ਰਸਾਇਣ ਤੇ ਖਾਦ ਮੰਤਰਾਲਾ
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਨੇ ਨਮਰੂਪ ਵਿਖੇ ਲਗਾਏ ਜਾਣ ਵਾਲੇ ਯੂਰੀਆ ਪਲਾਂਟ ਤੇ ਮੀਟਿੰਗ ਦੀ ਪ੍ਰਧਾਨਗੀ ਕੀਤੀ
प्रविष्टि तिथि:
21 JAN 2021 3:38PM by PIB Chandigarh
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌਡ਼ਾ ਦੀ ਪ੍ਰਧਾਨਗੀ ਹੇਠ ਨਾਮਰੂਪ ਵਿਚ ਲਗਾਏ ਜਾ ਰਹੇ 12.7 ਲੱਖ ਐਮਐਮਟੀਪੀਏ ਸਮਰੱਥਾ ਵਾਲੇ ਯੂਰੀਆ ਪਲਾਂਟ ਦੇ ਸੰਬੰਧ ਵਿਚ ਇਕ ਮੀਟਿੰਗ ਹੋਈ। ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ, ਅਸਾਮ ਦੇ ਵਿੱਤ ਮੰਤਰੀ ਸ਼੍ਰੀ ਹੇਮੰਤ ਬਿਸਵਾ ਸਰਮਾ, ਅਸਾਮ ਦੇ ਉਦੋਯਗ ਅਤੇ ਵਣਜ ਮੰਤਰੀ ਸ਼੍ਰੀ ਚੰਦਰ ਮੋਹਨ ਪਟੋਵਾਰੀ, ਖਾਦਾਂ ਬਾਰੇ ਸਕੱਤਰ ਸ਼੍ਰੀ ਆਰ ਕੇ ਚਤੁਰਵੇਦੀ, ਖਾਦਾਂ ਬਾਰੇ ਮੀਤ ਸਕੱਤਰ ਸ਼੍ਰੀ ਧਰਮਪਾਲ, ਸੀਐਮਡੀ (ਓਆਈਐਲ) ਸ਼੍ਰੀ ਸੁਸ਼ੀਲ ਚੰਦਰ ਮਿਸ਼ਰਾ, ਸੀਐਮਡੀ (ਆਰਸੀਐਫ) ਸ਼੍ਰੀ ਮੁਦਗਰੀਕਰ, ਸੀਐਮਡੀ (ਬੀਵੀਐਫਸੀਐਲ) ਸ਼੍ਰੀ ਅਸੀਮ ਕੁਮਾਰ ਘੋਸ਼, ਐਨਐਫਐਲ ਦੇ ਡਾਇਰੈਕਟਰ ਸ਼੍ਰੀ ਨਿਰਲੇਪ ਸਿੰਘ ਰਾਏ ਅਤੇ ਹੋਰਨਾਂ ਵਲੋਂ ਮੀਟਿੰਗ ਵਿਚ ਹਿੱਸਾ ਲਿਆ ਗਿਆ।
https://twitter.com/DVSadanandGowda/status/1352176191608913920?s=20
ਸ਼੍ਰੀ ਗੌੜਾ ਨੇ ਕਿਹਾ ਕਿ ਉੱਤਰ ਪੂਰਬੀ ਖੇਤਰ ਵਿੱਚ ਵਿਕਾਸ ਲਿਆਉਣਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੌਜੂਦਾ ਸਰਕਾਰ ਦੀ ਤਰਜੀਹ ਹੈ। ਇਸ ਲਈ ਯੂਰੀਆ ਉਤਪਾਦਨ ਵਿਚ ਸਵੈ-ਨਿਰਭਰਤਾ ਨੂੰ ਹਾਸਿਲ ਕਰਨ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਅਨੁਸਾਰ ਨਾਮਰੂਪ ਵਿਖੇ ਇਕ ਨਵੇਂ ਆਧੁਨਿਕ ਯੂਰੀਆ ਇਕਾਈ ਦੀ ਸਥਾਪਨਾ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਜ਼ਰੂਰੀ ਹੈ। ਯੂਰੀਆ ਇਕਾਈ ਨਾ ਸਿਰਫ ਸਥਾਨਕ ਕਿਸਾਨਾਂ ਦੀ ਖਾਦਾਂ ਦੀ ਮੰਗ ਨੂੰ ਪੂਰਾ ਕਰੇਗੀ, ਬਲਕਿ ਜੇਕਰ ਫਾਲਤੂ ਖਾਦ ਹੋਈ ਤਾਂ ਉਸ ਨੂੰ ਦੱਖਣ ਏਸ਼ੀਆ ਦੇ ਗੁਆਂਢੀ ਦੇਸ਼ਾਂ ਨੂੰ ਬਰਾਮਦ ਕੀਤਾ ਜਾਵੇਗਾ। ਉਨ੍ਹਾਂ ਹਿੱਤਧਾਰਕ ਜਨਤਕ ਖੇਤਰ ਦੇ ਅਦਾਰਿਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਪ੍ਰਾਜੈਕਟ ਸੰਬੰਧੀ ਆਪਣੀਆਂ ਅੰਦਰੂਨੀ ਪ੍ਰਕ੍ਰਿਆਵਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ।
ਸ਼੍ਰੀ ਬਿਸਵਾ ਸਰਮਾ ਨੇ ਦੱਸਿਆ ਕਿ ਅਸਾਮ ਸਰਕਾਰ ਨਾਮਰੂਪ ਪ੍ਰੋਜੈਕਟ ਨੂੰ ਹਰ ਸੰਭਵ ਵਿੱਤੀ ਸਹਾਇਤਾ ਸਮੇਤ, ਹਰ ਤਰ੍ਹਾਂ ਦੀ ਸਹਾਇਤਾ ਦੇਣ ਲਈ ਤਿਆਰ ਹੈ।
ਸ੍ਰੀ ਤੇਲੀ ਨੇ ਕਿਹਾ ਕਿ ਨਾਰਮੂਪ-IV ਯੂਨਿਟ ਸਥਾਨਕ ਵਿਕਾਸ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਪੈਦਾ ਕਰਨ ਦੇ ਕੰਮ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੈ, ਅਤੇ ਇਸ ਲਈ ਪ੍ਰਾਜੈਕਟ ਨੂੰ ਤੇਜ਼ ਕੀਤੇ ਜਾਣ ਦੀ ਲੋਡ਼ ਹੈ।
ਸ੍ਰੀ ਪਟੋਵਾਰੀ ਨੇ ਦੱਸਿਆ ਕਿ ਅਸਾਮ ਸਰਕਾਰ ਨਵੇਂ ਉਦਯੋਗਾਂ ਨੂੰ ਪ੍ਰੋਤਸਾਹਨ ਦੇ ਰਹੀ ਹੈ, ਜੋ ਲੱਗ ਰਹੇ ਪ੍ਰਾਜੈਕਟ ਵਲੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਤਾਕਿ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਸਕੇ।
ਹਿੱਤਧਾਰਕ, ਜਨਤਕ ਖੇਤਰ ਦੇ ਅਦਾਰਿਆਂ ਦੇ ਸੀਐਮਡੀਜ਼ ਨਾਮਰੂਪ ਪ੍ਰੋਜੈਕਟ ਤੇ ਆਪਣੀ ਅੰਦਰੂਨੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਵਿਚ ਸਹਿਮਤ ਹੋਏ।
ਕੇਂਦਰੀ ਮੰਤਰੀ ਸ਼੍ਰੀ ਗੌੜਾ ਨੇ ਪ੍ਰੋਜੈਕਟ ਲਈ ਆਪਣੀ ਸਹਾਇਤਾ ਦੇਣ ਲਈ ਹਿੱਸੇਦਾਰਾਂ, ਹਿੱਤਧਾਰਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਮੰਤਰਾਲੇ ਦੀ ਨੀਯਤ ਹੈ ਕਿ ਪ੍ਰੋਜੈਕਟ ਤੇ ਕੰਮ ਜਿੰਨਾ ਸੰਭਵ ਹੋ ਸਕੇ ਛੇਤੀ ਤੋਂ ਛੇਤੀ ਸ਼ੁਰੂ ਹੋ ਜਾਵੇ।
ਐਮਸੀ ਕੇਪੀ ਏਕੇ
(रिलीज़ आईडी: 1691060)
आगंतुक पटल : 127