ਆਯੂਸ਼

“ਆਯੁ ਸੰਵਾਦ” ਮੁਹਿੰਮ


(ਮੇਰੀ ਸਿਹਤ ਮੇਰੀ ਜ਼ਿੰਮੇਵਾਰੀ)

Posted On: 25 JAN 2021 3:31PM by PIB Chandigarh

ਆਯੁਸ਼ ਮੰਤਰਾਲੇ ਦੀ ਕਲਪਨਾ ਅਤੇ ਸਹਾਇਤਾ ਨਾਲ ਆਲ ਇੰਡੀਆ ਇੰਸਟੀਟਿਊਟ ਆਫ ਆਯੁਰਵੇਦ, ਨਵੀਂ ਦਿੱਲੀ ਵੱਲੋਂ ਆਯੁਰਵੇਦ ਅਤੇ ਕੋਵਿਡ 19 ਮਹਾਮਾਰੀ ਤੇ ਆਯੋਜਿਤ ਕੀਤੀ ਗਈ "ਆਯੁ ਸੰਵਾਦ" (ਮੇਰੀ ਸਿਹਤ ਮੇਰੀ ਜਿੰਮੇਵਾਰੀ) ਸਭ ਤੋਂ ਵੱਡਾ ਲੋਕ ਜਾਗਰੂਕਤਾ ਅਭਿਆਨ ਪ੍ਰੋਗਰਾਮ ਹੈ। ਆਯੁਰਵੇਦ ਡਾਕਟਰਾਂ ਵੱਲੋਂ ਭਾਰਤ ਦੇ ਨਾਗਰਿਕਾਂ ਲਈ ਪੂਰੇ ਦੇਸ਼ ਵਿੱਚ 5 ਲੱਖ ਤੋਂ ਵੱਧ ਲੈਕਚਰ ਆਯੋਜਿਤ ਕੀਤੇ ਜਾਣਗੇ।

ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਨੇ ਆਯੁਸ਼ ਮੰਤਰਾਲੇ ਦੇ ਏਵੀਸੀਸੀ  ਪਲੇਟਫਾਰਮ 'ਤੇ 18 ਤੋਂ 21 ਜਨਵਰੀ, 2021 ਤੱਕ ਆਯੁਰਵੇਦ ਕਾਲਜਾਂ ਦੇ ਪ੍ਰਿੰਸੀਪਲਾਂ, ਮੈਡੀਕਲ ਅਫਸਰਾਂ, ਪੀਜੀ ਅਤੇ ਪੀਐਚਡੀ ਸਕਾਲਰਾਂ, ਪ੍ਰੈਕਟੀਸ਼ਨਰਜ਼ ਅਤੇ ਹੋਰ ਹਿੱਸੇਦਾਰਾਂ ਨੂੰ ਆਯੁਰਵੇਦ ਮੰਤਰਾਲੇ ਦੇ ਏਵੀਸੀਸੀ ਪਲੇਟਫਾਰਮ' ਤੇ ਆਨਲਾਈਨ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ। ਇਸ ਸਿਖਲਾਈ ਪ੍ਰੋਗਰਾਮ ਵਿਚ ਪਦਮ ਭੂਸ਼ਣ ਵੈਦ ਦੇਵੇਂਦਰ ਤ੍ਰਿਗੁਣਾ; ਸਕੱਤਰ ਆਯੁਸ਼ ਵੈਦ ਰਾਜੇਸ਼ ਕੋਟੇਚਾ; ਵਧੀਕ ਸਕੱਤਰ ਆਯੁਸ਼ ਸ੍ਰੀ ਪ੍ਰਮੋਦ ਕੁਮਾਰ ਪਾਠਕ; ਸੰਯੁਕਤ ਸਕੱਤਰ ਸ੍ਰੀ ਪੀ ਐਨ ਰਣਜੀਤ ਕੁਮਾਰ; ਸ੍ਰੀ ਰੌਸ਼ਨ ਜੱਗੀ, ਸਲਾਹਕਾਰ ਆਯੁਰਵੇਦ, ਵੈਦ ਮਨੋਜ ਨੇਸਾਰੀ, ਸੀਸੀਆਈਐਮ ਦੇ ਬੋਰਡ ਆਫ ਗਵਰਨਰਸ ਦੇ ਚੇਅਰਮੈਨ ਵੈਦ ਜੈਯੰਤ ਦੇਵਪੁਜਾਰੀ, ਏਆਈਆਈਏ ਦੀ ਡਾਇਰੇਕਟਰ ਵੈਦ ਤਨੁਜਾ ਨੇਸਾਰੀ ਅਤੇ ਏਆਈਆਈਏ ਦੀ ਫੈਕਲਟੀਜ ਵੈਦ ਮਹੇਸ਼ ਵਿਆਸ, ਵੈਦ ਮੇਧਾ ਕੁਲਕਰਨੀ, ਵੈਦ ਰਮਾਕਾਂਤ ਯਾਦਵ ਅਤੇ ਵੈਦ ਮੀਰਾ ਭੋਜਾਨੀ ਨੇ ਹਿੱਸਾ ਲੈਣ ਵਾਲਿਆਂ ਦਾ ਮਾਰਗਦਰਸ਼ਨ ਕੀਤਾ। ਇਸ ਪ੍ਰੋਗਰਾਮ ਦੇ ਨੋਡਲ ਅਧਿਕਾਰੀ ਏ ਆਈ ਆਈ ਏ ਦੇ ਸੰਯੁਕਤ ਡਾਇਰੈਕਟਰ ਵੈਦ ਉਮੇਸ਼ ਤਗੜੇ ਹਨ। 

ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਨੇ ਇਕ ਪਾਵਰ ਪੁਆਇੰਟ ਪ੍ਰਸਤੁਤੀ ਅਤੇ ਰੈਫਰੈਂਸ ਲਈ ਇੱਕ ਖਰੜਾ ਤਿਆਰ ਕੀਤਾ ਹੈ। ਸਿਖਿਅਤ ਕਰਮਚਾਰੀ ਅੱਗੇ ਦੇਸ਼ ਭਰ ਦੇ ਸਰਕਾਰੀ ਦਫਤਰਾਂ, ਗੈਰ-ਸਰਕਾਰੀ ਖੇਤਰ ਦੇ ਕਰਮਚਾਰੀਆਂ, ਸਕੂਲਾਂ, ਕਾਲਜਾਂ, ਪੰਚਾਇਤੀ ਰਾਜ ਸੰਸਥਾਵਾਂ,  ਗ੍ਰਾਮ ਸਭਾਵਾਂ, ਉਦਯੋਗਾਂ, ਵੱਖ-ਵੱਖ ਹਾਊਸਿੰਗ ਸੁਸਾਇਟੀਆਂ, ਗੈਰ ਸਰਕਾਰੀ ਸੰਗਠਨਾਂ, ਮਹਿਲਾ ਉਦਯੋਗਾਂ, ਆਸ਼ਾ ਵਰਕਰਾਂ ਅਤੇ ਸਿਹਤ ਅਮਲੇ ਆਦਿ ਲਈ ਲੈਕਚਰਾਂ ਦਾ ਆਯੋਜਨ ਕਰਨਗੇ। 

 ਪੀਪੀਟੀ ਅਤੇ ਸਿਖਲਾਈ ਸਮੱਗਰੀ ਨੂੰ ਆਯੁਸ਼ ਮੰਤਰਾਲੇ, ਏਆਈਆਈਏ, ਸੀਸੀਆਈਐਮ, ਸੀਸੀਆਰਏਐਸ, ਆਰਏਵੀ ਅਤੇ ਹੋਰ ਐਨਆਈਐਸ ਦੀ ਅਧਿਕਾਰਤ ਵੈਬਸਾਈਟ ਤੇ ਰਾਜ ਆਯੁਸ਼ ਡਾਇਰੈਕਟਰਾਂ ਦੇ ਰੈਫਰੈਂਸ ਲਈ ਅੱਪਲੋਡ ਕੀਤਾ ਜਾਵੇਗਾ ਅਤੇ ਪੂਰੇ ਭਾਰਤ ਵਿਚ ਲੈਕਚਰ ਆਯੋਜਿਤ ਕਰਨ ਲਈ ਮਾਰਗ ਦਰਸ਼ਨ ਕਰੇਗੀ। 

ਹਰੇਕ ਸਿਖਲਾਈ ਪ੍ਰਾਪਤ ਵਿਅਕਤੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ 26 ਜਨਵਰੀ 2021 ਤੋਂ  30 ਮਾਰਚ 2021 ਤੱਕ ਹਰੇਕ ਵਿੱਚ ਸਰਗਰਮ ਰੂਪ ਵਿੱਚ ਹਿੱਸਾ ਲੈਣ ਅਤੇ ਘੱਟੋ ਘੱਟ 5 ਭਾਸ਼ਣ ਦੇਣ।

ਮੁਹਿੰਮ ਦਾ ਉਦੇਸ਼:

ਮੁਹਿੰਮ ਦਾ ਮੁੱਖ ਉਦੇਸ਼ ਲੈਕਚਰ ਲੜੀ ਦੇ ਜ਼ਰੀਏ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਆਮ ਲੋਕਾਂ ਨੂੰ ਥੀਮ “ਕੋਵਿਡ 19 ਮਹਾਮਾਰੀ” ਦੇ ਥੀਮ ਬਾਰੇ ਜਾਗਰੂਕ ਕੀਤਾ ਜਾ ਸਕੇ। ਇਹ ਮੁਹਿੰਮ ਇੱਕ ਢਾਂਚਾਗਤ ਪੀਪੀਟੀ ਰਾਹੀਂ ਜਾਣਕਾਰੀ ਦੀ ਇਕਸਾਰਤਾ ਨੂੰ 05 ਲੱਖ ਲੈਕਚਰਾਂ ਰਾਹੀਂ ਪੂਰੇ ਭਾਰਤ ਵਿੱਚ ਲਗਭਗ 01 ਕਰੋੜ ਦਰਸ਼ਕਾਂ ਤਕ ਪਹੁੰਚਾਉਣ ਦੇ ਟੀਚੇ ਨੂੰ ਹਾਸਲ ਕਰਨਾ ਹੈ। 

ਇਹ ਮੁਹਿੰਮ ਆਯੁਰਵੇਦ ਦੀ ਮਹੱਤਤਾ ਨੂੰ ਸਮਝਣ ਅਤੇ ਕੋਵਿਡ 19 ਦੇ ਵਿਰੁੱਧ ਲੜਾਈ ਵਿਚ ਅਤੇ ਕੋਵਿਡ ਉਪਰੰਤ ਪ੍ਰਬੰਧਨ ਲਈ ਵੀ ਬਹੁਤ ਲਾਭਕਾਰੀ ਹੋਵੇਗੀ।  ਇਹ ਮੁਹਿੰਮ ਵਿਸ਼ੇਸ਼ ਤੌਰ 'ਤੇ ਆਯੁਰਵੇਦ ਦੇ ਜ਼ਰੀਏ ਕੋਵਿਡ 19 ਦੇ ਪ੍ਰਬੰਧਨ ਵਿਚ ਰੋਕਥਾਮ, ਪ੍ਰੋਤਸਾਹਨਸ਼ੀਲ, ਇਲਾਜ ਅਤੇ ਮੁੜ ਵਸੇਬੇ ਦੀ ਭੂਮਿਕਾ' ਤੇ ਵਿਸ਼ੇਸ਼ ਰੂਪ ਵਿੱਚ ਕੇਂਦਰਤ ਕਰੇਗੀ I

 

ਮੁਹਿੰਮ ਸਟੇਟ ਆਯੁਸ਼ ਡਾਇਰੈਕਟਰਾਂ ਅਤੇ ਨਾਮ ਦੀ ਟੀਮ ਰਾਹੀਂ ਨਿਗਰਾਨੀ ਕਰੇਗੀ। ਲੈਕਚਰਾਂ ਅਤੇ ਵੱਖ ਵੱਖ ਗਤੀਵਿਧੀਆਂ ਦੇ ਦਸਤਾਵੇਜ਼ੀ ਹਿੱਸੇ ਦੀ ਰਿਪੋਰਟ ਰਾਜ ਆਯੁਸ਼ ਡਾਇਰੈਕਟਰ ਵੱਲੋਂ ਮਈ 2021 ਦੇ ਪਹਿਲੇ ਹਫਤੇ ਵਿੱਚ ਸੋਂਪੀ ਜਾਵੇਗੀ।  

 --------------------------------

ਐਮ ਵੀ/ਐਸ ਜੇ 



(Release ID: 1692352) Visitor Counter : 179