ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਦੇਸ਼ ਵਿਚ ਏਵੀਅਨ ਇਨਫਲੂਐਂਜ਼ਾ ਦੀ ਸਥਿਤੀ

प्रविष्टि तिथि: 20 JAN 2021 6:01PM by PIB Chandigarh

20 ਜਨਵਰੀ, 2021 ਤੱਕ 6 ਰਾਜਾਂ (ਕੇਰਲ, ਹਰਿਆਣਾ, ਮੱਧਪ੍ਰਦੇਸ਼, ਮਹਾਰਾਸ਼ਟਰ, ਛੱਤੀਸਗਡ਼੍ਹ ਅਤੇ ਪੰਜਾਬ) ਵਿਚ ਪੋਲਟਰੀ ਪੰਛੀਆਂ ਵਿਚ ਏਵੀਅਨ ਇਨਫਲੂਐਂਜ਼ਾ ਦੀ ਪੁਸ਼ਟੀ ਹੋ ਚੁੱਕੀ ਸੀ ਅਤੇ 10 ਰਾਜਾਂ  (ਮੱਧਪ੍ਰਦੇਸ਼, ਮਹਾਰਾਸ਼ਟਰ, ਛੱਤੀਸਗਡ਼੍ਹ, ਹਿਮਾਚਲ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਰਾਜਸਥਾਨ ਅਤੇ ਪੰਜਾਬ) ਵਿਚ ਕਾਂਵਾਂ/ਪ੍ਰਵਾਸੀ ਪੰਛੀਆਂ/ ਜੰਗਲੀ ਪੰਛੀਆਂ ਵਿਚ ਇਸ ਦੀ ਪੁਸ਼ਟੀ ਹੋਈ ਹੈ।

 

ਪੰਜਾਬ ਦੇ ਐਸਏਐਸ ਨਗਰ ਵਿਚ ਡੇਰਾਬੱਸੀ ਤੋਂ ਪੋਲਟਰੀ ਨਮੂਨਿਆਂ  ਵਿਚ ਏਵੀਅਨ ਇਨਫਲੂਐਂਜ਼ਾ ਦੀ ਪੁਸ਼ਟੀ ਕੀਤੀ ਗਈ ਹੈ। ਪੰਜਾਬ ਦੇ ਐਸਏਐਸ ਨਗਰ ਅਤੇ ਹਰਿਆਣਾ ਦੇ ਪਿੰਜੌਰ ਅਤੇ ਪੰਚਕੁਲਾ ਵਿਚ ਕਾਵਾਂ ਵਿਚ ਏਵੀਅਨ ਇਨਫਲੂਐਂਜ਼ਾ ਦੀ ਪੁਸ਼ਟੀ ਕੀਤੀ ਗਈ ਹੈ।

 

ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗਡ਼੍ਹ ਦੇ ਬੀਮਾਰੀ ਨਾਲ ਪ੍ਰਭਾਵਤ ਕੇਂਦਰਾਂ ਵਿਚ ਕੰਟਰੋਲ ਅਤੇ ਕੰਟੇਨਮੈਂਟ ਆਪ੍ਰੇਸ਼ਨ ਚੱਲ ਰਹੇ ਹਨ।

 

ਦੇਸ਼ ਦੇ ਪ੍ਰਭਾਵਤ ਇਲਾਕਿਆਂ ਵਿਚ ਸਥਿਤੀ ਦੀ ਨਿਗਰਾਨੀ ਲਈ ਗਠਤ ਕੀਤੀ ਗਈ ਕੇਂਦਰੀ ਟੀਮ ਨੇ ਮਹਾਰਾਸ਼ਟਰ ਦੇ ਸਤਾਰਾ, ਲਾਤੂਰ, ਪ੍ਰਭਾਨੀ ਅਤੇ ਬੀਡ਼ ਜ਼ਿਲ੍ਹਿਆਂ ਵਿਚ ਏਵੀਅਨ ਇਨਫਲੂਐਂਜ਼ਾ ਦੇ ਪ੍ਰਭਾਵਤ ਕੇਂਦਰਾਂ ਦਾ ਦੌਰਾ ਕੀਤਾ ਅਤੇ ਬੀਮਾਰੀ ਦਾ ਅਧਿਐਨ ਕੀਤਾ।

 

ਸਾਰੇ ਹੀ ਰਾਜ ਰੋਜ਼ਾਨਾ ਦੇ ਆਧਾਰ ਤੇ ਵਿਭਾਗ ਨੂੰ ਏਵੀਅਨ ਇਨਫਲੂਐਂਜ਼ਾ, 2021 ਨੂੰ ਕੰਟਰੋਲ ਕਰਨ ਅਤੇ ਇਸ ਦੀ ਕੰਟੇਨਮੈਂਟ ਦੀਆਂ ਤਿਆਰੀਆਂ ਲਈ ਸੋਧੀ ਹੋਈ ਕਾਰਜ ਯੋਜਨਾ ਦੇ ਆਧਾਰ ਤੇ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਅਪਣਾਏ ਜਾ ਰਹੇ ਕੰਟਰੋਲ ਉਪਰਾਲਿਆਂ ਦੇ ਸੰਬੰਧ ਵਿਚ ਰਿਪੋਰਟ ਦਿੱਤੀ ਜਾ ਰਹੀ ਹੈ।

 

ਵਿਭਾਗ ਟਵਿਟਰ, ਫੇਸਬੁੱਕ ਹੈਂਡਲਾਂ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਸਮੇਤ ਹੋਰਨਾਂ ਪਲੇਟਫਾਰਮਾਂ ਰਾਹੀਂ ਏਵੀਅਨ ਇਨਫਲੂਐਂਜ਼ਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਤੋਂ ਇਲਾਵਾ ਵਿਭਾਗ ਵਲੋਂ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲਾ ਨੇ ਡੀਜੀਸੀਏ ਨੂੰ ਬੇਨਤੀ ਕੀਤੀ ਹੈ ਕਿ ਉਹ ਏਅਰ ਲਾਈਨਾਂ ਨੂੰ ਏਵੀਅਨ ਇਨਫਲੂਐਂਜ਼ਾ ਲਈ ਸ਼ੱਕੀ ਨਮੂਨਿਆਂ ਵਿੱਚ ਬਿਮਾਰੀ ਦੀ ਪੁਸ਼ਟੀ ਲਈ ਭੁਪਾਲ ਦੇ ਨਿਹਸਾਦ (NIHSAD) ਲਿਜਾਣ ਲਈ ਟ੍ਰਾਂਸਪੋਰਟੇਸ਼ਨ ਦੀ ਇਜਾਜ਼ਤ ਦੇਵੇ ਤਾਕਿ ਬੀਮਾਰੀ ਦੀ ਪੁਸ਼ਟੀ ਹੋ ਸਕੇ I

---------------------- 

 

ਏਪੀਐਸ /ਐਮਜੀ


(रिलीज़ आईडी: 1690567) आगंतुक पटल : 135
इस विज्ञप्ति को इन भाषाओं में पढ़ें: English , Urdu , Urdu , हिन्दी , Marathi , Assamese , Manipuri , Tamil , Telugu