰੀ ਯੂ.ਪੀ. ਸਿੰਘ ਨੇ ਟੈਕਸਟਾਈਲਜ਼ ਮੰਤਰਾਲੇ ਦੇ ਸਕੱਤਰ ਵਜੋਂ ਚਾਰਜ ਸੰਭਾਲਿਆ
Posted On:
27 JAN 2021 5:23PM by PIB Chandigarh
ਓੜੀਸ਼ਾ ਕਾਡਰ ਦੇ 1985 ਬੈਚ ਦੇ ਭਾਰਤੀ ਪ੍ਰਸ਼ਾਸਕੀ ਸੇਵਾ (IAS) ਅਧਿਕਾਰੀ ਸ੍ਰੀ ਯੂ.ਪੀ. ਸਿੰਘ ਨੇ ਅੱਜ ਭਾਰਤ ਸਰਕਾਰ ਦੇ ਟੈਕਸਟਾਈਲਜ਼ ਮੰਤਰਾਲੇ ਦੇ ਸਕੱਤਰ ਵਜੋਂ ਚਾਰਜ ਸੰਭਾਲ ਲਿਆ। ਇਸ ਤੋਂ ਪਹਿਲਾਂ ਉਹ 1 ਦਸੰਬਰ, 2017 ਤੋਂ ਜਲ ਸ਼ਕਤੀ ਮੰਤਰਾਲੇ ਦੇ ਜਲ ਸਰੋਤ, ਨਦੀ ਵਿਕਾਸ ਤੇ ਗੰਗਾ ਕਾਇਆ–ਕਲਪ ਵਿਭਾਗ ਦੇ ਸਕੱਤਰ ਦੇ ਅਹੁਦੇ ’ਤੇ ਨਿਯੁਕਤ ਸਨ। ਉਹ ਕੇਂਦਰ ਤੇ ਰਾਜ ਦੋਵੇਂ ਸਰਕਾਰਾਂ ਦੇ ਅਹਿਮ ਕਾਰਜ ਨੇਪਰੇ ਚਾੜ੍ਹ ਚੁੱਕੇ ਹਨ ਤੇ ਉਨ੍ਹਾਂ ਦਾ ਤਜਰਬਾ ਅਥਾਹ ਤੇ ਵਿਭਿੰਨਤਾਵਾਂ ਨਾਲ ਭਰਪੂਰ ਹੈ।
ਉਨ੍ਹਾਂ 1 ਜੂਨ, 2016 ਨੂੰ ਜਲ ਸਰੋਤ ਤੇ ਨਦੀ ਵਿਕਾਸ ਤੇ ਗੰਗਾ ਕਾਇਆ–ਕਲਪ ਮੰਤਰਾਲਾ ਵਧੀਕ ਸਕੱਤਰ ਵਜੋਂ ਜੁਆਇਨ ਕੀਤਾ ਸੀ ਤੇ ਉਹ ‘ਰਾਸ਼ਟਰੀ ਜਲ ਮਿਸ਼ਨ’ (NWM) ਦੇ ਮਿਸ਼ਨ ਡਾਇਰੈਕਟਰ ਦੇ ਅਹੁਦੇ ’ਤੇ ਵਾ ਸਨ। ਬਾਅਦ ’ਚ ਉਨ੍ਹਾਂ 7 ਅਕਤੂਬਰ, 2016 ਨੂੰ ‘ਨੈਸ਼ਨਲ ਮਿਸ਼ਨ ਫ਼ਾਰ ਕਲੀਨਿੰਗ ਗੰਗਾ’ (NMCG) ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲ ਲਿਆ ਸੀ। ਜਲ ਸਰੋਤ, ਨਦੀ ਵਿਕਾਸ ਤੇ ਗੰਗਾ ਕਾਇਆ–ਕਲਪ ਮੰਤਰਾਲਾ ਜੁਆਇਨ ਕਰਨ ਤੋਂ ਪਹਿਲਾਂ ਉਨ੍ਹਾਂ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਵਧੀਕ ਸਕੱਤਰ ਵਜੋਂ ਕੰਮ ਕੀਤਾ। ਉਨ੍ਹਾਂ ਨੂੰ ਜਲ ਸਰੋਤ, ਵਿੱਤ, ਇਸਪਾਤ, ਟ੍ਰਾਂਸਪੋਰਟ ਆਦਿ ਜਿਹੇ ਵਿਭਿੰਨ ਖੇਤਰਾਂ ਵਿੱਚ ਕੰਮ ਕਰਨ ਦਾ ਤਜਰਬਾ ਹੈ। ਉਹ ਭਾਰਤ ਵਿੱਚ ਜਲ–ਸਰੋਤਾਂ ਦੀ ਨੀਤੀ, ਯੋਜਨਾਬੰਦੀ ਤੇ ਪ੍ਰਬੰਧਨ ਨਾਲ ਬਹੁਤ ਡੂੰਘੀ ਤਰ੍ਹਾਂ ਜੁੜੇ ਰਹੇ ਸਨ।
*****
ਬੀਵਾਇ/ਟੀਐੱਫ਼ਕੇ
(Release ID: 1692795)
Visitor Counter : 171