ਖਾਣ ਮੰਤਰਾਲਾ

ਰਾਜਸਥਾਨ ਵਿੱਚ ਪੋਟਾਸ਼ ਦੀ ਵਰਤੋਂ ਲਈ ਐਮਈਸੀਐਲ, ਆਰਐਸਐਮਐਮਐਲ ਅਤੇ ਡੀਐਮਜੀ ਦਰਮਿਆਨ ਤਿਕੋਣੇ ਸਮਝੌਤੇ ਤੇ ਦਸਤਖਤ

Posted On: 22 JAN 2021 11:24AM by PIB Chandigarh

ਮਿਨਰਲ ਐਕਸਪਲੋਰਸ਼ਨ ਕਾਰਪੋਰੇਸ਼ਨ ਲਿਮਟਡ (ਐਮਈਸੀਐਲ), ਰਾਜਸਥਾਨ ਸਟੇਟ ਮਾਈਨਜ਼ ਐਂਡ ਮਿਨਰਲਜ਼ ਲਿਮਟਿਡ (ਆਰਐਸਐਮਐਮਐਲ) ਅਤੇ ਰਾਜਸਥਾਨ ਸਰਕਾਰ ਦੇ ਮਾਈਨਜ਼ ਅਤੇ ਜੀਓਲੌਜੀ ਵਿਭਾਗ (ਡੀਐਮਜੀ), ਵਿਚਾਲੇ ਰਾਜਸਥਾਨ ਰਾਜ ਵਿਚ ਪੋਟਾਸ਼ ਸਲਿਊਸ਼ਨ ਮਾਈਂਨਗ ਦਾ ਸੰਭਾਵਤ ਅਧਿਐਨ ਸ਼ੁਰੂ ਕਰਨ ਲਈ ਇੱਕ ਤਿਕੋਣੇ ਸਮਝੌਤੇ ਤੇ ਦਸਤਖਤ ਕੀਤੇ ਗਏ।    

ਸਮਝਤੇ ਤੇ ਦਸਤਖਤ ਕੇਂਦਰੀ ਕੋਲਾ, ਖਾਣਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ, ਕੇਂਦਰੀ ਸੰਸਦੀ ਮਾਮਲਿਆਂ ਅਤੇ ਭਾਰੀ ਉਦਯੋਗਾਂ ਅਤੇ ਜਨਤਕ ਉੱਦਮ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਦੀ ਹਾਜ਼ਰੀ ਵਿੱਚ ਵਰਚੁਅਲ ਤੌਰ ਤੇ ਕੀਤੇ ਗਏ।

ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ, "ਸਮਝੌਤਾ ਸਲਿਊਸ਼ਨ ਖਣਨ ਰਾਹੀਂ ਉਪ-ਸਤਹ ਲੂਣ ਦੇ ਭੰਡਾਰਾਂ ਦੀ ਵਰਤੋਂ ਕਰਨ, ਰਾਜਸਥਾਨ ਦੇ ਭਰਪੂਰ ਖਣਿਜ ਭੰਡਾਰਾਂ ਦੀ ਵਰਤੋਂ, ਇਸ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਇਸ ਨੂੰ ਦੇਸ਼ ਵਿੱਚ ਪਹਿਲੇ ਪੋਟਾਸ਼ ਦੇ ਸਲਿਊਸ਼ਨ ਖਣਨ ਦੇ ਇੱਕ ਕੇਂਦਰ ਵਜੋਂ ਸਥਾਪਤ ਕਰਨ ਲਈ ਸੰਭਾਵਤ ਅਧਿਐਨ ਕਰਨ ਦਾ ਰਾਹ ਪੱਧਰਾ ਕਰੇਗਾ"। 

 

 

ਰਾਜਸਥਾਨ ਦੇ ਉੱਤਰ ਪੱਛਮ ਵਿਚ ਨਾਗੌਰ - ਗੰਗਾਨਗਰ ਬੇਸਿਨ ਵਿਚ 50,000 ਵਰਗ ਕਿਲੋਮੀਟਰ ਵਿਚ ਫੈਲੇ ਵਿਸ਼ਾਲ ਪੋਟਾਸ਼ ਅਤੇ ਹੈਲੀਟ ਸਰੋਤ ਹਨ। ਜੀਐਸਆਈ ਅਤੇ ਐਮਈਸੀਐਲ ਨੇ ਕ੍ਰਮਵਾਰ 2476.58 ਮਿਲੀਅਨ ਟਨ ਅਤੇ 21199.38 ਮਿਲੀਅਨ ਟਨ ਪੋਟਾਸ਼ ਅਤੇ ਹੈਲੀਟ ਦੀ ਸਥਾਪਨਾ ਕੀਤੀ ਹੈ। ਬੇੱਡਡ ਲੂਣ ਬਣਤਰਾਂ ਭੂਮੀਗਤ ਤੇਲ ਭੰਡਾਰਨ, ਹਾਈਡ੍ਰੋਜਨ, ਅਮੋਨੀਆ ਅਤੇ ਹਿਲਿਅਮ ਗੈਸ ਲਈ ਰਿਪੋਜਿਟਰੀਆਂ, ਕੰਪ੍ਰੈਸ ਗੈਸ ਅਤੇ ਪ੍ਰਮਾਣੂ ਕਚਰੇ ਦੇ ਭੰਡਾਰਨ ਲਈ ਰਣਨੀਤਕ ਤੌਰ ਤੇ ਲਾਭਦਾਇਕ ਹਨ।  ਬੇੱਡਡ ਲੂਣ ਤੋਂ ਪੋਟਾਸ਼ ਅਤੇ ਸੋਡੀਅਮ ਕਲੋਰਾਈਡ ਕ੍ਰਮਵਾਰ ਖਾਦ ਉਦਯੋਗ ਅਤੇ ਰਸਾਇਣਕ ਉਦਯੋਗ ਵਿੱਚ ਵਿਆਪਕ ਤੌਰ ਤੇ ਵਰਤੇ ਜਾਂਦੇ ਹਨ। 

 ਐਮਈਸੀਐਲ ਨੂੰ ਇੱਕ ਅੰਤਰਰਾਸ਼ਟਰੀ ਸਲਾਹਕਾਰ ਦੀ ਸਹਾਇਤਾ ਨਾਲ ਰਾਜ ਵਿੱਚ ਸੰਭਾਵਤ ਅਧਿਐਨ ਕਰਨ ਲਈ ਪ੍ਰੋਗਰਾਮ ਮੈਨੇਜਰ ਵਜੋਂ ਨਿਯੁਕਤ ਕੀਤਾ ਗਿਆ ਹੈ। ਦੇਸ਼ ਵਿਚ ਪਹਿਲੇ ਸਲਿਊਸ਼ਨ ਮਾਈਨਿੰਗ ਪ੍ਰੋਜੈਕਟ ਲਈ ਰਾਹ ਪੱਧਰਾ ਕਰਨ ਨਾਲ, ਇਹ ਪ੍ਰੋਜੈਕਟ ਰੋਜ਼ਗਾਰ ਪੈਦਾ ਕਰਨ ਦੇ ਨਾਲ ਨਾਲ ਆਤਮਨਿਰਭਰ ਭਾਰਤ ਅਭਿਆਨ ਨੂੰ ਪੋਟਾਸ਼ ਅਤੇ ਇਸ ਨਾਲ ਜੁੜੇ ਖਣਿਜਾਂ ਦੇ ਘਰੇਲੂ ਉਤਪਾਦਨ ਨੂੰ ਹੁਲਾਰਾ ਦੇ ਕੇ ਇੱਕ ਬਦਲਵਾਂ ਦਰਾਮਦ ਮਾਰਗ ਪੈਦਾ ਕਰਨ ਵਿੱਚ ਸਹਾਇਤਾ ਕਰੇਗਾ। 

-----------------------

ਐਮ ਸੀ /ਏ ਕੇ 


(Release ID: 1691322) Visitor Counter : 182