ਵਿੱਤ ਮੰਤਰਾਲਾ
ਕੇਂਦਰੀ ਬਜਟ 2021-22 ਦਾ ਅੰਤਿਮ ਪੜਾਅ ਹਲਵਾ ਸਮਾਗਮ ਨਾਲ ਸ਼ੁਰੂ ਹੋਇਆ
ਕੇਂਦਰੀ ਵਿੱਤ ਮੰਤਰੀ ਨੇ ਸਾਰੇ ਹੀ ਹਿੱਤਧਾਰਕਾਂ ਨੂੰ ਕੇਂਦਰੀ ਬਜਟ ਸੂਚਨਾ ਆਸਾਨ ਅਤੇ ਜਲਦੀ ਪਹੁੰਚ ਲਈ "ਯੂਨੀਅਨ ਬਜਟ ਮੋਬਾਇਲ ਐਪ" ਲਾਂਚ ਕੀਤਾ
Posted On:
23 JAN 2021 4:16PM by PIB Chandigarh
ਕੇਂਦਰੀ ਬਜਟ 2021-22 ਲਈ ਬਜਟ ਤਿਆਰ ਕਰਨ ਦੀ ਪ੍ਰਕ੍ਰਿਆ ਦਾ ਅੰਤਿਮ ਪੜਾਅ ਅੱਜ ਦੋਪਹਰ ਬਾਅਦ ਹਲਵਾ ਸਮਾਗਮ ਨਾਲ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੀ ਮੌਜੂਦਗੀ ਵਿਚ ਆਯੋਜਿਤ ਕੀਤਾ ਗਿਆ। ਬਜਟ ਤਿਆਰੀ ਦੀ ਪ੍ਰਕ੍ਰਿਆ ਹਰ ਸਾਲ "ਲਾਕ ਇਨ" ਤੋਂ ਪਹਿਲਾਂ ਰਵਾਇਤੀ ਹਲਵਾ ਸਮਾਗਮ ਨਾਲ ਨਿਭਾਈ ਜਾਂਦੀ ਹੈ।
ਇਕ ਅਸਾਧਾਰਨ ਪਹਿਲਕਦਮੀ ਵਿਚ ਕੇਂਦਰੀ ਬਜਟ 2021-22 ਪਹਿਲੀ ਵਾਰ ਪੇਪਰਲੈੱਸ ਢੰਗ ਵਿਚ ਪੇਸ਼ ਕੀਤਾ ਜਾਵੇਗਾ। ਕੇਂਦਰੀ ਬਜਟ 2021-22, ਪਹਿਲੀ ਫਰਵਰੀ, 2021 ਨੂੰ ਪੇਸ਼ ਕੀਤਾ ਜਾਣਾ ਹੈ।
ਇਸ ਮੌਕੇ ਤੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਸੰਸਦ ਮੈਂਬਰਾਂ ਅਤੇ ਆਮ ਜਨਤਾ ਦੀ ਬਜਟ ਦਸਤਾਵੇਜ਼ਾਂ ਤੱਕ ਨਿਰਵਿਘਨ ਪਹੁੰਚ ਲਈ ਸਾਧਾਰਨ ਡਿਜੀਟਲ ਵਿਧੀ ਦੀ ਸੁਵਿਧਾ ਨਾਲ ਇਸਤੇਮਾਲ ਕੀਤਾ ਜਾਣ ਵਾਲਾ "ਯੂਨੀਅਨ ਬਜਟ ਮੋਬਾਇਲ ਐਪ" ਵੀ ਲਾਂਚ ਕੀਤਾ। ਮੋਬਾਇਲ ਐਪ ਸਾਲਾਨਾ ਵਿੱਤੀ ਬਿਆਨ (ਸਾਧਾਰਨ ਤੌਰ ਤੇ ਬਜਟ ਵਜੋਂ ਜਾਣੇ ਜਾਂਦੇ), ਗ੍ਰਾਂਟਾਂ ਦੀ ਮੰਗ (ਡੀ ਜੀ), ਵਿੱਤੀ ਬਿੱਲ ਆਦਿ ਜਿਵੇਂ ਕਿ ਸੰਵਿਧਾਨ ਵਿਚ ਦਰਜ ਹੈ, ਸਮੇਤ ਕੇਂਦਰੀ ਬਜਟ ਦੇ 14 ਦਸਤਾਵੇਜ਼ਾਂ ਤੱਕ ਮੁਕੰਮਲ ਪਹੁੰਚ ਦੀ ਸੁਵਿਧਾ ਉਪਲਬਧ ਕਰਵਾਏਗੀ।
ਇਹ ਐਪ ਇਕ ਯੂਜ਼ਰ -ਪੱਖੀ ਇੰਟਰਫੇਸ ਨਾਲ ਉਪਲਬਧ ਹੋਵੇਗੀ, ਜੋ ਡਾਊਨਲੋਡਿੰਗ, ਪ੍ਰਿੰਟਿੰਗ, ਸਰਚ, ਜ਼ੂਮ-ਇਨ ਐਂਡ ਆਊਟ, ਬਾਇ-ਡਾਇਰੈਕਸ਼ਨਲ ਸਕਰੋਲਿੰਗ, ਕੰਟੈਂਟਸ ਦੇ ਟੇਬਲ ਅਤੇ ਐਕਸਟਰਨਲ ਸੰਪਰਕਾਂ ਆਦਿ ਦੇ ਫੀਚਰਾਂ ਨਾਲ ਯੁਕਤ ਹੋਵੇਗਾ। ਇਹ ਦੋ-ਭਾਸ਼ਾਈ (ਅੰਗ੍ਰੇਜ਼ੀ ਅਤੇ ਹਿੰਦੀ) ਹੋਵੇਗੀ ਅਤੇ ਦੋਹਾਂ ਐਨਡ੍ਰਾਇਡ ਅਤੇ ਆਈਓਐਸ ਪਲੇਟਫਾਰਮਾਂ ਤੇ ਉਪਲਬਧ ਹੋਵੇਗੀ । ਐਪ ਕੇਂਦਰੀ ਬਜਟ ਦੇ ਵੈਬ ਪੋਰਟਲ - (www.indiabudget.gov.in). ਤੋਂ ਵੀ ਡਾਊਨਲੋਡ ਕੀਤਾ ਜਾ ਸਕਦੀ ਹੈ। ਐਪ ਆਰਥਿਕ ਮਾਮਲਿਆਂ ਦੇ ਵਿਭਾਗ (ਡੀਈਏ) ਦੇ ਮਾਰਗ ਦਰਸ਼ਨ ਅਧੀਨ ਨੈਸ਼ਨਲ ਇਨਫਾਰਮੈਟਿਕਸ ਸੈਂਟਰ (ਐਨਆਈਸੀ) ਵਲੋਂ ਵਿਕਸਤ ਕੀਤੀ ਗਈ ਹੈ।
ਬਜਟ ਦਸਤਾਵੇਜ਼ 1 ਫਰਵਰੀ, 2021 ਨੂੰ ਸੰਸਦ ਵਿਚ ਵਿੱਤ ਮੰਤਰੀ ਵਲੋਂ ਬਜਟ ਭਾਸ਼ਣ ਦੇ ਮੁਕੰਮਲ ਹੋਣ ਤੋਂ ਬਾਅਦ ਮੋਬਾਇਲ ਐਪ ਤੇ ਉਪਲਬਧ ਹੋਣਗੇ।
ਹਲਵਾ ਸਮਾਗਮ ਵਿਚ ਕੇਂਦਰੀ ਵਿੱਤ ਮੰਤਰੀ ਨਾਲ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਵਿੱਤ ਅਤੇ ਮਾਲ ਸਕੱਤਰ ਡਾ. ਏ ਬੀ ਪਾਂਡੇ, ਖਰਚਿਆਂ ਬਾਰੇ ਸਕੱਤਰ ਸ਼੍ਰੀ ਟੀ ਵੀ ਸੋਮਨਾਥਨ, ਆਰਥਿਕ ਮਾਮਲਿਆਂ ਬਾਰੇ ਸਕੱਤਰ ਸ਼੍ਰੀ ਤਰੁਨ ਬਜਾਜ, ਸਕੱਤਰ ਡੀਆਈਪੀਏਐਮ ਸ਼੍ਰੀ ਤੁਹੀਨ ਕਾਂਤਾ ਪਾਂਡੇ, ਵਿੱਤੀ ਸੇਵਾਵਾਂ ਬਾਰੇ ਸਕੱਤਰ ਸ਼੍ਰੀ ਦੇਵਾਸ਼ੀਸ਼ ਪਾਂਡਾ, ਮੁੱਖ ਆਰਥਿਕ ਸਲਾਹਕਾਰ ਡਾ. ਕੇ ਵੀ ਸੁਬਰਾਮਨੀਅਨ, ਵਧੀਕ ਸਕੱਤਰ (ਬਜਟ) ਸ਼੍ਰੀ ਰਜਤ ਕੁਮਾਰ ਮਿਸ਼ਰਾ ਅਤੇ ਮੰਤਰਾਲਾ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਸੀਬੀਡੀਟੀ ਦੇ ਚੇਅਰਮੈਨ ਸ਼੍ਰੀ ਪੀ ਸੀ ਮੋਦੀ, ਸੀਬੀਆਈਸੀ ਦੇ ਚੇਅਰਮੈਨ ਸ਼੍ਰੀ ਅਜੀਤ ਕੁਮਾਰ ਤੋਂ ਇਲਾਵਾ ਬਜਟ ਦੀ ਤਿਆਰੀ ਅਤੇ ਇਸ ਦੀ ਸੰਗ੍ਰਹਿ ਪ੍ਰਕ੍ਰਿਆ ਵਿਚ ਸ਼ਾਮਿਲ ਵਿੱਤ ਮੰਤਰਾਲਾ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਇਸ ਮੌਕੇ ਹਾਜ਼ਰ ਸਨ।
ਬਾਅਦ ਵਿਚ ਵਿੱਤ ਮੰਤਰੀ ਨੇ ਕੇਂਦਰੀ ਬਜਟ 2021-22 ਦੇ ਸੰਗ੍ਰਿਹ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਸੰਬੰਧਤ ਅਧਿਕਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।
-----------------------------------
ਆਰਐਮ ਕੇਐਮਐਨ
(Release ID: 1691701)
Visitor Counter : 224