ਉਪ ਰਾਸ਼ਟਰਪਤੀ ਸਕੱਤਰੇਤ

ਭਾਰਤ ਆਪਣੇ ਸਰਵ ਵਿਆਪਕ ਏਕਤਾ ਦੇ ਫ਼ਲਸਫ਼ੇ ਜ਼ਰੀਏ ਦੁਨੀਆ ਨੂੰ ਰਾਹ ਦਿਖਾ ਸਕਦਾ ਹੈ: ਉਪ ਰਾਸ਼ਟਰਪਤੀ


ਭਾਰਤੀ ਜੀਵਨ ਸ਼ੈਲੀ ਵਿੱਚ ਲੋਕਤੰਤਰੀ ਸਿਧਾਂਤਾਂ ਦਾ ਤੱਤ ਪਾਇਆ ਜਾਂਦਾ ਹੈ: ਉਪ ਰਾਸ਼ਟਰਪਤੀ ਸ਼੍ਰੀ ਨਾਇਡੂ





ਉਪ ਰਾਸ਼ਟਰਪਤੀ ਨੇ ਸ਼੍ਰੀ ਨਾਰਾਇਣ ਗੁਰੁਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ - ‘ਆਧੁਨਿਕ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਸੰਤਾਂ’ ਵਿਚੋਂ ਇੱਕ





ਨਰਾਇਣ ਗੁਰੂ ਨੇ ਭਾਰਤ ਦੀ ਸਦਭਾਵਨਾ, ਸ਼ਾਂਤਮਈ ਸਹਿ-ਅਸਤਿਤਵ ਅਤੇ ਵਿਵਿਧਤਾ ਦੇ ਸਤਿਕਾਰ ਦੀ ਅਦਭੁਤ ਦ੍ਰਿਸ਼ਟੀ ਦਾ ਪ੍ਰਚਾਰ ਕੀਤਾ: ਉਪ ਰਾਸ਼ਟਰਪਤੀ





ਸ਼੍ਰੀ ਨਾਇਡੂ ਨੇ ਨੌਜਵਾਨ ਪੀੜ੍ਹੀ ਨੂੰ ਭਾਰਤ ਦੀਆਂ ਜੜ੍ਹਾਂ ਬਾਰੇ ਜਾਣਨ ਦੀ ਅਪੀਲ ਕੀਤੀ





ਉਪ ਰਾਸ਼ਟਰਪਤੀ ਨੇ ਸ਼੍ਰੀ ਨਾਰਾਇਣ ਗੁਰੂ ਦੀਆਂ ਕਵਿਤਾਵਾਂ ਦੀ ਪੁਸਤਕ, ‘ਨਾਟ ਮੈਨੀ, ਬਟ ਵਨ’ ਲਾਂਚ ਕੀਤੀ

Posted On: 22 JAN 2021 5:55PM by PIB Chandigarh

ਉਪ-ਰਾਸ਼ਟਰਪਤੀ, ਸ਼੍ਰੀ ਵੈਂਕਈਆ ਨਾਇਡੂ ਨੇ ਅੱਜ ਸੁਝਾਅ ਦਿੱਤਾ ਕਿ ਵਸੁਧੈਵ ਕੁਟੰਬਕਮਦਾ ਭਾਰਤੀ ਸਰਵ ਵਿਆਪਕ ਨਜ਼ਰੀਆ ਮਾਨਵਤਾ ਨੂੰ ਦਰਪੇਸ਼ ਸਮਕਾਲੀ ਸਮੱਸਿਆਵਾਂ ਦਾ ਰਾਹ ਦਰਸਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇੱਕ ਗਲੋਬਲ ਪ੍ਰਸੰਗ ਵਿੱਚ ਜਿੱਥੇ ਬਹੁਤ ਸਾਰੇ ਦੇਸ਼ਾਂ ਅਤੇ ਭਾਈਚਾਰਿਆਂ ਦੇ ਸਮਾਜਿਕ ਤਾਣੇ-ਬਾਣੇ ਨਫ਼ਰਤ, ਹਿੰਸਾ, ਕੱਟੜਪੰਥੀ, ਸੰਪਰਦਾਇਕਤਾ ਅਤੇ ਹੋਰ ਵਿਭਾਜਨਵਾਦੀ ਰੁਝਾਨਾਂ ਨਾਲ ਜੂਝ ਰਹੇ ਹਨ, ਉੱਥੇ ਸਰਵ ਵਿਆਪਕ ਏਕਤਾਦਾ ਯੁੱਗ-ਪੁਰਾਣਾ ਭਾਰਤੀ ਫ਼ਲਸਫ਼ਾ ਇੱਕ ਵਿਸ਼ੇਸ਼ ਸਾਰਥਕਤਾ ਰੱਖਦਾ ਹੈ।

 

ਇਹ ਜ਼ਾਹਰ ਕਰਦਿਆਂ ਕਿ ਭਾਰਤੀ ਜੀਵਨ ਸ਼ੈਲੀ ਵਿੱਚ ਕੁਦਰਤੀ ਤੌਰ ਤੇ ਲੋਕਤੰਤਰੀ ਸਿਧਾਂਤ ਹਨ, ਸ਼੍ਰੀ ਨਾਇਡੂ ਨੇ ਕਿਹਾ ਕਿ ਅਸੀਂ ਹਰ ਇੱਕ ਵਿਅਕਤੀ ਨੂੰ ਦੂਸਰੇ ਵਾਂਗ ਹੀ ਮਹੱਤਵਪੂਰਨ ਵੇਖਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਸਾਡੀਆਂ ਸੱਭਿਅਕ ਕਦਰਾਂ ਕੀਮਤਾਂ ਮਨੁੱਖਾਂ ਵਿੱਚ ਜੀਵੰਤ ਕਿਸਮਾਂ ਨੂੰ ਪਛਾਣਦੀਆਂ ਹਨ ਅਤੇ ਇਸ ਵਿਭਿੰਨਤਾ ਵਿੱਚ ਕੋਈ ਅੰਦਰੂਨੀ ਟਕਰਾਅ ਨਹੀਂ ਹੁੰਦਾ ਕਿਉਂਕਿ ਅਸੀਂ ਉਸੇ ਬ੍ਰਹਮਤਾਦਾ ਇੱਕ ਹਿੱਸਾ ਹਾਂ। ਉਪ ਰਾਸ਼ਟਰਪਤੀ ਨੇ ਸੁਝਾਅ ਦਿੱਤਾ ਕਿ ਅਜਿਹਾ ਵਿਸ਼ਵ ਦ੍ਰਿਸ਼ਟੀਕੋਣ ਸਥਿਰ ਅਤੇ ਸ਼ਮੂਲੀਅਤ ਨਾਲ ਤਰੱਕੀ ਦੀ ਪ੍ਰਾਪਤੀ ਲਈ ਆਪਸੀ ਸਤਿਕਾਰ, ਸ਼ਾਂਤਮਈ ਸਹਿ-ਮੌਜੂਦਗੀ ਅਤੇ ਸਹਿਯੋਗੀ ਯਤਨ ਲਿਆਉਂਦਾ ਹੈ।

 

ਸ਼੍ਰੀ ਨਾਇਡੂ ਨੇ ਪ੍ਰੋਫੈਸਰ ਜੀ ਕੇ ਸਸੀਧਰਨ ਦੁਆਰਾ ਸ਼੍ਰੀ ਨਾਰਾਇਣ ਗੁਰੁਦੇਵ ਦੀਆਂ ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦ ਦੀ ਪੁਸਤਕ ਨਾਟ ਮੈਨੀ, ਬਟ ਵਨ” (ਦੋ ਖੰਡ) ਦੀ ਵਰਚੁਅਲ ਲਾਂਚ ਵੇਲੇ ਇਹ ਵਿਚਾਰ ਰੱਖੇ। ਆਧੁਨਿਕ ਭਾਰਤ ਉੱਤੇ ਸੰਤ ਦੇ ਵੱਡੇ ਪ੍ਰਭਾਵ ਨੂੰ ਯਾਦ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸ਼੍ਰੀ ਨਾਰਾਇਣ ਗੁਰੂ ਇਕ ਬਹੁਪੱਖੀ ਪ੍ਰਤੀਭਾ, ਮਹਾਨ ਮਹਾਰਿਸ਼ੀ, ਅਦਵੈਤ ਦਰਸ਼ਨ ਦੇ ਪ੍ਰਵਿਰਤੀਵਾਦੀ, ਇੱਕ ਪ੍ਰਤਿਭਾਵਾਨ ਕਵੀ ਅਤੇ ਮਹਾਨ ਅਲੰਕਾਰਵਾਦੀ ਸਨ।

 

ਉਪ ਰਾਸ਼ਟਰਪਤੀ ਨੇ ਸ਼੍ਰੀ ਨਾਰਾਇਣ ਗੁਰੂ ਦੀ ਇੱਕ ਮਹੱਤਵਪੂਰਨ ਸਮਾਜ ਸੁਧਾਰਕ ਦੀ ਭੂਮਿਕਾ ਬਾਰੇ ਹੋਰ ਚਾਨਣਾ ਪਾਇਆ। ਉਹ ਮੰਦਰ ਵਿੱਚ ਦਾਖਲ ਹੋਣ ਦੀ ਲਹਿਰ ਵਿੱਚ ਸਭ ਤੋਂ ਅੱਗੇ ਸਨ ਅਤੇ ਅਛੂਤਾਂ ਦੇ ਸਮਾਜਕ ਵਿਤਕਰੇ ਦੇ ਵਿਰੁੱਧ ਸਨ। ਕੱਟੜਪੰਥੀ ਰਵਾਇਤੀ ਵਿਰੋਧੀਆਂ ਦੇ ਵਿਰੋਧ ਵਿੱਚ ਇੱਕ ਸ਼ਿਵ ਮੂਰਤੀ ਦੀ ਰੱਖਿਆ ਕਰਦਿਆਂ, ਉਨ੍ਹਾਂ ਵਾਈਕੋਮ ਅੰਦੋਲਨ ਨੂੰ ਹੁਲਾਰਾ ਦਿੱਤਾ ਅਤੇ ਦੇਸ਼ ਵਿਆਪੀ ਧਿਆਨ ਖਿੱਚਿਆ ਅਤੇ ਮਹਾਤਮਾ ਗਾਂਧੀ ਤੋਂ ਪ੍ਰਸੰਸਾ ਹਾਸਲ ਕੀਤੀ। ਸ਼੍ਰੀ ਨਾਇਡੂ ਨੇ ਨੋਟ ਕੀਤਾ, ਸ਼੍ਰੀ ਨਾਰਾਇਣ ਗੁਰੂ ਨੇ ਸਿਵਾਗਿਰੀ ਤੀਰਥ ਯਾਤਰਾ ਦੇ ਹਿੱਸੇ ਵਜੋਂ ਸਵੱਛਤਾ, ਸਿੱਖਿਆ, ਖੇਤੀਬਾੜੀ, ਵਪਾਰ, ਦਸਤਕਾਰੀ ਅਤੇ ਤਕਨੀਕੀ ਸਿਖਲਾਈ ਦੇ ਆਦਰਸ਼ਾਂ ਦੇ ਅਭਿਆਸ ਤੇ ਵੀ ਜ਼ੋਰ ਦਿੱਤਾ।

 

ਉਪ ਰਾਸ਼ਟਰਪਤੀ ਨੇ ਟਿੱਪਣੀ ਕੀਤੀ, ਸੰਤ ਗੁਰੂ ਦਾ ਮੰਨਣਾ ਸੀ ਕਿ ਸੰਸਾਰ ਨੂੰ ਇੱਕ ਬ੍ਰਹਿਮੰਡ ਦੀ ਭਾਵਨਾ ਨਾਲ ਪ੍ਰਚਲਿਤ ਕੀਤਾ ਗਿਆ ਹੈ, ਇੱਕ ਆਮ ਬ੍ਰਹਮ ਊਰਜਾ ਜੋ ਇਸ ਬ੍ਰਹਿਮੰਡ ਵਿੱਚ ਹਰੇਕ ਮਨੁੱਖ ਅਤੇ ਜੀਵ ਵਿੱਚ ਰਹਿੰਦੀ ਹੈ। ਉਨ੍ਹਾਂ ਆਪਣੀਆਂ ਕਵਿਤਾਵਾਂ ਵਿੱਚ ਭਾਰਤੀਅਤ ਦੇ ਇਸ ਤੱਤ ਨੂੰ ਪਕੜਿਆ ਅਤੇ ਏਕਤਾ ਤੇ ਜ਼ੋਰ ਦਿੱਤਾ ਜੋ ਵਿਸ਼ਵ ਦੀ ਜ਼ਾਹਰ ਵਿਭਿੰਨਤਾ ਦੀ ਬੁਨਿਆਦ ਵਿੱਚ ਹੈ। ਸ਼੍ਰੀ ਨਾਇਡੂ ਨੇ ਕਿਹਾ, “ਨਾਰਾਇਣ ਗੁਰੂਦੇਵ ਲਈ ਇਥੇ ਕੇਵਲ ਇੱਕ ਜਾਤੀ, ਇੱਕ ਧਰਮ, ਸਾਰਿਆਂ ਲਈ ਇੱਕ ਰੱਬ ਹੈ’ (ਓਰੂ ਜੱਠੀ, ਓਰੂ ਮਥਮ, ਓਰੂ ਦੈਵਮ, ਮਨੁਸ਼ਯਾਨੂ)।ਇਹ ਫ਼ਲਸਫ਼ਾ ਉਨ੍ਹਾਂ ਦੀਆਂ ਸੁਧਾਰ ਲਹਿਰਾਂ ਦਾ ਅਧਾਰ ਬਣਿਆ, ਜਿਸ ਨੇ ਅਸਮਾਨਤਾਵਾਂ ਅਤੇ ਸਮਾਜਿਕ ਵਿਕਰਿਤੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ।

 

ਉਪ ਰਾਸ਼ਟਰਪਤੀ ਨੇ ਸ਼੍ਰੀ ਨਾਰਾਇਣ ਗੁਰੂ ਦਾ ਵਰਣਨ ਆਧੁਨਿਕ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਸੰਤਾਂ ਦੇ ਰੂਪ ਵਿੱਚ ਕੀਤਾ, ਜਿਨ੍ਹਾਂ ਨੇ ਭਾਰਤ ਦੀ ਸਦਭਾਵਨਾ, ਸ਼ਾਂਤੀਪੂਰਨ ਸਹਿ-ਅਸਤਿਤਵ ਅਤੇ ਵਿਭਿੰਨਤਾ ਪ੍ਰਤੀ ਸਤਿਕਾਰ ਦੀ ਵਿਲੱਖਣ ਦ੍ਰਿਸ਼ਟੀ ਨੂੰ ਪ੍ਰਚਾਰਿਆ ਸੀ। ਸ਼੍ਰੀ ਨਾਇਡੂ ਨੇ ਸਹਿਜਤਾ ਨਾਲ ਵਿਗਿਆਨ ਅਤੇ ਤਕਨਾਲੋਜੀ ਦੀ ਸੰਭਾਵਨਾ ਨੂੰ ਜਾਣਨ ਲਈ ਉਨ੍ਹਾਂ ਦੀ ਪ੍ਰਤਿਭਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਬ੍ਰਹਿਮੰਡ ਦੀ ਸ਼ੁਰੂਆਤ ਬਾਰੇ ਵਿਚਾਰ ਕਰਨ ਵਾਲੇ ਰਹੱਸਮਈ ਵਜੋਂ ਅਲੰਕਾਰਵਾਦ ਵਿੱਚ ਪਾਏ ਯੋਗਦਾਨਾਂ ਨੂੰ ਨੋਟ ਕੀਤਾ ਅਤੇ ਉਨ੍ਹਾਂ ਦੀਆਂ ਰਹੱਸਵਾਦੀ ਸੂਝ ਦੀਆਂ ਕੁਝ ਉਦਾਹਰਣਾਂ ਦਾ ਹਵਾਲਾ ਦਿੱਤਾ।

 

ਲੇਖਕ ਅਤੇ ਪ੍ਰਕਾਸ਼ਕ ਦੁਆਰਾ ਪੁਸਤਕ ਦੇ ਦੋ ਖੰਡਾਂ ਨੂੰ ਤਿਆਰ ਕਰਨ ਵਿੱਚ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕਿਤਾਬਾਂ ਭਾਰਤ ਦੀਆਂ ਸਭਿਅਕ ਕਦਰਾਂ ਕੀਮਤਾਂ ਦੀ ਡੂੰਘੀ ਸਮਝ ਵਿੱਚ ਯੋਗਦਾਨ ਪਾ ਸਕਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੇ ਨਾਲ ਨਾਲ ਦੁਨੀਆ ਭਰ ਦੇ ਪਾਠਕਾਂ ਨੂੰ ਅਸਾਧਾਰਣ ਸਰਵ ਵਿਆਪਕਤਾ ਅਤੇ ਭਾਰਤੀ ਦ੍ਰਿਸ਼ਟੀ ਦੀ ਵਿਵਿਧਤਾ ਦੀ ਝਲਕ ਮਿਲੇਗੀ।

 

ਸ਼੍ਰੀ ਨਾਇਡੂ ਨੇ ਇਹ ਸੁਝਾਅ ਦੇ ਕੇ ਸਿੱਟਾ ਕਢਿਆ ਕਿ ਸਾਨੂੰ ਆਪਣੇ ਸੱਭਿਆਚਾਰਕ ਇਤਿਹਾਸ ਦੇ ਸਮ੍ਰਿਧ ਖ਼ਜ਼ਾਨੇ ਦੀ ਬਾਰ-ਬਾਰ ਤਲਾਸ਼ ਕਰਕੇ ਅਜਿਹੇ ਅਣਗਿਣਤ ਰਤਨਾਂ ਦੀ ਖੋਜ ਕਰਨੀ ਪਏਗੀ। ਉਨ੍ਹਾਂ ਰਾਸ਼ਟਰ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਵਰਗੇ ਪ੍ਰਕਾਸ਼ਨਾਂ ਨੂੰ ਪੜ੍ਹਨ ਅਤੇ ਬੁਨਿਆਦੀ ਸੰਦੇਸ਼ ਨੂੰ ਸਮਝਣ। ਉਨ੍ਹਾਂ ਉਮੀਦ ਜਤਾਈ ਕਿ ਇਸ ਦੇ ਜ਼ਰੀਏ ਨੌਜਵਾਨ ਪੀੜ੍ਹੀ ਇਸ ਪ੍ਰਕਿਰਿਆ ਵਿੱਚ 'ਭਾਰਤ ਦੀ ਰੂਹ ਦੀ ਕਦਰ ਕਰੇਗੀ' ਅਤੇ ਇੱਕ ਅਜਿਹੀ ਪੀੜ੍ਹੀ ਬਣ ਜਾਵੇਗੀ ਜੋ 'ਆਪਣੇ ਵਿਰਸੇ ਬਾਰੇ ਵਧੇਰੇ ਜਾਣਕਾਰ' ਹੈ। ਉਪ ਰਾਸ਼ਟਰਪਤੀ ਨੇ ਯਾਦ ਦਿਵਾਇਆ ਕਿ ਕੋਈ ਵੀ ਰਾਸ਼ਟਰ ਆਪਣੇ ਸੱਭਿਆਚਾਰ ਅਤੇ ਵਿਰਸੇ ਨੂੰ ਭੁੱਲਾ ਕੇ ਅੱਗੇ ਨਹੀਂ ਵੱਧ ਸਕਦਾ।

 

ਪ੍ਰੋ. ਜੀ ਕੇ ਸਸੀਧਰਨ, ਕਿਤਾਬ ਦੇ ਲੇਖਕ, ਸ਼੍ਰੀ ਆਰ ਕੇ ਕ੍ਰਿਸ਼ਨ ਕੁਮਾਰ, ਟਰੱਸਟੀ, ਟਾਟਾ ਟਰੱਸਟ, ਸ਼੍ਰੀ ਐੱਨ ਸ਼੍ਰੀਨਾਥ, ਸੀਈਓ ਟਾਟਾ ਟਰੱਸਟ, ਪੇਂਗੁਇਨ ਰੈਂਡਮ ਹਾਊਸ ਦੇ ਸ਼੍ਰੀ ਅਨਿਲ ਧਾਰਕਰ ਵੀ ਵਰਚੁਅਲ ਪ੍ਰੋਗਰਾਮ ਦੌਰਾਨ ਹਾਜ਼ਰ ਪਤਵੰਤਿਆਂ ਵਿੱਚ ਸ਼ਾਮਲ ਸਨ।

 

 

**********

 

 

ਐੱਮਐੱਸ / ਆਰਕੇ / ਡੀਪੀ


(Release ID: 1691494) Visitor Counter : 193