ਰੇਲ ਮੰਤਰਾਲਾ

ਕੋਵਿਡ ਚੁਣੌਤੀਆਂ ਦੇ ਬਾਵਜੂਦ ਭਾਰਤੀ ਰੇਲਵੇ ਹੁਣ ਕੋਵਿਡ ਤੋਂ ਪਹਿਲਾਂ ਦੀ ਅਵਧੀ ਦੇ ਮੁਕਾਬਲੇ 65% ਮੇਲ ਐਕਸਪ੍ਰੈਸ ਟ੍ਰੇਨਾਂ ਚਲਾ ਰਿਹਾ ਹੈ


ਕੋਵਿਡ ਤੋਂ ਪਹਿਲਾਂ ਦੇ ਸਮੇਂ ਦੌਰਾਨ 1768 ਮੇਲ / ਐਕਸਪ੍ਰੈੱਸ ਟ੍ਰੇਨਾਂ ਦੇ ਮੁਕਾਬਲੇ ਵਰਤਮਾਨ ਵਿੱਚ, 1138 ਮੇਲ /ਐਕਸਪ੍ਰੈਸ ਅਤੇ ਫੈਸਟੀਵਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ

ਭਾਰਤੀ ਰੇਲਵੇ ਵਿੱਚ ਪ੍ਰਤੀ ਦਿਨ ਕੁੱਲ 4807 ਉਪਨਗਰੀ ਰੇਲ ਸੇਵਾਵਾਂ ਵੀ ਚਲ ਰਹੀਆਂ ਹਨ

ਜਨਵਰੀ ਮਹੀਨੇ ਵਿੱਚ ਹੁਣ ਤੱਕ ਮੇਲ /ਐਕਸਪ੍ਰੈਸ ਟ੍ਰੇਨਾਂ ਦੀਆਂ 115 ਜੋੜੀਆਂ ਮਨਜ਼ੂਰ ਹੋ ਚੁੱਕੀਆਂ ਹਨ

ਦੇਸ਼ ਭਰ ਦੀਆਂ ਸਾਰੀਆਂ ਮਹੱਤਵਪੂਰਣ ਥਾਵਾਂ ਇਨ੍ਹਾਂ ਟ੍ਰੇਨਾਂ ਜ਼ਰੀਏ ਜੁੜੀਆਂ ਹੋਈਆਂ ਹਨ

ਕੋਵਿਡ ਚੁਣੌਤੀਆਂ ਦੇ ਬਾਵਜੂਦ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ

ਹੋਰ ਟ੍ਰੇਨਾਂ ਚਲਾਉਣ ਦੀ ਜ਼ਰੂਰਤ ਬਾਰੇ ਨਿਰੰਤਰ ਸਮੀਖਿਆ ਕੀਤੀ ਜਾ ਰਹੀ ਹੈ

Posted On: 25 JAN 2021 6:07PM by PIB Chandigarh

ਕੋਵਿਡ ਚੁਣੌਤੀਆਂ ਦੇ ਬਾਵਜੂਦ ਭਾਰਤੀ ਰੇਲਵੇ ਹੁਣ ਫੈਸਟੀਵਲ ਐਕਸਪ੍ਰੈਸ ਟ੍ਰੇਨਾਂ ਸਮੇਤ ਭਾਰਤੀ ਰੇਲਵੇ ਦੇ ਵਿਭਿੰਨ ਜ਼ੋਨਾਂ ਵਿੱਚ ਪ੍ਰਤੀ ਦਿਨ ਕੁੱਲ 1138 ਮੇਲ /ਐਕਸਪ੍ਰੈਸ ਟ੍ਰੇਨਾਂ ਚਲਾ ਰਿਹਾ ਹੈ। ਦੇਸ਼ ਭਰ ਦੀਆਂ ਸਾਰੀਆਂ ਮਹੱਤਵਪੂਰਣ ਥਾਵਾਂ ਇਨ੍ਹਾਂ ਵਿਸ਼ੇਸ਼ ਟ੍ਰੇਨਾਂ ਨਾਲ ਜੁੜੀਆਂ ਹੋਈਆਂ ਹਨ। ਹੋਰ ਟ੍ਰੇਨਾਂ ਚਲਾਉਣ ਦੀ ਜ਼ਰੂਰਤ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ।

 

 ਕੋਵਿਡ ਤੋਂ ਪਹਿਲਾਂ ਦੇ ਸਮੇਂ ਦੌਰਾਨ, ਭਾਰਤੀ ਰੇਲਵੇ ਦੁਆਰਾ ਪ੍ਰਤੀ ਦਿਨ ਔਸਤਨ 1768 ਮੇਲ / ਐਕਸਪ੍ਰੈਸ ਟ੍ਰੇਨਾਂ ਚਲਾਈਆਂ ਜਾ ਰਹੀਆਂ ਸਨ।

 

 ਇਹ ਵਰਣਨਯੋਗ ਹੈ ਕਿ ਜਨਵਰੀ 2021 ਦੇ ਮਹੀਨੇ ਵਿੱਚ ਹੁਣ ਤੱਕ ਮੇਲ/ਐਕਸਪ੍ਰੈਸ ਟ੍ਰੇਨਾਂ ਦੀਆਂ 115 ਜੋੜੀਆਂ ਮਨਜ਼ੂਰ ਹੋ ਚੁੱਕੀਆਂ ਹਨ।

 

 ਇਸ ਤੋਂ ਇਲਾਵਾ, ਇਸ ਸਮੇਂ ਭਾਰਤੀ ਰੇਲਵੇ ਦੁਆਰਾ ਭਾਰਤੀ ਰੇਲਵੇ ਦੇ ਵਿਭਿੰਨ ਜ਼ੋਨਾਂ ਵਿੱਚ ਕੁੱਲ 4807 ਉਪਨਗਰੀ ਟ੍ਰੇਨ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ। ਕੋਵਿਡ ਤੋਂ ਪਹਿਲਾਂ ਦੀ ਅਵਧੀ ਵਿੱਚ, ਔਸਤਨ 5881 ਉਪਨਗਰੀ ਟ੍ਰੇਨ ਸੇਵਾਵਾਂ ਕਾਰਜਸ਼ੀਲ ਸਨ।

 

 ਇਸ ਤੋਂ ਇਲਾਵਾ ਕੁੱਲ 196 ਯਾਤਰੀ ਰੇਲ ਸੇਵਾਵਾਂ ਵੀ ਭਾਰਤੀ ਰੇਲਵੇ ਵਿੱਚ ਚੱਲ ਰਹੀਆਂ ਹਨ। ਕੋਵਿਡ ਤੋਂ ਪਹਿਲਾਂ ਦੇ ਸਮੇਂ ਵਿੱਚ ਦੇਸ਼ ਭਰ ਵਿੱਚ ਔਸਤਨ 3634 ਯਾਤਰੀ ਰੇਲ ਸੇਵਾਵਾਂ ਚਲਦੀਆਂ ਸਨ।


 

*********

 

 ਡੀਜੇਐੱਨ / ਐੱਮਕੇਵੀ



(Release ID: 1692407) Visitor Counter : 155