ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਭਾਰਤ ਰਤਨ ਪੰਡਿਤ ਗੋਵਿੰਦ ਬਲੱਭ ਪੰਤ ਦੇ ਬੁੱਤ ਤੇ ਹਾਰ ਪਾਉਣ ਲਈ ਸਮਾਗਮ


ਪੰਡਿਤ ਪੰਤ ਮਾਰਗ ਤੇ ਨਵੀਂ ਜਗ੍ਹਾ ਨੂੰ ਮਹਾਨ ਭਾਰਤੀ ਨੇਤਾ ਨੂੰ ਸਨਮਾਨ ਦੇਣ ਲਈ ਵਿਕਸਿਤ ਕੀਤਾ ਜਾ ਰਿਹਾ ਹੈ

Posted On: 27 JAN 2021 5:34PM by PIB Chandigarh

ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ , ਐੱਮ ਓ ਐੱਸ (ਸੁਤੰਤਰ ਚਾਰਜ) ਹਾਊਸਿੰਗ ਤੇ ਸ਼ਹਿਰੀ ਮਾਮਲੇ ਨੇ ਭਾਰਤ ਰਤਨ ਪੰਡਿਤ ਗੋਵਿੰਦ ਬਲੱਭ ਪੰਤ ਦੇ ਬੁੱਤ ਨੂੰ ਹਾਰ ਪਾਉਣ ਵਾਲੇ ਸਮਾਗਮ ਦੀ ਪ੍ਰਧਾਨਗੀ ਕੀਤੀ, ਜੋ ਨਵੀਂ ਦਿੱਲੀ ਦੇ ਪੰਡਿਤ ਪੰਤ ਮਾਰਗ ਵਿਖੇ ਆਯੋਜਿਤ ਕੀਤਾ ਗਿਆ । ਉਹਨਾਂ ਨੇ ਇਸ ਮਹਾਨ ਭਾਰਤੀ ਨੇਤਾ ਦੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤ ਰਤਨ ਸ਼੍ਰੀ ਪੰਡਿਤ ਗੋਵਿੰਦ ਬਲੱਭ ਪੰਤ ਦੇ ਸਫਰ ਅਤੇ ਦਰਸ਼ਨ ਨੂੰ ਢੁੱਕਵੇਂ ਢੰਗ ਨਾਲ ਸਨਮਾਨ ਦੇਣ ਲਈ ਨਵੀਂ ਜਗ੍ਹਾ ਵਿਕਸਿਤ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਪੰਡਿਤ ਗੋਵਿੰਦ ਬਲੱਭ ਪੰਤ ਦਾ ਬੁੱਤ ਦੇਸ਼ ਅਤੇ ਸਮਾਜ ਦੀ ਤਰੱਕੀ ਲਈ ਭਾਰਤੀਆਂ ਨੂੰ ਨਿਸਵਾਰਥ ਸਮਰਪਣ ਲਈ ਲਗਾਤਾਰ ਉਤਸ਼ਾਹਿਤ ਕਰਦਾ ਆ ਰਿਹਾ ਹੈ । ਇਸ ਬੁੱਤ ਨੂੰ ਪੰਡਿਤ ਪੰਤ ਮਾਰਗ ਅਤੇ ਚਰਚ ਰੋਡ , ਲੋਕ ਸਭਾ ਮਾਰਗ , ਰਾਜ ਸਭਾ ਮਾਰਗ , ਜੋ ਮੁੱਖ ਸਥਾਨਾਂ ਨਾਲ ਘਿਰਿਆ ਹੋਇਆ ਹੈ , ਵਿਖੇ ਰੋਟਰੀ ਨੰਬਰ 48 ਉੱਪਰ ਨਵੀਂ ਜਗ੍ਹਾ ਤੇ ਸਥਾਪਿਤ ਕੀਤਾ ਗਿਆ ਹੈ । ਇਸ ਜਗ੍ਹਾ ਨੂੰ  ਮਹਾਨ ਕੌਮੀ ਨੇਤਾ ਨੂੰ ਸਨਮਾਨ ਦੇਣ ਲਈ ਢੁੱਕਵੇਂ ਢੰਗ ਨਾਲ ਵਿਕਸਿਤ ਕੀਤਾ ਗਿਆ ਹੈ । ਸ਼੍ਰੀਮਤੀ ਇਲਾ ਪੰਤ , ਚੇਅਰਪਰਸਨ ਜੀ ਬੀ ਪੰਤ ਮੈਮੋਰੀਅਲ ਸੁਸਾਇਟੀ , ਸ਼੍ਰੀਮਤੀ ਕੁਲਸੂਮ ਨੂਰ ਸੈਫਉੱਲਾ , ਮੁੱਖ ਸੰਪਾਦਕ ਅਤੇ ਸਲਾਹਕਾਰ , ਜੀ ਬੀ ਪੰਤ ਮੈਮੋਰੀਅਲ ਸੁਸਾਇਟੀ , ਸ਼੍ਰੀ ਰਾਮ ਸੂਤਰ ਬੁੱਤ ਘਾੜਾ , ਸ੍ਰੀ ਦੁਰਗਾ ਸ਼ੰਕਰ ਮਿਸ਼ਰਾ , ਸਕੱਤਰ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲਾ , ਡਾਇਰੈਕਟਰ ਜਨਰਲ , ਕੇਂਦਰੀ ਜਨਤਕ ਵਰਕਸ ਵਿਭਾਗ ਨੇ ਵੀ ਇਸ ਹਾਰ ਪਾਉਣ ਵਾਲੇ ਸਮਾਗਮ ਵਿੱਚ ਸਿ਼ਰਕਤ ਕੀਤੀ । ਇਸ ਸਮਾਰੋਹ ਵਿੱਚ ਆਪਣੇ ਸੰਬੋਧਨ ਦੌਰਾਨ ਸ਼੍ਰੀ ਪੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵੱਲੋਂ ਕਲਪਨਾ ਕੀਤਾ ਗਿਆ "ਨਵਾਂ ਭਾਰਤ" ਉਹ ਹੈ , ਜੋ ਵਿਕਾਸ ਅਤੇ ਤ੍ਰਿਪਤੀ ਦੇ ਪਰਿਵਰਤਣ ਨੂੰ ਹੁਲਾਰਾ ਦੇਣ ਦੇ ਨਾਲ ਨਾਲ ਆਪਣੇ ਅਮੀਰ ਇਤਿਹਾਸ ਅਤੇ ਰਵਾਇਤ ਨੂੰ ਸੰਭਾਲਦਾ ਹੈ ਤੇ ਵਡਿਆਈ ਕਰਦਾ ਹੈ । ਸੈਂਟਰਲ ਵਿਸਟਾ ਪ੍ਰਾਜੈਕਟ ਵੀ ਇੱਕ ਅਜਿਹਾ ਯਤਨ ਹੈ , ਜੋ ਬੁਨਿਆਦੀ ਢਾਂਚੇ ਵਿੱਚ ਮੁੱਖ ਥੁੜਦੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਨਾਲ ਨਾਲ ਆਰਕੀਟੈਕਚਰਲ ਵਿਭਿੰਨਤਾ ਤੇ ਸਭਿਆਚਾਰ , ਜੀਵੰਤ ਇਤਿਹਾਸ ਅਤੇ ਸਾਡੇ ਸੁਤੰਤਰਤਾ ਸੈਨਾਨੀਆਂ ਦੀ ਯਾਦ ਨੂੰ ਮਾਨ ਸੰਮਾਨ ਦਿੰਦਿਆਂ ਸੁਰੱਖਿਆ ਕਰਦਾ ਹੈ ।
ਭਾਰਤ ਰਤਨ ਸ਼੍ਰੀ ਗੋਵਿੰਦ ਬਲੱਭ ਪੰਤ ਦੇ ਬੁੱਤ ਦੀ ਪਹਿਲੀ ਜਗ੍ਹਾ ਰਾਏਸੀਨਾ ਰੋਡ ਸਰਕਲ ਦੇ ਨੇੜੇ ਸੀ , ਜੋ ਰਾਏਸੀਨਾ ਰੋਡ ਤੇ ਰੈੱਡ ਕਰਾਸ ਰੋਡ ਦਾ ਜੰਕਸ਼ਨ ਸੀ । ਇਹ ਨਵੀਂ ਪਾਰਲੀਮੈਂਟ ਬਿਲਡਿੰਗ ਦੇ ਨਕਸੇ਼ ਹੇਠਾਂ ਆਉਂਦੀ ਸੀ ਅਤੇ ਇਸ ਨੂੰ ਦੂਜੀ ਥਾਂ ਤੇ ਲਿਜਾਣ ਦੀ ਲੋੜ ਸੀ । ਕੇਂਦਰੀ ਸਥਾਨ ਹੋਣ ਕਾਰਨ ਅਤੇ ਪੰਡਿਤ ਪੰਤ ਮਾਰਗ ਜੋ ਭਾਰਤ ਰਤਨ ਸ਼੍ਰੀ ਪੰਡਿਤ ਗੋਵਿੰਦ ਬਲੱਭ ਪੰਤ ਦੇ ਨਾਂ ਤੇ ਰੱਖਿਆ ਗਿਆ ਹੈ , ਦੇ ਮੱਦੇਨਜ਼ਰ ਇੱਕ ਯੋਗ ਚੋਣ ਰਾਉਂਡ ਅਬਾਊਟ ਨੰਬਰ 48 ਨੂੰ ਨਵੀਂ ਜਗ੍ਹਾ ਦੇ ਪ੍ਰਸਤਾਵ ਵਜੋਂ ਪੇਸ਼ ਕੀਤਾ ਗਿਆ । ਇਹ ਰਾਜ ਸਭਾ ਮਾਰਗ ਅਤੇ ਲੋਕ ਸਭਾ ਮਾਰਗ , ਪੰਡਿਤ ਪੰਤ ਮਾਰਗ ਤੇ ਚਰਚ ਰੋਡ ਦੇ ਇੰਟਰ ਸੈਕਸ਼ਨ ਤੇ ਸਥਿਤ ਹੈ । ਦੋ ਫੁੱਟ ਉੱਚੇ ਟੀਲੇ ਅਤੇ ਹੇਠਾਂ ਜਲ ਸੰਗ੍ਰਹਿ ਦੇ ਨਾਲ ਬੁੱਤ ਦੇ ਡਿਜ਼ਾਈਨ ਦੇ ਤੱਤਾਂ ਦੀ ਕਲਪਨਾ ਇਸ ਤਰ੍ਹਾਂ ਕੀਤੀ ਗਈ ਹੈ , ਜੋ ਰਾਸ਼ਟਰ ਦੇ “ਪਹਾੜੀ ਖੇਤਰਾਂ” ਦੀ ਪ੍ਰਤੀਨਿੱਧਤਾ ਕਰਦੀ ਹੈ ਅਤੇ ਉਹਨਾਂ ਦੀ ਪਹਾੜੀ ਖੇਤਰਾਂ ਅਤੇ ਉਹਨਾਂ ਦੇ ਲੋਕਾਂ ਦੀ ਤਰੱਕੀ ਲਈ ਯੋਗਦਾਨ ਨੂੰ ਦਰਸਾਉਂਦੀ ਹੈ ।
ਪੰਡਿਤ ਪੰਤ ਦਾ ਬੁੱਤ ਨਵੀਂ ਦਿੱਲੀ ਵਿੱਚ 1966 ਵਿੱਚ ਉਸ ਵੇਲੇ ਦੇ ਭਾਰਤ ਦੇ ਰਾਸ਼ਟਰਪਤੀ ਡਾਕਟਰ ਐੱਸ ਰਾਧਾਕ੍ਰਿਸ਼ਨਨ ਨੇ ਸਥਾਪਿਤ ਕੀਤਾ ਸੀ । ਦੇਸ਼ ਭਰ ਵਿੱਚ ਯਾਦਗਾਰੀ ਸਮਾਗਮ ਆਯੋਜਿਤ ਕਰਨ ਲਈ ਗੋਵਿੰਦ ਬਲੱਭ ਪੰਤ ਮੈਮੋਰੀਅਲ ਸੁਸਾਇਟੀ ਗਠਿਤ ਕੀਤੀ ਗਈ ਸੀ । ਪਿਛਲੇ ਕਈ ਸਾਲਾਂ ਤੋਂ ਇਸ ਦੀ ਪ੍ਰਧਾਨਗੀ ਪਿਛਲੇ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਨੇ ਕੀਤੀ ਹੈ । ਹੁਣ ਪੰਡਿਤ ਪੰਤ ਦੀ ਨੂੰਹ ਸ਼੍ਰੀਮਤੀ ਈਲਾ ਪੰਤ ਸਾਬਕਾ ਸੰਸਦ ਮੈਂਬਰ 12ਵੀਂ ਲੋਕ ਸਭਾ ਸੁਸਾਇਟੀ ਦੀ ਚੇਅਰ ਪਰਸਨ ਹਨ ।
ਭਾਰਤ ਰਤਨ ਪੰਡਿਤ ਗੋਵਿੰਦ ਬਲੱਭ ਪੰਤ , ਪ੍ਰੀਮੀਅਰ ਆਫ ਯੂਨਾਇਟਿਡ ਪ੍ਰੋਵੈਂਸੇਸ (1937 ਤੋਂ 1939) , ਉੱਤਰ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ (1946 ਤੋਂ 1954) ਅਤੇ ਕੇਂਦਰੀ ਗ੍ਰਿਹ ਮੰਤਰੀ (1955 ਤੋਂ 1961) ਨੂੰ ਜਨਤਕ ਸੇਵਾ ਦਾ ਸਭ ਤੋਂ ਉੱਚਾ ਸਿਵਲੀਅਨ ਪੁਰਸਕਾਰ ਮਿਲਿਆ ਸੀ ਅਤੇ ਰਾਜ ਸਭਾ ਦੇ ਨੇਤਾ ਹੋਣ ਦੇ ਨਾਲ ਨਾਲ 1957 ਵਿੱਚ ਭਾਰਤ ਰਤਨ ਮਿਲਿਆ ਸੀ । ਪੰਡਿਤ ਪੰਤ ਦਾ ਜਨਮ ਉਤਰਾਖੰਡ ਦੇ ਅਲਮੋੜਾ ਵਿੱਚ ਹੋਇਆ ਸੀ ਅਤੇ ਉਹਨਾਂ ਨੇ ਇਲਾਹਾਬਾਦ ਯੂਨੀਵਰਸਿਟੀ ਦੇ ਮਿਯੂਰ ਕਾਲਜ ਤੋਂ ਬੀ ਏ (ਐੱਲ ਐੱਲ ਬੀ) ਦੀ ਪੜ੍ਹਾਈ ਕੀਤੀ ਸੀ , ਜਿੱਥੇ ਉਹਨਾਂ ਨੂੰ ਵਿਦਿਅਕ ਉੱਤਮਤਾ ਲਈ ਲੰਬਸਡਨ ਮੈਡਲ ਨਾਲ ਸਨਮਾਨਿਆ ਗਿਆ ਸੀ । ਅਜ਼ਾਦੀ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਬਣੇ । ਜਿਹਨਾਂ ਨੇ ਜ਼ਮੀਨਦਾਰੀ ਪ੍ਰਥਾ , ਜੰਗਲਾਂ ਦੀ ਸਾਂਭ ਸੰਭਾਲ , ਔਰਤਾਂ ਦੇ ਹੱਕ , ਆਰਥਿਕ ਸਥਿਰਤਾ ਅਤੇ ਸਭ ਤੋਂ ਕਮਜ਼ੋਰ ਵਰਗਾਂ ਦੀ ਰੋਜ਼ੀ ਰੋਟੀ ਦੀ ਸੁਰੱਖਿਆ ਲਈ ਤਰਜੀਹੀ ਨੀਤੀਆਂ ਦੀ ਅਗਵਾਈ ਕੀਤੀ । ਉਹਨਾਂ ਨੇ ਬਾਅਦ ਵਿੱਚ ਭਾਰਤੀ ਨਾਗਰਿਕਾਂ ਨੂੰ ਲੋਕ ਤੰਤਰਿਕ ਸਸ਼ਕਤੀਕਰਨ ਦੇਣ ਵੱਲ ਧਿਆਨ ਦੇਣ ਲਈ ਕੇਂਦਰੀ ਗ੍ਰਿਹ ਮੰਤਰੀ ਵਜੋਂ ਜਿ਼ੰਮੇਵਾਰੀ ਵੀ ਨਿਭਾਈ ।

 

ਆਰ ਜੇ / ਐੱਨ ਜੀ / ਐੱਮ ਆਰ ਐੱਸ


(Release ID: 1692775) Visitor Counter : 163