ਰੱਖਿਆ ਮੰਤਰਾਲਾ

ਸਮਾਰਟ ਐਂਟੀ ਏਅਰਫੀਲਡ ਵੈਪਨ ਦਾ ਸਫਲ ਫਲਾਈਟ ਟੈਸਟ ਮੁਕੰਮਲ ਹੋਈਆ

Posted On: 22 JAN 2021 1:22PM by PIB Chandigarh

ਇਕ ਹੋਰ ਮੀਲ ਪੱਥਰ ਤੈਹ ਕਰਦਿਆਂ, ਡੀਆਰਡੀਓ ਨੇ 21 ਜਨਵਰੀ 2021 ਨੂੰ ਉੜੀਸਾ ਦੇ ਤੱਟ ਤੋਂ ਦੂਰ ਏਅਰੋਨੋਟਿਕਸ ਲਿਮਟਿਡ (ਐਚਏਐਲ) ਵਲੋਂ ਹਾਕ -1 ਤੋਂ ਦੇਸੀ ਤੌਰ 'ਤੇ ਨਿਰਮਿਤ ਸਮਾਰਟ ਐਂਟੀ-ਏਅਰਫੀਲਡ ਵੈਪਨ (ਐਸ ਏ ਏ ਡਬਲਯੂ) ਦੀ  ਸਮਰੱਥਾ ਅਤੇ ਰਿਲੀਜ਼ ਦਾ ਸਫਲ ਟਰਾਇਲ ਕੀਤਾ।

ਸਮਾਰਟ ਹਥਿਆਰ ਦੀ ਸਫਲਤਾਪੂਰਵਕ ਟੈਸਟਿੰਗ ਐਚ ਏ ਐਲ ਦੇ ਇੰਡੀਅਨ ਹਾੱਕ-ਐਮਕੇ 132 ਤੋਂ ਕੀਤੀ ਗਈ ਸੀ, ਜੋ ਕਿ ਹੁਣ ਤੱਕ ਡੀ ਆਰ ਡੀ ਓ ਵਲੋਂ ਕਰਵਾਏ ਗਏ ਐਸ ਏ ਏ ਡਬਲਯੂ ਦਾ 9 ਵਾਂ ਸਫਲ ਮਿਸ਼ਨ ਸੀ। ਇਹ ਇਕ ਟੈਸਟ ਬੁੱਕ ਲਾਂਚ ਸੀ, ਜੋ ਸਾਰੇ ਮਿਸ਼ਨ ਦੇ ਉਦੇਸ਼ਾਂ ਨੂੰ ਪੂਰਾ ਕਰਦਾ ਸੀ। ਅੰਤਰਿਮ ਟੈਸਟ ਰੇਂਜ (ਆਈਟੀਆਰ), ਬਾਲਾਸੌਰ ਵਿਖੇ ਸਥਾਪਤ ਕੀਤੇ ਗਏ ਟੈਲੀਮੈਟਰੀ ਅਤੇ ਟਰੈਕਿੰਗ ਪ੍ਰਣਾਲੀਆਂ ਨੇ ਮਿਸ਼ਨ ਦੇ ਸਾਰੇ ਟੈਸਟਾਂ ਨੂੰ ਆਪਣੇ ਕੰਟਰੋਲ ਹੇਠ ਰੱਖਿਆ ਸੀ।

ਐਸ ਏ ਏ ਡਬਲਯੂ ਸਵਦੇਸ਼ੀ ਤੌਰ 'ਤੇ ਡੀ ਆਰ ਡੀ ਓ ਦੀ ਰਿਸਰਚ ਸੈਂਟਰ ਇਮਰਾਤ (ਆਰਸੀਆਈ) ਹੈਦਰਾਬਾਦ ਵਲੋਂ ਤਿਆਰ  ਅਤੇ ਵਿਕਸਤ ਕੀਤਾ ਗਿਆ ਹੈ। ਇਹ 125 ਕਿਲੋਗ੍ਰਾਮ ਸ਼੍ਰੇਣੀ ਦਾ ਇਕ ਸਮਾਰਟ ਹਥਿਆਰ ਹੈ, ਜੋ ਕਿ 100 ਕਿਲੋਮੀਟਰ ਦੀ ਰੇਂਜ ਤੱਕ ਜ਼ਮੀਨੀ ਦੁਸ਼ਮਣ ਏਅਰਫੀਲਡ ਜਾਇਦਾਦਾਂ ਜਿਵੇਂ ਕਿ ਰਾਡਾਰ, ਬੰਕਰ, ਟੈਕਸੀ ਟਰੈਕ, ਅਤੇ ਰਨਵੇ ਆਦਿ ਨੂੰ ਆਪਣੇ ਘੇਰੇ ਵਿੱਚ ਲੈਣ ਵਿੱਚ ਪੂਰੀ ਤਰ੍ਹਾਂ ਨਾਲ ਸਮਰੱਥ ਹੈ । ਉਸੇ ਸ਼੍ਰੇਣੀ ਦੇ ਹਥਿਆਰ ਪ੍ਰਣਾਲੀ ਦੇ ਮੁਕਾਬਲੇ ਉੱਚ ਸ਼ੁੱਧਤਾ ਵਾਲਾ ਮਾਰਗਦਰਸ਼ਕ ਬੰਬ ਹਲਕੇ ਭਾਰ ਵਿੱਚ ਵਿਕਸਿਤ ਕੀਤਾ ਗਿਆ ਹੈ। ਹਥਿਆਰ ਪ੍ਰਣਾਲੀ ਦਾ ਪਹਿਲਾਂ ਜੈਗੁਆਰ ਏਅਰਕ੍ਰਾਫਟ ਦੀ ਮਦਦ ਨਾਲ ਸਫਲਤਾਪੂਰਵਕ ਤਜ਼ਰਬਾ ਕੀਤਾ ਗਿਆ ਸੀ।

ਡੀਡੀਆਰ ਐਂਡ ਡੀ  ਦੇ ਸੱਕਤਰ ਅਤੇ ਡੀਆਰਡੀਓ ਸੇ ਚੇਅਰਮੈਨ  ਡਾ: ਜੀ ਸਥੀਸ਼ ਰੈਡੀ ਨੇ ਸਫਲ ਟਰਾਇਲ ਵਿੱਚ ਸ਼ਾਮਲ ਟੀਮਾਂ ਨੂੰ ਵਧਾਈ ਵੀ ਦਿੱਤੀ।

ਏ ਬੀ ਬੀ / ਨਾਮਪੀ / ਕੇ ਏ / ਰਾਜੀਬ


(Release ID: 1691318) Visitor Counter : 230