ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਰਾਸ਼ਟ੍ਰੀਯ ਬਾਲ ਪੁਰਸਕਾਰ, 2021’ ਦੇ ਜੇਤੂਆਂ ਨਾਲ ਗੱਲਬਾਤ ਕੀਤੀ

Posted On: 25 JAN 2021 2:26PM by PIB Chandigarh

https://youtu.be/ZaBVK7si9as

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ‘ਪ੍ਰਧਾਨ ਮੰਤਰੀ ਰਾਸ਼ਟ੍ਰੀਯ ਬਾਲ ਪੁਰਸਕਾਰ’ (ਪੀਐੱਮਆਰਬੀਪੀ) ਜੇਤੂਆਂ ਨਾਲ ਗੱਲਬਾਤ ਕੀਤੀ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀ ਸਮ੍ਰਿਤੀ ਜ਼ੁਬੀਨ ਇਰਾਨੀ ਵੀ ਇਸ ਮੌਕੇ ਮੌਜੂਦ ਸਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦੇ ਪੁਰਸਕਾਰ ਵਿਸ਼ੇਸ਼ ਹਨ ਕਿਉਂਕਿ ਬੱਚਿਆਂ ਨਾਲ ਇਹ ਪੁਰਸਕਾਰ ਕੋਰੋਨਾ ਦੇ ਅੱਖੋ ਸਮਿਆਂ ਦੌਰਾਨ ਹਾਸਲ ਕੀਤੇ ਹਨ। ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ‘ਸਵੱਛਤਾ ਲਹਿਰ’ ਜਿਹੀਆਂ ਵੱਡੀਆਂ ਵਿਵਹਾਰ–ਬਦਲੂ ਮੁਹਿੰਮਾਂ  ਵਿੱਚ ਬੱਚਿਆਂ ਦੀ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਬੱਚੇ ਕੋਰੋਨਾ ਸਮੇਂ ਦੌਰਾਨ ਹੱਥ ਧੋਣ ਦੀ ਮੁਹਿੰਮ ਜਿਹੇ ਅਭਿਯਾਨਾਂ ਵਿੱਚ ਸ਼ਾਮਲ ਹੋਏ ਸਨ, ਤਦ ਉਨ੍ਹਾਂ ਮੁਹਿੰਮਾਂ ਨੇ ਲੋਕਾਂ ਦਾ ਧਿਆਨ ਖਿੱਚਿਆ ਸੀ ਤੇ ਉਹ ਸਫ਼ਲ ਹੋਈਆਂ ਸਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਖੇਤਰਾਂ ਦੀ ਵਿਭਿੰਨਤਾ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਲਈ ਇਸ ਵਰ੍ਹੇ ਪੁਰਸਕਾਰ ਦਿੱਤੇ ਗਏ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਇੱਕ ਛੋਟੇ ਵਿਚਾਰ ਨੂੰ ਸਹੀ ਕਾਰਵਾਈ ਦਾ ਸਮਰਥਨ ਮਿਲ ਜਾਂਦਾ ਹੈ, ਤਾਂ ਨਤੀਜੇ ਪ੍ਰਭਾਵਸ਼ਾਲੀ ਹੁੰਦੇ ਹਨ। ਉਨ੍ਹਾਂ ਬੱਚਿਆਂ ਨੂੰ ਕਾਰਵਾਈ ‘ਚ ਭਰੋਸਾ ਰੱਖਣ ਲਈ ਕਿਹਾ ਕਿ ਵਿਚਾਰਾਂ ਤੇ ਕਾਰਵਾਈ ਦੀ ਇਸ ਪਰਸਪਰ–ਕਿਰਿਆ ਤੋਂ ਅੱਗੇ ਕਈ ਕਾਰਵਾਈਆਂ ਹੁੰਦੀਆਂ ਹਨ, ਜੋ ਲੋਕਾਂ ਨੂੰ ਕੁਝ ਵੱਡਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਆਪਣੀਆਂ ਤਾਰੀਫ਼ ਸੁਣ ਕੇ ਆਰਾਮ ਨਾਲ ਨਹੀਂ ਬੈਠ ਜਾਣਾ ਚਾਹੀਦਾ ਤੇ ਉਨ੍ਹਾਂ ਨੂੰ ਆਪਣੇ ਜੀਵਨਾਂ ਵਿੱਚ ਬਿਹਤਰ ਨਤੀਜਿਆਂ ਲਈ ਨਿਰੰਤਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।

 

ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਆਪਣੇ ਮਨ ਵਿੱਚ ਇਹ ਤਿੰਨ ਸੰਕਲਪ ਲੈਣ ਲਈ ਕਿਹਾ। ਪਹਿਲਾ, ਅਨੁਕੂਲਤਾ ਜਾਂ ਤਾਲਮੇਲ ਦਾ ਸੰਕਲਪ। ਕਾਰਵਾਈ ਪਾਉਣ ਦੀ ਰਫ਼ਤਾਰ ਵਿੱਚ ਕਦੇ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਦੂਸਰਾ ਸੰਕਲਪ ਦੇਸ਼ ਲਈ ਹੋਣਾ ਚਾਹੀਦਾ ਹੈ। ਜੇ ਅਸੀਂ ਦੇਸ਼ ਲਈ ਕੰਮ ਕਰਦੇ ਹਾਂ ਤੇ ਹਰੇਕ ਕੰਮ, ਦੇਸ਼ ਨੂੰ ਪ੍ਰਮੁੱਖ ਰੱਖ ਕੇ ਕਰਦੇ ਹਨ, ਤਦ ਉਹ ਕੰਮ ਆਪਣੇ ਲਈ ਕੀਤੇ ਮੁਕਾਬਲੇ ਜ਼ਰੂਰ ਮਹਾਨ ਹੋਵੇਗਾ। ਉਨ੍ਹਾਂ ਬੱਚਿਆਂ ਨੂੰ ਇਸ ਬਾਰੇ ਵਿਚਾਰ ਕਰਨ ਲਈ ਕਿਹਾ ਕਿ ਹੁਣ ਜਦੋਂ ਅਸੀਂ ਆਜਾਦੀ ਦੇ 75ਵੇਂ ਸਾਲ ਵਿੱਚ ਦਾਖ਼ਲ ਹੋਣ ਜਾ ਰਹੇ ਹਾਂ, ਤਾਂ ਉਹ ਦੇਸ਼ ਲਈ ਕੀ ਕਰ ਸਕਦੇ ਹਨ। ਤੀਸਰਾ ਹੈ ਨਿਮਰਤਾ ਦਾ ਸੰਕਲਪ। ਪ੍ਰਧਾਨ ਮੰਤਰੀ ਨੇ ਅੰਤ ‘ਚ ਕਿਹਾ ਕਿ ਹਰੇਕ ਸਫ਼ਲਤਾ ਨਾਲ ਅਸੀਂ ਹੋਰ ਜ਼ਿਆਦਾ ਸਨਿਮਰ ਹੋਣੇ ਚਾਹੀਦੇ ਹਾਂ ਕਿਉਂਕਿ ਸਾਡੀ ਨਿਮਰਤਾ ਹੀ ਹੋਰਨਾਂ ਨੂੰ ਸਾਡੇ ਨਾਲ ਸਫ਼ਲਤਾ ਦੇ ਜਸ਼ਨ ਮਨਾਉਣ ਦੇ ਯੋਗ ਬਣਾਏਗੀ।

 

ਭਾਰਤ ਸਰਕਾਰ; ਨਵਾਚਾਰ, ਸਕੂਲੀ ਪ੍ਰਾਪਤੀਆਂ, ਖੇਡਾਂ, ਕਲਾਵਾਂ ਤੇ ਸਭਿਆਚਾਰ, ਸਮਾਜਕ ਸੇਵਾ ਤੇ ਵੀਰਤਾ ਦੇ ਖੇਤਰਾਂ ਵਿੱਚ ਵਿਲੱਖਣ ਯੋਗਤਾਵਾਂ ਤੇ ਵਿਲੱਖਣ ਪ੍ਰਾਪਤੀ ਵਾਲੇ ਬੱਚਿਆਂ ਨੂੰ ‘ਪ੍ਰਧਾਨ ਮੰਤਰੀ ਰਾਸ਼ਟ੍ਰੀਯ ਬਾਲ ਪੁਰਸਕਾਰ’ ਦੇ ਤਹਿਤ ‘ਬਾਲ ਸ਼ਕਤੀ ਪੁਰਸਕਾਰ’ ਭੇਂਟ ਕਰਦੀ ਆ ਰਹੀ ਹੈ। ਇਸ ਸਾਲ ਪੂਰੇ ਦੇਸ਼ ਦੇ 32 ਬਿਨੈਕਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟ੍ਰੀਯ ਬਾਲ ਪੁਰਸਕਾਰ (ਪੀਐੱਮਆਰਬੀਪੀ)-2021 ਦੇ ਵਿਭਿੰਨ ਵਰਗਾਂ ਅਧੀਨ ‘ਬਾਲ ਸ਼ਕਤੀ ਪੁਰਸਕਾਰ’ ਲਈ ਚੁਣਿਆ ਗਿਆ ਹੈ।

 

*****

 

ਡੀਐੱਸ



(Release ID: 1692189) Visitor Counter : 138