ਗ੍ਰਹਿ ਮੰਤਰਾਲਾ

ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ 2021

Posted On: 23 JAN 2021 5:38PM by PIB Chandigarh

  ਭਾਰਤ ਸਰਕਾਰ ਨੇ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਵਜੋਂ ਜਾਣੇ ਜਾਂਦੇ ਇੱਕ ਸਲਾਨਾ ਪੁਰਸਕਾਰ ਦੀ ਸਥਾਪਨਾ ਕੀਤੀ ਹੈ । ਇਹ ਪੁਰਸਕਾਰ ਆਪਦਾ ਪ੍ਰਬੰਧਨ ਖੇਤਰ ਵਿੱਚ ਭਾਰਤ ਵਿੱਚਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਨਿਸਵਾਰਥ ਅਤੇ ਬੇਸ਼ਕੀਮਤੀ ਯੋਗਦਾਨ ਦੀ ਮਾਨਤਾ ਅਤੇ ਸਨਮਾਨ ਲਈ ਦਿੱਤਾ ਜਾਂਦਾ ਹੈ । ਇਹ ਪੁਰਸਕਾਰ ਹਰ ਵਰ੍ਹੇ 23 ਜਨਵਰੀ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਨਮ ਵਰ੍ਹੇਗੰਢ ਮੌਕੇ ਐਲਾਨਿਆ ਜਾਂਦਾ ਹੈ । ਇਸ ਪੁਰਸਕਾਰ ਵਿੱਚ ਸੰਸਥਾ ਲਈ 51 ਲੱਖ ਰੁਪਏ ਨਗ਼ਦ ਇਨਾਮ , ਇੱਕ ਸਰਟੀਫਿਕੇਟ ਅਤੇ ਵਿਅਕਤੀ ਲਈ 5 ਲੱਖ ਰੁਪਏ ਨਗ਼ਦ ਤੇ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈ । 

ਇਸ ਪੁਰਸਕਾਰ ਲਈ ਪਹਿਲੀ ਜੁਲਾਈ 2020 ਤੋਂ ਨਾਮਜ਼ਦਗੀਆਂ ਮੰਗੀਆਂ ਗਈਆਂ ਸਨ । ਸਾਲ 2021 ਲਈ ਪੁਰਸਕਾਰ ਸਕੀਮ ਨੂੰ ਪ੍ਰਿੰਟ , ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਵੱਡੇ ਪੱਧਰ ਤੇ ਪ੍ਰਚਾਰਿਆ ਗਿਆ ਸੀ । ਇਸ ਪੁਰਸਕਾਰ ਸਕੀਮ ਦੇ ਹੁੰਗਾਰੇ ਵਜੋਂ 371 ਸੰਸਥਾਵਾਂ ਤੇ ਵਿਅਕਤੀਆਂ ਵੱਲੋਂ ਵੈਧ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ । 

ਸਾਲ 2021 ਲਈ 

1. (ਸੰਸਥਾ ਸ਼੍ਰੇਣੀ ਵਿੱਚ) ਸਸਟੇਨੇਬਲ ਇਨਵਾਇਰਮੈਂਟ ਐੱਡ ਇਕੋਲੌਜੀਕਲ ਡਿਵੈਲਪਮੈਂਟ ਸੁਸਾਇਟੀ ਅਤੇ

2. ਡਾਕਟਰ ਰਜਿੰਦਰ ਕੁਮਾਰ ਭੰਡਾਰੀ (ਵਿਅਕਤੀਗਤ ਸ਼੍ਰੇਣੀ) ਲਈ ਆਪਦਾ ਪ੍ਰਬੰਧਨ ਵਿੱਚ ਉਨ੍ਹਾਂ ਦੇ ਉੱਤਮ ਕੰਮ ਕਰਨ ਲਈ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਲਈ ਚੁਣਿਆ ਗਿਆ ਹੈ । 

ਇਹ ਜਿ਼ਕਰਯੋਗ ਹੈ ਕਿ ਸਾਲ 2020 ਲਈ ਡਿਜ਼ਾਸਟਰ ਮਿਟੀਗੇਸ਼ਨ ਐਂਡ ਮੈਨੇਜਮੈਂਟ ਸੈਂਟਰ , ਉੱਤਰਾਖੰਡ (ਸੰਸਥਾ ਸ਼੍ਰੇਣੀ) ਅਤੇ ਸ਼੍ਰੀ ਕੁਮਾਰ ਮੁਨਨ ਸਿੰਘ (ਵਿਅਕਤੀਗਤ ਸ਼੍ਰੇਣੀ) ਇਸ ਪੁਰਸਕਾਰ ਲਈ ਚੁਣੇ ਗਏ ਸਨ । 

ਆਪਦਾ ਪ੍ਰਬੰਧਨ ਖੇਤਰ ਵਿੱਚ ਸਾਲ 2021 ਦੇ ਜੇਤੂਆਂ ਦੇ ਉੱਤਮ ਕੰਮਾਂ ਦਾ ਸੰਖੇਪ ਹੇਠਾਂ ਦਿੱਤਾ ਗਿਆ ਹੈ : 

1. ਸਸਟੇਨੇਬਲ ਇਨਵਾਇਰਮੈਂਟ ਐਂਡ ਇਕੋਲੌਜੀਕਲ ਡਿਵੈਲਪਮੈਂਟ ਸੁਸਾਇਟੀ (ਐੱਸ ਈ ਈ ਡੀ ਐੱਸ) ਨੇ ਆਪਦਾਵਾਂ ਲਈ ਸਮੂਹਿਕ ਲਚਕ ਉਸਾਰਨ ਲਈ ਸ਼ਲਾਘਾਯੋਗ ਕੰਮ ਕੀਤਾ ਹੈ । ਇਹ ਆਪਦਾ ਲਈ ਤੁਰੰਤ ਹੁੰਗਾਰਾ ਭਰਨ ਅਤੇ ਮੁੜ ਵਸੇਬਾ, ਸਥਾਨਕ ਸਮਰੱਥਾ ਉਸਾਰਨ ਅਤੇ ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚ ਭਾਈਚਾਰਕ ਪੱਧਰ ਤੇ ਜੋਖਿਮ ਘਟਾਉਣਯੋਗ ਲਈ ਕੰਮ ਕਰਦੀ ਹੈ । ਉਨ੍ਹਾਂ ਦੇ ਸੰਦਰਭਾਂ ਨੂੰ ਚੰਗੀ ਤਰ੍ਹਾਂ ਸਮਝਣ ਨਾਲ ਸਥਾਨਕ ਆਗੂਆਂ ਨੂੰ ਇੱਕ ਵਿਲੱਖਣ ਯੋਗ ਪਹੁੰਚ ਉਨ੍ਹਾਂ ਭਾਈਚਾਰਿਆਂ ਤੱਕ ਪਹੁੰਚਣ ਲਈ ਮਿਲਦੀ ਹੈ , ਜਿਨ੍ਹਾਂ ਕੋਲ ਪਹੁੰਚ ਨਹੀਂ ਹੈ ਜਾਂ ਉਹ ਵੱਡੇ ਪੈਮਾਨੇ ਤੇ ਪ੍ਰੋਗਰਾਮਿੰਗ ਦੇ ਘੇਰੇ ਤੋਂ ਬਾਹਰ ਪੈਂਦੇ ਹਨ । ਸਥਾਨਕ ਆਗੂ ਅਕਸਰ ਨਵੀਨਤਮ ਦੀ ਸਮਰੱਥਾ ਰੱਖਦੇ ਹਨ ਅਤੇ ਸਥਾਨਕ ਪ੍ਰਣਾਲੀਆਂ , ਰਾਜਨੀਤੀ ਅਤੇ ਸੱਭਿਆਚਾਰ ਦੀ ਡੂੰਘੀ ਸਮਝ ਰੱਖਦੇ ਹਨ । ਸਥਾਨਕ ਆਗੂਆਂ ਦੇ ਮਹੱਤਵ ਨੂੰ ਪਛਾਣਦਿਆਂ ਐੱਸ ਈ ਈ ਡੀ ਐੱਸ ਉਨ੍ਹਾਂ ਭਾਈਚਾਰਿਆਂ ਦੀਆਂ ਕਮਜ਼ੋਰੀਆਂ ਨੂੰ ਘੱਟ ਕਰਨ ਲਈ ਉਨ੍ਹਾਂ ਦੀ ਸਮਰੱਥਾ ਉਸਾਰੀ ਵਿੱਚ ਸਰਗਰਮੀ ਨਾਲ ਲੱਗੀ ਹੋਈ ਹੈ । ਸੀਡਸ ਨੇ ਕਈ ਸੂਬਿਆਂ ਵਿੱਚ ਸਕੂਲ ਸੁਰੱਖਿਆ ਲਈ ਕੰਮ ਕੀਤਾ ਹੈ ਅਤੇ ਭਾਈਚਾਰਾ ਆਗੂਆਂ ਅਤੇ ਅਧਿਆਪਕਾਂ ਨੂੰ ਆਪਣੀਆਂ ਸਥਾਨਕ ਭਾਈਚਾਰਕ ਸਮੂਹਾਂ ਵਿੱਚ ਜੋਖਮ ਦਾ ਪ੍ਰਬੰਧ ਅਤੇ ਸਮੀਖਿਆ ਅਤੇ ਪਛਾਣਯੋਗ ਬਣਾਇਆ ਹੈ । ਉਨ੍ਹਾਂ ਨੇ ਨਾਗਰਿਕਾਂ ਨੂੰ , ਜਿਨ੍ਹਾਂ ਵਿੱਚ ਸਥਾਨਕ ਨਿਵਾਸੀ ਭਲਾਈ ਐਸੋਸੀਏਸ਼ਨਾਂ ਦੇ ਪ੍ਰਤੀਨਿਧ , ਬਾਰ ਐਸੋਸੀਏਸ਼ਨਾਂ ਅਤੇ ਸੂਬਿਆਂ ਦੇ ਸਥਾਨਕ ਗਰੁੱਪਾਂ ਨੂੰ ਉਤਸ਼ਾਹਤ ਕੀਤਾ ਹੈ , ਤਾਂ ਜੋ ਉਹ ਜਿ਼ਲ੍ਹਾ ਪ੍ਰਸ਼ਾਸਨ ਅਤੇ ਭਾਈਚਾਰਿਆਂ ਲਈ ਜਨਤਕ ਸਿਹਤ ਅਤੇ ਸੁਰੱਖਿਆ ਦੇ ਸਾਂਝੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਇੱਕ ਪੁਲ ਵਜੋਂ ਸੇਵਾ ਕਰ ਸਕਣ । ਭਾਰਤ ਵਿੱਚ ਭੂਚਾਲਾਂ ਤੋਂ ਬਾਅਦ (2001, 2005, 2015) ਸੀਡਸ ਨੇ ਉਸਾਰੀ ਕਰਨ ਵਾਲਿਆਂ ਦੇ ਇੱਕ ਗਰੁੱਪ ਨੂੰ ਲਾਮਬੰਦ ਕੀਤਾ ਜੋ ਆਪਦਾ ਰੋਕੂ ਨਿਰਮਾਣ ਕਰਨ ਲਈ ਮਾਹਰ ਹਨ । ਇਹ ਮਿਸਤਰੀ ਕਈ ਸੂਬਿਆਂ ਵਿੱਚ ਕਈ ਐਮਰਜੈਂਸੀਆਂ ਵਿੱਚ ਸਥਾਨਕ ਕਮਿਊਨਿਟੀਜ਼ ਲਈ ਰਾਜਦੂਤ ਬਣੇ ਹਨ । ਸੀਡਸ ਨੇ ਅਗਾਂਊਂ ਚੇਤਾਵਨੀ ਅਤੇ ਫੀਡਬੈਕ ਲਈ ਏ ਵਨ ਅਧਾਰਿਤ ਮਾਡਲਿੰਗ ਵਰਗੀਆਂ ਤਕਨਾਲੋਜੀਆਂ ਵਰਤੀਆਂ ਹਨ ਤਾਂ ਜੋ ਪ੍ਰਭਾਵਿਤ ਭਾਈਚਾਰਿਆਂ ਨੂੰ ਫ਼ੈਸਲਾ ਕਰਨਯੋਗ ਅਤੇ ਉਸਦੀ ਤਿਆਰੀ ਲਈ ਮਹੱਤਵਪੂਰਨ ਤਿਆਰੀ ਕਰਵਾਈ ਜਾ ਸਕੇ । 

2. ਡਾਕਟਰ ਰਜਿੰਦਰ ਕੁਮਾਰ ਭੰਡਾਰੀ ਭਾਰਤ ਦੇ ਉਨ੍ਹਾਂ ਪ੍ਰਮੁੱਖ ਵਿਅਕਤੀਆਂ ਵਿੱਚੋਂ ਹਨ , ਜਿਨ੍ਹਾਂ ਨੇ ਆਮ ਤੌਰ ਤੇ ਭੂ ਖਤਰੇ ਅਤੇ ਖ਼ਾਸਕਰ ਜ਼ਮੀਨ ਖਿਸਕਣ ਤੇ ਵਿਗਿਆਨਕ ਅਧਿਐਨ ਦੀ ਨੀਂਹ ਰੱਖੀ । ਉਨ੍ਹਾਂ ਨੇ ਸੀ ਐੱਸ ਆਈ ਆਰ — ਸੈਂਟਰਲ ਬਿਲਡਿੰਗ ਰਿਸਰਚ ਇੰਸਟੀਚਿਊਟ ( ਸੀ ਬੀ ਆਰ ਆਈ ) ਅਤੇ ਤਿੰਨ ਹੋਰ ਸੈਂਟਰਾਂ ਵਿੱਚ ਜ਼ਮੀਨ ਖਿਸਕਣ ਦੇ ਅਧਿਐਨ ਬਾਰੇ ਭਾਰਤ ਦੀ ਪਹਿਲੀ ਪ੍ਰਯੋਗਸ਼ਾਲਾ ਸਥਾਪਿਤ ਕੀਤੀ I ਉਨ੍ਹਾਂ ਨੇ ਭਾਰਤ ਵਿੱਚ ਆਪਦਾਵਾਂ ਬਾਰੇ ਅਧਿਐਨ ਕੀਤਾ , ਗਰਾਉਂਡ ਪੈਨੀਟ੍ਰੇਟਿੰਗ ਰਡਾਰ ਦੀਆਂ ਨਵੀਨਤਮ ਤਕਨਾਲੋਜੀਆਂ ਨੂੰ ਤਾਇਨਾਤ ਕੀਤਾ , ਭੂ ਤਕਨੀਕੀ ਡਿਜੀਟਲ ਪ੍ਰਣਾਲੀ , ਵਾਈਬ੍ਰੇਟਿੰਗ ਵਾਇਰ ਪੀਜ਼ੋਮੀਟਰਜ਼ ਲੇਜ਼ਰ ਪਾਰਟੀਕਲ ਐਨਾਲਾਈਜ਼ਰ , ਪਾਇਲ ਡ੍ਰਾਇਲ ਐਨਾਲਾਈਜ਼ਰ ਅਤੇ ਆਕੁਸਟਿਕ ਅਮੀਸ਼ਨ ਤਕਨਾਲੋਜੀ ਫਾਰ ਇਨਡੈਪਥ ਇਨਵੈਸਟੀਗੇਸ਼ਨਜ਼ , ਇਨਸਟਰੂਮੈਨਟੇਸ਼ਨਜ਼ , ਜ਼ਮੀਨ ਖਿਸਕਣ ਖਿ਼ਲਾਫ਼ ਅਗਾਂਊਂ ਚੇਤਾਵਨੀ ਲਈ ਜ਼ੋਖਿਮ ਸਮੀਖਿਆ ਅਤੇ ਨਿਗਰਾਨੀ ਪ੍ਰਣਾਲੀ ਬਣਾਈ । ਉਨ੍ਹਾਂ ਦੇ ਹੋਰ ਯੋਗਦਾਨ ਵਿੱਚ ਦਿਸ਼ਾਹੀਣ ਡ੍ਰਿਲਿੰਗ ਦੁਆਰਾ ਡੂੰਘੇ ਪਹਾੜੀ ਡ੍ਰੇਨੇਜ਼ ਦੇ ਵੱਡੇ ਖਿਸਕਾਅ ਨੂੰ ਪੱਕੇ ਤੌਰ ਤੇ ਹੱਲ ਕਰਨ ਦੀ ਪਹਿਲੀ ਉਦਾਹਰਨ ਹੈ , ਅਣਚਾਹੇ ਲੋਡਿੰਗ ਦੀ ਸ਼ੁਰੂਆਤ ਵਿਸ਼ਵ ਵਿਆਪੀ ਤੌਰ ਤੇ ਸਵੀਕਾਰ ਕੀਤੀ ਗਈ ਅਤੇ ਭੂਚਾਲ ਦੀ ਵਿਆਖਿਆ ਦਾ ਕਾਰਨ ਬਣ ਗਈ ਅਤੇ ਬਿਲਡਿੰਗ ਮਟੀਰੀਅਲਸ ਤੇ ਤਕਨਾਲੋਜੀ ਪ੍ਰਮੋਸ਼ਨ ਕੌਂਸਿਲ (ਬੀ ਐੱਮ ਟੀ ਪੀ ਸੀ ) ਵੱਲੋਂ ਪਹਿਲਾ ਲੈਂਡਸਲਾਈਡ ਹੈਜ਼ਰਡ ਐਟਲਸ ਆਫ਼ ਇੰਡੀਆ ਪ੍ਰਕਾਸਿ਼ਤ ਕੀਤਾ ਗਿਆ । ਉਸ ਵੱਲੋਂ ਨੈਸ਼ਨਲ ਡਿਜ਼ਾਸਟਰ ਨਾਲੇਜ ਨੈੱਟਵਰਕ ਲਈ ਕੀਤੀ ਵਕਾਲਤ ਅਕਤੂਬਰ 2001 ਵਿੱਚ ਉੱਚ ਸ਼ਕਤੀ ਕਮੇਟੀ ਦੀਆਂ ਸਿਫਾਰਸ਼ਾਂ ਦਾ ਹਿੱਸਾ ਬਣੀ । ਉਨ੍ਹਾਂ ਨੇ ਇੰਡੀਅਨ ਨੈਸ਼ਨਲ ਅਕੈਡਮੀ ਆਫ਼ ਇੰਜੀਨੀਅਰਿੰਗ (ਆਈ ਐੱਨ ਏ ਈ) ਫੋਰਮ ਤੇ ਭੂ ਖਿਸਕਣ ਆਪਦਾ ਘਟਾਉਣ ਦੀਆਂ ਕਾਰਵਾਈਯੋਗ ਸਿਫਾਰਸ਼ਾਂ ਪੇਸ਼ ਕਰਨ ਲਈ ਅਗਵਾਈ ਕੀਤੀ । ਉਨ੍ਹਾਂ ਨੇ ਵਿਦਿਆਰਥੀਆਂ ਲਈ ਆਪਦਾ ਸਿੱਖਿਆ ਨੂੰ ਹਰਮਨਪਿਆਰਾ ਬਣਾਉਣ ਲਈ ਕਿਤਾਬਾਂ ਵੀ ਲਿਖੀਆਂ ਹਨ । 

 

ਐੱਨ ਡਬਲਿਊ / ਆਰ ਕੇ / ਪੀ ਕੇ / ਏ ਡੀ / ਡੀ ਡੀ ਡੀ (Release ID: 1691707) Visitor Counter : 111