ਪ੍ਰਧਾਨ ਮੰਤਰੀ ਦਫਤਰ

ਅੱਜ ਹੋ ਰਹੀਆਂ ਹਾਂ–ਪੱਖੀ ਤਬਦੀਲੀਆਂ ਤੋਂ ਨੇਤਾ ਜੀ ਸੁਭਾਸ਼ ਬੋਸ ਨੇ ਬਹੁਤ ਮਾਣ ਮਹਿਸੂਸ ਕਰਨਾ ਸੀ: ਪ੍ਰਧਾਨ ਮੰਤਰੀ


‘ਆਤਮਨਿਰਭਰ ਬੰਗਾਲ’ ਨੂੰ ਆਤਮਨਿਰਭਰ ਭਾਰਤ ਮੁਹਿੰਮ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣੀ ਹੋਵੇਗੀ: ਪ੍ਰਧਾਨ ਮੰਤਰੀ

Posted On: 23 JAN 2021 8:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੇਤਾਜੀ ਸੁਭਾਸ਼ ਬੋਸ ਦੇ ਉਸ ਕਥਨ ਨੂੰ ਚੇਤੇ ਕੀਤਾ ਕਿ ਸਾਡਾ ਇੱਕ ਨਿਸ਼ਾਨਾ ਤੇ ਸ਼ਕਤੀ ਹੋਣੀ ਚਾਹੀਦੀ ਹੈ, ਜੋ ਸਾਨੂੰ ਹੌਸਲੇ ਤੇ ਦਲੇਰਾਨਾ ਢੰਗ ਨਾਲ ਸ਼ਾਸਨ ਕਰਨ ਲਈ ਪ੍ਰੇਰਿਤ ਕਰ ਸਕਣ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਆਤਮਨਿਰਭਰ ਭਾਰਤ ਵਿੱਚ ਸਾਡੇ ਕੋਲ ਨਿਸ਼ਾਨਾ ਤੇ ਤਾਕਤ ਹੈ। ‘ਆਤਮਨਿਰਭਰ ਭਾਰਤ’ ਦਾ ਨਿਸ਼ਾਨਾ ਸਾਡੀ ਅੰਦਰੂਨੀ ਤਾਕਤ ਤੇ ਦ੍ਰਿੜ੍ਹ ਇਰਾਦੇ ਰਾਹੀਂ ਹਾਸਲ ਕੀਤਾ ਜਾਵੇਗਾ। ਨੇਤਾਜੀ ਸੁਭਾਸ਼ ਚੰਦਰ ਬੋਬ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਇੱਕੋ–ਇੱਕ ਨਿਸ਼ਾਨਾ ਆਪਣੇ ਖ਼ੂਨ ਤੇ ਪਸੀਨੇ ਨਾਲ ਆਪਣੇ ਦੇਸ਼ ਵਿੱਚ ਯੋਗਦਾਨ ਪਾਉਣਾ ਤੇ ਆਪਣੀ ਸਖ਼ਤ ਮਿਹਨਤ ਤੇ ਨਵੀਨਤਾ ਨਾਲ ਭਾਰਤ ਨੂੰ ਆਤਮਨਿਰਭਰ ਬਣਾਉਣਾ ਹੋਣਾ ਚਾਹੀਦਾ ਹੈ। ਉਹ ਕੋਲਕਾਤਾ ‘ਚ ਵਿਕਟੋਰੀਆ ਮੈਮੋਰੀਅਲ ਵਿਖੇ ‘ਪਰਾਕ੍ਰਮ ਦਿਵਸ’ ਸਮਾਰੋਹਾਂ ਨੂੰ ਸੰਬੋਧਨ ਕਰ ਰਹੇ ਸਨ।

 

ਨੇਤਾਜੀ ਨੇ ਦਲੇਰਾਨਾ ਢੰਗ ਨਾਲ ਬਚ ਕੇ ਨਿੱਕਲਣ ਤੋਂ ਪਹਿਲਾਂ ਨੇਤਾਜੀ ਵੱਲੋਂ ਆਪਣੇ ਭਤੀਜੇ ਸਿਸਿਰ ਬੋਸ ਨੂੰ ਪੁੱਛੇ ਤਿੱਖੇ ਸੁਆਲ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ‘ਅੱਜ ਜੇ ਹਰੇਕ ਭਾਰਤੀ ਆਪਣਾ ਹੱਥ ਆਪਣੇ ਦਿਲ ਉੱਤੇ ਰੱਖੇ ਤੇ ਨੇਤਾ ਜੀ ਦੀ ਮੌਜੂਦਗੀ ਨੂੰ ਮਹਿਸੂਸ ਕਰੇ, ਤਾਂ ਉਸ ਨੂੰ ਵੀ ਉਹੀ ਸੁਆਲ ਸੁਣਾਈ ਦੇਵੇਗਾ: ਕੀ ਤੂੰ ਮੇਰੇ ਲਈ ਕੁਝ ਕਰੇਂਗਾ? ਇਹ ਕਾਰਜ, ਇਹ ਕੰਮ, ਇਹ ਨਿਸ਼ਾਨਾ ਅੱਜ ਭਾਰਤ ਨੂੰ ਆਤਮ–ਨਿਰਭਰ ਬਣਾਉਣ ਲਈ ਹੈ। ਦੇਸ਼ ਦੀ ਜਨਤਾ, ਦੇਸ਼ ਦਾ ਹਰੇਕ ਖੇਤਰ, ਦੇਸ਼ ਦਾ ਹਰੇਕ ਵਿਅਕਤੀ ਇਸ ਦਾ ਹਿੱਸਾ ਹੈ।’

 

ਪ੍ਰਧਾਨ ਮੰਤਰੀ ਨੇ ਵਿਸ਼ਵ ਦੇ ਬਿਹਤਰੀਨ ਉਤਪਾਦ ਬਣਾਉਣ ਲਈ ‘ਜ਼ੀਰੋ ਨੁਕਸ ਤੇ ਜ਼ੀਰੋ ਪ੍ਰਭਾਵ’ ਨਾਲ ਨਿਰਮਾਣ ਸਮਰੱਥਾਵਾਂ ਵਿਕਸਤ ਕਰਨ ਦਾ ਸੱਦਾ ਦਿੱਤਾ। ਨੇਤਾਜੀ ਨੇ ਕਿਹਾ ਸੀ, ਇੱਕ ਆਜ਼ਾਦ ਭਾਰਤ ਦੇ ਸੁਫ਼ਨੇ ‘ਤੋਂ ਭਰੋਸਾ ਕਦੇ ਨਾ ਛੱਡੋ, ਵਿਸ਼ਵ ਦੀ ਕੋਈ ਤਾਕਤ ਭਾਰਤ ਨੂੰ ਬੇੜੀਆਂ ‘ਚ ਬੰਨ੍ਹ ਕੇ ਨਹੀਂ ਰੱਖ ਸਕਦੀ। ਸੱਚਮੁਚ, ਅਜਿਹੀ ਕੋਈ ਤਾਕਤ ਨਹੀਂ ਹੈ, ਜੋ 130 ਕਰੋੜ ਭਾਰਤੀਆਂ ਨੂੰ ਆਤਮ–ਨਿਰਭਰ ਬਣਨ ਤੋਂ ਰੋਕ ਸਕਦੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਅਕਸਰ ਗ਼ਰੀਬੀ, ਅਨਪੜ੍ਹਤਾ, ਬਿਮਾਰੀਆਂ ਨੂੰ ਦੇਸ਼ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਮੰਨਿਆ ਕਰਦੇ ਸਨ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਸਾਡੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਗ਼ਰੀਬੀ, ਅਨਪੜ੍ਹਤਾ, ਬਿਮਾਰੀਆਂ ਤੇ ਵਿਗਿਆਨਕ ਉਤਪਾਦਨ ਦੀ ਕਮੀ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਮਾਜ ਨੂੰ ਇਕਜੁੱਟ ਹੋਣਾ ਹੋਵੇਗਾ, ਸਾਨੂੰ ਮਿਲ ਕੇ ਇਕਜੁੱਟ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ। 

 

ਪ੍ਰਧਾਨ ਮੰਤਰੀ ਨੇ ਤਸੱਲੀ ਪ੍ਰਗਟਾਈ ਕਿ ਅੱਜ ਦੇਸ਼ ਸ਼ੋਸ਼ਿਤ ਤੇ ਵਾਂਝੇ ਰਹੇ ਵਰਗਾਂ ਤੇ ਸਾਡੇ ਕਿਸਾਨਾਂ ਤੇ ਮਹਿਲਾਵਾਂ ਦੇ ਸਸ਼ਕਤੀਕਰਣ ਲਈ ਅਣਥੱਕ ਤਰੀਕੇ ਕੰਮ ਕਰ ਰਿਹਾ ਹੈ। ਅੱਜ ਹਰੇਕ ਗ਼ਰੀਬ ਨੂੰ ਵੀ ਮੁਫ਼ਤ ਮੈਡੀਕਲ ਇਲਾਜ ਤੇ ਸਿਹਤ ਸੁਵਿਧਾਵਾਂ ਮਿਲ ਰਹੀਆਂ ਹਨ; ਕਿਸਾਨਾਂ ਨੂੰ ਬੀਜਾਂ ਤੋਂ ਲੈ ਕੇ ਮੰਡੀਆਂ ਤੱਕ ਆਧੁਨਿਕ ਸੁਵਿਧਾਵਾਂ ਮਿਲ ਰਹੀਆਂ ਹਨ ਤੇ ਖੇਤੀਬਾੜੀ ਲਈ ਉਨ੍ਹਾਂ ਦਾ ਖ਼ਰਚਾ ਘਟ ਰਿਹਾ ਹੈ;  ਨੌਜਵਾਨਾਂ ਲਈ ਮਿਆਰੀ ਤੇ ਆਧੁਨਿਕ ਸਿੱਖਿਆ ਲਈ ਸਿੱਖਿਆ ਦਾ ਬੁਨਿਆਦੀ ਢਾਂਚਾ ਆਧੁਨਿਕ ਬਣਾਇਆ ਜਾ ਰਿਹਾ ਹੈ; 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਹਾਣ ਦੀ ‘ਰਾਸ਼ਟਰੀ ਸਿੱਖਿਆ ਨੀਤੀ’ ਦੇ ਨਾਲ–ਨਾਲ ਨਵੇਂ ਆਈਆਈਟੀਜ਼ ਤੇ ਆਈਆਈਐੱਮਜ਼ ਅਤੇ ਏਮਸ ਸਥਾਪਿਤ ਕੀਤੇ ਜਾ ਰਹੇ ਹਨ।

 

https://twitter.com/narendramodi/status/1352981072007622658

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਨਵੇਂ ਭਾਰਤ ਵਿੱਚ ਹੋ ਰਹੀਆਂ ਹਾਂ–ਪੱਖੀ ਤਬਦੀਲੀਆਂ ਉੱਤੇ ਨੇਤਾਜੀ ਸੁਭਾਸ਼ ਬੋਸ ਨੇ ਬਹੁਤ ਮਾਣ ਮਹਿਸੂਸ ਕਰਨਾ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਨੇਤਾਜੀ ਨੇ ਦੇਸ਼ ਨੂੰ ਨਵੀਨਤਮ ਤਕਨਾਲੋਜੀਆਂ ਵਿੱਚ ਆਤਮ–ਨਿਰਭਰ ਹੁੰਦਿਆਂ; ਵੱਡੀਆਂ ਵਿਸ਼ਵ–ਪੱਧਰੀ ਕੰਪਨੀਆਂ, ਸਿੱਖਿਆ ਤੇ ਮੈਡੀਕਲ ਖੇਤਰ ਵਿੱਚ ਭਾਰਤੀਆਂ ਦੀ ਸਰਦਾਰੀ ਵੇਖ ਕੇ ਕਿਵੇਂ ਮਹਿਸੂਸ ਕਰਨਾ ਸੀ। ਜੇ ਭਾਰਤ ਦੇ ਰੱਖਿਆ ਬਲਾਂ ਕੋਲ ਰਾਫ਼ੇਲ ਵਰਗਾ ਆਧੁਨਿਕ ਹਵਾਈ ਜਹਾਜ਼ ਹੈ, ਤਾਂ ਭਾਰਤ ਵੀ ਤੇਜਸ ਵਰਗੇ ਆਧੁਨਿਕ ਜੰਗੀ ਹਵਾਈ ਜਹਾਜ਼ਾਂ ਦਾ ਨਿਰਮਾਣ ਕਰ ਰਿਹਾ ਹੈ। ਸਾਡੇ ਬਲਾਂ ਦੀ ਤਾਕਤ ਅਤੇ ਜਿਸ ਤਰੀਕੇ ਦੇਸ਼ ਨੇ ਮਹਾਮਾਰੀ ਦਾ ਸਾਹਮਣਾ ਕੀਤਾ ਤੇ ਜਿਸ ਢੰਗ ਨਾਲ ਦੇਸ਼ ਵਿੱਚ ਵੈਕਸੀਨ ਜਿਹੇ ਆਧੁਨਿਕ ਵਿਗਿਆਨਕ ਸਮਾਧਾਨ ਹਾਸਲ ਕੀਤੇ ਤੇ ਹੋਰਨਾਂ ਦੇਸ਼ਾਂ ਦੀ ਮਦਦ ਵੀ ਕੀਤੀ; ਇਹ ਸਭ ਵੇਖ ਕੇ ਨੇਤਾਜੀ ਨੇ ਆਪਣਾ ਆਸ਼ੀਰਵਾਦ ਦੇਣਾ ਸੀ। ਸਮੁੱਚਾ ਵਿਸ਼ਵ ਦੇਖ ਰਿਹਾ ਹੈ ਕਿ ਭਾਰਤ ਆਪਣੇ ਸੁਪਨਿਆਂ ਮੁਤਾਬਕ ਹੀ LAC (ਚੀਨ ਦੀ ਸਰਹੱਦ ਨਾਲ ਲੱਗਦੀ ਅਸਲ ਕੰਟਰੋਲ ਰੇਖਾ) ਤੋਂ ਲੈ ਕੇ LoC (ਪਾਕਿਸਤਾਨ ਦੀ ਸਰਹੱਦ ਨਾਲ ਲੱਗਦੀ ਕੰਟਰੋਲ ਰੇਖਾ) ਤੱਕ ਮਜ਼ਬੂਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੀ ਪ੍ਰਭੂਸੱਤਾ ਨੂੰ ਮਿਲਣ ਵਾਲੀ ਹਰੇਕ ਚੁਣੌਤੀ ਦਾ ਮੂੰਹਤੋੜ ਜਵਾਬ ਦੇ ਰਿਹਾ ਹੈ।

 

https://twitter.com/narendramodi/status/1352981201951318017

 

ਸ਼੍ਰੀ ਮੋਦੀ ਨੇ ਕਿਹਾ ਕਿ ‘ਆਤਮਨਿਰਭਰ ਭਾਰਤ’ ਦੇ ਸੁਫ਼ਨੇ ਨਾਲ ਨੇਤਾਜੀ ਸੁਭਾਸ਼ ‘ਸੋਨਾਰ ਬਾਂਗਲਾ’ ਦੀ ਵੀ ਸਭ ਤੋਂ ਵੱਡੀ ਪ੍ਰੇਰਣਾ ਹਨ। ਪ੍ਰਧਾਨ ਮੰਤਰੀ ਨੇ ਆਪਣੇ ਨੁਕਤੇ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਨੇਤਾਜੀ ਨੇ ਜਿਹੜੀ ਭੂਮਿਕਾ ਨਿਭਾਈ ਸੀ, ਉਹੀ ਭੂਮਿਕਾ ਪੱਛਮੀ ਬੰਗਾਲ ਨੂੰ ਵੀ ‘ਆਤਮਨਿਰਭਰ ਭਾਰਤ’ ਦੀ ਖੋਜ ਲਈ ਨਿਭਾਉਣੀ ਹੋਵੇਗੀ। ਪ੍ਰਧਾਨ ਮੰਤਰੀ ਨੇ ਅੰਤ ‘ਚ ਕਿਹਾ ਕਿ ‘ਆਤਮਨਿਰਭਰ ਭਾਰਤ’ ਦੀ ਅਗਵਾਈ ਵੀ ‘ਆਤਮਨਿਰਭਰ ਬੰਗਾਲ ਅਤੇ ਸੋਨਾਰ ਬਾਂਗਲਾ’ ਵੱਲੋਂ ਕੀਤੀ ਜਾਵੇਗੀ।

 

****

 

ਡੀਐੱਸ



(Release ID: 1691759) Visitor Counter : 134