ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਐੱਫ ਆਈ ਸੀ ਸੀ ਆਈ ਦੁਆਰਾ ਐੱਮ ਏ ਐੱਸ ਸੀ ਆਰ ਏ ਡੀ ਈ ਦੇ 2021 ਦੇ 7ਵੇਂ ਸੰਸਕਰਨ ਦਾ ਉਦਘਾਟਨ ਕੀਤਾ


"ਤਸਕਰੀ ਅਤੇ ਨਕਲੀ ਵਪਾਰ ਤਰੱਕੀ ਨੂੰ ਰੋਕਦਾ ਹੈ , ਅਰਥਚਾਰੇ ਦੀ ਸਿਹਤ ਤੇ ਅਸਰ ਪਾਉਂਦਾ ਹੈ ਅਤੇ ਖ਼ਪਤਕਾਰਾਂ ਲਈ ਸੁਰੱਖਿਆ ਖਤਰੇ ਪੈਦਾ ਕਰਦਾ ਹੈ"

ਗੈਰ ਕਾਨੂੰਨੀ ਵਪਾਰ ਖਿਲਾਫ ਸਾਡੀ ਲੜਾਈ ਲਈ "ਵੋਕਲ ਫੋਰ ਲੋਕਲ" ਬਹੁਤ ਸਮਰੱਥ ਸਾਧਨ ਹੋਵੇਗਾ — ਡਾਕਟਰ ਹਰਸ਼ ਵਰਧਨ


Posted On: 21 JAN 2021 4:38PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਫਿੱਕੀ ਕਾਸਕੇਡ ਦੁਆਰਾ ਆਯੋਜਿਤ "ਐੱਮ ਏ ਐੱਸ ਸੀ ਆਰ ਏ ਡੀ ਈ" ਮੂਵਮੈਂਟ ਅਗੇਂਸਟ ਸਮਗਲਡ ਐਂਡ ਕਾਊਂਟਰਫਰੀਟ ਟਰੇਡ ਦੇ 7ਵੇਂ ਸੰਸਕਰਨ ਦਾ ਉਦਘਾਟਨ ਕੀਤਾ ।
ਆਪਣੇ ਸੰਬੋਧਨ ਵਿੱਚ ਕੇਂਦਰੀ ਸਿਹਤ ਮੰਤਰੀ ਨੇ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਐੱਮ ਏ ਐੱਸ ਸੀ ਆਰ ਏ ਡੀ ਈ ਦਾ 7ਵਾਂ ਸੰਸਕਰਨ ਕਾਰਵਾਈ ਯੋਗ , ਇੰਨੋਵੇਟਿਵ ਨੀਤੀ, ਉਹਨਾਂ ਹੱਲਾਂ ਬਾਰੇ ਸੋਚ ਵਿਚਾਰ ਕਰੇਗਾ , ਜੋ ਨਕਲੀ ਤਸਕਰੀ ਅਤੇ ਨਕਲੀ ਉਤਪਾਦਾਂ ਦੇ ਵੱਧ ਰਹੇ ਰੁਝਾਨ ਨੂੰ ਵਾਪਸ ਕਰ ਸਕਦਾ ਹੈ । ਉਹਨਾਂ ਨੇ ਕੋਵਿਡ 19 ਮਹਾਮਾਰੀ ਦੀਆਂ ਚੁਣੌਤੀਆਂ ਅਤੇ ਦਵਾਈਆਂ ਤੇ ਨਸਿ਼ਆਂ ਦੇ ਗੈਰ ਕਾਨੂੰਨੀ ਆਪ੍ਰੇਟਰਾਂ ਬਾਰੇ ਕਿਹਾ ,"ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕੋਵਿਡ 19 ਮਹਾਮਾਰੀ ਵੱਲੋਂ ਪੈਦਾ ਕੀਤੀ ਹਫੜਾਦਫੜੀ ਅਤੇ ਇਸ ਨੂੰ ਰੋਕਣ ਲਈ ਬਣਾਈਆਂ ਗਈਆਂ ਵੱਖ ਵੱਖ ਨੀਤੀਆਂ ਦੌਰਾਨ ਗੈਰ ਕਾਨੂੰਨੀ ਖਿਡਾਰੀਆਂ ਨੇ ਇਸ ਮਹਾਮਾਰੀ ਦੀ ਵਰਤੋਂ , ਜਿਸ ਨਾਲ ਦੇਸ਼ ਦੇ ਅਰਥਚਾਰੇ , ਸਿਹਤ ਅਤੇ ਵਿਸ਼ਵ ਵਿੱਚ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਲਈ ਘਟੀਆ ਕਾਰਵਾਈਆਂ ਕੀਤੀਆਂ "।
ਡਾਕਟਰ ਹਰਸ਼ ਵਰਧਨ ਨੇ ਕਿਹਾ ,"ਮਸਕਰੇਡ 2021 ਦਾ ਟੀਚਾ ਨਕਲੀ ਵਪਾਰ ਅਤੇ ਤਸਕਰੀ ਦੀਆਂ ਚੁਣੌਤੀਆਂ ਵਿਸ਼ੇਸ਼ ਤੌਰ ਤੇ ਕੋਵਿਡ ਯੁੱਗ ਤੋਂ ਬਾਅਦ , ਨੂੰ ਖ਼ਤਮ ਕਰਨ ਲਈ ਨਵੇਂ ਅਤੇ ਰਣਨੀਤਕ ਅਭਿਆਸਾਂ ਬਾਰੇ ਸਿਹਤਮੰਦ ਵਿਚਾਰ ਵਟਾਂਦਰਾ ਕਰਨਾ ਹੈ । ਇਹਨਾਂ ਵਿੱਚੋਂ ਮੁੱਖ ਜਾਗਰੂਕਤਾ ਪੈਦਾ ਕਰਨ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ । ਕੋਵਿਡ 19 ਮਹਾਮਾਰੀ ਨੇ ਸਾਡੀ ਸਿਹਤ ਪ੍ਰਣਾਲੀ ਅੱਗੇ ਕਈ ਬੇਮਿਸਾਲ ਮੰਗਾਂ ਰੱਖੀਆਂ ਹਨ । ਸਿਹਤ ਸੰਭਾਲ ਪ੍ਰੋਵਾਈਡਰਜ਼ ਮੌਜੂਦਾ ਸਪੁਰਦਗੀ ਮਾਡਲਾਂ ਨੂੰ ਫਿਰ ਤੋਂ ਇਜਾਦ ਕਰਕੇ ਸਿਹਤ ਸੰਭਾਲ ਨੂੰ ਰੋਗੀ ਦੇ ਨੇੜੇ ਲਿਆ ਰਹੇ ਹਨ"। 
ਨਕਲੀ ਦਵਾਈਆਂ ਦੇ ਧੰਦੇ ਨੂੰ ਨੱਥ ਪਾਉਣ ਲਈ ਸਰਕਾਰ ਵੱਲੋਂ ਕੀਤੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਕਿਹਾ ,"ਭਾਰਤ ਸਰਕਾਰ ਨੇ ਨਕਲੀ ਦਵਾਈਆਂ ਨੂੰ ਨੱਥ ਪਾਉਣ ਲਈ ਕਈ ਉਪਰਾਲੇ ਕੀਤੇ ਹਨ । ਡਰਗਜ਼ ਤੇ ਕੋਸਮੈਟਿਕਸ ਤਰਮੀਮੀ ਕਾਨੂੰਨ 2008 ਤਹਿਤ ਡਰਗਜ਼ ਤੇ ਕੋਸਮੈਟਿਕਸ ਕਾਨੂੰਨ 1940 ਨੂੰ ਸੋਧਿਆ ਗਿਆ ਹੈ । ਇਸ ਕਾਨੂੰਨ ਤਹਿਤ ਜੇਕਰ ਕਿਸੇ ਦਵਾਈ ਵਿੱਚ ਮਿਲਾਵਟ ਮਿਲਦੀ ਹੈ ਤਾਂ ਦੋਸ਼ੀ ਨੂੰ 10 ਸਾਲਾਂ ਤੋਂ ਘੱਟ ਸਜ਼ਾ ਹੀ ਨਹੀਂ ਹੋਵੇਗੀ , ਬਲਕਿ ਉਮਰਕੈਦ ਤੱਕ ਹੋ ਸਕਦੀ ਹੈ । ਦਵਾਈਆਂ ਅਤੇ ਕੋਸਮੈਟਿਕਸ ਕਾਨੂੰਨ ਤਹਿਤ ਕੀਤੇ ਗਏ ਦੋਸ਼ਾਂ ਦੇ ਮੁਕੱਦਮਿਆਂ ਨੂੰ ਤੇਜੀ ਨਾਲ ਨਿਪਟਾਉਣ ਲਈ ਵਿਸ਼ੇਸ਼ ਅਦਾਲਤਾਂ ਕਾਇਮ ਕੀਤੀਆਂ ਗਈਆਂ ਹਨ । ਚੰਗੇ ਵਿਕਸਿਤ ਕਾਨੂੰਨੀ ਫਰੇਮਵਰਕ ਅਤੇ ਮਹੱਤਵਪੂਰਨ ਸਿੱਖਿਆ ਯਤਨਾਂ ਨਾਲ ਸਰਕਾਰ ਨੇ ਖ਼ਪਤਕਾਰਾਂ ਦੀ ਸਿਹਤ ਅਤੇ ਸੁਰੱਖਿਅਤਾ ਨੂੰ ਖ਼ਤਰਨਾਕ ਨਕਲੀ ਵਪਾਰ ਅਤੇ ਤਸਕਰੀ ਤੋਂ ਬਚਾਉਣ ਲਈ ਕਦਮ ਚੁੱਕੇ ਹਨ"। ਡਾਕਟਰ ਹਰਸ਼ ਵਰਧਨ ਨੇ ਨਕਲੀ ਵਪਾਰ ਅਤੇ ਤਸਕਰੀ ਦੇ ਵੱਧ ਰਹੇ ਖਤਰਿਆਂ ਨਾਲ ਨਜਿੱਠਣ ਲਈ ਮਿਲ ਕੇ ਵਧੇਰੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ । ਇਸ ਸੰਬੰਧ ਵਿੱਚ ਉਹਨਾਂ ਕਿਹਾ ,"ਕਾਰੋਬਾਰੀਆਂ ਅਤੇ ਉਦਯੋਗ ਨੂੰ ਲਾਜ਼ਮੀ ਇਕੱਠਿਆਂ ਹੋਣਾ ਚਾਹੀਦਾ ਹੈ ਅਤੇ ਸਰਕਾਰ ਨਾਲ ਮਿਲ ਕੇ ਇੱਕ ਵੱਡੀ ਤਾਕਤ ਬਣ ਕੇ ਖਪਤਕਾਰਾਂ ਨੂੰ ਸੁਰੱਖਿਅਤ ਰੱਖਣ ਦੇ ਆਖਰੀ ਟੀਚੇ ਨੂੰ ਪੇਸ਼ ਖਤਰੇ ਨਾਲ ਲੜਨਾ ਚਾਹੀਦਾ ਹੈ । ਉਹ ਤਰੀਕੇ ਜਿਹਨਾਂ ਨਾਲ ਨਕਲੀ , ਮਿਸ ਬਰੈਂਡੇਡ ਅਤੇ ਮਿਲਾਵਟ ਵਾਲੀਆਂ ਦਵਾਈਆਂ ਵੰਡ ਚੈਨਲ ਵਿੱਚ ਦਾਖਲ ਹੁੰਦੀਆਂ ਹਨ , ਉਹ ਬਹੁਤ ਗੁੰਝਲਦਾਰ ਹੋ ਰਹੇ ਹਨ । ਫਰਮਾਸੂਟਿਕਲ ਉਤਪਾਦਾਂ ਦੀ ਵੰਡ ਪ੍ਰਕਿਰਿਆ ਵਿੱਚ ਕਮਜ਼ੋਰ ਬਿੰਦੂ ਅਜਿਹੇ ਉਤਪਾਦਾਂ ਦੇ ਦਾਖਲੇ ਨੂੰ ਸਪਲਾਈ ਚੇਨ  ਵਿੱਚ ਆਉਣ ਦਾ ਮੌਕਾ ਮੁਹੱਈਆ ਕਰਦੇ ਹਨ । ਇਹ ਇੱਕ ਮੁੱਦਾ ਹੈ , ਜੋ ਉਦਯੋਗਿਕ ਖਿਡਾਰੀ ਜੋ ਇਹਨਾਂ ਚੋਰ ਮੋਰੀਆਂ ਨੂੰ ਪਛਾਨਣ ਅਤੇ ਭਰਨ ਵਿੱਚ ਸਰਗਰਮ ਭੂਮਿਕਾ ਨਿਭਾ ਕੇ ਮਦਦ ਕਰ ਸਕਦੇ ਹਨ"।
ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਸੱਦੇ ਵੋਕਲ ਫੋਰ ਲੋਕਲ ਨੂੰ ਦੁਹਰਾਉਂਦਿਆਂ ਉਹਨਾਂ ਕਿਹਾ ,"ਆਤਮਨਿਰਭਰ ਭਾਰਤ" ਅਤੇ "ਵੋਕਲ ਫੋਰ ਲੋਕਲ" ਦਾ ਸੱਦਾ ਅਸਲ ਵਿੱਚ ਕਈ ਚੁਣੌਤੀਆਂ , ਜੋ ਸਾਡੇ ਸਾਹਮਣੇ ਹਨ , ਲਈ ਹੱਲ ਮੁਹੱਈਆ ਕਰ ਸਕਦਾ ਹੈ । ਜਿਉਂ ਹੀ ਭਾਰਤ ਮਜ਼ਬੂਤ ਘਰੇਲੂ ਬਰੈਂਡਾਂ ਦਾ ਨਿਰਮਾਣ ਕਰਨਾ ਸ਼ੁਰੂ ਕਰਦਾ ਹੈ ਅਤੇ ਵਿਦੇਸ਼ੀ ਵਸਤਾਂ ਉੱਤੇ ਨਿਰਭਰਤਾ ਨੂੰ ਹੌਲੀ ਹੌਲੀ ਘਟਾਉਂਦਾ ਹੈ , ਉਸ ਨਾਲ ਤਸਕਰਾਂ ਅਤੇ ਨਕਲੀ ਵਪਾਰ ਕਰਨ ਵਾਲਿਆਂ ਲਈ ਲਾਭ ਦੇ ਮੌਕੇ ਜਲਦੀ ਹੀ ਸੀਮਤ ਹੋ ਜਾਣਗੇ । ਕਾਨੂੰਨ ਵੀ ਨਕਲੀ ਵਸਤਾਂ ਦੇ ਉਤਪਾਦਕਾਂ ਨੂੰ ਪਛਾਨਣ ਅਤੇ ਮੁਕੱਦਮਾ ਚਲਾਉਣ ਲਈ ਵਧੇਰੇ ਪ੍ਰਭਾਵਸ਼ਾਲੀ ਹੋ ਜਾਵੇਗਾ । ਇਸ ਲਈ ਵੋਕਲ ਫੋਰ ਲੋਕਲ ਗੈਰ ਕਾਨੂੰਨੀ ਵਪਾਰ ਖਿਲਾਫ ਲੜਾਈ ਲਈ ਸਾਡਾ ਸਭ ਤੋਂ ਵਧੇਰੇ ਮਹੱਤਵਪੂਰਨ ਸਾਧਨ ਹੈ"।
ਖੇਤਰ ਜਿਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ , ਨੂੰ ਉਜਾਗਰ ਕਰਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ ,"ਤਸਕਰੀ , ਨਕਲੀ ਵਪਾਰ ਅਤੇ ਪਾਇਰੈਸੀ ਨਾਲ ਸੰਬੰਧਤ ਮੌਜੂਦਾ ਰੈਗੂਲੇਸ਼ਨਸ ਦਾ ਆਧੁਨਿਕ ਤਕਨਾਲੋਜੀ ਵਰਤ ਕੇ ਵਿਸ਼ਲੇਸ਼ਣ ਕਰਨਾ ਤਾਂ ਜੋ ਸੁਰੱਖਿਆ ਬਲਾਂ ਅਤੇ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਹੋ ਸਕੇ , ਇਹ ਗੁਨਾਹ ਕਰਨ ਵਾਲਿਆਂ ਲਈ ਜ਼ੁਰਮਾਨਾ ਵਧਾਉਣਾ ਅਤੇ ਇਸ ਗਤੀਵਿਧੀ ਖਿਲਾਫ ਲੜਨ ਲਈ ਵਧੇਰੇ ਵਿੱਤੀ ਅਤੇ ਮਨੁੱਖੀ ਸਰੋਤ ਮੁਹੱਈਆ ਕਰਨ ਵਰਗੇ ਕੁਝ ਖੇਤਰ ਹਨ , ਜਿਹਨਾਂ ਤੇ ਕਾਫੀ ਜ਼ੋਰ ਦਿੱਤਾ ਜਾ ਸਕਦਾ ਹੈ"। ਕੇਂਦਰੀ ਸਿਹਤ ਮੰਤਰੀ ਨੇ ਫਿੱਕੀ ਅਤੇ ਐੱਮ ਏ ਐੱਸ ਸੀ ਆਰ ਏ ਡੀ ਈ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ,"ਮੈਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਹਰੇਕ ਸਾਲ ਆਪਣੀ ਬਹੁਤ ਵਧੀਆ ਕਾਰਗੁਜ਼ਾਰੀ ਦਿਖਾ ਕੇ ਨਕਲੀ ਵਪਾਰ ਅਤੇ ਤਸਕਰੀ ਨੂੰ ਰੋਕਣ ਲਈ ਕੀਤੀਆਂ ਵਧੀਆਂ ਪ੍ਰਾਪਤੀਆਂ ਅਤੇ ਨਕਲੀ ਵਪਾਰ ਕਾਨੂੰਨ ਵਿਰੋਧੀ ਅਤੇ ਤਸਕਰੀ ਵਿਰੋਧੀ ਇਨਫੋਰਸਮੈਂਟ ਲਈ ਕੰਮ ਕਰਨ ਵਾਲੇ ਵਧੀਆ ਅਧਿਕਾਰੀਆਂ ਨੂੰ ਮਾਨਤਾ ਦੇਣ ਲਈ ਐੱਫ ਆਈ ਸੀ ਸੀ ਆਈ , ਐੱਮ ਏ ਐੱਸ ਸੀ ਆਰ ਏ ਡੀ ਈ ਦੀ ਪ੍ਰਸ਼ੰਸਾ ਕਰਦਾ ਹਾਂ "।
ਜਸਟਿਸ ਰਿਟਾਇਰਡ ਸ਼੍ਰੀ ਮਨਮੋਹਨ ਸਰੀਨ , ਮਾਣਯੋਗ ਸਾਬਕਾ ਚੀਫ ਜਸਟਿਸ ਜੰਮੂ ਤੇ ਕਸ਼ਮੀਰ ਹਾਈਕੋਰਟ , ਸ਼੍ਰੀ ਕੁਨੀਓਮੁਕਰੀਆ ਸਕੱਤਰ ਜਨਰਲ , ਵਿਸ਼ਵ ਕਸਟਮ ਸੰਸਥਾ , ਸ਼੍ਰੀ ਉਦੇ ਸ਼ੰਕਰ ਪ੍ਰਧਾਨ ਐੱਫ ਆਈ ਸੀ ਸੀ ਆਈ ਤੇ ਹੋਰ ਇਸ ਸਮਾਗਮ ਵਿੱਚ ਹਾਜ਼ਰ ਸਨ ।

 

ਐੱਮ ਵੀ / ਐੱਸ ਜੇ


(Release ID: 1691053) Visitor Counter : 223