ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਕੈਬਨਿਟ ਨੇ 2021 ਸੀਜ਼ਨ ਦੇ ਲਈ ਕੋਪਰਾ ਦੇ ਨਿਊਨਤਮ ਸਮਰਥਨ ਮੁੱਲ ਨੂੰ ਪ੍ਰਵਾਨਗੀ ਦਿੱਤੀ

Posted On: 27 JAN 2021 2:22PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 2021 ਸੀਜ਼ਨ ਦੇ ਲਈ ਕੋਪਰਾ ਦੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ)  ਨੂੰ ਪ੍ਰਵਾਨਗੀ  ਦੇ ਦਿੱਤੀ ਹੈ।

 

ਮਿਲਿੰਗ ਲਈ ਉਚਿਤ ਉੱਤਮ ਔਸਤ ਗੁਣਵੱਤਾ (ਐੱਫਏਕਿਊ) ਵਾਲੇ ਕੋਪਰਾ  ਦੇ ਐੱਮਐੱਸਪੀ ਵਿੱਚ 375 ਰੁਪਏ ਦਾ ਵਾਧਾ ਕੀਤਾ ਗਿਆ ਹੈ,  ਜੋ 2020  ਦੇ 9960 ਰੁਪਏ ਪ੍ਰਤੀ ਕੁਇੰਟਲ ਤੋਂ ਵਧ ਕੇ 2021 ਸੀਜ਼ਨ ਲਈ 10335 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।  ਗੋਲ ਕੋਪਰਾ  ਦੇ ਐੱਮਐੱਸਪੀ ਵਿੱਚ ਵੀ 300 ਰੁਪਏ ਦਾ ਵਾਧਾ ਕੀਤਾ ਗਿਆ ਹੈ,  ਜੋ 2020 ਦੇ 10300 ਰੁਪਏ ਪ੍ਰਤੀ ਕੁਇੰਟਲ ਤੋਂ ਵਧ ਕੇ 2021 ਸੀਜ਼ਨ ਲਈ 10600 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।  ਐਲਾਨੇ ਗਏ ਮੁੱਲ, ਉਤਪਾਦਨ ਦੇ ਸਰਬ ਭਾਰਤੀ ਔਸਤ ਲਾਗਤ ਦੀ ਤੁਲਨਾ ਵਿੱਚ ਮਿਲਿੰਗ ਵਾਲੇ ਕੋਪਰਾ ਦੇ ਲਈ 51.87 ਪ੍ਰਤੀਸ਼ਤ ਅਤੇ ਗੋਲ ਕੋਪਰਾ ਦੇ ਲਈ 55.76 ਪ੍ਰਤੀਸ਼ਤ ਅਧਿਕ ਮੁੱਲ ਪ੍ਰਾਪਤੀ ਸੁਨਿਸ਼ਚਿਤ ਕਰਦੇ ਹਨ।

  

ਇਹ ਪ੍ਰਵਾਨਗੀ,  ਖੇਤੀਬਾੜੀ ਲਾਗਤ ਅਤੇ ਮੁੱਲ ਕਮਿਸ਼ਨ (ਸੀਏਸੀਪੀ) ਦੀਆਂ ਸਿਫਾਰਿਸ਼ਾਂ ‘ਤੇ ਅਧਾਰਿਤ ਹੈ।

  

2021 ਸੀਜ਼ਨ ਦੇ ਲਈ ਕੋਪਰਾ ਦੇ ਐੱਮਐੱਸਪੀ ਵਿੱਚ ਵਾਧਾ, ਐੱਮਐੱਸਪੀ ਨੂੰ ਉਤਪਾਦਨ ਦੇ ਸਰਬ ਭਾਰਤੀ ਔਸਤ ਲਾਗਤ ਦੇ 1.5 ਗੁਣਾ ‘ਤੇ ਨਿਰਧਾਰਿਤ ਕਰਨ ਦੇ ਸਿਧਾਂਤ ਦੇ ਅਨੁਰੂਪ ਹੈ, ਜਿਸ ਦਾ ਸਰਕਾਰ ਨੇ 2018-19 ਦੇ ਬਜਟ ਵਿੱਚ ਐਲਾਨ ਕੀਤਾ ਸੀ।

 

ਸੰਨ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਦਿਸ਼ਾ ਵਿੱਚ ਨਿਊਨਤਮ 50 ਪ੍ਰਤੀਸ਼ਤ ਲਾਭ ਸੁਨਿਸ਼ਚਿਤ ਕਰਨਾ ਇੱਕ ਮਹੱਤਵਪੂਰਨ ਅਤੇ ਪ੍ਰਗਤੀਸ਼ੀਲ ਕਦਮ ਹੈ।

 

ਨਾਰੀਅਲ ਦਾ ਉਤਪਾਦਨ ਕਰਨ ਵਾਲੇ ਰਾਜਾਂ ਵਿੱਚ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕਿਟਿੰਗ ਫੈਡਰੇਸ਼ਨ ਆਵ੍ ਇੰਡੀਆ ਲਿਮਿਟਿਡ  (ਨੈਫੈੱਡ)  ਅਤੇ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਵ੍ ਇੰਡੀਆ ਲਿਮਿਟਿਡ (ਐੱਨਸੀਸੀਐੱਫ)  ਐੱਮਐੱਸਪੀ ਲਾਗੂਕਰਨ ਲਈ ਕੇਂਦਰੀ ਨੋਡਲ ਏਜੰਸੀਆਂ ਦੇ ਰੂਪ ਵਿੱਚ ਕਾਰਜ ਕਰਦੇ ਰਹਿਣਗੇ।

 

ਸੰਨ 2020 ਦੇ ਸੀਜ਼ਨ ਲਈ, ਸਰਕਾਰ ਨੇ 5053.34 ਟਨ ਗੋਲ ਕੋਪਰਾ ਅਤੇ 35.58 ਟਨ ਮਿਲਿੰਗ ਕੋਪਰਾ ਦੀ ਖਰੀਦ ਕੀਤੀ ਹੈ ਜਿਸ ਨਾਲ 4896 ਕੋਪਰਾ ਕਿਸਾਨਾਂ ਨੂੰ ਲਾਭ ਹੋਇਆ ਹੈ।

 

 

 ******


 

ਡੀਐੱਸ


(Release ID: 1692687) Visitor Counter : 272